ਬੀਰਬਲ ਸਾਹਨੀ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox scientist ਬੀਰਬਲ ਸਾਹਨੀ (ਨਵੰਬਰ 1891-10 ਅਪ੍ਰੈਲ 1949) ਇੱਕ ਭਾਰਤੀ ਪੁਰਾਬਨਸਪਤੀ ਵਿਗਿਆਨੀ ਸਨ ਜਿਸਨੇ ਭਾਰਤੀ ਉਪਮਹਾਂਦੀਪ ਦੇ ਪਥਰਾਟਾਂ ਉੱਤੇ ਖੋਜ ਕੀਤੀ।[1]

ਜੀਵਨੀ

ਬੀਰਬਲ ਸਾਹਨੀ ਦਾ ਜਨਮ 14 ਨਵੰਬਰ 1891 ਨੂੰ ਲਾਲਾ ਰੁਚੀ ਰਾਮ ਸਾਹਨੀ ਅਤੇ ਈਸ਼ਵਰ ਦੇਵੀ ਦੇ ਤੀਜੇ ਪੁਤਰ ਵਜੋਂ[2] ਪੱਛਮੀ ਪੰਜਾਬ ਦੇ ਸ਼ਾਹਪੁਰ ਜਿਲੇ ਦੇ ਭੇਰਾ ਨਾਮਕ ਇੱਕ ਛੋਟੇ ਜਿਹੇ ਵਪਾਰਕ ਨਗਰ ਵਿੱਚ ਹੋਇਆ ਸੀ, ਜੋ ਹੁਣ ਪਾਕਿਸਤਾਨ ਵਿੱਚ ਹੈ। ਉਹਨਾਂ ਦਾ ਪਰਵਾਰ ਉੱਥੇ ਡੇਰਾ ਇਸਮਾਈਲ ਖਾਨ ਤੋਂ ਮੁੰਤਕਿਲ ਹੋ ਕੇ ਵੱਸ ਗਿਆ ਸੀ।

ਸਿੱਖਿਆ

ਉਸ ਨੇ ਕੇਵਲ ਵਜ਼ੀਫ਼ੇ ਦੇ ਸਹਾਰੇ ਸਿੱਖਿਆ ਪ੍ਰਾਪਤ ਕੀਤੀ। ਸੂਝਵਾਨ ਅਤੇ ਹੋਣਹਾਰ ਬਾਲਕ ਹੋਣ ਦੇ ਕਾਰਨ ਉਸ ਨੂੰ ਵਜ਼ੀਫ਼ੇ ਪ੍ਰਾਪਤ ਕਰਨ ਵਿੱਚ ਕਠਿਨਾਈ ਨਹੀਂ ਹੋਈ। ਅਰੰਭਕ ਦਿਨ ਬੜੇ ਹੀ ਕਸ਼ਟ ਵਿੱਚ ਗੁਜ਼ਰੇ।

ਪ੍ਰੋਫੈਸਰ ਰੁਚੀ ਰਾਮ ਸਾਹਨੀ ਨੇ ਉੱਚ ਸਿੱਖਿਆ ਲਈ ਆਪਣੇ ਪੰਜੇ ਪੁੱਤਰਾਂ ਨੂੰ ਇੰਗਲੈਂਡ ਭੇਜਿਆ। ਉਹ ਆਪ ਵੀ ਮੈਨਚੇਸਟਰ ਗਿਆ ਅਤੇ ਉੱਥੇ ਕੈਂਬਰਿਜ ਦੇ ਪ੍ਰੋਫੈਸਰ ਅਰਨੈਸਟ ਰਦਰਫੋਰਡ ਅਤੇ ਕੋਪਨਹੇਗਨ ਦੇ ਨੀਲਜ ਬੋਹਰ ਦੇ ਨਾਲ ਰੇਡੀਓ ਐਕਟਿਵਿਟੀ ਉੱਤੇ ਅਨਵੇਸ਼ਣ ਕਾਰਜ ਕੀਤਾ। ਪਹਿਲਾ ਮਹਾਂਯੁੱਧ ਸ਼ੁਰੂ ਹੋਣ ਦੇ ਸਮੇਂ ਉਹ ਜਰਮਨੀ ਵਿੱਚ ਸੀ ਅਤੇ ਲੜਾਈ ਛਿੜਨ ਤੋਂ ਕੇਵਲ ਇੱਕ ਦਿਨ ਪਹਿਲਾਂ ਕਿਸੇ ਤਰ੍ਹਾਂ ਸੀਮਾ ਪਾਰ ਕਰ ਸੁਰੱਖਿਅਤ ਸਥਾਨ ਉੱਤੇ ਪੁੱਜਣ ਵਿੱਚ ਸਫਲ ਹੋਇਆ। ਵਾਸਤਵ ਵਿੱਚ ਉਸ ਦੇ ਪੁੱਤਰ ਬੀਰਬਲ ਸਾਹਨੀ ਦੀ ਵਿਗਿਆਨਕ ਜਿਗਿਆਸਾ ਦੀ ਪ੍ਰਵਿਰਤੀ ਅਤੇ ਚਰਿਤਰ ਉਸਾਰੀ ਦਾ ਸਾਰਾ ਸਿਹਰਾ ਉਹਨਾਂ ਦੀ ਪਹਿਲ ਅਤੇ ਪ੍ਰੇਰਨਾ, ਉਤਸਾਹਵਰਧਨ ਅਤੇ ਸਿਰੜ, ਮਿਹਨਤ ਅਤੇ ਈਮਾਨਦਾਰੀ ਨੂੰ ਹੈ। ਇਸ ਦੀ ਪੁਸ਼ਟੀ ਇਸ ਗੱਲ ਤੋਂ ਹੁੰਦੀ ਹੈ ਕਿ ਪ੍ਰੋਫੈਸਰ ਬੀਰਬਲ ਸਾਹਨੀ ਆਪਣੇ ਖੋਜ ਕਾਰਜ ਵਿੱਚ ਕਦੇ ਹਾਰ ਨਹੀਂ ਮੰਨਦੇ ਸਨ, ਸਗੋਂ ਔਖੀ ਤੋਂ ਔਖੀ ਸਮੱਸਿਆ ਦਾ ਸਮਾਧਾਨ ਢੂੰਢਣ ਲਈ ਹਮੇਸ਼ਾ ਤਤਪਰ ਰਹਿੰਦੇ ਸਨ।

ਹਵਾਲੇ

ਫਰਮਾ:ਹਵਾਲੇ ਫਰਮਾ:ਭਾਰਤੀ ਵਿਗਿਆਨੀ ਫਰਮਾ:Authority control

  1. "Birbal Sahni Institute of Palaeobotany".
  2. "Bharat Ke Mahan Vaigyanik". p. 119.