ਬਿਲਗਾ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement

ਬਿਲਗਾ ਨੂਰਮਹਿਲ ਸ਼ਹਿਰ ਦੇ ਨੇੜੇ ਇਤਿਹਾਸਕ ਪਿੰਡ ਹੈ। ਇਸ ਦਾ ਰੁਤਬਾ ਹੁਣ ਸ਼ਹਿਰ ਦਾ ਹੋ ਗਿਆ ਹੈ। ਨੂਰਮਹਿਲ, ਭਾਰਤ ਵਿੱਚ ਪੰਜਾਬ ਦੇ ਜ਼ਿਲ੍ਹਾ ਜਲੰਧਰ ਵਿੱਚ ਇੱਕ ਉਪ ਤਹਿਸੀਲ ਹੈ। ਗੁਰੂ ਅਰਜਨ ਦੇਵ ਜੀ ਜਦੋਂ ਮਾਉ ਸਾਹਿਬ ਨੂੰ ਮਾਤਾ ਗੰਗਾ ਜੀ ਨੂੰ ਵਿਆਹੁਣ ਜਾ ਰਹੇ ਸਨ ਤਾਂ ਉਹਨਾਂ ਦੀ ਬਰਾਤ ਬਿਲਗੇ ਪਿੰੰਡ ਵਿੱਚ ਰੁਕੀ ਸੀ। ਇਸ ਸਥਾਨ ਉੱਤੇ ਇਤਿਹਾਸਕ ਗੁਰਦੁਆਰਾ ਹੈ ਜਿਥੇ ਗੁਰੂ ਸਾਹਿਬ ਦੀਆਂ ਕੁਝ ਨਿਸ਼ਾਨੀਆਂ ਵੀ ਮੌਜੂਦ ਹਨ। ਪ੍ਰਸਿੱਧ ਦੇਸ਼ ਭਗਤ ਬਾਬਾ ਭਗਤ ਸਿੰਘ ਬਿਲਗਾ ਇਸੇ ਪਿੰਡ ਨਾਲ ਸਬੰਧਤ ਸਨ। ਫਿਲੌਰ-ਲੋਹੀਆਂ ਰੇਲਵੇ ਲਾਈਨ ਬਿਲਗੇ ਦੇ ਨਾਲੋਂ ਲੰਘਦੀ ਹੈ। ਬਿਲਗੇ ਵਿੱਚ ਰੇਲਵੇ ਸਟੇਸ਼ਨ, ਪੁਲਿਸ ਥਾਣਾ, ਦਾਣਾ ਮੰਡੀ ਅਤੇ ਬਿਜਲੀ ਉਪ ਮੰਡਲ ਦਫਤਰ ਸਥਿਤ ਹਨ।

ਹਵਾਲੇ

ਫਰਮਾ:ਹਵਾਲੇ ਫਰਮਾ:ਆਧਾਰ