ਮਾਂਜੜੇ ਭੇਜਣੇ

ਭਾਰਤਪੀਡੀਆ ਤੋਂ
Jump to navigation Jump to search

ਮਾਂਜੜੇ ਭੇਜਣੇ ਦੀ ਰਸਮ ਪੰਜਾਬ ਵਿੱਚ ਵਿਆਹ ਤੋਂ ਪਹਿਲਾਂ ਕੀਤੀ ਜਾਂਦੀ ਸੀ, ਜਿਸ ਵਿੱਚ ਵਿਆਹ ਵਾਲੇ ਪਰਿਵਾਰ ਦੇ ਸਕੇ-ਸੋਦਰੇ ਜਾਂ ਸ਼ਰੀਕੇ ਵਾਲੇ ਵਿਆਂਦੜ ਪਰਿਵਾਰ ਦੀ ਰੋਟੀ ਆਪਣੇ ਘਰ ਵਰਜਦੇ ਸਨ, ਜਿਸ ਵਿੱਚ ਕਈ ਤਾਂ ਰੋਟੀ ਬਣਾ ਕੇ ਭੇਜ ਦੇਂਦੇ ਅਤੇ ਕਈ ਆਪਣੇ ਘਰ ਸਾਰੇ ਪਰਿਵਾਰ ਨੂੰ ਬੁਲਾ ਕੇ ਖੁਆਉਂਦੇ। ਇਹ ਰਸਮ ਵਿਆਹ ਤੋਂ ਸੱਤ ਕੁ ਦਿਨ ਪਹਿਲਾਂ ਕੀਤੀ ਜਾਂਦੀ। ਵਿਆਹ ਤੋਂ ਕੁਝ ਦਿਨ ਪਹਿਲਾਂ ਰੋਜ਼ ਹੀ ਸ਼ਰੀਕੇ-ਭਾਈਚਾਰੇ ਵਿਚੋਂ ਮਾਂਜੜੇ ਭੇਜੇ ਜਾਂਦੇ ਸਨ, ਕਿਉਂਕਿ ਕਦੇ ਕਿਸੇ ਦੀ ਵਾਰੀ ਅਤੇ ਕਦੇ ਕਿਸੇ ਦੀ ਵਾਰੀ ਹੁੰਦੀ। ਇਹ ਰਸਮ ‌‍‌‍ਸ਼ਰੀਕੇ-ਭਾਈਚਾਰੇ ਦੇ ਪਿਆਰ ਤੇ ਨਿੱਘ ਨਾਲ ਜੁੜੀ ਰਸਮ ਹੈ। ਦੂਜਾ, ਇਸ ਰਸਮ ਦਾ ਇਹ ਭਾਵ ਵੀ ਹੈ ਕਿ ਸ਼ਰੀਕੇ ਨੂੰ ਵਿਆਹ ਵਾਲੇ ਪਰਿਵਾਰ ਦੀ ਫ਼ਿਕਰ ਹੈ ਅਤੇ ਉਹ ਵਿਆਹ ਦੇ ਪ੍ਰਬੰਧਾਂ ਵਿੱਚ ਮਸਰੂਫ਼ ਹੋਣ ਕਾਰਨ ਰੋਟੀ ਬਣਾਉਣ ਦੇ ਕੰਮ ਵਿੱਚ ਨਾ ਪੈਣ ਅਤੇ ਰੋਟੀ ਖਵਾਉਣ ਦੀ ਫ਼ਿਕਰ ਸ਼ਰੀਕਾ-ਭਾਈਚਾਰਾ ਕਰੇ। ਪਰ ਅੱਜ ਕੱੱਲ੍ਹ ਇਹ ਰਿਵਾਜ ਘਟ ਗਿਆ ਹੈ। ਅੱਜ ਕੱੱਲ੍ਹ ਮਾਂਜੜਿਆਂਂ ਵਿੱਚ ਮਠਿਆਈ ਦਾ ਡੱਬਾ ਹੀ ਭੇਜ ਦਿੱਤਾ ਜਾਂਦਾ ਹੈ।[1]

ਹਵਾਲੇ

  1. ਡਾ. ਰੁਪਿੰਦਰਜੀਤ ਗਿੱਲ. "ਵਿਆਹ ਦੀਆਂ ਰਸਮਾਂ". pp. 32, 33. {{cite web}}: |access-date= requires |url= (help); Missing or empty |url= (help)