ਮੋਮ ਦੇ ਲੋਕ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox book

ਮੋਮ ਦੇ ਲੋਕ 'ਡਾ.ਜਗਤਾਰ' ਦਾ ਆਖ਼ਰੀ ਗ਼ਜ਼ਲ ਸੰਗ੍ਰਹਿ ਹੈ।[1] ਜਿਸਨੂੰ 2006 ਈ: 'ਚ "ਲੋਕ ਗੀਤ ਪ੍ਰਕਾਸ਼ਨ" ਨੇ ਪ੍ਰਕਾਸ਼ਿਤ ਕੀਤਾ। ਜਗਤਾਰ ਨੇ ਇਹ ਗ਼ਜ਼ਲ-ਸੰਗ੍ਰਹਿ ਮਹਾਨ ਨਾਵਲਿਸਟ ਸ. ਨਾਨਕ ਸਿੰਘ ਨੂੰ ਭੇਂਟ ਕੀਤਾ ਹੈ। ਸੰਗ੍ਰਹਿ ਦਾ ਨਾਂ ਇਸ ਵਿਚਲੀ ਇੱਕ ਗ਼ਜ਼ਲ 'ਤੇ ਆਧਾਰਿਤ ਹੈ, ਜੋ ਇਸ ਪ੍ਰਕਾਰ ਹੈ, ਜਿਵੇਂ-

ਫਰਮਾ:Quote box

ਮੇਰਾ ਨਜ਼ਰੀਆ

ਇਸ 'ਚ ਭੂਮਿਕਾ ਵਜੋਂ ਡਾ. ਜਗਤਾਰ ਦੇ ਗ਼ਜ਼ਲ ਰਚਨਾ ਸੰਬੰਧੀ ਵੀਚਾਰ ਪੇਸ਼ ਹੋਏ ਹਨ। ਇਸ 'ਚ ਜਗਤਾਰ ਨੇ ਪਾਕਿਸਤਾਨ ਦੀ ਪ੍ਰਸਿੱਧ ਸ਼ਾਇਰਾ "ਨੋਸ਼ੀ ਗੀਲਾਨੀ" ਦੇ ਕਾਵਿ-ਸੰਗ੍ਰਹਿ 'ਮਹੱਬਤੇ ਜਬ ਸ਼ੁਮਾਰ ਕਰਨ' ਦੇ ਸੰਦਰਭ 'ਚ ਚਰਚਿਤ ਸ਼ਾਇਰ "ਅਮਜਦ ਇਸਲਾਮ ਅਮਜਦ" ਦੇ ਨਜ਼ਮ ਤੇ ਗ਼ਜ਼ਲ ਸੰਬਧੀ ਪ੍ਰਗਟਾਏ ਵਿਚਾਰਾਂ ਦੀ ਗੱਲ ਕੀਤੀ ਹੈ, ਜਿਸ 'ਚ ਨਜ਼ਮ ਤੇ ਗ਼ਜ਼ਲ ਦਾ ਆਪਸੀ ਰਿਸ਼ਤਾ ਪੰਜ ਦਿਨਾਂ ਟੈਸਟ ਮੈਚ ਤੇ ਇੱਕ ਦਿਨਾਂ ਟੈਸਟ ਵਰਗਾ ਹੈ, ਜਿਸ ਤਰ੍ਹਾਂ ਗਲੈਮਰ ਅਤੇ ਕਸ਼ਿਸ਼ "One Day Match"ਵਿੱਚ ਜ਼ਿਆਦਾ ਹੈ, ਏਸੇ ਤਰ੍ਹਾਂ ਗ਼ਜ਼ਲ ਵੀ ਲੋਕਾਂ ਅੰਦਰ ਮਕਬੂਲੀਅਤ ਵਿੱਚ ਨਜ਼ਮ ਨਾਲ਼ ਅੱਗੇ ਹੈ। ਗ਼ਜ਼ਲ ਲਈ ਜਗਤਾਰ ਵਧੇਰੇ 'ਸ਼ਿਲਪ-ਪਰਵੀਣਤਾ' ਦੀ ਦੇ ਹੁਨਰ ਦੀ ਜ਼ਰੂਰਤ ਜ਼ਰੂਰੀ ਸਮਝਦਾ ਹੈ। ਇਸ ਤੋਂ ਬਿਨਾਂ ਜਗਤਾਰ ਨੇ ਹੋ ਰਹੀ ਗ਼ਜ਼ਲ-ਰਚਨਾ ਸੰਬੰਧੀ ਬਣਤਰ ਤੇ ਬੁਣਤਰ ਪੱਖੋਂ ਆ ਰਹੀ ਗਿਰਾਵਟ ਸੰਬੰਧੀ ਫ਼ਿਕਰ ਪ੍ਰਗਟ ਕੀਤਾ ਹੈ ਪਰ ਜਗਤਾਰ ਮਾਯੂਸ ਨਹੀਂ ਹੈ।[2]

ਸੰਗ੍ਰਹਿ ਰਚਨਾ-ਵਿਧਾਨ

ਜਗਤਾਰ ਨੇ ਮੇਰਾ ਨਜ਼ਰੀਆ ਭੂਮਿਕਾ 'ਚ ਸਪਸ਼ਟ ਕੀਤਾ ਹੈ ਕਿ ਉਸਨੇ ਪਿੰਗਲ ਤੇ ਆਰੂਜ਼ ਦੀਆਂ ਪਾਬੰਦੀਆਂ ਨੂੰ ਲੋੜ ਤੇ ਜ਼ਰੂਰਤ ਅਨੁਸਾਰ ਵਰਤਿਆ ਹੈ। ਕਈ ਸ਼ਬਦਾਂ ਨੂੰ ਤਤਸਮ ਰੂਪ 'ਚ ਵੀ ਵਰਤਿਆ ਹੈ ਤੇ ਤਦਭਵ ਰੂਪ 'ਚ ਵੀ ਜਿਵੇਂ ਸ+ਮਝ-ਸਮ-ਝ, ਤ+ੜਪ-ਤੜ+ਪ ਆਦਿ। ਜਗਤਾਰ ਨੇ ਸ਼ੇਅਰਾਂ 'ਚ ਪਿਆਰ, ਪ੍ਰੀਤ ਬਾਰੇ ਸ਼ੇਅਰ ਘੱਟ ਤੇ ਔਰਤ ਦੀ ਖ਼ੂਬਸੂਰਤੀ, ਕ਼ੁਦਰਰ ਦੇ ਅਦਭੂਤ ਦ੍ਰਿਸ਼ਾਂ ਤੇ ਅਕੱਥੇ ਧਰਤ ਚਿੱਤਰਾਂ ਦਾ ਪ੍ਰਗਟਾਅ ਕਰਨ ਦੀ ਕੋਸ਼ਿਸ਼ ਕੀਤੀ ਹੈ। ਔਰਤ ਸੰਬੰਧੀ ਇਸ ਸੰਗ੍ਹਹਿ 'ਚ ਦੋ ਸਰਾਪੇ" ਹਨ, ਜਿਵੇਂ- ਸਰਾਪਾ-ਪੰਨਾ-41

ਤਿਰਾ ਭਿੱਜਾ ਬਦਨ ਲਗਦੈ, ਗ਼ਜਲ ਦੇ ਸ਼ਿਅਰ ਦਾ ਮਿਸਰਾ। 
ਤਨਾ ਹਰ ਅੰਗ ਦਾ ਹੈ ਐਨ ਟੇਢੇ ਕਾਫ਼ੀਏ ਵਰਗਾ। 
ਤਿਰੇ ਨੈਣਾਂ ਦੀ ਗਹਿਰਾਈ ਹੈ 'ਗ਼ਾਲਿਬ' ਦੀ ਗ਼ਜ਼ਲ ਵਰਗੀ,
ਸਲੀਕਾ ਗੁਫ਼ਤਗੂ ਦਾ 'ਮੀਰ' ਦੇ ਸ਼ਿਅਰਾਂ ਜਿਹਾ ਲੱਗਦਾ। 
ਕਿਸੇ ਨੂੰ ਮਿਲਣ ਪਿੱਛੋਂ ਧੜਕਦੀ ਹੈ ਜਿਸ ਤਰ੍ਹਾਂ ਛਾਤੀ,
ਗ਼ਜ਼ਲ ਮੇਰੀ ਦਾ ਵੀ ਉਤਰਾ-ਚੜ੍ਹਾ ਹੈ ਐਨ ਏਦਾਂ ਦਾ।[3]

ਸਰਾਪਾ-ਪੰਨਾ-46

ਸਬਜ਼ ਅੱਖਾਂ ਉਸਦੀਆਂ ਨੇ ਖ਼ੁਸ਼ਕ ਹੈ ਪਰ ਬੇਹਿਸਾਬ। 
ਉਸਦਾ ਦਿਲ ਪੱਥਰ ਹੈ ਚਿਹਰਾ ਹੈ ਮਗਰ ਰੱਤਾ ਗੁਲਾਬ। 
ਜਿਸਮ ਦੇ ਉਤਰਾ ਚੜ੍ਹਾ ਨੇ 'ਆਜ਼ਰੀ' ਬੁੱਤਾਂ ਦੇ ਵਾਂਗੂ,
ਇੱਕ ਤੋਂ ਇੱਕ ਖ਼ੂਬਸੂਰਤ ਇੱਕ ਤੋਂ ਇੱਕ ਲਾਜਵਾਬ। 
ਉਹ ਹੈ ਗੰਗਾ, ਉਹ ਹੈ ਮੱਕਾ, ਉਹ ਬਨਾਰਸ, ਸੋਮਨਾਥ,
ਉਹ ਹਰੀਮੰਦਰ ਹੈ ਮੇਰਾ ਉਹ ਮੁਤਬੱਰਿਕ ਕਿਤਾਬ।[4]

ਗ਼ਜ਼ਲ ਨਮੂਨਾ

ਜਗਤਾਰ ਦੀ ਰਚਨਾ 'ਮੋਮ ਦੇ ਲੋਕ' 'ਚੋਂ ਜਗਤਾਰ ਦੀ ਕਾਵਿ-ਸਮਰੱਥਾ ਤੇ ਵਿਲੱਖਣਾ ਦੇ ਨਮੂਨੇ 'ਗ਼ਜ਼ਲਾਂ' 'ਚੋਂ ਚੁਣੇ ਕੁਝ ਸੇ਼ਅਰਾਂ ਰਾਹੀਂ ਜੋ ਹੇਠ ਲਿਖੇ ਅਨੁਸਾਰ ਜੋ ਦਰਜ਼ ਹਨ, ਵਾਚ ਸਕਦੇ ਹਾਂ, ਜਿਵੇ'-

-ਤੂੰ ਏਨਾਂ ਵੀ ਨਹੀਂ ਤੜਪੀ ਜੁਦਾ ਹੋ ਕੇ ਜੁਦਾ ਕਰ ਕੇ। 
ਕਿ ਜਿੰਨੀ ਤੜਪਦੀ ਹੈ ਛਾਂ ਮੁਸਾਫ਼ਿਰ ਨੂੰ ਵਿਦਾ ਕਰਕੇ। 
ਬੜਾ ਟੁੱਟੇ, ਜਲੇ, ਤੜਪੇ, ਸਿਤਾਰੇ ਮੈਂ ਅਤੇ ਦੀਵੇ,
ਨਾ ਜਾਣੇ ਕਿਉਂਂ ਨਹੀਂ ਆਇਆ, ਉਹ ਮੇਰੀ ਕਿਸ ਖ਼ਤਾ ਕਰਕੇ। 
ਦੁਆ ਕੀਤੇ ਬਿਨਾਂ ਹੀ ਪਰਤ ਆਇਆ ਖ਼ਾਨਗਾਹ 'ਚੋਂ ਮੈਂ,
ਜਾਂ ਵੇਖੀ ਜ਼ਿੰਦਗੀ ਵਰਗੀ ਕੁੜੀ ਮੁੜਦੀ ਦੁਆ ਕਰਕੇ[5]
-ਤੁਸੀਂ ਦਸੋਂ ਇਹ ਪਹਿਲੀ ਤੋਂ ਕਿਵੇਂ ਵੱਖਰੀ ਸਦੀ ਹੈ। 
ਅਜੇ ਵੀ ਕੈਦ ਹੈ ਔਰਤ ਅਜੇ ਵੀ ਸੁਲਗਦੀ ਹੈ। 
ਸਮੁੰਦਰ ਕਿਸ ਕ਼ਦਰ ਹੈ ਦੇਵਤਾ ਲਗਦੈ ਪਤਾ ਤਦ,
ਜਾਂ ਅੰਦਰਲੀ ਹਕੀਕਤ ਸੰਖ ਰਾਹੀਂ ਗੂੰਜਦੀ ਹੈ। 
ਬੁਝਾਵੇ ਪਿਆਸ ਨਾ ਉਹ ਪਾਰ ਮੈਨੂੰ ਜਾਣ ਦੇਵੇ,
ਬੜੀ ਹੀ ਸੰਗਦਿਲ ਰਸਤੇ 'ਚ ਮੇਰੇ ਇੱਕ ਨਦੀ ਹੈ।[6]
-ਅਜੇ ਕਰਨ ਹੈ ਪਿੱਛਾ ਮੌਤ ਦਾ ਮੈਂ ਉਮਰ ਭਰ ਯਾਰੋ। 
ਤੁਸੀਂ ਜੇ ਪਰਤਣਾ ਤਾਂ ਪਰਤ ਜਾਓ ਹਮਸਫ਼ਰ ਯਾਰੋ। 
ਮੈਂ ਰਸਤੇ ਦੀ ਕਿਸੇ ਕਠਨਾਈ ਤੋਂ ਡਰ ਕੇ ਨਹੀਂ ਰੋਇਆ,
ਸਫ਼ਰ ਵਿੱਚ ਆ ਹੀ ਜਾਂਦਾ ਹੈ ਕਦੇ ਤਾਂ ਯਾਦ ਘਰ ਯਾਰੋ। 
ਉਤਰਿਆ ਚੰਦ ਰਾਤੀ ਮੋਮਬੱਤੀ ਦੇ ਬਦਨ ਅੰਦਰ,
ਹਨੇਰੇ ਵਿੱਚ ਰਹੇ ਸੁੱਤੇ ਤੁਸੀਂ ਪਰ ਬੇਖ਼ਬਰ ਯਾਰੋ। 
ੳਨ੍ਹਾਂ ਲੋਨਾਂ ਨੇ ਕੀ ਲੜਨਾ ਚੰਗੀ ਜ਼ਿੰਦਗੀ ਖ਼ਾਤਰ,
ਜੋ ਚੁੱਕੀ ਫਿਰਨ ਸਿਰ 'ਤੇ ਮੌਤ ਦਾ ਹਰ ਪੈਰ ਡਰ ਯਾਰੋ। 
ਮਿਰੇ ਪੈਰਾਂ 'ਚ ਖੁੱਭੇ ਕੰਡਿਆਂ 'ਤੇ ਫੁੱਲ ਆ ਚੱਲੇ,
ਕਦੋਂ ਮੁਕੱਗੇ ਮੇਰੀ ਜ਼ਿੰਦਗੀ ਦਾ ਪਰ ਸਫ਼ਰ ਯਾਰੋ।[7]
-ਨਾ ਗ਼ਮ ਲਿਖਿਆ ਤੂੰ ਲੋਕਾਂ ਦਾ ਨਾ ਸ਼ਾਹਾਂ ਦਾ ਜ਼ਬਰ ਲਿਖਿਆ। 
ਤੂੰ ਕੀ ਲਿਖਿਆ ਜੇ ਜ਼ੁਲਫ਼ਾ ਦਾ ਕਸੀਦਾ ਉਮਰ ਭਰ ਲਿਖਿਆ। 
ਜਨਮ ਲੈ ਕੇ ਦੁਬਾਰਾ ਫਿਰ ਪਛਾੜਾਂਗੀ ਹਨੇਰਾ ਮੈਂ,
ਪਿਘਲਦੀ ਮੋਮਬੱਤੀ ਨੇ ਹਵਾ ਵਿੱਚ ਬੇਖ਼ਤਰ ਲਿਖਿਆ। 
ਚਿਰਾਗ਼ਾਂ ਨਾਲ ਵਗਦੇ ਪਾਣਿ 'ਤੇ ਜੀਕੂੰ ਲਿਖੀ ਕਵਿਤਾ,
ਲਿਖੀਂ ਏਸੇ ਤਰ੍ਹਾਂ ਹੀ ਜ਼ਿੰਦਗੀ-ਨਾਮਾ ਅਗਰ ਲਿਖਿਆ।[8]
-ਕਿਤੇ ਨੇ ਮੋਰ ਤੋਪਾਂ 'ਤੇ ਕਿਤੇ ਕਲਮਾ ਇਬਾਦਤ ਹੈ। 
ਬਚੇ ਨਾ ਪਰ ਕੋਈ ਦੁਸ਼ਮਣ ਸਿਪਾਹੀਆਂ ਨੂੰ ਹਦਾਯਤ ਹੈ। 
ਨਹੀਂ ਲੜਦੇ ਸਿਪਾਹੀ ਪਰ ਉਨ੍ਹਾਂ ਦੇ ਪੇਟ ਲੜਦੇ ਨੇ। 
ਕਿਸੇ ਦਾ ਕੋਈ ਦੁਸ਼ਮਣ ਨਹੀਂ ਦੁਸ਼ਮਣ ਤਾਂ ਗ਼ੁਰਬਤ ਹੈ। 
ਮੈਂ ਸਰਹਦ ਦੇ ਉਜੜ ਚੁੱਕੇ ਗਰਾਂ ਅੰਦਰ ਖੜਾ ਸੋਚਾਂ,
ਇਹ ਸਰਹਦ ਦਾ ਗਰਾਂ ਕਿਸ ਦੇਸ਼ ਦਾ ਕਿਸਦੀ ਵਿਰਾਸਤ ਹੈ। 
ਚੁਫ਼ੇਰੇ ਜੋ਼ਰ ਹੈ ਬਾਰਸ਼ ਦਾ ਝੱਖੜ-ਝਾਂਜਲੇ ਦਾ ਵੀ,
ਬਣੀ ਮੇਰੇ ਲਈ ਮੇਰੀ ਹੀ ਛਤਰੀ ਇੱਕ ਮੁਸੀਬਯ ਹੈ।[9]
-ਨਾ ਮੇਰੇ ਪਾਸ ਸ਼ੀਸ਼ਾ ਸੀ ਨਾ ਉਸਦੇ ਪਾਸ ਚਿਹਰਾ ਸੀ। 
ਸੀ ਸਾਡੇ ਦਰਮਿਆਨ ਇੱਕ ਫ਼ਾਸਲਾ ਪਰ ਫਿਰ ਵੀ ਰਿਸ਼ਤਾ ਸੀ। 
ਡਬੋ ਕੇ ਮੈਨੂੰ ਲਹਿਰਾਇਆ, ਉਛਲਿਆ, ਗਰਜਿਆ, ਹੱਸਿਆ,
ਸਮੁੰਦਰ ਦਿਲ ਦਾ ਕਮਜ਼ੋਰਾ ਸੀ ਪਰ ਸਾਜ਼ਿਸ਼ 'ਚ ਗਹਿਰਾ ਸੀ।[10]
-ਮੇਰੇ ਰਸਤੇ ਵਿੱਚ ਬੜੇ ਹੀ ਰਸਤਿਆਂ ਦੇ ਜਾਲ ਨੇ।
ਸੰਗ-ਮੀਲਾਂ ਦੇ ਵੀ ਭੁਚਲਾਵੇ ਉਨ੍ਹਾਂ ਦੇ ਨਾਲ ਨੇ। 
ਜਦ ਵੀ ਸੂਰਜ ਚੜ੍ਹ ਪਿਆ ਇਹ ਰਾਜ਼ ਰਹਿਣਾ ਰਾਜ਼ ਨਾ 
ਮੋਮ ਦੇ ਇਹ ਲੋਕ ਨੇ ਜੋ ਸਾਰੇ ਤੇਰੇ ਨਾਲ ਨੇ।
ਟੁੱਟਦੇ ਤਾਰੇ, ਲਰਜ਼ ਦੇ ਅਸ਼ਕ, ਯਾਦਾਂ ਦੇ ਚਰਾਗ਼,
ਮੈਂ ਇਕੱਲਾ ਹੀ ਨਹੀਂ ਕੁਝ ਹਮਸਫ਼ ਵੀ ਮੇਰੇ ਨਾਲ ਨੇ।
ਯਾਦ ਹੁਣ ਕੁਝ ਵੀ ਨਹੀਂ ਤੁਰਿਆ ਸਾਂ ਕਿੱਥੋਂ, ਕਿਸ ਸਮੇਂ,
ਨਾਮ ਤਕ ਅਪਣਾ ਭੁਲਾ ਦਿੱਤਾ ਹੈ ਤੇਰੀ ਭਾਲ ਨੇ।[11]

ਲੇਖਕ/ਸ਼ਾਇਰ ਦੀਆਂ ਹੋਰ ਰਚਨਾਵਾਂ

ਹੇਠ ਲਿਖੀਆਂ ਹੋਰ ਰਚਨਾ ਲੇਖਕ/ਸ਼ਾਇਰ ਦੀਆਂ ਹਨ, ਜਿਵੇਂ-

  • ਰੁੱਤਾਂ ਰਾਂਗਲੀਆਂ(1957)
  • ਤਲਖ਼ੀਆਂ-ਰੰਗੀਨੀਆਂ(1960)
  • ਦੁੱਧ ਪਥਰੀ (1961)
  • ਅਧੂਰਾ ਆਦਮੀ(1967)
  • ਲਹੂ ਦੇ ਨਕਸ਼(1973)
  • ਛਾਂਗਿਆ ਰੁੱਖ(1976)
  • ਸ਼ੀਸ਼ੇ ਦੇ ਜੰਗਲ (1980)
  • ਜਜ਼ੀਰਿਆਂ ਵਿੱਚ ਘਿਰਿਆ ਸਮੁੰਦਰ(1985)
  • ਚਨੁਕਰੀ ਸ਼ਾਮ (1990)
  • ਜੁਗਨੂੰ ਦੀਵਾ ਤੇ ਦਰਿਆ (1992)
  • ਅੱਖਾਂ ਵਾਲੀਆਂ ਪੈੜਾਂ(1999)
  • ਪ੍ਰਵੇਸ਼ ਦੁਆਰ(2003)

ਹਵਾਲਾ

  1. http://www.punjabi-kavita.com/DrJagtar.php
  2. ਉਹੀ, ਪੰਨਾ-7-8(01-01-2006 ਨੂੰ ਲਿਖੀ 'ਮੇਰਾ ਨਜ਼ਰੀਆ' ਸਿਰਲੇਖ ਵਾਲ਼ੀ ਭੂਮਿਕਾ)
  3. ਉਹੀ, ਪੰਨਾ-41
  4. ਉਹੀ, ਪੰਨਾ-46
  5. ਉਹੀ, ਪੰਨਾ-09
  6. ਉਹੀ, ਪੰਨਾ-10
  7. ਉਹੀ, ਪੰਨਾ-12
  8. ਉਹੀ, ਪੰਨਾ-14
  9. ਉਹੀ, ਪੰਨਾ-15
  10. ਉਹੀ, ਪੰਨਾ-16
  11. ਉਹੀ, ਪੰਨਾ-17