ਬੂੜੀਆ, ਹਰਿਆਣਾ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement ਬੂੜੀਆ ਹਰਿਆਣਾ ਦਾ ਕਸਬਾ ਜੋ ਯਮੁਨਾ ਦਰਿਆ ਦੇ ਕਿਨਾਰੇ ਤੇ ਯਮੁਨਾਨਗਰ ਤੋਂ 12 ਕਿਲੋਮੀਟਰ ਵਸਿਆ ਕਸਬਾ ਬੂੜੀਆ ਹੈ। ਇਸ ਨਗਰ ਦਾ ਬਾਰੇ ਚੀਨੀ ਯਾਤਰੀ ਹਿਊਨਸਾਂਗ ਨੇ 7ਵੀਂ ਸਦੀ ਵਿੱਚ ਆਪਣੀਆਂ ਯਾਤਰਾਵਾਂ ਵਿੱਚ ਕੀਤਾ ਹੈ।

ਇਤਿਹਾਸ

ਬੂੜੀਆ ਕਸਬੇ ਨੂੰ ਮੁਗਲ ਬਾਦਸ਼ਾਹ ਹਿਮਾਯੂੰ ਨੇ ਮੁੜ ਵਸਾਇਆ ਸੀ। ਅਕਬਰ ਦੇ ਬਹੁਤ ਹੀ ਬੁਧੀਮਾਨ ਮੰਤਰੀ ਬੀਰਬਲ ਦਾ ਜਨਮ ਇੱਥੇ ਹੋਇਆ ਸੀ। ਬੀਰਬਲ ਨੂੰ ਸਮਰਪਿਤ ਬੀਰਬਲ ਗੇਟ ਬੂੜੀਆ ਕਿਲ੍ਹੇ ਦੇ ਬਾਹਰ ਬਣਿਆ ਹੋਇਆ ਹੈ। ਇਸ ਸਥਾਨ ਤੋਂ ਇੱਕ ਸੁਰੰਗ ਬੂੜੀਆ ਦੇ ਕਿਲ੍ਹੇ ਤੱਕ ਜਾਂਦੀ ਸੀ। ਸੰਨ 1760 ਵਿੱਚ ਬੂੜੀਆ ’ਤੇ ਸਿੱਖਾਂ ਨੇ ਕਬਜ਼ਾ ਕਰ ਲਿਆ ਸੀ। ਇਹ ਬਹੁਤ ਵੱਡੀ ਰਿਆਸਤ ਸੀ ਅਤੇ ਸੰਨ 1809 ਵਿੱਚ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਾਲੇ ਹੋਏ ਸਮਝੌਤੇ ਅਨੁਸਾਰ ਇਸ ਦੇ ਦੋ ਹਿੱਸੇ ਬੂੜੀਆ ਅਤੇ ਦਿਆਲਗੜ੍ਹ ਦੇ ਰੂਪ ਵਿੱਚ ਕਰ ਦਿੱਤੇ ਗਏ। ਬੂੜੀਆ ਕਿਲ੍ਹੇ ਵਿੱਚ ਬੂੜੀਆ ਰਿਆਸਤ ਦੇ ਮਰਹੂਮ ਰਾਜਾ ਰਤਨ ਅਮੋਲ ਸਿੰਘ ਦੀਆਂ ਬੇਟੀਆਂ ਰਹਿੰਦੀਆਂ ਹਨ।

ਰੰਗ ਮਹਿਲ

ਬੀਰਬਲ ਨੇ ਹੀ ਬੂੜੀਆ ਦੀ ਆਬਾਦੀ ਤੋਂ ਦੂਰ ਜੰਗਲਾਂ ਵਿੱਚ ਰੰਗ ਮਹਿਲ ਦਾ ਨਿਰਮਾਣ ਕਰਵਾਇਆ। ਦੋ ਮੰਜ਼ਲਾ ਇਮਾਰਤ ਅਤੇ ਇਸ ਦੇ ਆਲੀਸ਼ਾਨ ਗੁੰਮਦਾਂ ਦੇ ਨਿਰਮਾਣ ਵਿੱਚ ਛੋਟੀਆਂ ਇੱਟਾਂ ਦਾ ਇਸਤੇਮਾਲ ਕੀਤਾ ਗਿਆ ਹੈ। ਇੱਕ ਵਿਸ਼ੇਸ਼ ਤਰ੍ਹਾਂ ਦੇ ਮਸਾਲੇ ਨਾਲ ਤਿਆਰ ਇਸ ਮਹਿਲ ਵਿੱਚ ਕਿਸੇ ਤਰ੍ਹਾਂ ਦੇ ਲੋਹੇ, ਗਾਰਡਰ ਜਾਂ ਸਰੀਏ ਦੀ ਵਰਤੋਂ ਨਹੀਂ ਕੀਤੀ ਗਈ। ਮਹਿਲ ਦੇ ਚਾਰੇ ਕੋਨਿਆਂ ’ਤੇ ਖੂਹ ਸਨ ਜਿਨ੍ਹਾਂ ਦਾ ਪਾਣੀ ਮਹਿਲ ਦੇ ਅੱਗੇ ਬਣੇ ਤਲਾਬਾਂ ਨੂੰ ਭਰਨ ਲਈ ਕੀਤਾ ਜਾਂਦਾ ਸੀ। ਰੰਗ ਮਹਿਲ ਵਿੱਚ ਬਹੁਤ ਸੁੰਦਰ ਚਿੱਤਰਕਾਰੀ ਕੀਤੀ ਗਈ ਸੀ।

ਹੋਰ ਸਥਾਨ

ਇਸ ਇਲਾਕੇ ਵਿੱਚ ਕਈ ਬੋਧ ਸਤੂਪ. ਮਹਾਰਾਜਾ ਅਸ਼ੋਕ ਦੇ ਸਮੇਂ ਦੇ ਯਾਦਗਾਰੀ ਸਤੂਪ, ਪ੍ਰਾਚੀਨ ਦਿਗੰਬਰ ਜੈਨ ਮੰਦਰ, ਮਹਾਭਾਰਤ ਕਾਲ ਦਾ ਮਹਾਕਾਲ ਪਾਤਾਲੇਸ਼ਵਰ ਮੰਦਰ ਅਤੇ ਸ੍ਰੀ ਗੁਰੁ ਤੇਗ ਬਹਾਦਰ ਜੀ ਦਾ ਗੁਰਦੁਆਰਾ ਬੂੜੀਆ ਸਾਹਿਬ ਵੀ ਹੈ।

ਹਵਾਲੇ

ਫਰਮਾ:ਹਵਾਲੇ