ਰਾਜੋਆਣਾ

ਭਾਰਤਪੀਡੀਆ ਤੋਂ
Jump to navigation Jump to search

ਰਾਜੋਆਣਾ ਕਲਾਂ ਅਤੇ ਰਾਜੋਆਣਾ ਖੁਰਦ ਲੁਧਿਆਣਾ ਜਿਲ੍ਹੇ ਦੇ ਪਿੰਡ ਹਨ। 

ਰਾਜੋਆਣਾ ਕਲਾਂ

ਰਾਜੋਆਣਾ ਕਲਾਂ, ਲੁਧਿਆਣਾ-ਰਾਏਕੋਟ ਸਡ਼ਕ ਤੋਂ ਛਿਪਦੇ ਵਾਲੇ ਪਾਸੇ 2 ਕਿਲੋਮੀਟਰ ਦੀ ਵਿੱਥ ’ਤੇ ਹਲਵਾਰਾ ਅਤੇ ਤਲਵੰਡੀ ਪਿੰਡਾਂ ਦੇ ਵਿਚਕਾਰ ਸਥਿਤ ਹੈ। ਇਸ ਪਿੰਡ ਦਾ ਖੇਤਰ 562 ਹੈਕਟਾਇਰ ਹੈ। ਇਸ ਪਿੰਡ ਦੀ ਜਨਸ਼ੰਖਿਆ 1991 ਅਨੁਸਾਰ 1200 ਲੋਕਾਂ ਦੀ ਸੀ। ਰਾਜੋਆਣਾ ਕਲਾਂ ਨੂੰ ਪਹਿਲਾਂ ਚੱਕ ਰਾਜੋ ਕਿਹਾ ਜਾਂਦਾ ਸੀ। ਇਸ ਪਿੰਡ ਨੂੰ ਗੁਰੂ ਗੋਬਿੰਦ ਸਿੰਘ ਜੀ ਚਰਨਛੋਹ ਪ੍ਰਾਪਤ ਹੈ।ਪਿੰਡ ਵਿੱਚ ਛੋਟੀਆਂ ਇੱਟਾਂ ਦਾ ਕਿਲ੍ਹਾ ਬਣਿਆ ਹੋਇਆ ਹੈ। ਕਿਲ੍ਹੇ ਦੇ ਬੁਰਜ ਵਿੱਚ ਗੁਰਦੁਆਰਾ ਅਟਾਰੀ ਸਾਹਿਬ ਸੁਸ਼ੋਭਿਤ ਹੈ।

ਇਤਿਹਾਸ

ਇਸ ਪਿੰਡ ਨੂੰ ਗੁਰੂ ਗੋਬਿੰਦ ਸਿੰਘ ਜੀ ਚਰਨਛੋਹ ਪ੍ਰਾਪਤ ਹੈ। ਮਾਛੀਵਾਡ਼ੇ ਤੋਂ ਪਿੰਡ ਹੇਰਾਂ ਰਾਹੀਂ ਰਾਏਕੋਟ ਜਾਂਦੇ ਹੋਏ ਗੁਰੂ ਜੀ ਜਿੱਥੇ ਠਹਿਰੇ ਸਨ, ੳੁਸ ਜਗ੍ਹਾ ਗੁਰਦੁਆਰਾ ਮੰਜੀ ਸਾਹਿਬ ਬਣਿਆ ਹੋਇਆ ਹੈ।

ਪਿੰਡ ਦੀਆ ਸਖਸ਼ੀਅਤਾਂ

ਪਿੰਡ ਦੇ ਰਸਾਲਦਾਰ ਕੁੰਢਾ ਸਿੰਘ ਨੱਤ ਨੇ ਪਹਿਲੇ ਵਿਸ਼ਵ ਯੁੱਧ ਦੌਰਾਨ ਫਰਾਂਸ ਵਿੱਚ ਲੜਦਿਆਂ ‘ਇੰਡੀਅਨ ਆਰਡਰ ਆਫ ਮੈਰਿਟ’ (ਵਿਕਟੋਰੀਆ ਕਰਾਸ) ਮੈਡਲ ਪ੍ਰਾਪਤ ਕੀਤਾ। ਦੂਜੀ ਵਿਸ਼ਵ ਜੰਗ (1939-43) ਵਿੱਚ ਗੁਰਬਚਨ ਸਿੰਘ ਨੇ ਸ਼ਹੀਦੀ ਪ੍ਰਾਪਤ ਕੀਤੀ।[1]

ਰਾਜੋਆਣਾ ਖੁਰਦ

ਰਾਜੋਆਣਾ ਖੁਰਦ ਦਾ ਖੇਤਰ 389 ਹੈਕਟਾਇਰ ਅਤੇ ਜਨਸੰਖਿਆ 1991 ਵਿੱਚ 1616 ਸੀ।

ਹਵਾਲੇ

ਫਰਮਾ:ਹਵਾਲੇ

  1. ਹਰਬੰਤ ਸਿੰਘ ਨੱਤ. "ਰਾਜੋਆਣਾ ਕਲਾਂ". Retrieved 21 ਫ਼ਰਵਰੀ 2016.