ਮੱਲਕੇ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement

ਮੱਲਕੇ ਜ਼ਿਲ੍ਹਾ ਮੋਗਾ ਦੀ ਤਹਿਸੀਲ ਬਾਘਾ ਪੁਰਾਣਾ ਦਾ ਪਿੰਡ ਹੈ। ਇਹ ਪਿੰਡ ਬਾਘਾ ਪੁਰਾਣਾ-ਕੋਟਕਪੂਰਾ ਰੋਡ ਤੋਂ 5 ਕਿਲੋਮੀਟਰ ਪਿੱਛੇ ਹਟਵਾਂ ਖੱਬੇ ਪਾਸੇ ਸਥਿਤ ਹੈ। ਸਾਹੋਕੇ, ਪੰਜਗਰਾਈਂ ਖੁਰਦ, ਪੰਜਗਰਾਈਂ ਕਲਾਂ, ਸੇਖਾ ਕਲਾਂ, ਸੇਖਾ ਖੁਰਦ, ਸਿਵੀਆਂ, ਬੁਰਜ ਹਰੀ ਕਾ ਇਸਦੇ ਗੁਆਂਢੀ ਪਿੰਡ ਹਨ। ਇਸ ਪਿੰਡ ਦੀ ਕਰੀਬ 5000 ਵੋਟ ਹੈ। ਮੱਲਕੇ ਪ੍ਰਸਿੱਧ ਗਾਇਕ, ਲੇਖਕ ਤੇ ਗੀਤਕਾਰ ਰਾਜ ਬਰਾੜ, ਗਾਇਕ ਗੁਰਮੇਲ ਮੱਲਕੇ, ਕਵਿੱਤਰੀ ਬਰਾੜ_ਜੈਸੀ, ਗਾਇਕ ਜਗਤਾਰ ਬਰਾੜ ਅਤੇ ਗਾਇਕਾ ਬੱਬੂ ਬਰਾੜ ਦਾ ਜੱਦੀ ਪਿੰਡ ਹੈ। ਇਹ ਪਿੰਡ ਪ੍ਰਸਿੱਧ ਪੰਜਾਬੀ ਗੀਤਕਾਰ "ਆਪਣਾ ਪੰਜਾਬ ਹੋਵੇ" ਗੁਰਦਾਸ ਮਾਨ ਦੇ ਗੀਤ ਵਾਲੇ ਮੱਖਣ ਬਰਾੜ ਕਰਕੇ ਵੀ ਜਾਣਿਆ ਜਾਂਦਾ ਹੈ। ਪਿੰਡ ਵਿੱਚ ਪਿੰਡ ਦੇ ਮੋਢੀ ਬਾਬਾ ਘਮੰਡਾ ਰਾਮ ਦੀ ਸਮਾਧ ਬਣੀ ਹੋਈ ਹੈ ਜਿੱਥੇ ਹਰ ਸਾਲ ਵਿਸਾਖੀ ਦਾ ਮੇਲਾ ਲਗਦਾ ਹੈ।

ਮੱਲਕੇ ਚ ਦੋ ਸਰਕਾਰੀ ਸਕੂਲ ਤੇ ਦੋ ਪ੍ਰਾਇਵੇਟ ਸਕੂਲ ਹਨ। ਪਿੰਡ ਵਿੱਚ ਧਿਆਨ, ਯੋਗਾ ਆਸਣ ਦਾ ਆਸ਼ਰਮ ਬਣਿਆ ਹੋਇਆ।

ਪਿਛੋਕੜ

ਮੰਨਿਆ ਜਾਂਦਾ ਹੈ ਕਿ ਇਹ ਪਿੰਡ ਬਾਬਾ ਘਮੰਡਾ ਰਾਮ ਨੇ ਵਸਾਇਆ। ਇਸ ਬਾਬੇ ਨੇ ਪਿੰਡ ਦੇ ਵਡੇਰਿਆਂ ਨੂੰ ਨਾਲ ਦੀ ਟਿੱਬੀ ਤੇ ਵਸਣ ਲਈ ਕਿਹਾ ਸੀ ਪਰ ਲੋੋਕ ਲੁੱਟਾਂ ਖੋਹਾਂ ਦੇ ਡਰੋਂ ਛੱਪੜ ਵਾਲੀ ਜਗ੍ਹਾ ਤੇ ਆ ਕੇ ਬੈਠ ਗਏ, ਬਾਬੇ ਨੂੰ ਪਤਾ ਲੱਗਣ ਤੇ ਉਸ ਨੇ ਕਿਹਾ ਕਿ ਜੇ ਤੁਸੀਂ ਟਿੱਬੀ ਤੇ ਬੈਠੇ ਰਹਿੰਦੇ ਤਾਂ ਉਥੇੇ ਮਲਕ ਸ਼ਹਿਰ ਵਸਣਾ ਸੀ ਪਰ ਹੁਣ ਤਾਂ ਤੁਸੀਂ ਮਲੱਕਿਆਂ ਦੇ ਮੱਲ ਕੇ ਰਹਿ ਗਏ। ਇਸ ਤਰਾਂ ਹੀ ਪਿੰਡ ਦਾ ਨਾਮ ਮੱਲਕੇ ਪੈ ਗਿਆ।

ਹਵਾਲੇ

ਫਰਮਾ:ਹਵਾਲੇ ਡਾ. ਕਿਰਪਾਲ ਸਿੰਘ, ਡਾ. ਹਰਿੰਦਰ ਕੌਰ, ਪੰਜਾਬ ਦੇ ਪਿੰਡਾਂ ਦਾ ੲਿਤਿਹਾਸ ਅਤੇ ਨਾਮਕਰਨ, ਪਬਲੀਕੇਸ਼ਨ ਬਿੳੂਰੋ, ਪੰਜਾਬੀ ਯੂਨੀਵਰਸਿਟੀ ਪਟਿਅਾਲਾ, 2014, ਪੰਨਾ 310