ਰਾਏ ਸਿੱਖ

ਭਾਰਤਪੀਡੀਆ ਤੋਂ
Jump to navigation Jump to search

ਰਾਅ ਸਿੱਖ ਪੰਜਾਬ ਵਿੱਚ ਰਹਿਣ ਵਾਲੀ ਇੱਕ ਦਲਿਤ ਬਰਾਦਰੀ ਹੈ। ਇਸ ਬਰਾਦਰੀ ਦੇ ਲੋਕ ਹੁਣ ਖੇਤੀਬਾੜੀ ਨਾਲ ਜੁੜੇ ਹੋਏ ਹਨ ਅਤੇ ਮਜਦੂਰੀ ਵੀ ਕਰਦੇ ਹਨ।ਮੂਲ ਰੂਪ ਵਿੱਚ ਇਹ ਲੋਕ ਸ਼ਿਕਾਰ ਕਰਕੇ ਆਪਣਾ ਗੁਜ਼ਾਰਾ ਕਰਦੇ ਸਨ। ਹੁਣ ਰਾਏ ਸਿੱਖ ਬਰਾਦਰੀ ਦੇ ਲੋਕ ਕਾਫ਼ੀ ਸਮਝਦਾਰ ਅਤੇ ਤੱਰਕੀ ਦੇ ਰਹ ਤੇ ਹਨ, ਅਤੇ ਬਹੁਤ ਹੀ ਲੋਕ ਉਚੀ ਪੜ੍ਹਾਈ ਵਾਲੇ ਤੇ ਸਰਕਾਰੀ ਨੌਕਰੀਆਂ ਵਾਲੇ ਹਨ।ਇਹ ਬਰਾਦਰੀ ਜ਼ਿਆਦਾ ਤਰ ਫਿਰੋਜ਼ਪੁਰ ਤੋਂ ਲੈ ਕੇ ਫਾਜ਼ਿਲਕਾ ਤੱਕ ਬਾਡਰ ਪੱਟੀ ਤੇ ਬੈਠੀ ਹੈ। ਇਹਨਾਂ ਇਲਾਕਿਆਂ ਵਿੱਚ ਚੋਣਾਂ ਲੱੜਨ ਲਈ ਸਿਰਫ਼ ਇਸ ਰਾਏ ਸਿੱਖ ਬਰਾਦਰੀ ਦਾ ਆਦਮੀ ਹੀ ਚੋਣਾਂ ਵਿਚੋਂ ਜੇਤੂ ਹੋ ਸਕਦਾ ਹੈ। ਇਹ ਕੌਮ ਬਹੁਤ ਬਹਾਦਰ ਮੰਨੀ ਜਾਂਦੀ ਹੈ।[1]

ਇਤਿਹਾਸ

ਰਾਅ ਸਿੱਖ ਰਾਜਸਥਾਨ ਅਤੇ ਮੁਲਤਾਨ ਜੋ ਕਿ ਪਾਕਿਸਤਾਨ ਚ ਹੈ, ਉੱਥੋਂ ਆਏ ਹੋਏ ਮੰਨੇ ਗਏ ਹਨ। ਇਹ ਆਪਣਾ ਸੰਬੰਧ ਰਾਜਪੂਤ ਵੰਸ਼ਾਂ ਦੇ ਨਾਲ ਦੱਸਦੇ ਹਨ। ਇਸ ਜਾਤੀ ਦੇ ਕੁਝ ਕੂ ਲੋਕਾਂ ਨੂੰ ਛੱਡ ਕੇ ਸਾਰੇ ਮਜ਼ਦੂਰੀ ਕਰਦੇ ਹਨ। ਇਹ ਲੋਕ ਸਿੱਖ ਧਰਮ ਦੇ ਪ੍ਰਭਾਵ ਨਾਲ ਸਿੱਖ ਹੋ ਗਏ ਅਤੇ ਅੱਜ ਇਹ ਨਾਮਧਾਰੀ ਵੀ ਮਿਲ ਜਾਂਦੇ ਹਨ। ਰਾਜਸਥਾਨ ਅਤੇ ਪੰਜਾਬ ਦੇ ਜ਼ਿਲ੍ਹਾ ਫ਼ਾਜਿਲਕਾ ਵਿੱਚ ਇਸਾਈ ਧਰਮ ਦੇ ਪ੍ਰਚਾਰ ਹੇਠ ਇਹਨਾਂ ਨੇ ਇਸਾਈ ਮਤ ਵੀ ਅਪਣਾ ਲਿਆ ਹੈ।[2]

ਬੋਲੀ

ਇਸ ਜਾਤੀ ਦੀ ਬੋਲੀ ਵਿੱਚ ਲਹਿੰਦੀ ਅਤੇ ਰਾਜਸਥਾਨੀ ਬੋਲੀ ਦਾ ਰਲਾਅ ਹੈ ਪਰ ਅੱਜ ਕੱਲ ਪੜ੍ਹਾਈ ਅਤੇ ਮਾਹੌਲ ਕਰਕੇ ਇਹ ਹੁਣ ਟਕਸਾਲੀ ਪੰਜਾਬੀ ਦੀ ਵਰਤੋਂ ਕਰਦੇ ਹਨ ਪਰ ਹਾਲੇ ਵੀ ਇਹਨਾਂ ਦਾ ਸ਼ਬਦ ਭੰਡਾਰ ਲਹਿੰਦੀ ਵਾਲਾ ਹੀ ਹੈ।

ਉੱਘੇ ਲੋਕ

ਹਵਾਲੇ1 ਹਰੀ ਸਿੰਘ ਨਲੂਆ ਦੇ ਵਸ਼


ਫਰਮਾ:ਹਵਾਲੇ