ਮੰਗੂ ਰਾਮ ਮੁਗੋਵਾਲੀਆ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox Officeholder ਮੰਗੂ ਰਾਮ (14 ਜਨਵਰੀ, 1886 – 22 ਅਪਰੈਲ 1980), ਮਸ਼ਹੂਰ ਨਾਂ ਬਾਬੂ ਮੰਗੂ ਰਾਮ ਚੌਧਰੀ, ਗ਼ਦਰ ਪਾਰਟੀ ਦਾ ਆਗੂ ਅਤੇ ਪੰਜਾਬ ਦਾ ਸਿਆਸਤਦਾਨ ਸੀ। [1] ਉਹ ਚਮਾਰ ਜਾਤੀ ਵਿੱਚੋਂ ਸੀ ਅਤੇ ਦਲਿਤ ਅਛੂਤ ਭਾਈਚਾਰੇ ਦਾ ਆਗੂ ਸੀ। ਉਸਨੇ ਅਛੂਤਾਂ ਦੇ ਹੱਕਾਂ ਦੀ ਪ੍ਰਾਪਤੀ ਨੂੰ ਪ੍ਰਣਾਈ ਜਥੇਬੰਦੀ, ਆਦਿ ਧਰਮ ਲਹਿਰ ਨੀਂਹ ਰੱਖੀ ਅਤੇ ਇਸ ਲਹਿਰ ਨੂੰ ਮਿਲੀ ਕਾਮਯਾਬੀ ਤੋਂ ਬਾਅਦ 1946 ਵਿੱਚ ਪੰਜਾਬ ਵਿਧਾਨ ਸਭਾ ਮੈਂਬਰ ਚੁਣਿਆ ਗਿਆ ਸੀ।[2]

ਜ਼ਿੰਦਗੀ

ਬਾਬੂ ਮੰਗੂਰਾਮ ਮੁਗੋਵਾਲੀਆ ਦਾ ਜਨਮ 14 ਜਨਵਰੀ, 1886 ਨੂੰ ਬਰਤਾਨਵੀ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਮਾਹਿਲਪੁਰ ਦੇ ਨੇੜੇ, ਪਿੰਡ ਮੁਗੋਵਾਲ ਵਿਖੇ ਪਿਤਾ ਹਰਨਾਮ ਦਾਸ ਅਤੇ ਮਾਤਾ ਅਤਰੀ ਦੇ ਘਰ ਹੋਇਆ। ਉਹ ਅਜੇ ਤਿੰਨ ਸਾਲ ਦਾ ਹੀ ਹੋਇਆ ਸੀ ਕਿ ਉਸ ਦੀ ਮਾਂ ਦੀ ਮੌਤ ਹੋ ਗਈ। ਪੜ੍ਹਾਈ ਦੀ ਸ਼ੁਰੁਆਤ ਪਿੰਡ ਵਿੱਚ ਹੀ ਇੱਕ ਸਾਧੂ ਕੋਲ ਕੀਤੀ ਅਤੇ 6 ਕੁ ਮਹੀਨਿਆਂ ਬਾਅਦ ਉਹ ਆਪਣੇ ਪਿਤਾ ਨਾਲ ਦੇਹਰਾਦੂਨ ਚਲਿਆ ਗਿਆ। ਉਥੇ ਮੰਗੂਰਾਮ ਪਿੰਡ ਚੂੜਪੁਰ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਪੜ੍ਹਨ ਲੱਗ ਪਿਆ, ਪਰ ਇੱਕ ਸਾਲ ਬਾਅਦ ਵਾਪਸ ਪਿੰਡ ਆ ਕੇ ਖਾਲਸਾ ਸਕੂਲ ਮਾਹਿਲਪੁਰ ਵਿੱਚ ਪੜ੍ਹਨ ਲੱਗ ਪਿਆ।[3]1909 ਵਿੱਚ ਬਾਬੂ ਮੰਗੂ ਰਾਮ ਅਮਰੀਕਾ ਚਲਾ ਗਿਆ। ਇੱਥੇ ਉਸ ਨੇ ਕੁੱਝ ਸਾਲ ਪਿੰਡ ਦੇ ਹੀ ਜ਼ਿਮੀਂਦਾਰਾਂ ਕੋਲ ਖੇਤਾਂ ਵਿਚ ਹੀ ਕੰਮ ਕੀਤਾ ਪਰ ਇੱਥੇ ਵੀ ਜਾਤ ਆਧਾਰਿਤ ਵਿਤਕਰੇ ਦਾ ਹੀ ਸਾਹਮਣਾ ਕਰਨਾ ਪਿਆ।ਫਰਮਾ:ਹਵਾਲਾ ਲੋੜੀਂਦਾ ਇਸ ਦੌਰਾਨ ਗਦਰ ਲਹਿਰ ਦੇ ਆਗੂਆਂ ਲਾਲਾ ਹਰਦਿਆਲ, ਸੋਹਣ ਸਿੰਘ ਭਕਨਾ ਅਤੇ ਹੋਰ ਆਗੂਆਂ ਦੇ ਸੰਪਰਕ ਵਿਚ ਆ ਗਿਆ ਅਤੇ ਗਦਰ ਲਹਿਰ ਲਈ ਕੰਮ ਕਰਨਾ ਸ਼ੁਰੂ ਕਰ ਦਿਤਾ। ਗਦਰ ਲਹਿਰ ਵਲੋਂ ਇਕ ਖਾਸ ਮਿਸ਼ਨ ਉਲੀਕਿਆ ਗਿਆ ਜਿਸ ਵਿਚ ਆਜ਼ਾਦੀ ਦੀ ਲੜਾਈ ਲਈ ਹਥਿਆਰਾਂ ਦਾ ਇਕ ਜਹਾਜ਼ ਸਮੁੰਦਰ ਰਸਤੇ ਭਾਰਤ ਲਿਜਾਉਣਾ ਸੀ। ਇਸ ਕਾਰਜ ਦੀ ਜ਼ਿੰਮੇਵਾਰੀ ਬਾਬੂ ਜੀ ਨੂੰ ਦਿੱਤੀ ਗਈ ਪਰ ਇਸ ਦੀ ਖਬਰ ਪਹਿਲਾਂ ਹੀ ਬਰਤਾਨੀਆ ਸਰਕਾਰ ਨੂੰ ਲੱਗ ਗਈ ਅਤੇ ਇਸ ਦੀ ਜਾਸੂਸੀ ਸ਼ੁਰੂ ਕਰ ਦਿਤੀ ਗਈ। ਇਹ ਮਿਸ਼ਨ ਜੋ 1915 ਵਿਚ ਚੱਲਿਆ ਅਤੇ ਜਿਸ ਨੂੰ ਗਦਰ ਲਹਿਰ ਦੇ ਪੰਜ ਆਗੂ ਲੈ ਕੇ ਆ ਰਹੇ ਸਨ, ਬਰਤਾਨੀਆ ਸਰਕਾਰ ਨੇ ਸਮੁੰਦਰ ਵਿਚ ਤੋਪਾਂ ਨਾਲ ਉਡਾ ਦਿਤਾ। ਬਾਬੂ ਜੀ ਕਿਸੇ ਤਰੀਕੇ ਨਾਲ ਬਚ ਗਏ ਅਤੇ ਇਸ ਤੋਂ ਬਾਅਦ ਫਿਲਪੀਨਜ਼, ਸ੍ਰੀਲੰਕਾ ਹੁੰਦੇ ਹੋਏ ਆਖਰ ਸੋਲਾਂ ਸਾਲ ਬਾਅਦ 1925 ਵਿਚ ਹਿੰਦੋਸਤਾਨ ਆਣ ਪਹੁੰਚੇ।[4] ਇਸੇ ਸਮੇਂ ਸਾਨ ਫਰਾਂਸਿਸਕੋ ਵਿੱਚ ਗ਼ਦਰ ਲਹਿਰ ਸ਼ੁਰੂ ਹੋ ਗਈ ਸੀ। 1913 ਨੂੰ ਸਥਾਪਿਤ ਕੀਤੀ ਗ਼ਦਰ ਲਹਿਰ ਲਈ ਕੰਮ ਸ਼ੁਰੂ ਕਰ ਦਿੱਤਾ। 1925 ਦੇ ਅੰਤ ਵਿੱਚ ਉਸ ਨੇ ਪਿੰਡ ਵਿੱਚ ਆਦਿ ਧਰਮ ਪ੍ਰਾਇਮਰੀ ਸਕੂਲ ਖੋਲ੍ਹਿਆ ਤੇ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕਰ ਦਿੱਤਾ। 1926 ਨੂੰ ਇਸ ਸਕੂਲ ਵਿੱਚ ਆਦਿ ਧਰਮ ਮੁਹਿੰਮ ਚਲਾਉਣ ਦਾ ਫ਼ੈਸਲਾ ਲਿਆ ਗਿਆ। 1926 ਵਿੱਚ ਜਲੰਧਰ ਵਿੱਚ ਆਦਿ ਧਰਮ ਸੰਗਠਨ ਦਾ ਪਹਿਲਾ ਦਫ਼ਤਰ ਖੋਲ੍ਹਿਆ ਗਿਆ ਤੇ ਬਾਬੂ ਮੰਗੂਰਾਮ ਜਲੰਧਰ ਰਹਿਣ ਲੱਗ ਪਿਆ, ਜਿੱਥੇ ਉਹ 1940 ਤਕ ਰਿਹਾ।[5]ਬਾਬੂ ਮੰਗੂ ਰਾਮ ਦੀ ਅਗਵਾਈ ਹੇਠ ਆਦਿ ਧਰਮ ਲਹਿਰ ਨੇ ਦਲਿਤਾਂ ਨੂੰ ਹਿੰਦੂ ਧਰਮ ਦੀ ਵਲਗਣ ਵਿਚੋਂ ਪੂਰੀ ਤਰ੍ਹਾਂ ਕੱਢ ਕੇ ਆਪਣਾ ਪ੍ਰਾਚੀਨ (ਆਦਿ) ਧਰਮ ਮੁੜ ਸਥਾਪਿਤ ਕਰ ਕੇ ਉਨ੍ਹਾਂ ਦਾ ਮਾਣ ਸਨਮਾਨ ਬਹਾਲ ਕੀਤਾ ਸੀ।[6]

ਅੰਤਿਮ ਸਮਾਂ

22 ਅਪਰੈਲ 1980 ਉਹਨਾਂ ਦੀ ਮੌਤ ਹੋ ਗਈਫਰਮਾ:ਹਵਾਲਾ ਲੋੜੀਂਦਾ

ਹਵਾਲੇ

ਫਰਮਾ:ਹਵਾਲੇ

  1. "Remembering Babu Mangu Ram Mugowalia".
  2. ਫਰਮਾ:Cite book
  3. http://www.suhisaver.org/index.php?cate=2&&tipid=907
  4. ਕੁਲਦੀਪ ਚੰਦ (2019-01-14). "ਬਾਬੂ ਮੰਗੂ ਰਾਮ ਮੂਗੋਵਾਲੀਆ: ਗਦਰ ਤੋਂ ਆਦਿ ਧਰਮ ਤੱਕ". Tribune Punjabi (in हिन्दी). Retrieved 2019-01-15.
  5. ਕੁਲਦੀਪ ਚੰਦ (April - 26 - 2016). "ਦਲਿਤ ਗ਼ਦਰੀ ਆਗੂ ਬਾਬੂ ਮੰਗੂ ਰਾਮ ਮੂਗੋਵਾਲੀਆ". ਪੰਜਾਬੀ ਟ੍ਰਿਬਿਊਨ. Retrieved 2 ਮਈ 2016. {{cite web}}: Check date values in: |date= (help)
  6. Service, Tribune News. "ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ". Tribuneindia News Service. Retrieved 2021-06-11.