ਮੁਨੀਰ ਨਿਆਜ਼ੀ

ਭਾਰਤਪੀਡੀਆ ਤੋਂ
Jump to navigation Jump to search

 ਤ੍ਰੀਆ ਚਲਿਤ੍ਰ: ਮੁਨੀਰ ਨਿਆਜ਼ੀ

ਭੇਦ ਨਈਂ ਖੁਲਦਾ ਆਖ਼ਿਰ ਕੀ ਏ
ਏਸ ਕੁੜੀ ਦੀ ਚਾਲ
ਕਲੀਆਂ ਵਰਗਾ ਰੰਗ ਏ ਜਿਸਦਾ
ਬੱਦਲਾਂ ਵਰਗੇ ਵਾਲ਼
ਕੱਲੀ ਹੋਵੇ ਤੇ ਇੰਜ ਮਿਲਦੀ
ਜਿਵੇਂ ਗੂੜ੍ਹੇ ਯਾਰ
ਜੇ ਕੋਈ ਨਾਲ਼ ਸਹੇਲੀ ਹੋਵੇ
ਅੱਖਾਂ ਨਾ ਕਰਦੀ ਚਾਰ

ਫਰਮਾ:Infobox writer ਮੁਨੀਰ ਅਹਿਮਦ, ਆਮ ਤੌਰ 'ਤੇ ਮੁਨੀਰ ਨਿਆਜ਼ੀ (19 ਅਪਰੈਲ 1928 - 26 ਦਸੰਬਰ 2006) (ਫਰਮਾ:Lang-ur) ਉਰਦੂ ਅਤੇ ਪੰਜਾਬੀ ਦੇ ਮਸ਼ਹੂਰ ਸ਼ਾਇਰ ਅਤੇ ਸਾਹਿਤਕਾਰ ਸਨ।[1] ਮੁਨੀਰ ਅਹਿਮਦ ਆਪਣੇ ਆਪ ਨੂੰ ਭੂਗੋਲਿਕ ਅਤੇ ਸੱਭਿਆਚਾਰਕ ਅਰਥਾਂ ਵਿੱਚ ਪੰਜਾਬੀ ਕਹਿੰਦਾ ਸੀ ਅਤੇ ਉਸ ਦੀ ਬਹੁਤੀ ਕਵਿਤਾ ਵਿੱਚ ਵੀ ਪੰਜਾਬੀ ਸੱਭਿਆਚਾਰ ਦੀਆਂ ਭਰਪੂਰ ਝਲਕਾਂ ਮਿਲਦੀਆਂ ਹਨ।[2][3]

ਜ਼ਿੰਦਗੀ

ਮੁਨੀਰ ਅਹਿਮਦ ਦਾ ਜਨਮ 1928 ਵਿੱਚ ਖ਼ਾਨਪੁਰ ਜ਼ਿਲ੍ਹਾ ਹੁਸ਼ਿਆਰਪੁਰ (ਬਰਤਾਨਵੀ ਪੰਜਾਬ) ਵਿੱਚ ਹੋਇਆ। ਉਹ ਵੱਡਾ ਹੋ ਕੇ ਬੀ ਏ ਤੱਕ ਪੜ੍ਹਾਈ ਕਰਨ ਉਪਰੰਤ ਇੰਡੀਅਨ ਨੇਵੀ ਵਿੱਚ ਭਰਤੀ ਹੋ ਗਿਆ ਸੀ ਪਰ ਮੁਲਾਜ਼ਮਤ ਵਿੱਚ ਉਸਦਾ ਜੀ ਨਾ ਲੱਗਾ। ਫਿਰ ਉਸਨੇ ਆਪਣਾ ਸਾਰਾ ਧਿਆਨ ਸ਼ਾਇਰੀ ਵੱਲ ਕਰ ਲਿਆ। ਸੱਕਾ ਭੈਣ ਭਰਾ ਤੇ ਕੋਈ ਨਹੀਂ ਸੀ। ਉਸਨੇ ਦੋ ਵਾਰੀ ਵਿਆਹ ਕੀਤਾ ਪਰ ਕੋਈ ਬੱਚਾ ਨਾ ਹੋਇਆ।

ਕਿਤਾਬਾਂ

  • ਬੇਵਫ਼ਾ ਕਾ ਸ਼ਹਿਰ
  • ਤੇਜ਼ ਹਵਾ ਔਰ ਤਨਹਾ ਫ਼ੂਲ
  • ਜੰਗਲ਼ ਮੇਂ ਧਨਿਕ
  • ਦੁਸ਼ਮਨੋਂ ਕੇ ਦਰਮਿਆਨ ਸ਼ਾਮ
  • ਸਫ਼ੈਦ ਦਿਨ ਕੀ ਹਵਾ
  • ਸਿਆਹ ਸ਼ਬ ਕਾ ਸਮੁੰਦਰ
  • ਮਾਹ ਮੁਨੀਰ
  • ਛੇ ਰੰਗੀਨ ਦਰਵਾਜ਼ੇ
  • ਸ਼ਫ਼ਰ ਦੀ ਰਾਤ
  • ਚਾਰ ਚੁੱਪ ਚੀਜ਼ਾਂ
  • ਰਸਤਾ ਦੱਸਣ ਵਾਲੇ ਤਾਰੇ
  • ਆਗ਼ਾਜ਼ ਜ਼ਮਸਤਾਨ
  • ਸਾਇਤ ਸਿਆਰ
  • ਕੁਲੀਆਤ ਮੁਨੀਰ



ਕਾਵਿ ਨਮੂਨਾ

ਇੱਕ ਮਸ਼ਹੂਰ ਉਰਦੂ ਨਜ਼ਮ

ਹਮੇਸ਼ਾ ਦੇਰ ਕਰ ਦੇਤਾ ਹੂੰ ਮੈਂ, ਹਰ ਕਾਮ ਕਰਨੇ ਮੇਂ
ਜ਼ਰੂਰੀ ਬਾਤ ਕਹਿਨੀ ਹੋ ਕੋਈ ਵਾਅਦਾ ਨਿਭਾਨਾ ਹੋ
ਇਸੇ ਆਵਾਜ਼ ਦੇਨੀ ਹੋ, ਉਸੇ ਵਾਪਸ ਬੁਲਾਨਾ ਹੋ
ਹਮੇਸ਼ਾ ਦੇਰ ਕਰ ਦੇਤਾ ਹੂੰ ਮੈਂ

ਮਦਦ ਕਰਨੀ ਹੋ ਉਸ ਕੀ, ਯਾਰ ਕੀ ਢਾਰਸ ਬੰਧਾਨਾ ਹੋ
ਬਹੁਤ ਦੇਰੀਨਾ ਰਸਤੋਂ ਪਰ ਕਿਸੀ ਸੇ ਮਿਲਨੇ ਜਾਨਾ ਹੋ
ਬਦਲਤੇ ਮੌਸਮੋਂ ਕੀ ਸੈਰ ਮੇਂ ਦਿਲ ਕੋ ਲਗਾਨਾ ਹੋ
ਕਿਸੀ ਕੋ ਯਾਦ ਰੱਖਨਾ ਹੋ, ਕਿਸੀ ਕੋ ਭੁੱਲ ਜਾਨਾ ਹੋ
ਹਮੇਸ਼ਾ ਦੇਰ ਕਰ ਦੇਤਾ ਹੂੰ ਮੈਂ

ਕਿਸੀ ਕੋ ਮੌਤ ਸੇ ਪਹਿਲੇ ਕਿਸੀ ਗ਼ਮ ਸੇ ਬਚਾਨਾ ਹੋ
ਹਕੀਕਤ ਔਰ ਥੀ ਕੁਛ ਉਸਕੋ ਯੇ ਬਤਾਨਾ ਹੋ
ਹਮੇਸ਼ਾ ਦੇਰ ਕਰ ਦੇਤਾ ਹੂੰ ਮੈਂ

ਇਕ ਮਸ਼ਹੂਰ ਪੰਜਾਬੀ ਕਤਾਹ

ਕੁਝ ਉਂਝ ਵੀ ਰਾਹਵਾਂ ਔਖੀਆਂ ਸਨ
ਕੁਝ ਗਲ਼ ਵਿੱਚ ਗ਼ਮ ਦਾ ਤੌਕ ਵੀ ਸੀ
ਕੁਝ ਸ਼ਹਿਰ ਦੇ ਲੋਕ ਵੀ ਜ਼ਾਲਮ ਸਨ
ਕੁਝ ਮੈਨੂੰ ਮਰਨ ਦਾ ਸ਼ੌਕ ਵੀ ਸੀ


ਹਵਾਲੇ

ਫਰਮਾ:ਹਵਾਲੇ

  1. Lua error in package.lua at line 80: module 'Module:Citation/CS1/Suggestions' not found.
  2. "Munir Niazi remembered on his death anniversary". thenews.com.pk. 2013-12-26. Retrieved 2014-07-30.
  3. Lua error in package.lua at line 80: module 'Module:Citation/CS1/Suggestions' not found.