ਪ੍ਰਮਿੰਦਰਜੀਤ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox writer ਪ੍ਰਮਿੰਦਰਜੀਤ (1 ਜਨਵਰੀ 1946 - 23 ਮਾਰਚ 2015) ਪੰਜਾਬੀ ਦਾ ਪ੍ਰਮੁੱਖ ਕਵੀ ਅਤੇ ਸਾਹਿਤਕ ਪੱਤਰਕਾਰ ਸੀ। ਨਿਰੰਤਰ ਮੌਲਿਕ ਕਾਵਿ-ਸਿਰਜਣਾ ਦੇ ਨਾਲ ਨਾਲ ਉਸਨੇ ਆਪਣੀ ਪਤਰਿਕਾ 'ਅੱਖਰ' ਰਾਹੀਂ ਵੀ ਪੰਜਾਬੀ ਕਵਿਤਾ ਦੇ ਵਿਕਾਸ ਵਿੱਚ ਵਧੀਆ ਯੋਗਦਾਨ ਪਾਇਆ।

ਜੀਵਨ

ਉਸ ਨੂੰ ਬਚਪਨ ਵਿੱਚ ਹੀ ਕਾਵਿ-ਸਿਰਜਣ ਦੀ ਚੇਟਕ ਲੱਗ ਗਈ ਸੀ। ਘਰ ਦੀਆਂ ਤੰਗੀਆਂ ਕਰ ਕੇ ਵਿੱਦਿਆ ਅਧੂਰੀ ਰਹਿ ਜਾਣ ਕਾਰਨ ਉਹ ਨੌਕਰੀ ਨਹੀਂ ਕਰ ਸਕਿਆ ਰਿਹਾ। ਪਰ ਸਾਹਿਤਕ ਸਰੋਕਾਰ ਜੋਰ ਫੜਨ ਲੱਗ ਪਏ। ਹੁਣ ਤੱਕ ਉਹ ਪੰਜ ਮੌਲਿਕ ਕਿਤਾਬਾਂ[1] ਲਿਖ ਚੁੱਕਾ ਸੀ।

ਰਚਨਾਵਾਂ

  • ਸੁਪਨੀਂਦੇ (2014)
  • ਕੋਲਾਜ ਕਿਤਾਬ
  • ਮੇਰੀ ਮਾਰਫ਼ਤ (2000)
  • ਲਿਖਤੁਮ ਪ੍ਰਮਿੰਦਰਜੀਤ (2003)
  • ਬਚਪਨ ਘਰ ਤੇ ਮੈਂ (2005)
  • ਮੇਰੇ ਕੁੱਝ ਹਾਸਿਲ (2007)
  • ਤਨ ਤਕੀਆ (2010)[2]

ਅੱਖਰ ਦੇ ਸੰਪਾਦਕ ਵਜੋਂ

ਪ੍ਰਮਿੰਦਰਜੀਤ ਨੇ 1976 ਵਿੱਚ ‘ਅੱਖਰ’ ਰਸਾਲਾ ਪ੍ਰਕਾਸ਼ਿਤ ਕਰਨਾ ਸ਼ੁਰੂ ਕੀਤਾ। 1979 ਵਿੱਚ ‘ਅੱਖਰ’ ਦਾ ਨਾਮ ਬਦਲ ਕੇ ‘ਲੋਅ’ ਕਰ ਦਿੱਤਾ ਪਰ ਬਾਅਦ ਵਿੱਚ ਫੇਰ ‘ਅੱਖਰ’ ਕਰ ਲਿਆ। ਇਹ ਰਸਾਲਾ ਨਿਰੰਤਰ, ਨਿਰਵਿਘਨ ਜਾਰੀ ਹੈ। ਹੁਣ ‘ਅੱਖਰ’ ਤੇ ਪ੍ਰਮਿੰਦਰਜੀਤ ਨੂੰ ਨਿਖੇੜ ਕੇ ਵੇਖਣਾ ਨਾਮੁਮਕਿਨ ਹੋ ਗਿਆ ਹੈ।[3] ‘ਅੱਖਰ’ ਭਾਵੇਂ ਬਹੁਤਾ ਕਵਿਤਾ ਨੂੰ ਪ੍ਰਣਾਇਆ ਹੈ ਪਰ ਇਹ ਨਿਰੋਲ ‘ਕਾਵਿ-ਰਸਾਲਾ’ ਨਹੀਂ। ਉਸ ਨੇ ‘ਅੱਖਰ’ ਦਾ ‘ਕਹਾਣੀ ਵਿਸ਼ੇਸ਼ ਅੰਕ’, ਨਾਟਕ, ਲੇਖ,ਸ਼ਬਦ ਚਿੱਤਰ ਅਤੇ ਵੰਨ ਵੰਨ ਦੀਆਂ ਅਨੁਵਾਦ ਰਚਨਾਵਾਂ ਵੀ ਇਸ ਵਿੱਚ ਹੁੰਦੀਆਂ ਹਨ।

ਹਵਾਲੇ

ਫਰਮਾ:ਹਵਾਲੇ ਫਰਮਾ:ਅਧਾਰ