ਬੁੱਟਰ ਸਰੀਂਹ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement

ਬੁੱਟਰ ਸਰੀਂਹ ਚੜ੍ਹਦੇ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਤਹਿਸੀਲ ਗਿੱਦੜਬਾਹਾ ਵਿੱਚ ਮੁਕਤਸਰ-ਬਠਿੰਡਾ ਸੜਕ ’ਤੇ ਵਸਿਆ ਹੋਇਆ ਇੱਕ ਛੋਟਾ ਜਿਹਾ ਪਿੰਡ ਹੈ।[1][2][3] ਇਹ ਪਿੰਡ ਮੁੱਖ ਤੌਰ ’ਤੇ ਬੁੱਟਰ ਗੋਤ ਦੇ ਜੱਟਾਂ ਦਾ ਪਿੰਡ ਹੈ। ਪਿੰਡ ਵਿੱਚ ਅਹਿਮ ਤੌਰ ’ਤੇ ਦੋ ਧਾਰਮਿਕ ਥਾਵਾਂ ਹਨ - ਇੱਕ ‘ਗੁਰੂਦੁਆਰਾ ਸਾਹਿਬ’ ’ਤੇ ਦੂਜੀ ‘ਡੇਰਾ ਬਾਬਾ ਬਾਵਾ ਸਾਹਿਬ’।

ਭੂਗੋਲ

ਬਠਿੰਡਾ ਇੱਥੋਂ 31 ਕਿਲੋਮੀਟਰ ’ਤੇ ਸ੍ਰੀ ਮੁਕਤਸਰ ਸਾਹਿਬ 21 ਕਿਲੋਮੀਟਰ ਹੈ। ਗਿੱਦੜਬਾਹਾ ਇਥੋਂ 20 ਅਤੇ ਫ਼ੌਜ ਦਾ ਹਵਾਈ ਅੱਡਾ, ਭੀਸੀਆਣਾ ਇਥੋਂ ਸਿਰਫ਼ 11 ਕਿਲੋਮੀਟਰ ਦੂਰ ਹੈ। ਇਸ ਦੇ ਹੋਰ ਗੁਆਂਢੀ ਪਿੰਡਾਂ ਵਿੱਚ ਧੂਲਕੋਟ (4 ਕਿ:ਮੀ) ਛੱਤਿਆਣਾ (4 ਕਿ:ਮੀ) ਭਲਾਈਆਣਾ (4 ਕਿ:ਮੀ) ਦੋਦਾ (5 ਕਿ:ਮੀ) ’ਤੇ ਕੋਟ ਭਾਈ (10 ਕਿ:ਮੀ) ਦੇ ਨਾਂ ਹਨ। ਪਿੰਡ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਤੋਂ ਤਕਰੀਬਨ 253 ਕਿਲੋਮੀਟਰ ਦੇ ਫ਼ਾਸਲੇ ’ਤੇ ਹੈ।

ਪਿੰਡ ਵਿੱਚ ਇੱਕ ਸਰਕਾਰੀ ਮਿਡਲ ਸਕੂਲ, ਤਿੰਨ ਆਂਗਣਵਾੜੀ ਸੈਂਟਰ, ਵਾਟਰ ਬਕਸ, ਸਿਹਤ ਡਿਸਪੈਂਸਰੀ ਅਤੇ ਇੱਕ ਆਰ.ਓ. ਸਿਸਟਮ ਹਨ।

ਖੇਤੀਬਾੜੀ

ਪਿੰਡ ਦੇ ਲੋਕ ਦਰਮਿਆਨੀ ਆਰਥਿਕ ਹਾਲਤ ਵਾਲ਼ੇ ਹਨ ਅਤੇ ਆਮ ਕਰ ਕੇ ਖੇਤੀ ਨਾਲ਼ ਤਅੱਲੁਕ ਰੱਖਦੇ ਹਨ। ਜ਼ਿਆਦਾਤਰ ਲੋਕ ਕਣਕ, ਨਰਮਾ/ਕਪਾਹ, ’ਤੇ ਚੌਲ਼ ਦੀ ਕਾਸ਼ਤ ਕਰਦੇ ਹਨ।

Entrance of Govt. High School Buttar Sarinh (Sri Muktsar Sahib)

ਹਵਾਲੇ

ਫਰਮਾ:ਹਵਾਲੇ