ਭੁਟਾਲ ਕਲਾਂ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement

ਭੁਟਾਲ ਕਲਾਂ ਸੰਗਰੂਰ ਜ਼ਿਲ੍ਹਾ ਵਿੱਚ ਲਹਿਰਾਗਾਗਾ-ਮੂਣਕ ਲਿੰਕ ਸੜਕ ’ਤੇ ਵਸਿਆ ਹੋਇਆ ਪਿੰਡ ਹੈ। ਇਸ ਪਿੰਡ ਦਾ ਮੁੱਢ ਚਾਰ ਸਦੀਆਂ ਪਹਿਲਾਂ ਬੱਝਿਆ ਸੀ। ਇਸ ਪਿੰਡ ਦਾ ਨਾਮ ਭੱਟ ਵਾਲਾ ਤੋਂ ਭੱਟਲ ਅਤੇ ਫਿਰ ਭੁਟਾਲ ਕਲਾਂ ਪ੍ਰਚੱਲਿਤ ਹੋਇਆ। ਪਿੰਡ ਦਾ ਰਕਬਾ 1681 ਹੈਕਟੇਅਰ ਦੇ ਕਰੀਬ ਹੈ।

ਸਹੂਲਤਾਂ

ਦੋ ਗੁਰੂਘਰ ਗੁਰਦੁਆਰਾ ਭਜਨਗੜ੍ਹ ਸਾਹਿਬ ਅਤੇ ਗੁਰਦੁਆਰਾ ਸਿੰਘ ਸਭਾ, ਪੱਤੀ ਕਾਜਲ੍ਹ, ਡੇਰਾ ਬੁਰਜ, ਸ਼ਿਵ ਮੰਦਰ, ਸ਼੍ਰੋਮਣੀ ਭਗਤ ਰਵਿਦਾਸ ਜੀ ਦਾ ਮੰਦਰ, ਬਿਜਲੀ ਸਪਲਾਈ ਲਈ 66 ਕੇ.ਵੀ. ਗਰਿੱਡ, ਸਹਿਕਾਰੀ ਸਭਾ, ਪੰਜਾਬ ਨੈਸ਼ਨਲ ਬੈਂਕ, ਮੁੱਢਲਾ ਸਿਹਤ ਕੇਂਦਰ, ਪਸ਼ੂ ਹਸਪਤਾਲ, ਆਰ.ਓ. ਪਲਾਂਟ, ਸਰਕਾਰੀ ਪ੍ਰਾਇਮਰੀ ਸਕੂਲ, ਹਾਈ ਸਕੂਲ ਅਤੇ ਤਿੰਨ ਪ੍ਰਾਈਵੇਟ ਸਕੂਲ, ਸੱਤ ਆਂਗਣਵਾੜੀ ਕੇਂਦਰ, ਟੈਲੀਫੋਨ ਐਕਸਚੇਂਜ, ਸੁਵਿਧਾ ਕੇਂਦਰ, ਅਨਾਜ ਮੰਡੀ ਆਦਿ ਸਹੂਲਤਾਂ ਹਨ।[1]

ਇਸ ਪਿੰਡ ਵਿੱਚ ਇੱਕ ਬਾਓਗੈਸ ਪਲਾਂਟ ਲੱਗਿਆ ਹੋਇਆ ਹੈ।

ਹਵਾਲੇ

ਫਰਮਾ:ਹਵਾਲੇ ਫਰਮਾ:ਸੰਗਰੂਰ ਜ਼ਿਲ੍ਹਾ