ਪੰਮੀ ਬਾਈ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox musical artist

ਪੰਮੀ ਬਾਈ(ਪਰਮਜੀਤ ਸਿੰਘ ਸਿੱਧੂ) ਪੰਜਾਬੀ ਗਾਇਕ, ਸੰਗੀਤਕਾਰ ਅਤੇ ਭੰਗੜਾ ਡਾਂਸਰ ਹੈ। ਸੰਸਾਰ ਭਰ ਦੇ ਪੰਜਾਬੀ ਸੰਗੀਤ ਵਿੱਚ ਪੰਮੀ ਬਾਈ ਨੇ ਬਹੁਤ ਹੀ ਮਹੱਤਵਪੂਰਨ ਕੰਮ ਕਰਕੇ ਆਪਣਾ ਅਹਿਮ ਸਥਾਨ ਬਣਾਇਆ, ਖ਼ਾਸ ਤੌਰ ਉੱਪਰ ਭੰਗੜੇ ਲਈ ਪਰੰਪਰਾਗਤ ਸੰਗੀਤ ਵਿੱਚ ਆਪਣਾ ਹੱਥ ਅਜ਼ਮਾਇਆ।[1] ਪੰਮੀ ਨੂੰ ਲੋਕਾਂ ਦਾ ਵਧੇਰੇ ਧਿਆਨ "ਅਸ਼ਕੇ" ਤੋਂ ਮਿਲਿਆ। ਹੁਣ ਤੱਕ, ਪੰਮੀ ਦੀਆਂ 12 ਐਲਬਮਾਂ ਅਤੇ 100 ਦੇ ਕਰੀਬ ਗਾਣੇ ਰਿਕਾਰਡ ਹੋ ਚੁਕੇ ਹਨ। ਪੰਮੀ ਬਾਈ ਨੂੰ ਭੰਗੜੇ ਦਾ ਸ਼ੇਰ ਵੀ ਕਿਹਾ ਜਾਂਦਾ ਹੈ। ਪੰਮੀ ਸੰਸਾਰ ਦੇ 25 ਤੋਂ ਵੱਧ ਦੇਸ਼ਾਂ ਵਿੱਚ ਆਪਣੀ ਪ੍ਰਦਰਸ਼ਨੀ ਕਰ ਚੁੱਕਿਆ ਹੈ। ਪੰਜਾਬ ਸਰਕਾਰ ਵਲੋਂ 2009 ਵਿੱਚ, ਪੰਮੀ ਨੂੰ ਫੋਕ ਗੀਤ ਕਾਰਨ ਸ਼ਿਰੋਮਣੀ ਅਵਾਰਡ ਨਾਲ ਸਨਮਾਨਿਤ ਕੀਤਾ। ਪੰਜਾਬ ਅਤੇ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਕਾਸ ਡਿਪਾਰਟਮੈਂਟ ਵਲੋਂ ਪੰਮੀ ਨੂੰ ਫੈਲੋਸ਼ਿਪ ਨਾਲ ਸਨਮਾਨਿਤ ਕੀਤਾ ਗਿਆ ਹੈ।

ਮੁੱਢਲਾ ਜੀਵਨ

ਪੰਮੀ ਬਾਈ ਦਾ ਜਨਮ 9 ਨਵੰਬਰ, 1965 ਨੂੰ ਜਖੇਪਲ, ਸੰਗਰੂਰ ਵਿਖੇ ਹੋਇਆ। ਇਸਦਾ ਜਨਮ ਆਜ਼ਾਦੀ ਲਈ ਲੜਨ ਵਾਲੇ ਘਰਾਣੇ ਵਿੱਚ ਹੋਇਆ ਅਤੇ ਇਹ ਆਪਣੇ ਪਿਤਾ ਸਰਦਾਰ ਪ੍ਤਾਪ ਸਿੰਘ ਬਾਗ਼ੀ ਵਰਗਾ ਰਾਜਨੀਤੀਵਾਨ ਬਣਨਾ ਚਾਹੁੰਦਾ ਸੀ ਜੋ ਲੜਾਈ ਨਾਲ ਲੜਨ ਵਾਲਾ ਵਿਅਕਤੀ ਸੀ। ਬਚਪਨ ਵਿੱਚ ਹੀ ਪੰਮੀ ਦਾ ਝੁਕਾਅ ਭੰਗੜੇ ਵੱਲ ਸੀ ਜਿਸ ਕਾਰਨ ਇਸਨੇ ਸਕੂਲ ਪ੍ਰੋਗਰਾਮਾਂ ਵਿੱਚ ਭਾਗ ਲੈਣਾ ਸ਼ੁਰੂ ਕੀਤਾ। ਇਸ ਤੋਂ ਬਾਅਦ ਪੰਮੀ ਨੇ ਕਾਲਜ ਦੌਰਾਨ ਇੰਟਰ-ਯੂਨੀਵਰਸਿਟੀ ਪ੍ਰੋਗਰਾਮ ਵਿੱਚ ਭਾਗ ਲਿਆ ਅਤੇ ਇਸ ਨੂੰ ਭੰਗੜਾ ਨਿਰਦੇਸ਼ਕ ਬਣਾ ਦਿੱਤਾ ਗਿਆ।[2] ਐਮ.ਏ. ਦੇ ਦੌਰਾਨ ਪੰਮੀ ਨੇ ਗੈਰਪੇਸ਼ਾਵਰੀ ਗਾਣਾ ਸ਼ੁਰੂ ਕੀਤਾ। 1982 ਵਿੱਚ ਇਸਨੇ ਆਪਣਾ ਪਹਿਲਾ ਗਾਣਾ "ਨੱਚਦੀ ਜਵਾਨੀ" ਰਿਕਾਰਡ ਕਰਵਾਇਆ।

ਸੰਗੀਤਕ ਕੈਰੀਅਰ

1987 ਵਿੱਚ, ਪੰਮੀ ਨੇ ਆਪਣੀ ਪਹਿਲੀ ਔਡੀਓ ਕੈਸੇਟ ਨਰਿੰਦਰ ਬੀਬਾ ਨਾਲ ਮਿਲ ਕੇ ਰਿਕਾਰਡ ਕੀਤੀ। ਇਸ ਤੋਂ ਬਾਅਦ ਪੰਮੀ ਬਾਈ ਨੇ ਅਗਲੀ ਕੈਸੇਟ ਸੁਰਿੰਦਰ ਕੌਰ ਨਾਲ ਰਿਕਾਰਡ ਕੀਤੀ।

ਮਸ਼ਹੂਰ ਗਾਣੇ

  • "ਆਰੀ ਹਾਏ ਵੇ ਆਰੀ" (ਐਲਬਮ: ਨੱਚ-ਨੱਚ ਪਾਉਣੀ ਧਮਾਲ)
  • "ਦੋ ਚੀਜ਼ਾਂ ਜੱਟ ਮੰਗਦਾ" (ਐਲਬਮ: ਨੱਚ-ਨੱਚ ਪਾਉਣੀ ਧਮਾਲ)
  • "ਅੱਲ੍ਹਾ ਜਾਣੇ" (ਐਲਬਮ: ਨੱਚ-ਨੱਚ ਪਾਉਣੀ ਧਮਾਲ)
  • "ਭੋਲੂ" (ਐਲਬਮ: ਗਿੱਧਾ ਮਲਵਈਆਂ ਦਾ [ਟੀ-ਸੀਰੀਜ਼])
  • "ਬੋਲੀਆਂ" (ਐਲਬਮ: ਗਿੱਧਾ ਮਲਵਈਆਂ ਦਾ [ਟੀ-ਸੀਰੀਜ਼])
  • "ਜੱਟ ਪੰਜਾਬੀ" (Album: ਨੱਚਦੇ ਪੰਜਾਬੀ)
  • "ਪੱਗ ਪਟਿਆਲਾ ਸ਼ਾਹੀ" (ਐਲਬਮ: ਪੁੱਤ ਪੰਜਾਬੀ- ਸਨ ਆਫ਼ ਪੰਜਾਬ [ਫ੍ਰੈਂਕਫ਼ੀਨ])
  • "ਜੀ ਨੀ ਜਾਣ ਨੂੰ ਕਰਦਾ ਰੰਗਲੀ ਦੁਨੀਆ ਤੋਂ" (ਐਲਬਮ: ਬਾਰੀ-ਬਰਸੀ)
  • "ਯਾਰ ਡਰਾਈਵਰ" (ਐਲਬਮ: ਗਿੱਧਾ ਮਲਵਈਆਂ ਦਾ [ਟੀ-ਸੀਰੀਜ਼])
  • "ਜੱਟੀ" (ਐਲਬਮ: ਨੱਚਦੇ ਪੰਜਾਬੀ)
  • "ਪੰਜਾਬਣ" (ਐਲਬਮ: ਪੰਜਾਬਣ [ਟੀ-ਸੀਰੀਜ਼])
  • "ਲਲਕਾਰੇ" (ਐਲਬਮ: ਪੁੱਤ ਪੰਜਾਬੀ- ਸਨ ਆਫ਼ ਪੰਜਾਬ [ਫ੍ਰੈਂਕਫ਼ੀਨ])
  • "ਪੰਜਾਬੀਆਂ ਦੀ ਬੱਲੇ ਬੱਲੇ" (ਐਲਬਮ: ਪੰਜਾਬੀਆਂ ਦੀ ਬੱਲੇ ਬੱਲੇ [ਵੰਝਲੀ ਰਿਕਾਰਡ])
  • "ਮਿਰਜ਼ਾ" (ਐਲਬਮ:ਪੰਜਾਬੀਆਂ ਦੀ ਬੱਲੇ ਬੱਲੇ [ਵੰਝਲੀ ਰਿਕਾਰਡ])
  • "ਜੁਗਨੀ" (ਐਲਬਮ: ਜੁਗਨੀ [ਲਾਈਵ ਫੋਕ ਸਟੂਡਿਓ])
  • "ਆਰੀ" (ਐਲਬਮ: ਜੁਗਨੀ[ਲਾਈਵ ਫੋਕ ਸਟੂਡਿਓ])

ਸੰਗੀਤਕ ਵੀਡੀਓ

  • "ਦੋ ਚੀਜ਼ਾਂ ਜੱਟ"
  • "ਪੱਗ ਪਟਿਆਲਾ"
  • "ਜੱਟ ਪੰਜਾਬੀ"
  • "ਅੱਲ੍ਹਾ ਜਾਣੇ"

"ਆਰੀ" "ਗੱਡੀ ਜੱਟ ਦੀ" "ਮਿਰਜ਼ਾ" "ਜੁਗਨੀ""

ਹਵਾਲੇ

ਫਰਮਾ:Reflist

  1. "The Tribune, Chandigarh, India - The Tribune Lifestyle". tribuneindia.com. Retrieved 2 June 2015.
  2. "The Tribune, Chandigarh, India - The Tribune Lifestyle". tribuneindia.com. Retrieved 2 June 2015.