ਬੋਦਲ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement ਬੋਦਲ ਹੁਸ਼ਿਆਰਪੁਰ ਜ਼ਿਲ੍ਹਾ ਦਾ ਪਿੰਡ ਹੈ। ਇਹ ਪਿੰਡ ਹੁਸ਼ਿਆਰਪੁਰ ਤੋਂ 47 ਕਿਲੋਮੀਟਰ, ਦਸੂਹਾ ਤੋਂ 7 ਕਿਲੋਮੀਟਰ ਤੇ ਵਸਿਆ ਹੋਇਆ ਹੈ।

ਸਹੂਲਤਾਂ

ਪਿੰਡ ਵਿੱਚ ਇੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਪ੍ਰਾਇਮਰੀ ਸਕੂਲ, ਪ੍ਰਾਈਵੇਟ ਸਕੂਲ, ਹਸਪਤਾਲ, ਚਾਰ ਬੈਂਕ ਸ਼ਾਖ਼ਾਵਾਂ, ਸਪੋਰਟਸ ਕਲੱਬਾਂ ਹਨ।

ਨਾਮਵਰ ਲੋਕ

ਪੰਜਾਬੀ ਦੇ ਸੈਦਾਈ ਡਾ. ਮਹਿੰਦਰ ਸਿੰਘ ਰੰਧਾਵਾ, ਸ਼ਾਸਤਰੀ ਸੰਗੀਤਕਾਰ ਭਾਈ ਦਿਲਬਾਗ ਸਿੰਘ ਤੇ ਭਾਈ ਗੁਲਬਾਗ ਸਿੰਘ ਕਵੀ ਚਰਨ ਸਿੰਘ ਸਫਰੀ, ਸੁਤੰਤਰਤਾ ਸੰਗਰਾਮੀ ਕਰਤਾਰ ਸਿੰਘ, ਸੁਤੰਤਰਤਾ ਸੰਗਰਾਮੀ ਹੰਸਾ ਸਿੰਘ ਤੇ ਸਾਬਕਾ ਵਿਧਾਇਕ ਸਤਪਾਲ ਸਿੰਘ ਰੰਧਾਵਾ, ਹੰਸਾ ਸਿੰਘ, ਕਰਤਾਰ ਸਿੰਘ, ਗਿਆਨੀ ਬਲਵੰਤ ਸਿੰਘ, ਗੰਗਾ ਸਿੰਘ, ਤਾਰਾ ਸਿੰਘ, ਕਾਮਰੇਡ ਗੁਰਬਖ਼ਸ਼ ਸਿੰਘ ਤੇ ਨੱਥਾ ਸਿੰਘ ਸਾਰੇ ਆਜ਼ਾਦੀ ਘੁਲਾਟੀਏ, ਵਿਧਾਨ ਸਭਾ ਮੈਂਬਰ ਸਤਪਾਲ ਸਿੰਘ ਰੰਧਾਵਾ ਤੇ ਸੋਹਣ ਸਿੰਘ ਬੋਦਲ, ਸਾਹਿਤਕਾਰ ਮਹਿੰਦਰ ਸਿੰਘ ਰੱਤੀ, ਡਾ. ਫੂਲਾ ਰਾਣੀ ਸਿਆਲ, ਡਾ. ਨਰਿੰਦਰ ਕੌਰ ਤੇ ਡਾ. ਨਰਿੰਦਰ ਕੌਰ, ਪ੍ਰੋ. ਬਲਜੀਤ ਸਿੰਘ ਬੱਲੀ, ਕਵੀਤਰੀ ਸੁੰਦਰਪਾਲ ਕੌਰ, ਸਾਹਿਤਕਾਰ ਤਰਸੇਮ ਸਫਰੀ ਤੇ ਗੁਰਇਕਬਾਲ ਸਿੰਘ ਬੋਦਲ, ਕਬੱਡੀ ਖਿਡਾਰੀ ਕਮਲ ਬੋਦਲ ਇਸ ਪਿੰਡ ਦੇ ਮਾਣ ਹਨ।

ਹਵਾਲੇ