ਮਾਈਆਂ

ਭਾਰਤਪੀਡੀਆ ਤੋਂ
Jump to navigation Jump to search
ਬੱਟਣਾ ਰਸਮ ਦੌਰਾਨ ਇੱਕ ਸਿੱਖ ਪਰਿਵਾਰ

ਮਾਈਆਂ ਪੰਜਾਬੀ ਵਿਆਹ ਦੀ ਇੱਕ ਰਸਮ ਹੈ। ਪਹਿਲੇ ਸਮਿਆਂ ਵਿੱਚ ਵਿਆਹੇ ਜਾਣ ਵਾਲੇ ਮੁੰਡੇ-ਕੁੜੀ ਦੀ ਖੁਰਾਕ ਦਾ ਬਹੁਤ ਖਿਆਲ ਰੱਖਿਆ ਜਾਂਦਾ ਸੀ। ਉਦੋਂ ਦੁਧ ਘਿਉ ਤੋਂ ਹੀ ਬਣਦੇ ਪਦਾਰਥ ਹੁੰਦੇ ਸਨ ਤੇ ਇਹੀ, ਖਾਸਕਰ ਦੁਧ ਘਿਉ ਤੋਂ ਬਣਦੀ ਪੰਜੀਰੀ, ਤਾਕਤਵਰ ਮੰਨੇ ਜਾਂਦੇ ਸਨ। ਸ੍ਰੀ ਕਹਿਲ ਦੇ ਸ਼ਬਦਾਂ ਵਿਚ, “ਇਸ ਤਰ੍ਹਾਂ ਮੁੰਡੇ-ਕੁੜੀ ਦੇ ਵਿਆਹ ਧਰਨ ਪਿਛੋਂ ਜੋ ਘਰ ਵਾਲੇ ਅਤੇ ਰਿਸ਼ੇਤਦਾਰ ਪੰਜੀਰੀ ਰਲਾ ਕੇ ਮੁੰਡੇ/ਕੁੜੀ ਨੂੰ ਖਾਣ ਨੂੰ ਦਿੰਦੇ ਸਨ, ਉਸ ਪੰਜੀਰੀ ਨੂੰ ਮਾਈਆਂ ਆਖਿਆ ਜਾਂਦਾ ਸੀ। ਪਹਿਲਾਂ ਮਾਈਆਂ ਮੁੰਡੇ-ਕੁੜੀ ਦੇ ਨਾਨਕੇ ਭੇਜਦੇ ਸਨ। ਫੇਰ ਭੂਆ ਭੇਜਦੀਆਂ ਸਨ। ਮਾਸੀਆਂ ਭੇਜਦੀਆਂ ਸਨ। ਘਰ ਵਾਲੇ ਦੀ ਪੰਜੀਰੀ ਤਾਂ ਹੁੰਦੀ ਹੀ ਸੀ। ਜਿਸ ਦਿਨ ਮੁੰਡੇ-ਕੁੜੀ ਦਾ ਵਿਆਹ ਨੀਅਤ ਕੀਤਾ ਜਾਂਦਾ ਸੀ, ਉਸੇ ਦਿਨ ਤੋਂ ਮੁੰਡੇ-ਕੁੜੀ ਨੂੰ ਮਾਈਏਂ ਪਿਆ ਕਿਹਾ ਜਾਂਦਾ ਸੀ।”[1] ਇਸ ਪੰਜੀਰੀ ਨੂੰ ਵੀ ਮਾਈਆਂ ਕਿਹਾ ਜਾਂਦਾ ਹੈ। ਵਿਆਹ ਤੋਂ ਪਹਿਲਾਂ ਵਟਣਾ ਮਲਣ ਦੀ ਰਸਮ ਨੂੰ ਵੀ ਮਾਈਆਂ ਕਿਹਾ ਜਾਂਦਾ ਹੈ।

ਮਾਈਆਂ ਬਾਰੇ ਇੱਕ ਲੋਕ ਗੀਤ

 
ਸੱਚ ਦੱਸੀਂ ਮੇਰੇ ਲਾਡ ਲਡਿੱਕਿਆ,
ਪਹਿਲਾ ਮਾਈਆਂ ਤੈਨੂੰ ਕਿਹਦੇ?
ਦਾਦੀ ਸੌ ਪੁੱਤੀ, ਬਾਬਾ ਸੌ ਧਰਮੀ,
ਪਹਿਲਾ ਮਾਈਆਂ ਮੈਨੂੰ ਉਹਦੇ ਨੀ ਭੈਣੋ।
ਸੱਚ ਦੱਸੀਂ ਮੇਰੇ ਲਾਡ ਲਡਿੱਕਿਆ,
ਪਹਿਲਾ ਮਾਈਆਂ ਤੈਨੂੰ ਕਿਹਦੇ?
ਮਾਂ ਸੌ ਪੁੱਤੀਂ, ਪਿਉ ਸੌ ਧਰਮੀ,
ਪਹਿਲਾ ਮਾਈਆਂ ਮੈਨੂੰ ਉਹਦੇ ਨੀ ਭੈਣੋ।
ਸੱਚ ਦੱਸੀਂ ਮੇਰੇ ਲਾਡ ਲਡਿੱਕਿਆ,
ਪਹਿਲਾ ਮਾਈਆਂ ਤੈਨੂੰ ਕਿਹਦੇ?
ਚਾਚੀ ਸੌ ਪੁੱਤੀ, ਚਾਚਾ ਸੌ ਧਰਮੀ,
ਪਹਿਲਾ ਮਾਈਆਂ ਮੈਨੂੰ ਉਹਦੇ ਨੀ ਭੈਣੋ।
ਸੱਚ ਦੱਸੀਂ ਮੇਰੇ ਲਾਡ ਲਡਿੱਕਿਆ,
ਪਹਿਲਾ ਮਾਈਆਂ ਤੈਨੂੰ ਕਿਹਦੇ?
ਤਾਈ ਸੌ ਪੁੱਤੀ, ਤਾਇਆ ਸੌ ਧਰਮੀ,
ਪਹਿਲਾ ਮਾਈਆਂ ਮੈਨੂੰ ਉਹਦੇ ਨੀ ਭੈਣੋ।
ਸੱਚ ਦੱਸੀਂ ਮੇਰੇ ਲਾਡ ਲਡਿੱਕਿਆ,
ਪਹਿਲਾ ਮਾਈਆਂ ਤੈਨੂੰ ਕਿਹਦੇ?
ਭਰਜਾਈ ਸੌ ਪੁੱਤੀ, ਵੀਰਾ ਸੌ ਧਰਮੀ,
ਪਹਿਲਾ ਮਾਈਆਂ ਮੈਨੂੰ ਉਹਦੇ ਨੀ ਭੈਣੋ।

ਹਵਾਲੇ

ਫਰਮਾ:ਹਵਾਲੇ