ਬੰਗਾਲੀ ਭਾਸ਼ਾ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox language ਬੰਗਾਲੀ ਭਾਸ਼ਾ ਜਾਂ ਬਾਂਗਲਾ ਭਾਸ਼ਾ (বাংলা ਫਰਮਾ:Transl ਫਰਮਾ:IPA-bn) ਬੰਗਲਾਦੇਸ਼ ਅਤੇ ਭਾਰਤ ਦੇ ਪੱਛਮੀ ਬੰਗਾਲ ਅਤੇ ਉੱਤਰ-ਪੂਰਬੀ ਭਾਰਤ ਦੇ ਤ੍ਰਿਪੁਰਾ ਅਤੇ ਅਸਮ ਰਾਜਾਂ ਦੇ ਕੁਝ ਪ੍ਰਾਂਤਾਂ ਵਿੱਚ ਬੋਲੀ ਜਾਣ ਵਾਲੀ ਇੱਕ ਪ੍ਰਮੁੱਖ ਭਾਸ਼ਾ ਹੈ। ਭਾਸ਼ਾਈ ਪਰਿਵਾਰ ਦੀ ਨਜ਼ਰ ਵਿੱਚ ਇਹ ਹਿੰਦ-ਯੂਰਪੀ ਭਾਸ਼ਾ ਪਰਿਵਾਰ ਦੀ ਮੈਂਬਰ ਹੈ। ਇਸ ਪਰਿਵਾਰ ਦੀਆਂ ਹੋਰ ਪ੍ਰਮੁੱਖ ਭਾਸ਼ਾਵਾਂ ਪੰਜਾਬੀ, ਹਿੰਦੀ, ਨੇਪਾਲੀ, ਗੁਜਰਾਤੀ, ਅਸਮੀਆ, ਉੜੀਆ, ਮੈਥਲੀ ਆਦਿ ਭਾਸ਼ਾਵਾਂ ਹਨ। ਬਾਂਗਲਾ ਬੋਲਣ ਵਾਲੇ ਦੀ ਗਿਣਤੀ ਲਗਭਗ 23 ਕਰੋੜ ਹੈ ਅਤੇ ਇਹ ਸੰਸਾਰ ਦੀ ਛੇਵੀਂ ਸਭ ਤੋਂ ਵੱਡੀ ਭਾਸ਼ਾ ਹੈ।[1][2] ਇਸ ਦੇ ਬੋਲਣ ਵਾਲੇ ਬੰਗਲਾਦੇਸ਼ ਅਤੇ ਭਾਰਤ ਦੇ ਇਲਾਵਾ ਸੰਸਾਰ ਦੇ ਬਹੁਤ ਸਾਰੇ ਹੋਰ ਦੇਸ਼ਾਂ ਵਿੱਚ ਵੀ ਫੈਲੇ ਹਨ।

ਇਤਿਹਾਸ

ਭਾਰਤ ਦੀਆਂ ਹੋਰ ਪ੍ਰਾਦੇਸ਼ਿਕ ਭਾਸ਼ਾਵਾਂ ਦੀ ਤਰ੍ਹਾਂ ਬੰਗਾਲੀ ਭਾਸ਼ਾ ਦਾ ਵੀ ਉਤਪੱਤੀ ਕਾਲ ਸੰਨ 1000-1200 ਈ ਦੇ ਨੇੜੇ-ਤੇੜੇ ਮਗਧੀ ਪ੍ਰਾਕ੍ਰਿਤ ਅਤੇ ਪਾਲੀ ਤੋਂ ਹੋਈਆਂ ਮੰਨਿਆ ਜਾਂਦਾ ਹੈ, ਜੋ ਖ਼ੁਦ ਵੈਦਿਕ ਅਤੇ ਕਲਾਸੀਕਲ ਸੰਸਕ੍ਰਿਤ ਤੋਂ ਵਿਕਸਿਤ ਹੋਈਆਂ ਸਨ।[3] ਇਸ ਖੇਤਰ ਵਿੱਚ ਬੋਲੀਆਂ ਜਾਂਦੀਆਂ ਮੁੱਢਲੀਆਂ ਭਾਸ਼ਾਵਾਂ ਅਤੇ ਗੌਤਮ ਬੁੱਧ ਦੀ ਭਾਸ਼ਾ ਮਗਧੀ ਪ੍ਰਾਕ੍ਰਿਤ ਜਾਂ ਅਰਧ-ਮਗਧੀ ਵਿੱਚ ਵਿਕਸਿਤ ਹੋਈ।[4][5] ਸੰਨ 1000 ਦੇ ਕਰੀਬ ਅਰਧ-ਮਗਧੀ ਭਾਸ਼ਾਵਾਂ ਫਿਰ ਅਪਭ੍ਰੰਸ਼ ਭਾਸ਼ਾਵਾਂ ਵਿੱਚ ਤਬਦੀਲ ਹੋ ਗਈਆਂ।[6] ਪੂਰਬੀ ਉਪ-ਮਹਾਂਦੀਪ ਦੀਆਂ ਪੂਰਬੀ ਅਪਭ੍ਰੰਸ਼ ਭਾਸ਼ਾਵਾਂ ਆਖ਼ਿਰ ਤਿੰਨ ਸਮੂਹਾਂ ਵਿੱਚ ਤਬਦੀਲ ਹੋ ਗਈਆਂ; ਬੰਗਾਲੀ-ਅਸਾਮੀ ਭਾਸ਼ਾਵਾਂ, ਬਿਹਾਰੀ ਭਾਸ਼ਾਵਾਂ ਅਤੇ ਉੜੀਆ ਭਾਸ਼ਾਵਾਂ।

ਸਾਹਿਤ

ਫਰਮਾ:ਮੁੱਖ ਬਾਂਗਲਾ ਸਾਹਿਤ ਅਤਿਅੰਤ ਬਖ਼ਤਾਵਰ ਹੈ। ਬਾਂਗਲਾ ਸਾਹਿਤ ਬਾਰੇ ਹੋਰ ਜਾਣਕਾਰੀ ਲਈ ਵੇਖੋ: ਬੰਗਾਲੀ ਸਾਹਿਤ

ਹਵਾਲਾ

ਫਰਮਾ:ਹਵਾਲੇ

ਫਰਮਾ:ਭਾਰਤੀ ਭਾਸ਼ਾਵਾਂ

  1. Lua error in package.lua at line 80: module 'Module:Citation/CS1/Suggestions' not found.
  2. ਫਰਮਾ:Cite encyclopedia
  3. Oberlies, Thomas Pali: A Grammar of the Language of the ਫਰਮਾ:Transl, Walter de Gruyter, 2001.
  4. ਫਰਮਾ:Harvnb
  5. ਫਰਮਾ:Harvnb
  6. ਫਰਮਾ:Harv