ਮਲਾਇਕਾ ਅਰੋੜਾ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox person

ਮਲਾਇਕਾ ਅਰੋੜਾ ਇੱਕ ਭਾਰਤੀ ਅਦਾਕਾਰਾ, ਨਚਾਰ, ਮਾਡਲ, ਵੀਜੇ ਅਤੇ ਟੀਵੀ ਪੇਸ਼ਕਾਰ ਹੈ। ਉਹ ਛਈਆਂ ਛਈਆਂ (1998), ਗੁੜ ਨਾਲੋ ਇਸ਼ਕ ਮਿੱਠਾ (1998), ਮਾਹੀ ਵੇ (2002), ਕਾਲ ਧਮਾਲ (2005) ਅਤੇ ਮੁੰਨੀ ਬਦਨਾਮ (2010) ਗਾਣਿਆਂ ਵਿੱਚ ਆਪਣੇ ਨਾਚ ਲਈ ਸਭ ਤੋਂ ਮਸ਼ਹੂਰ ਹੈ। 2008 ਵਿੱਚ ਉਹ ਆਪਣੇ ਸਾਬਕਾ ਪਤੀ ਅਰਬਾਜ ਖ਼ਾਨ ਨਾਲ ਫਿਲਮ ਨਿਰਮਾਤਾ ਬਣ ਗਈ। ਉਨ੍ਹਾਂ ਦੀ ਕੰਪਨੀ ਅਰਬਾਜ਼ ਖ਼ਾਨ ਪ੍ਰੋਡਕਸ਼ਨਜ਼ ਨੇ ਦਬੰਗ (2010) ਅਤੇ ਦਬੰਗ 2 (2012) ਵਰਗੀਆਂ ਫਿਲਮਾਂ ਰਿਲੀਜ਼ ਕੀਤੀਆਂ ਹਨ।

ਮੁੱਢਲਾ ਜੀਵਨ

ਮਲਾਇਕਾ ਅਰੋੜਾ ਦਾ ਜਨਮ ਮਹਾਰਾਸ਼ਟਰ ਦੇ ਥਾਣੇ ਵਿੱਚ ਹੋਇਆ ਸੀ। ਉਸ ਦੇ ਮਾਤਾ-ਪਿਤਾ ਨੇ ਉਸਦੀ 11 ਸਾਲ ਦੀ ਉਮਰ ਵਿੱਚ ਤਲਾਕ ਲੈ ਲਿਆ ਅਤੇ ਉਹ ਆਪਣੀ ਮਾਂ ਅਤੇ ਭੈਣ ਅੰਮ੍ਰਿਤਾ ਨਾਲ ਚੈਂਬਰ ਚਲੀ ਗਈ। ਉਸ ਦੀ ਮਾਂ, ਜੋਇਸ ਪੋਲੀਕਾਰਪ, ਮਲਿਆਲੀ ਕੈਥੋਲਿਕ ਹੈ ਅਤੇ ਉਸ ਦੇ ਪਿਤਾ ਅਨਿਲ ਅਰੋੜਾ, ਭਾਰਤੀ ਸਰਹੱਦੀ ਸ਼ਹਿਰ ਫਾਜ਼ਿਲਕਾ ਦੇ ਪੰਜਾਬੀ ਮੂਲ ਦੇ ਸਨ, ਜੋ ਕਿ ਮਰਚੈਂਟ ਨੇਵੀ ਵਿੱਚ ਕੰਮ ਕਰਦੇ ਸਨ।[1][2][3][4]

ਉਸਨੇ ਚੈਂਬੂਰ ਦੇ ਸਵਾਮੀ ਵਿਵੇਕਾਨੰਦ ਸਕੂਲ ਤੋਂ ਆਪਣੀ ਸੈਕੰਡਰੀ ਸਿੱਖਿਆ ਪੂਰੀ ਕੀਤੀ। ਉਸ ਦੀ ਮਾਸੀ, ਗ੍ਰੇਸ ਪੋਲੀਕਾਰਪ, ਸਕੂਲ ਦੇ ਪ੍ਰਿੰਸੀਪਲ ਸਨ। ਉਹ ਹੋਲੀ ਕਰਾਸ ਹਾਈ ਸਕੂਲ ਥਾਣੇ ਦੀ ਇੱਕ ਵਿਦਿਆਰਥੀ ਵੀ ਹੈ ਜਿਥੇ ਉਸਨੇ 9 ਵੀਂ ਜਮਾਤ ਤੱਕ ਪੜ੍ਹਾਈ ਕੀਤੀ। ਉਸਨੇ ਚਰਚਗੇਟ ਜੈ ਹਿੰਦ ਕਾਲਜ ਤੋਂ ਆਪਣੀ ਕਾਲਜ ਦੀ ਪੜ੍ਹਾਈ ਕੀਤੀ ਪਰੰਤੂ ਪੇਸ਼ਾਵਰ ਰੁਝੇਵਿਆਂ ਕਰਕੇ ਇਸ ਨੂੰ ਪੂਰਾ ਨਹੀਂ ਕੀਤਾ। ਉਹ ਆਪਣੇ ਮਾਡਲ ਕੈਰੀਅਰ ਦੇ ਸ਼ੁਰੂ ਹੋਣ ਤੋਂ ਪਹਿਲਾਂ ਬੋਰਲਾ ਸੋਸਾਇਟੀ, ਕੈਮਬੁਰ ਵਿੱਚ ਬਸੰਤ ਟਾਕੀਜ਼ ਦੇ ਬਾਹਰ ਰਹਿੰਦੀ ਸੀ।[5]

ਕਰੀਅਰ

ਆਪਣੀ ਭੈਣ ਅੰਮ੍ਰਿਤਾ ਅਰੋੜਾ ਨਾਲ ਮਲਾਈਕਾ ਅਰੋੜਾ (ਖੱਬੇ)

ਐਮ.ਟੀ.ਵੀ. ਇੰਡੀਆ ਨੇ ਆਪਣੇ ਕਾਰਜਾਂ ਦੀ ਸ਼ੁਰੂਆਤ ਕੀਤੀ ਜਦੋਂ ਅਰੋੜਾ ਨੂੰ ਵੀਜੇਜ਼ ਵਿੱਚੋਂ ਇੱਕ ਚੁਣਿਆ ਗਿਆ। ਉਸਨੇ ਕਲੱਬ ਐਮਟੀਵੀ ਦੇ  ਸ਼ੋਅ ਦੀ ਮੇਜ਼ਬਾਨੀ ਕੀਤੀ[6] ਅਤੇ ਬਾਅਦ ਵਿੱਚ ਸਾਈਰਸ ਬਰੋਸ਼ਾ ਦੁਆਰਾ ਹੋਸਟ ਸ਼ੌਅ ਲਵ ਲਾਈਨ ਅਤੇ ਸਟਾਇਲ ਚੈੱਕ ਇੱਕ ਇੰਟਰਵਿਊ ਲੈਣ ਵਾਲੇ ਦੇ ਰੂਪ ਵਿੱਚ ਕੰਮ ਕਰਨਾ ਸ਼ੁਰੂ ਕੀਤਾ।[7] ਮਲਾਈਕਾ 1998 ਦੇ ਬਾਲੀਵੁੱਡ ਫਿਲਮ ਦਿਲ ਸੇ ... ਵਿੱਚ ਛਈਆਂ ਛਈਆਂ,ਅਤੇ ਬਾਲੀ ਸਾਗੂ ਦੇ ਗੀਤ "ਗੁੜ ਨਾਲੋ ਇਸ਼ਕ ਮਿੱਠਾ" ਵਰਗੇ ਆਈਟਮ ਨੰਬਰਾਂ ਨਾਲ ਮਾਡਲਿੰਗ ਜਗਤ ਵਿੱਚ ਦਾਖਲ ਹੋ ਗਈ।

2000 ਦੇ ਦਸ਼ਕ ਵਿੱਚ, ਵੱਖ ਵੱਖ ਫਿਲਮਾਂ ਲਈ ਆਈਟਮ ਨੰਬਰ ਦੇ ਇਲਾਵਾ, ਉਸਨੇ ਕੁਝ ਫਿਲਮਾਂ ਵਿੱਚ ਭੂਮਿਕਾ ਨਿਭਾਈ। 2008 ਵਿੱਚ, ਉਹ ਫਿਲਮ ਈਐਮਆਈ ਵਿੱਚ ਆਪਣੀ ਪਹਿਲੀ ਵੱਡੀ ਭੂਮਿਕਾ ਵਿੱਚ ਦਿਖਾਈ ਦਿੱਤੀ ਜੋ ਇੱਕ ਬਾਕਸ ਆਫਿਸ ਦੀ ਅਸਫਲਤਾ ਸੀ।

2010 ਵਿਚ, ਉਹ ਫਿਲਮ ਦਬੰਗ ਵਿੱਚ ਆਈਟਮ ਗੀਤ "ਮੁੰਨੀ ਬਦਨਾਮ ਹੂਈ" ਵਿੱਚ ਨਜ਼ਰ ਆਈ, ਜਿਸ ਨੂੰ ਉਸ ਦੇ ਸਾਬਕਾ ਪਤੀ ਅਰਬਾਜ਼ ਖ਼ਾਨ ਨੇ ਤਿਆਰ ਕੀਤਾ ਸੀ।[8] 12 ਮਾਰਚ 2011 ਨੂੰ, ਉਸਨੇ 1235 ਭਾਗੀਦਾਰਾਂ ਦੇ ਨਾਲ "ਮੁੰਨੀ ਬਦਨਾਮ" ਵਿੱਚ ਇੱਕ ਕੋਰਿਓਗ੍ਰਾਫਡ ਡਾਂਸ ਕਰਕੇ ਵਿਸ਼ਵ ਰਿਕਾਰਡ ਕਾਇਮ ਕੀਤਾ।

ਉਹ 2012 ਵਿੱਚ ਤਾਇਵਾਨ ਐਕਸੀਲੈਂਸ ਦੀ ਸੇਲਿਬ੍ਰਿਟੀ ਐਂਡੌਸਰ ਸੀ।[9] ਉਸਨੇ ਡਬੁਰ 30ਪਲੱਸ ਦਾ ਸਮਰਥਨ ਕੀਤਾ।[10] ਉਹ ਦੱਸਦੀ ਹੈ ਕਿ ਉਹ ਕਦੇ ਵੀ ਅਦਾਕਾਰੀ ਨਹੀਂ ਕਰਨਾ ਚਾਹੁੰਦੀ ਸੀ।[11] ਉਸਨੇ ਬਰਮਿੰਘਮ ਵਿੱਚ ਐਲਜੀ ਅਰੀਨਾ ਅਤੇ ਲੰਡਨ ਵਿੱਚ ਓ 2 ਅਰੇਨਾ ਦੀ ਇੱਕ ਲੜੀ ਵਿੱਚ ਆਤਿਫ਼ ਅਸਲਮਸ਼ਾਨ (ਗਾਈਕ) ਅਤੇ ਬਿਪਾਸ਼ਾ ਬਾਸੂ ਨਾਲ ਲਾਈਵ ਪ੍ਰਦਰਸ਼ਨ ਕੀਤਾ।[12][13]

2014 ਵਿਚ, ਉਸਨੇ ਪੁਸ਼ਟੀ ਕੀਤੀ ਕਿ ਉਹ ਫਰਾਹ ਖ਼ਾਨ ਦੁਆਰਾ ਨਿਰਦੇਸ਼ਿਤ ਐਕਸ਼ਨ ਕਾਮੇਡੀ-ਡਰਾਮਾ ਫਿਲਮ ਹੈਪੀ ਨਿਊ ਯੀਅਰ ਵਿੱਚ ਨਜ਼ਰ ਆਵੇਗੀ।[14]

ਟੈਲੀਵਿਜ਼ਨ

ਮਲਾਇਕਾ ਟੈਲੀਵਿਜ਼ਨ ਸ਼ੋਅ ਨੱਚ ਬੱਲੀਏ ਉੱਤੇ ਤਿੰਨ ਜੱਜਾਂ ਵਿੱਚੋਂ ਇੱਕ ਦੇ ਰੂਪ ਵਿੱਚ ਨਜ਼ਰ ਆਈ। ਉਸਨੇ ਨੱਚ ਬੱਲੀਏ 2 ਵਿੱਚ ਜੱਜ ਦੀ ਭੁਮਿਕਾ ਜਾਰੀ ਰੱਖੀ। ਇਸ ਸ਼ੋਅ ਵਿਚ, ਉਸ ਨੇ ਉਮੀਦਵਾਰਾਂ ਲਈ ਇੱਕ ਮਿਸਾਲ ਵਜੋਂ ਬਹੁਤ ਸਾਰੇ ਆਈਟਮ ਨੰਬਰਾਂ ਦਾ ਪ੍ਰਦਰਸ਼ਨ ਕੀਤਾ। ਉਹ ਸਟਾਰ ਵਨ ਦੇ ਸ਼ੋਅ ਜ਼ਰਾ ਨੱਚਕੇ ਦਿਖਾ 'ਤੇ ਜੱਜ ਦੇ ਤੌਰ 'ਤੇ ਨਜ਼ਰ ਆਈ। ਉਹ 2010 ਵਿੱਚ ਸ਼ੋਅ ਝਲਕ ਦਿਖਲਾ ਜਾ ਦੀ ਜੱਜ ਸੀ।[15]

ਉਹ ਇੰਡੀਆ ਗੌਟ ਟੇਲੈਂਟ ਸ਼ੋਅ ਵਿਚੱ ਜੱਜਾਂ ਦੇ ਪੈਨਲ 'ਤੇ ਸੀ।[16]

ਨਿੱਜੀ ਜੀਵਨ

ਮਲਾਇਕਾ ਦਾ ਵਿਆਹ 1998 ਵਿੱਚ ਬਾਲੀਵੁੱਡ ਅਭਿਨੇਤਾ-ਨਿਰਦੇਸ਼ਕ-ਨਿਰਮਾਤਾ ਅਰਬਾਜ਼ ਖ਼ਾਨ ਨਾਲ ਹੋਇਆ ਸੀ, ਜਿਸ ਨੂੰ ਉਹ ਕਾਪੀ ਐਡ ਸ਼ੂਟਿੰਗ ਦੇ ਦੌਰਾਨ ਮਿਲੀ ਸੀ। 28 ਮਾਰਚ 2016 ਨੂੰ, ਉਨ੍ਹਾਂ ਨੇ ਅਨੁਕੂਲਤਾ ਮੁੱਦਿਆਂ ਦਾ ਹਵਾਲਾ ਦਿੰਦੇ ਹੋਏ ਵੱਖ ਹੋਣ ਦੀ ਘੋਸ਼ਣਾ ਕੀਤੀ।[17][18] ਜੋੜੇ ਨੇ ਅਪ੍ਰੈਲ 11, 2017 ਨੂੰ ਤਲਾਕ ਲੈ ਲਿਆ।[19] ਉਨ੍ਹਾਂ ਦਾ ਈੱਕ ਪੁੱਤਰ ਅਰਹਾਨ (ਜਨਮ 9 ਨਵੰਬਰ 2002) ਹੈ।[20] ਤਲਾਕ ਤੋਂ ਬਾਅਦ ਪੁੱਤਰ ਦੀ ਹਿਰਾਸਤ ਮਲਾਇਕਾ ਦੇ ਨਾਲ ਹੈ। ਬਾਂਦਰਾ ਫੈਮਿਲੀ ਕੋਰਟ ਵਿੱਚ ਪਹੁੰਚੇ ਸਮਝੌਤੇ ਅਨੁਸਾਰ ਅਰਬਾਜ਼ ਨੇ ਆਪਣੇ ਬੇਟੇ 'ਤੇ ਮੁਲਾਕਾਤ ਦੇ ਅਧਿਕਾਰ ਦਿੱਤੇ ਹਨ।

ਹਵਾਲੇ

ਫਰਮਾ:Reflist

ਬਾਹਰੀ ਕੜੀਆਂ

ਫਰਮਾ:Commons category

  1. Lua error in package.lua at line 80: module 'Module:Citation/CS1/Suggestions' not found.
  2. Chakraborty, Sumita. "Malaika Arora Khan – "I won't unnecessarily fool around with Salman, and nor are we on backslapping terms!"". Magna Magazines. Retrieved 8 December 2014.
  3. Arya, Reshma. "'I have special memories of Thane'". Daily News and Analysis. Retrieved 8 December 2014.
  4. ਫਰਮਾ:Cite news
  5. "Chembur will always be our home". Mid-Day. 16 June 2006. Retrieved 21 February 2011.
  6. "New VJs on the Block". Screen. Archived from the original on 26 March 2006. Retrieved 14 November 2018.
  7. Lua error in package.lua at line 80: module 'Module:Citation/CS1/Suggestions' not found.
  8. Lua error in package.lua at line 80: module 'Module:Citation/CS1/Suggestions' not found.
  9. Lua error in package.lua at line 80: module 'Module:Citation/CS1/Suggestions' not found.
  10. ਫਰਮਾ:Cite news
  11. ਫਰਮਾ:Cite news
  12. ਫਰਮਾ:Cite news
  13. ਫਰਮਾ:Cite news
  14. "Malaika Arora Khan: "I am doing a cameo in Happy New Year"". Digital Spy. Retrieved 21 January 2014.
  15. "Still with the moves, Madhuri returns to TV". Indian Express. Retrieved 28 December 2010.
  16. ਫਰਮਾ:Cite news
  17. [1]
  18. [2]
  19. http://www.theedgymind.com/malaika-arora-arbaaz-khan-divorced-14-year-old-sons-custody-granted/
  20. "MALAIKA ARORA KHAN". Movie Talkies. Retrieved 8 December 2014.