ਪੰਜੀਰੀ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox prepared food ਪੰਜੀਰੀ ਘਿਓ ਵਿੱਚ ਆਟਾ ਭੁੰਨ ਕੇ ਅਤੇ ਚੀਨੀ-ਸ਼ੱਕਰ ਪਾ ਕੇ ਬਣਾਇਆ ਗਿਆ ਇੱਕ ਖਾਣ ਵਾਲਾ ਸੁਆਦਲਾ ਪਦਾਰਥ ਹੁੰਦਾ ਹੈ।[1]

ਪੰਜੀਰੀ ਭਾਰਤ ਅਤੇ ਪਾਕਿਸਤਾਨ ਵਿੱਚ ਬਣਾਇਆ ਜਾਣ ਵਾਲਾ ਪਕਵਾਨ ਹੈ। ਇਹ ਆਟੇ, ਮੂੰਗ ਦਾਲ ਦਾ ਆਟਾ, ਬੇਸਨ, ਘੀ, ਗੁੜ ਨਾਲ ਬਣਾਈ ਜਾਂਦੀ ਹੈ। ਇਸਨੂੰ ਸਰਦੀਆਂ ਵਿੱਚ ਠੰਢ ਤੋਂ ਬਚਾਅ ਕਰਨ ਲਈ ਖਾਧਾ ਜਾਂਦਾ ਹੈ। ਪੰਜੀਰੀ ਦੀ ਵਰਤੋਂ ਨਾਲ ਜੋੜਾਂ ਦੇ ਦਰਦ ਅਤੇ ਕਮਰਦਰਦ ਨੂੰ ਘੱਟ ਕਰਨ ਵਿੱਚ ਬਹੁਤ ਲਾਭ ਹੁੰਦਾ ਹੈ। ਪੰਜਾਬ ਵਿੱਚ ਇੱਕ ਪੁਰਾਣੀ ਰਿਵਾਇਤ ਅਨੁਸਾਰ ਜਦੋਂ ਵਿਆਹੀ ਹੋਈ ਕੁੜੀ ਬੱਚੇ ਨੂੰ ਜਨਮ ਦਿੰਦੀ ਹੈ ਤਾਂ ਸਹੁਰੇ ਪਰਿਵਾਰ ਵਲੋਂ ਪੰਜੀਰੀ ਰਲਾ ਕੇ ਬਹੂ ਦੇ ਪਿੰਡ ਜਾ ਕੇ ਉਸ ਨੂੰ ਦਿੱਤੀ ਜਾਂਦੀ ਹੈ ਤਾਂ ਕਿ ਉਸਦੀ ਖੁਰਾਕ ਵਧੀਆ ਰਹੇ ਅਤੇ ਬੱਚਾ ਵੀ ਤੰਦਰੁਸਤ ਰਹੇ। ਇਸਦੇ ਨਾਲ ਮਾਤਾ ਦੀ ਖੁਰਾਕ ਵਿੱਚ ਵਾਧਾ ਹੁੰਦਾ ਹੈ ਅਤੇ ਉਹ ਬੱਚੇ ਨੂੰ ਦੁੱਧ ਪੌਸਟਿਕ ਦਿੰਦੀ ਹੈ। ਪੰਜੀਰੀ ਮਾਤਾ ਵਿੱਚ ਦੁੱਧ ਦੀ ਮਾਤਰਾ ਵਧਾਉਣ ਵਿੱਚ ਲਾਭਦਾਇਕ ਹੁੰਦੀ ਹੈ।

ਸਮੱਗਰੀ

ਬਣਾਉਣ ਦੀ ਵਿਧੀ

  1. ਆਟੇ ਨੂੰ ਕੜਾਹੀ ਵਿੱਚ ਪਾਕੇ ਭੁੰਨ ਲਓ।
  2. ਉਸਨੂੰ ਕੜਛੀ ਨਾਲ ਹਿਲਾਂਉਦੇ ਰਹੋ ਜਦ ਤੱਕ ਉਸਦਾ ਰੰਗ ਬਦਲਣ ਨਾ ਲੱਗ ਜਾਵੇ।
  3. ਹੁਣ ਇਸ ਵਿੱਚ ਬਦਾਮ, ਕਾਜੂ ਅਤੇ ਦਾਖਾਂ ਪਾ ਕੇ ਪਕਾਓ।
  4. ਹੁਣ ਇਸ ਵਿੱਚ ਘੀ ਪਾ ਕੇ ਚੰਗੀ ਤਰਾਂ ਮਿਲਾਓ।
  5. ਪੰਜੀਰੀ ਨੂੰ 10-15 ਮਿੰਟ ਹਿਲਾਉਣ ਤੋਂ ਬਾਅਦ ਅੱਗ ਤੋਂ ਉਤਾਰ ਲਓ।
  6. ਹੁਣ ਇਸ ਵਿੱਚ ਬੂਰਾ ਮਿਲਾ ਕੇ ਠੰਢਾ ਹੋਣ ਲਈ ਰੱਖ ਦਿਓ ।
  7. ਹੁਣ ਪੰਜੀਰੀ ਖਾਣ ਲਈ ਤਿਆਰ ਹੈ।

ਹਵਾਲੇ

ਫਰਮਾ:ਹਵਾਲੇ