ਪੰਡਤ ਕਿਸ਼ੋਰੀ ਲਾਲ

ਭਾਰਤਪੀਡੀਆ ਤੋਂ
Jump to navigation Jump to search

ਪੰਡਤ ਕਿਸ਼ੋਰੀ ਲਾਲ ਪੰਜਾਬ ਦਾ ਇੱਕ ਅਜ਼ਾਦੀ ਘੁਲਾਟੀਆ ਸੀ ਜੋ ਨੌਜਵਾਨ ਭਾਰਤ ਸਭਾ ਦਾ ਮੈਂਬਰ ਸੀ ਤੇ ਭਗਤ ਸਿੰਘ ਦਾ ਸਾਥੀ ਸੀ। ਉਸ ਨੇ ਅਜ਼ਾਦੀ ਸੰਘਰਸ਼ ਦੌਰਾਨ ਸਭ ਤੋਂ ਲੰਮੀ ਚੱਲੀ ਭੁੱਖ ਹੜਤਾਲ (ਲਗਪਭਗ 77 ਦਿਨ) ਵਿੱਚ ਹਿੱਸਾ ਲਿਆ ਤੇ ਗੋਆ ਦੇ ਸਤਿਆਗ੍ਰਹਿ ਵਿੱਚ ਵੀ ਅਹਿਮ ਭੂਮਿਕਾ ਨਿਭਾਈ।[1]'

ਪਿਛੋਕੜ

ਪੰਡਤ ਕਿਸ਼ੋਰੀ ਲਾਲ ਦਾ ਜਨਮ 9 ਜੂਨ 1912 ਨੂੰ ਪਿੰਡ ਧਰਮਪੁਰ ਜ਼ਿਲਾ ਹੁਸ਼ਿਆਰਪੁਰ ਵਿੱਚ ਹੋਇਆ। ਉਸਦੇ ਪਿਤਾ ਦਾ ਨਾਮ ਪੰਡਤ ਰਘਵੀਰ ਦੱਤ ਸੀ ਜੋ ਪੇਸ਼ੇ ਵਜੋਂ ਅਧਿਆਪਕ ਸਨ। ਉਸ ਨੇ ਪਿੰਡ ਦੇ ਸਕੂਲ ਤੋਂ ਦਸਵੀਂ ਪਾਸ ਕੀਤੀ ਤੇ ਡੀ.ਏ.ਵੀ. ਕਾਲਜ ਲਾਹੌਰ ਵਿੱਚ ਬੀ.ਏ. ਵਿੱਚ ਦਾਖਲਾ ਲਿਆ ਪਰ ਉੱਥੇ ਹੀ ਭਗਤ ਸਿੰਘ ਨਾਲ ਮੁਲਾਕਾਤਾਂ ਤੋਂ ਪ੍ਰਭਾਵਿਤ ਹੋ ਕੇ ਉਹ 1928 ਵਿੱਚ ਨੌਜਵਾਨ ਭਾਰਤ ਸਭਾ ਵਿੱਚ ਦਾਖ਼ਲ ਹੋ ਗਿਆ ਤੇ ਪੜ੍ਹਾਈ ਵਿਚਾਲੇ ਹੀ ਛੱਡ ਦਿੱਤੀ।

ਅਜ਼ਾਦੀ ਸੰਘਰਸ਼

ਨੌਜਵਾਨ ਭਾਰਤ ਸਭਾ ਦਾ ਮੈਂਬਰ ਹੋਣ ਕਰਕੇ ਉਸਨੇ ਇਨਕਲਾਬੀਆਂ ਲਈ ਬੰਬ ਬਣਾਉਣ ਦਾ ਕੰਮ ਕੀਤਾ। 15 ਅਪ੍ਰੈਲ 1929 ਨੂੰ ਪੁਲਿਸ ਨੇ ਉਸਨੂੰ ਉਹਨਾਂ ਦੇ ਗੁਪਤ ਅੱਡੇ ਕਸ਼ਮੀਰ ਬਿਲਡਿੰਗ ਤੋਂ ਗ੍ਰਿਫ਼ਤਾਰ ਕਰ ਲਿਆ। ਗ੍ਰਿਫਤਾਰੀ ਦੌਰਾਨ ਇੱਕ ਅਲਮਾਰੀ ਵਿੱਚੋਂ ਧਮਾਕੇਖ਼ੇਜ਼ ਸਮੱਗਰੀ ਮਿਲੀ ਜਿਸ ਦੇ ਅਧਾਰ ਤੇ ਉਸ ਉੱਤੇ ਇਨਕਲਾਬੀਆਂ ਲਈ ਬੰਬ ਬਣਾਉਣ, ਅਸੈਂਬਲੀ ਵਿੱਚ ਬੰਬ ਸੁੱਟਣ ਅਤੇ ਸਾਂਡਰਸ ਦੇ ਕਤਲ ਦੇ ਇਲਜ਼ਾਮ ਲਗਾ ਕੇ ਕੈਦ ਦੀ ਸਜ਼ਾ ਸੁਣਾਈ ਗਈ। 1929 ਤੋਂ 1946 ਤੱਕ ਕੈਦ ਕੱਟ ਕੇ ਰਿਆਹ ਹੋਣ ਤੋਂ ਬਾਅਦ ਉਹ ਫਿਰ ਕਮਿਊਨਿਸਟ ਪਾਰਟੀ ਵਿੱਚ ਸ਼ਾਮਲ ਹੋ ਗਏ। 1958 ਵਿੱਚ ਫੇਰ ਗ੍ਰਿਫਤਾਰ ਹੋਇਆ। ਅਖ਼ੀਰ 11 ਜੁਲਾਈ 1990 ਨੂੰ ਉਸ ਦਾ ਦੇਹਾਂਤ ਹੋ ਗਿਆ।

ਹਵਾਲੇ

ਫਰਮਾ:ਹਵਾਲੇ

  1. (ਗੱਗੂ), ਨਵਜੋਤ ਬਜਾਜ. "ਆਜ਼ਾਦੀ ਘੁਲਾਟੀਆ ਪੰਡਤ ਕਿਸ਼ੋਰੀ ਲਾਲ".