ਸਮੀਨਾ ਪੀਰਜ਼ਾਦਾ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox person

ਸਮੀਨਾ ਪੀਰਜ਼ਾਦਾ ਇੱਕ ਪਾਕਿਸਤਾਨੀ ਅਦਾਕਾਰਾ, ਫਿਲਮ ਨਿਰਦੇਸ਼ਕ ਅਤੇ ਫਿਲਮ ਨਿਰਮਾਤਾ ਹੈ।[1]

ਜੀਵਨ

ਸਮੀਨਾ ਲਾਹੌਰ ਵਿੱਚ ਪੈਦਾ ਹੋਈ ਸੀ ਅਤੇ ਉਸਦਾ ਪਹਿਲਾਂ ਨਾਂ ਸਮੀਨਾ ਭੱਟ ਸੀ। ਬਾਅਦ ਵਿੱਚ ਉਹ ਕਰਾਚੀ ਚਲੀ ਗਈ ਅਤੇ ਆਪਣੀ ਤਾਲੀਮ ਉਸਨੇ ਉਥੋਂ ਹੀ ਮੁਕੰਮਲ ਕੀਤੀ ਅਤੇ ਫਿਰ ਅਦਾਕਾਰੀ ਦੇ ਖੇਤਰ ਵਿੱਚ ਆ ਗਈ। ਉਸਮਾਨ ਪੀਰਜ਼ਾਦਾ ਨਾਲ ਨਿਕਾਹ ਪਿਛੋਂ ਉਸਦਾ ਨਾਂ ਸਮੀਨਾ ਪੀਰਜ਼ਾਦਾ ਹੋ ਗਿਆ।[2]

ਕੈਰੀਅਰ

ਸਮੀਨਾ ਨੇ ਆਪਣਾ ਕੈਰੀਅਰ 1982 ਵਿੱਚ ਸ਼ੁਰੂ ਕੀਤਾ ਅਤੇ ਉਸਨੇ ਕਈ ਫਿਲਮਾਂ ਵਿੱਚ ਅਦਾਕਾਰੀ ਕੀਤੀ ਜਿਨ੍ਹਾਂ ਵਿੱਚ ਨਜ਼ਦੀਕੀਆਂ, ਮੁਖੜਾ, ਬਾਜ਼ਾਰ-ਏ-ਹੁਸਨ, ਸ਼ਾਦੀ ਮੇਰੇ ਸ਼ੌਹਰ ਕੀ ਅਤੇ ਬੁਲੰਦੀ ਹਨ। ਇਸ ਤੋਂ ਇਲਾਵਾ ਜ਼ਿੰਦਗੀ ਗੁਲਜ਼ਾਰ ਹੈ, ਮੇਰੀ ਜ਼ਾਤ ਜ਼ੱਰਾ-ਏ-ਬੇਨਿਸ਼ਾਨ, ਰਿਹਾਈ, ਦੁੱਰ-ਏ-ਸ਼ਾਹਵਰ ਅਤੇ ਦਾਸਤਾਨ ਵਿੱਚ ਕੰਮ ਕੀਤਾ ਹੈ।

ਇੱਕ ਨਿਰਦੇਸ਼ਕ ਵਜੋਂ

ਸਮੀਨਾ ਪੀਰਜ਼ਾਦਾ ਨੇ ਇੰਤਹਾ[2] ਫਿਲਮ ਦੇ ਨਿਰਦੇਸ਼ਨ ਨਾਲ ਆਪਣਾ ਨਿਰਦੇਸ਼ਕ ਵਜੋਂ ਕੈਰੀਅਰ ਸ਼ੁਰੂ ਕੀਤਾ। ਇਹ ਫਿਲਮ ਵਿਆਹੁਤਾ ਜੀਵਨ ਵਿੱਚ ਬਲਾਤਕਾਰ ਵਰਗੇ ਬੇਹੱਦ ਨਾਜ਼ੁਕ ਵਿਸ਼ੇ ਨਾਲ ਜੁੜੀ ਸੀ। ਇਸ ਤੋਂ ਇਲਾਵਾ ਉਸਨੇ ਸ਼ਰਾਰਤ ਫਿਲਮ ਵੀ ਬਣਾਈ।[2]

ਸਨਮਾਨ

ਸਮੀਨਾ ਨੇ ਆਪਣੀ ਫਿਲਮ ਇੰਤਹਾ ਰਾਹੀਂ ਨੌਂ ਰਾਸ਼ਟਰੀ ਪੁਰੁਸਕਾਰ ਜਿੱਤੇ।[2] ਉਸਨੂੰ ਨਵੰਬਰ 2013 ਵਿੱਚ ਲਾਈਫਟਾਇਮ ਅਚੀਵਮੈਂਟ ਸਨਮਾਨ ਨਾਲ ਵੀ ਨਵਾਜਿਆ ਗਿਆ।[3][4]

ਹਵਾਲੇ

ਫਰਮਾ:ਹਵਾਲੇ

  1. [1]
  2. 2.0 2.1 2.2 2.3 "Interview: Samina Peerzada - Arts & Culture - Newsline". Retrieved 14 January 2015.ਫਰਮਾ:ਮੁਰਦਾ ਕੜੀ
  3. Lua error in package.lua at line 80: module 'Module:Citation/CS1/Suggestions' not found.
  4. "New Centre for World Cinemas podcast". Retrieved 14 January 2015.