ਬ੍ਰਿਜ ਲਾਲ ਸ਼ਾਸਤਰੀ

ਭਾਰਤਪੀਡੀਆ ਤੋਂ
Jump to navigation Jump to search

ਬ੍ਰਿਜ ਲਾਲ ਸ਼ਾਸਤਰੀ (14 ਨਵੰਬਰ 1894 - 12 ਫ਼ਰਵਰੀ 1990)[1] ਬਹੁ-ਭਾਸ਼ਾਈ ਪੰਜਾਬੀ ਸਾਹਿਤਕਾਰ ਸਨ।

ਜੀਵਨ

ਸ਼ਾਸਤਰੀ ਦ ਜਨਮ ਸਾਂਝੇ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਬੜਾ ਪਿੰਡ ਲੋਹਟੀਆਂ (ਹੁਣ ਪਾਕਿਸਤਾਨ ਦੀ ਸ਼ੱਕਰਗੜ੍ਹ ਤਹਿਸੀਲ ਵਿੱਚ) ਵਿਖੇ ਪਿਤਾ ਲਾਲਾ ਅਮਰ ਚੰਦ ਮਹਾਜਨ ਅਤੇ ਮਾਤਾ ਸ੍ਰੀਮਤੀ ਜੈ ਦੇਵੀ ਦੇ ਘਰ 14 ਨਵੰਬਰ 1894 ਨੂੰ ਹੋਇਆ ਸੀ। ਦੇਸ਼ ਦੀ ਵੰਡ ਤੋਂ ਬਾਅਦ ਇਨ੍ਹਾਂ ਦਾ ਪਿੰਡ ਪਾਕਿਸਤਾਨ ਵਿੱਚ ਚਲਾ ਗਿਆ ਸੀ। ਹਿੰਦੀ ਅਤੇ ਸੰਸਕ੍ਰਿਤ ਵਿੱਚ ਪੋਸਟ ਗ੍ਰੈਜੁਏਸ਼ਨ ਉਹਨਾਂ ਨੇ ਯੂਨੀਵਰਸਿਟੀ ਵਿੱਚੋਂ ਪਹਿਲੇ ਸਥਾਨ ਤੇ ਕੀਤੀ ਸੀ। ਹਿੰਦੀ ਅਤੇ ਸੰਸਕ੍ਰਿਤ ਦੇ ਵੱਡੇ ਵਿਦਵਾਨ ਹੋਣ ਦੇ ਬਾਵਜੂਦ ਉਹਨਾਂ ਨੇ ਆਪਣੀ ਮਾਂ-ਬੋਲੀ ਪੰਜਾਬੀ ਵਿੱਚ ਸਾਹਿਤ ਰਚਨਾ ਨੂੰ ਤਰਜੀਹ ਦਿੱਤੀ। ਉਹ ਪੰਜਾਬੀ ਦੇ ਇਲਾਵਾ ਉਰਦੂ, ਫ਼ਾਰਸੀ, ਅੰਗਰੇਜ਼ੀ, ਹਿੰਦੀ ਅਤੇ ਸੰਸਕ੍ਰਿਤ ਦੇ ਨਾਲ-ਨਾਲ ਹੋਰ ਵੀ ਕਈ ਭਾਸ਼ਾਵਾਂ ਵਿੱਚ ਲਿਖਦੇ ਰਹੇ।[1]

ਰਚਨਾਵਾਂ

ਪੰਜਾਬੀ

  • ਪੂਰਨ (1919, ਨਾਟਕ)[2]
  • ਵੀਰਾਂਗਣਾ (1924)
  • ਸਾਵਿਤ੍ਰੀ (1925, ਨਾਟਕ)
  • ਸੁਕੰਨਿਆ (1925, ਨਾਟਕ)
  • ਪ੍ਰੇਮ ਪੀਂਘਾਂ (1929, ਨਾਵਲ)
  • ਬਾਲਕਾਂ ਦੇ ਗੀਤ (1933)

ਹਵਾਲੇ

ਫਰਮਾ:ਹਵਾਲੇ