ਮਨਜੀਤ ਔਲਖ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox writer ਮਨਜੀਤ ਔਲਖ ਪੰਜਾਬੀ ਰੰਗਮੰਚ ਦੀ ਅਦਾਕਾਰਾ ਹੈ ਜਿਸਨੇ ਆਪਣੇ ਪਤੀ ਤੇ ਨਾਟਕਕਾਰ ਅਜਮੇਰ ਸਿੰਘ ਔਲਖ ਦੇ ਹਰ ਨਾਟਕ ਵਿਚ ਭੂਮਿਕਾ ਨਿਭਾਈ ਹੈ।ਪੰਜਾਬੀ ਰੰਗਮੰਚ ਦੇ ਇਤਿਹਾਸ ਵਿਚ ਅਜਮੇਰ ਸਿੰਘ ਔਲਖ ਅਤੇ ਮਨਜੀਤ ਔਲਖ ਦੀ ਭੂਮਿਕਾ ਵੀ ਠੋਸ ਹੈ [1]

ਜੀਵਨ ਵੇਰਵੇ

ਮਨਜੀਤ ਔਲਖ ਨੇ 27 ਫਰਵਰੀ 1941 ਨੂੰ ਪਿੰਡ ਚੋਟੀਆਂ, ਜਿਲ੍ਹਾ ਬਠਿੰਡਾ ਵਿਖੇ ਨੰਦ ਸਿੰਘ ਅਤੇ ਮਾਤਾ ਹਰਨਾਮ ਕੌਰ ਦੇ ਘਰ ਜਨਮ ਲਿਆ ।ਬੀ ਏ, ਬੀ ਐਡ ਤੇ ਫਿਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐੱਮ ਏ ਪੰਜਾਬੀ ਵੀ ਕੀਤੀ ।ਕਈ ਵਰ੍ਹਿਆਂ ਤੱਕ ਪੰਜਾਬ ਸਰਕਾਰ ਦੇ ਬਲਾਕ ਵਿਕਾਸ ਅਤੇ ਪੰਚਾਇਤ ਵਿਭਾਗ ਵਿੱਚ ਨੌਕਰੀ ਕੀਤੀ ਤੇ ਫੇਰ ਪੰਜਾਬ ਸਰਕਾਰ ਦੇ ਵਿੱਦਿਅਕ ਮਹਿਕਮੇ ਵਿੱਚ ਬਤੌਰ ਪੰਜਾਬੀ ਲੈਕਚਰਾਰ ਵੀ 1991 ਤਕ ਸੇਵਾਵਾਂ ਨਿਭਾਈਆਂ ।ਜਦੋਂ 1967 ਵਿਚ ਮਨਜੀਤ ਕੌਰ ਦਾ ਵਿਆਹ ਪ੍ਰੋ: ਅਜਮੇਰ ਸਿੰਘ ਔਲਖ ਨਾਲ ਹੋਇਆ ।ਉਹ ਤਿੰਨ ਧੀਆਂ ਦੀ ਮਾਂ ਹੈ [2]

ਰੰਗਮੰਚ

ਮਨਜੀਤ ਔਲਖ ਦਾ ਰੰਗਮੰਚ ਦਾ ਸਫਰ 1978 ਵਿਚ ਸ਼ੁਰੂ ਹੋਇਆ ਜਦੋਂ ਅਜਮੇਰ ਸਿੰਘ ਔਲਖ ਨੇ ਲੋਕ ਕਲਾ ਮੰਚ, ਮਾਨਸਾ ਬਣਾਇਆ ।ਉਸ ਨੇ ਪੰਜਾਬ, ਹਰਿਆਣਾ ਦੇ ਪਿੰਡਾਂ, ਸ਼ਹਿਰਾਂ ਦੀਆਂ ਸਟੇਜਾਂ ਦੇ ਨਾਲ -ਨਾਲ ਕੈਨੇਡਾ, ਅਮਰੀਕਾ ਆਦਿ ਵਿੱਚ ਵੀ ਕੁਝ ਨਾਟਕ ਖੇਡੇ ।ਉਸ ਨੇ ਆਪਣੀਆਂ ਤਿੰਨੇ ਧੀਆਂ ਦੀ ਰੰਗਮੰਚ ਨਾਲ ਸਾਂਝ ਪਵਾਈ।[3]

ਪਾਤਰ ਵਜੋਂ ਭੂਮਿਕਾ

ਹਵਾਲੇ

ਫਰਮਾ:ਹਵਾਲੇ ਫਰਮਾ:ਅਧਾਰ

  1. ਕੇਵਲ ਧਾਲੀਵਾਲ 'ਰੰਗਮੰਚ ਦੇ ਲੰਮੇ ਸਫਰ ਦਾ ਨਾਂਅ -ਮਨਜੀਤ ਔਲਖ' ਨਵਾਂ ਜ਼ਮਾਨਾ ਐਤਵਾਰਤਾ 29 ਮਾਰਚ 2015
  2. ਕੇਵਲ ਧਾਲੀਵਾਲ 'ਰੰਗਮੰਚ ਦੇ ਲੰਮੇ ਸਫਰ ਦਾ ਨਾਂਅ-ਮਨਜੀਤ ਔਲਖ' ਨਵਾਂ ਜ਼ਮਾਨਾ ਐਤਵਾਰਤਾ 29 ਮਾਰਚ 2015
  3. ਕੇਵਲ ਧਾਲੀਵਾਲ 'ਰੰਗਮੰਚ ਦੇ ਲੰਮੇ ਸਫਰ ਦਾ ਨਾਂਅ-ਮਨਜੀਤ ਔਲਖ' ਨਵਾਂ ਜ਼ਮਾਨਾ ਐਤਵਾਰਤਾ 29 ਮਾਰਚ 2015