ਪੰਜਾਬੀ ਕਿੱਸੇ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:ਬੇ-ਹਵਾਲਾਫਰਮਾ:ਪੰਜਾਬੀਆਂ ਕਿੱਸਾ ਅਰਬੀ ਭਾਸ਼ਾ ਦਾ ਸ਼ਬਦ ਹੈ ਤੇ ਇਸ ਦੇ ਅਰਥ ਹਨ, ਕਹਾਣੀ, ਕਥਾ ਜਾਂ ਬਿਰਤਾਂਤ। ਪੰਜਾਬੀ ਕਿੱਸਾ ਕਾਵਿ ਦੇ ਬਾਰੇ ਪੰਜਾਬੀ ਸਾਹਿਤ ਦੇ ਵਿਦਵਾਨਾਂ ਦਾ ਵਧੇਰੇ ਮਤ ਇਹੋ ਰਿਹਾਂ ਹੈ ਕਿ ਇਹ ਕੇਵਲ ਫ਼ਾਰਸੀ ਮਸਨਵੀ ਪਰੰਪਰਾ ਰਾਹੀਂ ਪੰਜਾਬੀ ਵਿੱਚ ਆਇਆ ਹੈ ਪਰ ਇਹ ਗੱਲ ਪੂਰਨ ਸੱਚ ਨਹੀਂ ਹੈ। ਜਿਵੇਂ ਮਸਨਵੀ ਵਿੱਚ ਅਸਲ ਕਹਾਣੀ ਦੇ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਖ਼ਾਸ ਮੰਗਲਾਚਰਨ ਹੁੰਦਾ ਹੈ ਜਿਸ ਵਿੱਚ ਪ੍ਰਭੂ ਦੀ ਉਸਤੁਤ, ਪੀਰਾਂ ਦੀ ਅਰਾਧਨਾ, ਵਕਤ ਦੇ ਬਾਦਸ਼ਾਹ ਦੀ ਸਿਫ਼ਤ, ਮਸਨਵੀ ਲਿਖਣ ਦਾ ਕਾਰਨ, ਆਦਿ ਗੱਲਾਂ ਦਿੱਤੀਆਂ ਹਨ ਪਰ ਪੰਜਾਬੀ ਦੇ ਪਹਿਲੇ ਦੋ ਕਿੱਸਾਕਾਰਾਂ ਦਮੋਦਰ ਅਤੇ ਪੀਲੂ ਨੇ ਆਪਣੇ ਕਿੱਸਿਆਂ ਵਿੱਚ ਮਸਨਵੀ ਵਾਲੀ ਉਕਤ ਰਵਾਇਤ ਨਹੀਂ ਅਪਣਾਈ ਅਤੇ ਕਹਾਣੀ ਦਾ ਬਿਆਨ ਸਿੱਧਾ ਸ਼ੁਰੂ ਕੀਤਾ ਹੈ।

ਪੰਜਾਬੀ ਦੇ ਹੇਠ ਲਿਖੇ ਕਿੱਸੇ ਹਨ:

ਇਸ਼ਕ ਦੇ ਕਿੱਸੇ

ਹੀਰ ਰਾਝਾ, ਮਿਰਜ਼ਾ ਸਹਿਬਾਂ, ਬੇਗੋਨਾਰ, ਸ਼ਾਮੋਨਾਰ, ਰਤਨੀਂ ਸੁਨਿਆਰੀ ਤੇ ਕਾਕਾ ਪ੍ਰਤਾਪੀ

ਰੁਮਾਂਸ ਦੇ ਕਿੱਸੇ

ਪੂਰਨ ਭਗਤ, ਸ਼ਾਹਣੀ ਕੌਲਾ, ਰੂਪ ਬਸੰਤ, ਰਾਜਾ ਰਸਾਲੂ, ਕਾਮ ਰੂਪ ਤੇ ਚੰਦਰ ਬਦਨ, ਤਾਮੀਮ ਅਨਸਾਰੀ, ਦਿਲ ਖੁਰਸ਼ੈਦ, ਗੁਲ ਬਾਕਓਲੀ, ਬਦੀਹ ਜਮਾਲ, ਸ਼ਾਹ ਬਹਿਰਾਮ, ਤੇ ਸੈਫੂਲ ਮਲੂਕ ਸੂਰਮਗਤੀ ਜਾਂ ਬੀਰਰਸੀ ਜਾਂ ਇਤਿਹਾਸਕ ਕਿੱਸੇ: ਦੁੱਲਾ ਭੱਟੀ, ਜੈਮਲ ਫੱਤਾ, ਜਿਉਣਾ ਮੌੜ, ਸੁੱਚਾ ਸਿੰਘ ਸੂਰਮਾ, ਬਿਧੀ ਚੰਦ

ਇਕ ਨਾਇਕ ਕਿੱਸੇ

ਭਾਈ ਤਾਰੂ ਸਿੰਘ, ਭਾਈ ਮਨੀ ਸਿੰਘ, ਭਾਈ ਬੋਤਾ ਸਿੰਘ, ਬਾਬਾ ਦੀਪ ਸਿੰਘ, ਛੋਟਾ ਘੱਲੂਕਾਰਾ, ਸਾਹਿਬਜ਼ਾਦਿਆਂ ਦੀ ਸ਼ਹੀਦੀ, ਗੁਰੂ ਕੇ ਬਾਗ਼ ਦਾ ਮੋਰਚਾ, ਜੈਤੋ ਦਾ ਮੋਰਚਾ, ਕਿੱਸਾ ਜੰਗ ਸਿੰਘਾਂ ਤੇ ਫ਼ਰੰਗੀਆਂ ਸਦਾਚਾਰਜਾਂ ਤਿਆਗ ਭਗਤੀ ਜਾਂ ਸੁਧਾਰ ਦੇ ਕਿੱਸੇ: ਪੂਰਨ ਭਗਤ, ਰਾਜਾ ਰਸਾਲੂ, ਰਾਜਾ ਭਰਥਰੀ ਹਰੀ, ਰਾਜਾ ਗੋਪੀ ਚੰਦ, ਰਾਜਾ ਰਹੀ ਚੰ, ਪ੍ਰਹਿਲਾਦ, ਸਤੀ ਸਲੋਚਨਾ, ਸ਼ਾਹਣੀ ਕੌਲਾਂ, ਸ਼ਾਮੋਨਾਰ, ਕਿਹਰ ਸਿੰਘ ਦੀ ਮੌਤ

ਉਨ੍ਹੀਵੀਂ ਸਦੀ ਦੇ ਕਿੱਸੇ

ਚੰਨਣ ਸ਼ਰਾਬੀ, ਬੁੱਢੇ ਦੀ ਨਾਰ, ਝਗੜਾ ਨੂੰਹ ਸੱਸ, ਕੰਜੂਸਨਾਮਾ, ਇਲਮਦਾਰ, ਔਰਤ, ਕਿੱਸਾ ਦਰਾਣੀਆਂ ਜੇਠਾਣੀਆਂ, ਕਿੱਸਾ ਦਗੇਬਾਜਾਂ, ਭਾਨੀ ਮਾਰਾਂ ਦੀ ਕਰਤੂਤ, ਚਾਹ ਤੇ ਲੱਸੀ ਦਾ ਝਗੜਾ, ਹਾਏ ਹਾਏ ਸੌਂਕਣ ਮੇਲੇ ਦੀ

ਧਿਆਨਯੋਗ/ਮਸਹੂਰ ਕਿੱਸੇ

ਪਟਿਆਲਾ ਵਿਖੇ ਪੰਜਾਬੀ ਕਿੱਸੇ

ਜ਼ਿਆਦਾਤਰ ਪੰਜਾਬੀ 'ਕਿੱਸੇ' ਮੁਸਲਮਾਨ ਕਵੀਆਂ ਨੇ ਲਿਖੇ ਸਨ। ਸਭ ਤੋਂ ਪੁਰਾਣੇ ਕਿੱਸੇ ਆਮ ਤੌਰ 'ਤੇ ਉਰਦੂ ਵਿੱਚ ਲਿਖੇ ਗਏ ਸਨ। ਕੁਝ ਵਧੇਰੇ ਪ੍ਰਸਿੱਧ ਕਿੱਸੇ ਹੇਠਾਂ ਸੂਚੀਬੱਧ ਕੀਤੇ ਗਏ ਹਨ:

ਬਾਹਰੀ ਕੜੀਆਂ

ਪੰਜਾਬੀ ਕਿੱਸੇ

ਸੁੱਚਾ ਸੂਰਮਾ

ਪੰਜਾਬੀ ਨੈੱਟਵਰਕ ਫਰਮਾ:Webarchive