ਸਤਿੰਦਰ ਸਰਤਾਜ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox musical artist ਸਤਿੰਦਰ ਸਰਤਾਜ (ਜਨਮ 31 ਅਗਸਤ, 1982) [1], ਪੂਰਾ ਨਾਂ ਸਤਿੰਦਰ ਪਾਲ ਸਿੰਘ ਸੈਣੀ, ਇੱਕ ਪੰਜਾਬੀ ਗਾਇਕ, ਲੇਖਕ, ਕਵੀ, ਸੰਗੀਤਕਾਰ ਅਤੇ ਅਭਿਨੇਤਾ ਹੈ।[2] ਡਾ.ਸਤਿੰਦਰ ਸਰਤਾਜ ਦਾ ਜਨਮ ਹੁਸ਼ਿਆਰਪੁਰ ਜ਼ਿਲ੍ਹਾ ਦੇ ਪਿੰਡ ਬਜਰਾਵਰ[3] ਵਿੱਚ ਹੋਇਆ। ਸਰਤਾਜ ਨੇ ਚੰਗੀਆਂ ਐਲਬਮਾਂ ਜਿਵੇਂ "ਇਬਾਦਤ", "ਚੀਰੇ ਵਾਲਾ ਸਰਤਾਜ" ਅਤੇ "ਅਫਸਾਨੇ ਸਰਤਾਜ ਦੇ" ਆਦਿ ਦਿੱਤੀਆਂ ਹਨ ਅਤੇ ਇਸ ਲਈ ਉਸ ਨੇ ਲੋਕਾਂ ਦਾ ਪਿਆਰ ਤੇ ਸਨਮਾਨ ਵੀ ਹਾਸਲ ਕੀਤਾ ਹੈ। ਉਹ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਵੀ ਲਾਈਵ ਸ਼ੋਅ (ਸਿੱਧਾ-ਪ੍ਰਸਾਰਨ) ਕਰ ਚੁੱਕਾ ਹੈ ਅਤੇ ਕਰ ਰਿਹਾ ਹੈ। ਇਸ ਨੇ ਆਪਣੇ ਹਿੱਟ ਗਾਣੇ 'ਸਾਂਈਂ' ਨਾਲ ਪ੍ਰਸਿੱਧੀ ਹਾਸਿਲ ਕੀਤੀ, ਇਸ ਤੋਂ ਬਾਅਦ ਉਹ ਲਗਾਤਾਰ ਆਪਣੇ ਚਾਹੁਣ ਵਾਲਿਆਂ ਦੀ ਪ੍ਰਸੰਸ਼ਾ ਹਾਸਿਲ ਕਰ ਰਿਹਾ ਹੈ। ਇਸ ਨੂੰ ਗੁਰਮੁਖੀ ਭਾਸ਼ਾ, ਪੰਜਾਬੀ ਸਭਿਆਚਾਰ, ਪਰੰਪਰਾਵਾਂ ਅਤੇ ਲੋਕਧਾਰਾ ਦਾ ਵਿਦਵਾਨ ਮੰਨਿਆ ਜਾਂਦਾ ਹੈ। ਇਸ ਨੇ 2017 ਵਿੱਚ ਦ ਬਲੈਕ ਪ੍ਰਿੰਸ ਫਿਲਮ ਵਿੱਚ ਮਹਾਰਾਜਾ ਦਲੀਪ ਸਿੰਘ ਦੇ ਰੂਪ ਵਿੱਚ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ।

ਸ਼ੁਰੂਆਤੀ ਜੀਵਨ ਅਤੇ ਵਿਆਹ

ਡਾ. ਸਤਿੰਦਰ ਸਰਤਾਜ ਦਾ ਜਨਮ ਇੱਕ ਸਿੱਖ ਪਰਿਵਾਰ ਵਿੱਚ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਇੱਕ ਪਿੰਡ ਬਜਰਾਵਰ ਵਿੱਚ ਹੋਇਆ। ਇਨ੍ਹਾਂ ਨੇ ਸ਼ੁਰੂਆਤੀ ਸਿੱਖਿਆ ਆਪਣੇ ਹੀ ਪਿੰਡ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿੱਚੋਂ ਹਾਸਿਲ ਕੀਤੀ। ਤੀਜੀ ਕਲਾਸ ਵਿੱਚ ਹੀ ਇਨ੍ਹਾਂ ਨੇ ਪ੍ਰਫੋਰਮ ਕਰਨਾ ਸ਼ੁਰੂ ਕੀਤਾ। ਸਰਤਾਜ ਜੀ ਦੀ ਪਤਨੀ ਦਾ ਨਾਮ ਗੌਰੀ ਹੈ ਅਤੇ ਇਨ੍ਹਾਂ ਦਾ ਵਿਆਹ 9 ਦਸੰਬਰ 2010 ਨੂੰ ਚੰਡੀਗੜ੍ਹ ਦੇ ਤਾਜ ਹੋਟਲ ਵਿਖੇ ਹੋਇਆ ਸੀ।[4]

ਸਿੱਖਿਆ

ਭਾਰਤ ਵਿੱਚ ਜ਼ਿਆਦਾਤਰ ਲੋਕ ਗਾਇਕ ਅਤੇ ਫ਼ਿਲਮ ਗਾਇਕ ਆਪਣੀ ਵਿਦਿਅਕ ਯੋਗਤਾ ਲਈ ਨਹੀਂ ਜਾਣੇ ਜਾਂਦੇ, ਪਰੰਤੂ ਸਰਤਾਜ ਨੇ ਆਪਣੀ ਸੰਗੀਤ ਦੀ ਡਿਗਰੀ ਗੌਰਮਿੰਟ ਕਾਲਜ ਹੁਸ਼ਿਆਰਪੁਰ ਤੋਂ ਹਾਸਿਲ ਕੀਤੀ ਹੈ।[5] ਇਸ ਨੇ ਆਪਣੀ ਐੱਮ. ਫਿਲ ਦੀ ਡਿਗਰੀ ਸੂਫੀ ਸੰਗੀਤ ਗਾਉਣ ਵਿੱਚ ਕਰ ਕੇ ਆਪਣੇ ਆਪ ਨੂੰ ਸੂਫੀਆਨਾ ਸੰਗੀਤ ਕੈਰੀਅਰ ਵੱਲ ਕੇਂਦਰਿਤ ਕੀਤਾ ਅਤੇ ਇਸ ਤੋਂ ਬਾਅਦ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਸੂਫੀ ਗਾਇਨ ਵਿੱਚ ਪੀਐੱਚ. ਡੀ. ਦੀ ਡਿਗਰੀ ਹਾਸਿਲ ਕੀਤੀ।[6] ਇਸ ਨੇ ਪੰਜਾਬ ਯੂਨੀਵਰਸਿਟੀ ਵਿੱਚ ਛੇ ਸਾਲ ਸੰਗੀਤ ਸਿਖਾਇਆ। ਸਤਿੰਦਰ ਨੇ ਇੱਕ ਸਰਟੀਫਿਕੇਟ ਕੋਰਸ ਅਤੇ ਫਾਰਸੀ ਭਾਸ਼ਾ ਵਿੱਚ ਡਿਪਲੋਮਾ ਵੀ ਪੂਰਾ ਕੀਤਾ।[2] ਇਸ ਨੇ ਕਵਿਤਾ ਲਿਖਣੀ ਅਰੰਭ ਕੀਤੀ ਅਤੇ ਕਾਲਜ ਦੌਰਾਨ ਆਪਣੇ ਤਖ਼ਲੁਸ 'ਸਰਤਾਜ' ਨੂੰ ਅਪਣਾਇਆ।[7]

ਪ੍ਰਫੋਰਮੈਂਸ

ਸਰਤਾਜ ਨੇ 1999 ਵਿੱਚ ਪੰਜਾਬ ਵਿੱਚ ਮਜਲਿਸਾਂ(ਛੋਟੇ ਇਕੱਠਿਆਂ ਦੇ ਸਾਮ੍ਹਣੇ ਗਾਉਣਾ) ਵਿੱਚ ਗਾਉਣਾ ਸ਼ੁਰੂ ਕਰ ਦਿੱਤਾ।[8] ਇਸ ਨੇ ਜ਼ੀ.ਟੀ.ਵੀ. ਦੇ ਇੱਕ ਅੰਤਾਕਸ਼ਰੀ ਸ਼ੋ ਵਿੱਚ ਹਿੱਸਾ ਲਿਆ, ਜੋ ਅਨੁ ਕਪੂਰ ਦੁਆਰਾ ਆਯੋਜਿਤ ਕੀਤਾ ਗਿਆ ਇੱਕ ਪ੍ਰਸਿੱਧ ਭਾਰਤੀ ਸੰਗੀਤਿਕ ਸ਼ੋਅ ਸੀ। ਇਸ ਵਿੱਚ ਸਰਤਾਜ ਨੇ ਲੋਕ ਵਰਗ ਵਿੱਚ ਪ੍ਰਦਰਸ਼ਨ ਕੀਤਾ ਅਤੇ ਬਹੁਤ ਪ੍ਰਸ਼ੰਸਾ ਜਿੱਤੀ। ਉਹ 24ਵੇਂ ਆਲ-ਇੰਡੀਆ ਲਾਈਟ ਵੋਕਲ ਫੈਸਟੀਵਲ ਵਿੱਚ ਪਹਿਲਾ ਰਨਰ-ਅਪ ਸੀ ਅਤੇ ਪੰਜਾਬ ਹੈਰੀਟੇਜ ਫਾਊਂਡੇਸ਼ਨ ਦੇ ਮੁਕਾਬਲਿਆਂ ਵਿੱਚ ਟਾਪਰ ਸੀ। 2 ਮਈ 2014 ਨੂੰ ਸਰਤਾਜ ਨੇ ਰਾਇਲ ਐਲਬਰਟ ਹਾਲ ਵਿੱਚ ਪ੍ਰਦਸ਼ਨ ਕੀਤਾ।[9] ਇਸ ਨੇ ਅਮਰੀਕਨ ਫਿਲਮ ਉਦਯੋਗ ਵਿੱਚ ਬਣੀ ਫਿਲਮ 'ਦ ਬਲੈਕ ਪ੍ਰਿੰਸ' ਵਿੱਚ ਕੰਮ ਕੀਤਾ। ਇਸ ਵਿੱਚ ਸਰਤਾਜ ਨੇ ਮਹਾਰਾਜਾ ਦਲੀਪ ਸਿੰਘ ਦੀ ਭੂਮਿਕਾ ਨਿਭਾਈ। ਇਹ ਇੱਕ ਮਸ਼ਹੂਰ ਫ਼ਿਲਮ ਹੈ ਜੋ ਫਿਲਮ 21 ਜੁਲਾਈ 2017 ਨੂੰ ਰਿਲੀਜ਼ ਹੋਈ ਸੀ।[10]

ਦਾਰਸ਼ਨਿਕਤਾ

ਸਤਿੰਦਰ ਸਰਤਾਜ

ਭਾਵੇਂ ਕਿ ਉਨ੍ਹਾਂ ਨੇ ਯੂਨੀਵਰਸਿਟੀ ਵਿੱਚ ਸਿੱਖਿਆ ਦਿੱਤੀ ਹੈ ਅਤੇ ਉਹ ਇੱਕ ਭੰਗੜਾ ਅਭਿਨੇਤਾ, ਸੰਗੀਤਕਾਰ ਅਤੇ ਗਾਇਕ ਹੈ। ਸਰਤਾਜ ਦਾ ਕਹਿਣਾ ਹੈ ਕਿ ਉਹ ਕਵਿਤਾ (ਖਾਸ ਤੌਰ ਤੇ ਪੰਜਾਬੀ/ ਮੁਗਲ ਸ਼ੈਲੀ ਦੀ ਕਵਿਤਾ) ਨੂੰ ਆਪਣਾ ਪਹਿਲੇ ਪਿਆਰ ਦੇ ਤੌਰ ਤੇ ਮੰਨਦੇ ਹਨ।[11]

ਸਰਤਾਜ ਦਾ ਕਹਿਣਾ ਹੈ ਕਿ ਉਸ ਦਾ ਦੂਜਾ ਪਿਆਰ ਪੁਰਾਣਾ ਇਮਾਰਤੀ ਢਾਂਚਾ ਹੈ। ਕਈ ਵਾਰਤਾਲਾਪਾਂ ਵਿੱਚ ਇਸ ਨੇ ਕੁਦਰਤ ਪ੍ਰਤੀ ਵੀ ਡੂੰਘੀ ਦਿਲਚਸਪੀ ਜਾਹਿਰ ਕੀਤੀ ਹੈ, ਇਸ ਲਈ ਉਹ ਆਪਣੇ ਪਿੰਡ ਵਿੱਚ ਇੱਕ ਫਾਰਮ ਹਾਊਸ ਨੂੰ ਲਗਾਤਾਰ ਵਧਾ ਰਿਹਾ ਹੈ ਜਿੱਥੇ ਉਸ ਦੇ ਪਿਤਾ ਸਰਪੰਚ ਸਨ।

ਸਰਤਾਜ ਦਾ ਕਹਿਣਾ ਹੈ ਕਿ ਵਪਾਰਕ ਸਫਲਤਾ ਉਸ ਦਾ ਉਦੇਸ਼ ਨਹੀਂ ਹੈ, ਹਾਲਾਂਕਿ ਅਕਸਰ ਇਹ ਮੰਨਦੇ ਹੋਏ ਕਿ ਉਹ ਸੰਗੀਤ ਸਮਾਰੋਹਾਂ ਦੇ ਦੌਰਾਨ ਉਨ੍ਹਾਂ ਨੂੰ ਦਰਸ਼ਕਾਂ ਦੀਆਂ ਇੱਛਾਵਾਂ ਅੱਗੇ ਝੁਕਣਾ ਪੈਂਦਾ ਹੈ ਜੋ ਉਨ੍ਹਾਂ ਦੇ ਪੁਰਾਣੇ ਗੀਤਾਂ ਨੂੰ ਪਿਆਰ ਕਰਦੇ ਹਨ।

ਡਿਸਕੋਗ੍ਰਾਫੀ

ਸਰਤਾਜ ਨੇ ਆਪਣੀ ਪਹਿਲੀ ਐਲਬਮ 2010 ਵਿੱਚ ਰਿਲੀਜ ਕੀਤੀ।[12][13][14][15][16][17][18] [19]

ਸਾਲ ਐਲਬਮ ਸੰਗੀਤ ਰਿਕਾਰਡ ਲੇਬਲ
2009 ਇਬਾਦਤ ਰਣਵੀਰ ਸੰਧੂ ਫਾਇਨਟੋਨ ਕੈਸੈਟ ਇੰਡਸਟਰੀ
2010 ਸਰਤਾਜ ਸਪੀਡ ਰਿਕਾਰਡਜ਼
2011 ਚੀਰੇ ਵਾਲਾ ਸਰਤਾਜ ਮੂਵੀਬੋਕਸ ਬਰਮਿੰਘਮ ਲਿਮਟਡ[17]
2012 ਸਰਤਾਜ ਲਾਇਵ ਸਪੀਡ ਰਿਕਾਰਡਜ਼
2012 ਤੇਰੇ ਕੁਰਬਾਨ ਫਾਇਨਟੋਨ ਕੈਸੈਟ ਇੰਡਸਟਰੀ[13]
2013 ਅਫਸਾਨੇ ਸਰਤਾਜ ਦੇ ਜਤਿੰਦਰ ਸ਼ਾਹ[15] ਫ਼ਿਰਦੌਸ ਪ੍ਰੋਡਕਸ਼ਨ[15]
2014 ਰੰਗਰੇਜ਼-ਦ ਪੋਇਟ ਆਫ ਕਲਰਜ਼ ਪਾਟਨਰ ਇਨ ਰਿਦਮ ਸੋਨੀ ਮਿਊਜ਼ਿਕ[15]
2015 ਹਮਜ਼ਾ– ਏ ਸੂਫੀਆਨਾ ਐਕਸਟਸੀ ਫ਼ਿਰਦੌਸ ਪ੍ਰੋਡਕਸ਼ਨਸ਼[14]
2016 ਹਜ਼ਾਰੇ ਵਾਲਾ ਮੁੰਡਾ ਜਤਿੰਦਰ ਸ਼ਾਹ ਸ਼ਮਾਰਰੂ ਇੰਟਰਟੈਨਮੈਂਟ ਲਿਮਟਿਡ[18]
2018 ਸੀਜ਼ਨ ਆਫ ਸਰਤਾਜ ਜਤਿੰਦਰ ਸ਼ਾਹ[16] ਸਾਗਾ ਮਿਊਜ਼ਿਕ[16]
2019 ਦਰਆਈ ਤਰਜਾਂ (ਸੈਵਨ ਰਿਵਰਜ਼) ਬੀਟ ਮਨਿਸਟਰ[16] ਸਾਗਾ ਮਿਊਜ਼ਿਕ[16]

ਸਰਤਾਜ (2010)

ਇਹ ਸਰਤਾਜ ਦੀ ਪਹਿਲੀ ਐਲਬਮ ਸੀ। ਇਸ ਐਲਬਮ ਦੇ ਗਾਣੇ - "ਸਾਈਂ" ਅਤੇ "ਪਾਣੀ ਪੰਜਾਂ ਦਰਿਆਵਾਂ ਵਾਲਾ " ਨੂੰ ਬਹੁਤ ਪਸੰਦ ਕੀਤਾ ਗਿਆ।

ਸਥਾਨ ਗੀਤ ਦਾ ਨਾਂ
1 ਸਾਈਂ
2 ਪਾਣੀ ਪੰਜਾਂ ਦਰਿਆਵਾਂ ਵਾਲਾ
3 ਨਿੱਕੀ ਜੇਹੀ ਕੁੜੀ
4 ਫਿਲਹਾਲ
5 ਜਿੱਤ ਦੇ ਨਿਸ਼ਾਨ
6 ਅੰਮੀ
7 ਗੱਲ ਤਜੁਰਬੇ ਵਾਲੀ
8 ਦਿਲ ਪਹਿਲਾਂ ਜੇਹਾ ਨਹੀਂ ਰਿਹਾ
9 ਹੀਰੀਏ - ਫਕ਼ੀਰੀਏ
10 ਸਭ ਤੇ ਲਾਗੂ

ਚੀਰੇ ਵਾਲਾ ਸਰਤਾਜ (2011)

ਇਹ ਸਰਤਾਜ ਦੀ ਦੂਜੀ ਐਲਬਮ ਹੈ। ਪਹਿਲੀ ਐਲਬਮ ਵਾਂਗ ਹੀ ਇਸ ਦਾ ਸੰਗੀਤ ਜਤਿੰਦਰ ਸ਼ਾਹ ਦਾ ਹੈ ਤੇ ਲੇਬਲ ਸਪੀਡ ਰਿਕਾਰਡਸ ਹੈ। ਇਸ ਐਲਬਮ ਦੇ ਗਾਣੇ - ਚੀਰੇ ਵਾਲਾ, ਦਸਤਾਰ ਅਤੇ ਮੋਤੀਆ ਚਮੇਲੀ ਬਹੁਤ ਪਸੰਦ ਕੀਤੇ ਗਏ।

ਸਥਾਨ ਗੀਤ ਦਾ ਨਾਂ
1 ਚੀਰੇ ਵਾਲਾ
2 ਦਿਲ ਸਭ ਦੇ ਵੱਖਰੇ
3 ਦੌਲਤਾਂ
4 ਆਦਮੀ
5 ਬਿਨਾ ਮੰਗਿਉ ਸਲਾਹ
6 ਹੁਣ ਦੇਰ ਨੀ
7 ਇਸ਼ਕ਼ੇ ਲਈ ਕੁਰਬਾਨੀਆਂ
8 ਦਸਤਾਰ
9 ਯਾਮਹਾ
10 ਮੋਤੀਆ ਚਮੇਲੀ

ਸਰਤਾਜ ਲਾਈਵ (2012)

ਇਹ ਸਰਤਾਜ ਦੀ ਲਾਈਵ ਐਲਬਮ ਹੈ। ਇਹ ਸ਼ੋਅ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਅਤੇ ਆਈ.ਈ.ਟੀ. ਭੱਦਲ ਵਿਖੇ ਹੋਏ ਸੀ।

ਅਫਸਾਨੇ ਸਰਤਾਜ ਦੇ (2013)

ਇਹ ਐਲਬਮ ਬਹੁਤ ਸਫਲ ਹੋਈ ਸੀ ਅਤੇ ਇਸ ਦਾ ਲੇਬਲ ਫ਼ਿਰਦੌਸ ਪ੍ਰੋਡਕਸ਼ਨ ਹੈ। ਇਸ ਐਲਬਮ ਦੇ ਗੀਤ - ਸੂਹੇ ਖ਼ਤ, ਮੌਲਾ ਜੀ, ਪੁੱਤ ਸਾਡੇ, ਆਖਰੀ ਅਪੀਲ ਬਹੁਤ ਸਫਲ ਹੋਏ ਸਨ।

ਸਥਾਨ ਗੀਤ ਦਾ ਨਾਂ
1 ਸੂਹੇ ਖ਼ਤ
2 ਖਿਡਾਰੀ
3 ਆਖਰੀ ਅਪੀਲ
4 ਜੰਗ ਜਾਣ ਵਾਲੇ
5 ਕੁੜੀਓ ਰੋਇਆ ਨਾ ਕਰੋ
6 ਖਿਲਾਰਾ
7 ਦਰਦ ਗਰੀਬਾਂ ਦਾ
8 ਦਰੱਖਤਾਂ ਨੂੰ
9 ਪੁੱਤ ਸਾਡੇ
10 ਮੌਲਾ ਜੀ

ਫ਼ਿਲਮੀ ਜੀਵਨ

ਸਰਤਾਜ਼ ਨੂੰ 2004 'ਚ ਫ਼ਿਲਮ ਲਈ ਪ੍ਰਸਤਾਵ ਆਇਆ, ਪਰ ਉਸ ਸਮੇਂ ਉਸ ਨੇ ਕਿਹਾ ਕਿ ਮੈਂ ਹਾਲੇ ਇਨ੍ਹਾਂ ਕਾਬਿਲ ਨਹੀਂ ਕਿ ਅਦਾਕਾਰੀ ਕਰ ਸਕਾਂ। ਸਮੇਂ ਦੇ ਵਹਾਅ ਨਾਲ ਸਤਿੰਦਰ ਸਰਤਾਜ਼ ਨੇ ਫ਼ਿਲਮਾਂ ਵਿੱਚ ਵੀ ਕਦਮ ਰੱਖਿਆ। ਸਰਤਾਜ਼ ਨੇ ਆਪਣਾ ਡੈਬਿਊ ਵੀ ਹਾਲੀਵੁੱਡ ਸਿਨੇਮਾ ਤੋਂ ਕੀਤਾ ਹੈ। ਉਸ ਨੇ 2017 ਵਿੱਚ ਆਈ ਫ਼ਿਲਮ ਦਿ ਬਲੈਕ ਪ੍ਰਿੰਸ(ਫ਼ਿਲਮ) ਵਿੱਚ ਸਰਤਾਜ਼ ਮਹਾਰਾਜਾ ਦਲੀਪ ਸਿੰਘ ਦਾ ਕਿਰਦਾਰ ਨਿਭਾਇਆ ਹੈ। 21 ਜੁਲਾਈ 2017 ਨੂੰ ਰਿਲੀਜ਼ ਹੋਈ ਇਹ ਫ਼ਿਲਮ ਮਹਾਰਾਜਾ ਦਲੀਪ ਸਿੰਘ ਸਿੰਘ ਦੇ ਜੀਵਨ ਦੇ ਦੁਖਾਂਤ ਨੂੰ ਪੇਸ਼ ਕਰਦੀ ਹੈ।

ਫ਼ਿਲਮੋਗ੍ਰਾਫੀ

ਸਾਲ ਫਿਲਮ ਭੂਮਿਕਾ ਨੋਟਸ
2017 ਦ ਬਲੈਕ ਪ੍ਰਿੰਸ (ਫਿਲਮ) ਮਹਾਰਾਜਾ ਦਲੀਪ ਸਿੰਘ ਅਮਰੀਕਨ ਫਿਲਮ
2019 ਇੱਕੋ ਮਿੱਕੇ ਦ ਸੋਲਮੇਟਸ ਪੰਜਾਬੀ ਫਿਲਮ
ਫੈਨ ਸਰਤਾਜ
ਨਾਮ ਉਮਰ ਪਤਾ ਨੰਬਰ ਇੰਸਟਾਗ੍ਰਾਮ
ਸਵਿੰਦਰ ਸਿੰਘ ਉੱਨੀ ਤਰਾਵੜੀ 7056195532 https://www.instagram.com/sawinder__singh/?hl=en

ਹਵਾਲੇ

ਫਰਮਾ:Reflist

ਫਰਮਾ:ਪੰਜਾਬੀ ਗਾਇਕ

  1. Lua error in package.lua at line 80: module 'Module:Citation/CS1/Suggestions' not found.
  2. 2.0 2.1 ਫਰਮਾ:Cite news
  3. "Gurudwara Shri Chukhandgarh Sahib, Bajrawar". www.historicalgurudwaras.com. Retrieved 2019-04-19.
  4. "Satinder Sartaaj". desiblitz.com.
  5. "Satinder Sartaaj". satindersartaaj.com. Retrieved 2019-04-14.
  6. Lua error in package.lua at line 80: module 'Module:Citation/CS1/Suggestions' not found.
  7. "Official website of Satinder Sartaaj". Retrieved 16 October 2010.
  8. "Interview with Raaj 91.3FM (UK)". YouTube. Retrieved 17 February 2018.
  9. "Royal Albert Hall poster". Punjab2000.
  10. "The Black Prince movie review: Strong subject, poorly executed". Hindustani Times. 22 July 2017. Retrieved 11 March 2018. {{cite web}}: Cite has empty unknown parameter: |dead-url= (help)
  11. "PTC Punjabi - Showcase Black Prince". YouTube. Retrieved 18 February 2018.
  12. Lua error in package.lua at line 80: module 'Module:Citation/CS1/Suggestions' not found.
  13. 13.0 13.1 "Satinder Sartaaj". satindersartaaj.com. Retrieved 2019-04-14.
  14. 14.0 14.1 "Satinder Sartaaj". satindersartaaj.com. Retrieved 2019-04-14.
  15. 15.0 15.1 15.2 15.3 "Satinder Sartaaj". satindersartaaj.com. Retrieved 2019-04-14.
  16. 16.0 16.1 16.2 16.3 16.4 "Satinder Sartaaj". satindersartaaj.com. Retrieved 2019-04-14.
  17. 17.0 17.1 "Satinder Sartaaj". satindersartaaj.com. Retrieved 2019-04-14.
  18. 18.0 18.1 "Satinder Sartaaj". satindersartaaj.com. Retrieved 2019-04-14.
  19. "Satinder Sartaaj launch new album seven rivers Song Gurmukhi Da Beta". Newsgraph Media. 22 June 2019. {{cite web}}: Cite has empty unknown parameter: |1= (help)