ਪਾਸ਼ ਦੀ ਕਾਵਿ ਚੇਤਨਾ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:ਅੰਦਾਜ਼

ਜੀਵਨ

ਫਰਮਾ:ਮੁੱਖ ਲੇਖ ਕਵੀ ਪਾਸ਼ ਦਾ ਜਨਮ 9 ਸਤੰਬਰ 1950 ਨੂੰ ਜਲੰਧਰ ਜ਼ਿਲੇ੍ਹ ਦੇ ਪਿੰਡ ਤਲਵੰਡੀ ਸਲੇਮ ਵਿੱਚ ਹੋਇਆ। ਪਾਸ਼ ਦਾ ਜਨਮ ਸੰਧੂ ਪਰਿਵਾਰ ਵਿੱਚ ਹੋਇਆ ਸੀ ਅਤੇ ਉਸਦਾ ਮੁੱਢਲਾ ਨਾਮ ਅਵਤਾਰ ਸਿੰਘ ਸੰਧੂ ਸੀ। ਸਾਢੇ ਨੌ ਕੁ ਏਕੜ ਦੀ ਮਲਕੀਅਤ ਦੇ ਬਾਵਜੂਦ ਪਾਸ਼ ਦੇ ਪਿਤਾ ਸੋਹਨ ਸਿੰਘ ਸੰਧੂ ਨੇ ਫੌਜ਼ ਵਿੱਚ ਨੌਕਰੀ ਕਰਕੇ ਪਰਿਵਾਰ ਦਾ ਪਿੰਡ, ਪੇਂਡੂ ਭਾਈਚਾਰੇ ਤੇ ਖੇਤੀਬਾੜੀ ਨਾਲ ਰਿਸ਼ਤਾ ਮੋਕਲਾ ਜਿਹਾ ਕਰ ਦਿੱਤਾ ਇੱਕ ਭਰਾ ਛੋਟੇ ਅਤੇ ਦੋਵਾਂ ਭੈਣਾ ਤੋਂ ਵੱਡੇ ਪਾਸ਼ ਨੂੰ ਆਰਥਿਕ ਮਜ਼ਬੂਰੀ ਤਾ ਸ਼ਾਇਦ ਨਹੀਂ ਸੀ ਵੱਖਰੇ ਢੰਗ ਨਾਲ ਜਿਉਣ ਦੀ ਅਭਿਲਾਸ਼ਾ ਹੀ ਉਸ ਨੂੰ ਗਾਡੀ ਰਾਹ ਤੋ ਪਰਾ ਲੈ ਗਈ ਹੋਵੇਗੀ। ਪਾਸ਼ ਨੂੰ ਛੇ ਕੁ ਸਾਲ ਦੀ ਉਮਰ ਵਿੱਚ ਸਕੂਲ ਦਾਖਲ ਕਰਵਾਇਆ ਗਿਆ। 1964 ਵਿੱਚ ਉਹ ਚੋਦਾ ਕੁ ਸਾਲ ਦੀ ਉਮਰ ਵਿੱਚ ਅੱਠਵੀ ਜਮਾਤ ਪਾਸ ਕਰ ਗਿਆ ਅਤੇ ਫਿਰ ਕਪੁਰਥਲੇ ਖੁੱਲੇ ਟੈਕਨੀਕਲ ਸਕੂਲ ਵਿੱਚ ਚਲਾ ਗਿਆ। ਪਤਾ ਨਹੀਂ ਕਿਸ ਉਕਤਾਹਟ ਵਸ ਉਸ ਦੇ ਇਸ ਪੇਸ਼ਾਵਾਰਾਨਾ ਟਰੇਨਿੰਗ ਨੂੰ ਤਿਲਾਂਜਲੀ ਦੇ ਦਿੱਤੀ ਅਤੇ ਦਸਵੀਂ ਪਾਸ ਕਰਨ ਲਈ ਜਲੰਧਰ ਛਾਉਣੀ ਦੇ ਇੱਕ ਸਕੂਲ ਵਿੱਚ ਦਾਖਲਾ ਲੈ ਲਿਆ ਪਰ ਇੱਥੇ ਵੀ ਉਹ ਇੱਕ ਸਾਲ ਤੋਂ ਵੱਧ ਨਾ ਠਹਿਰ ਸਕਿਆ। ਆਪਣਾ ਉਪਨਾਮ ਪਾਸ਼ ਵੀ ਉਸ ਨੇ ਅਧਿਆਪਕਾਂ ਦੇ ਨਾਮ ਪ੍ਰਵੇਸ਼ ਦੇ ਪਹਿਲੇ ਅਤੇ ਆਖਰੀ ਅੱਖਰਾਂ ਦੀ ਸੰਧੀ ਨਾਲ ਘੜਿਆ ਸੀ ਜਿਸ ਫਾਰਸੀ ਸ਼ਬਦ ਦੇ ਅਰਥ ਹਨ- ਛਿੜਕਣ ਵਾਲੇ ਜਾਂ ਫੈਲਾਉਣ ਵਾਲੇ। ਸਮਾਜਿਕ ਬੰਧਨਾ, ਧਾਰਮਿਕ ਮਾਨਤਾਵਾਂ ਤੇ ਸੱਭਿਆਚਾਰਕ ਰੀਤੀ-ਰਿਵਾਜਾਂ ਤੋਂ ਪਿੱਛਾ ਛੁਡਾ ਕੇ ਉਹ ਬਾਰਡਰ ਸਕਿਉਰਿਟੀ ਫੋਰਸ ਵਿੱਚ ਭਰਤੀ ਹੋ ਗਿਆ। ਇਹ ਨੇ੍ਹਰੇ ਵਿੱਚ ਛਾਲ ਮਾਰਨ ਵਾਲੇ ਕਦਮ ਵਰਗੀ ਨੌਕਰੀ ਉਸ ਨੇ ਤਿੰਨ ਮਹੀਨਿਆਂ ਬਾਅਦ ਹੀ ਛੱਡ ਦਿੱਤੀ।ਦੋ ਕੁ ਸਾਲ ਬਾਅਦ ਉਹ ਨਕਸਲਬਾੜੀ ਲਹਿਰ ਨਾਲ ਸਰਗਰਮ ਤੌਰ 'ਤੇ ਜੁੜ ਗਿਆ। ਜ਼ਾਇਜ ਜਾ ਨਜਾਇਜ ਉਸ ਵੇਲੇ ਦੇ ਸਰਕਾਰੀ ਰਿਕਾਰਡ ਵਿੱਚ ਉਸ ਦਾ ਨਾਂ ਇਸ ਹਥਿਆਰਬੰਦ ਲਹਿਰ ਦੇ ਕਾਰਜ ਕਰਤਾਵਾਂ ਨਾਲ ਜੁੜਨ ਲੱਗ ਪਿਆ।ਜਿਸ ਕਾਰਨ ਉਸ ਨੂੰ ਕਈ ਵਾਰ ਜੇਲ ਜਾਣਾ ਪਿਆ। ਕਿਸ਼ੋਰ ਆਯੂ ਵਿੱਚ ਪਹੁੰਚਣ ਸਾਰ ਪਾਸ਼ ਅਵੱਸ਼ਕ ਹੀ ਸਰੀਰਕ ਉਤੇਜਨਾ ਤੋਂ ਬਹਿਬਲ ਹੋਣ ਲੱਗ ਪਿਆ ਹੋਵੇਗਾ। ਇਸੇ ਲਈ ਉਸ ਨੇ ਕਿਸੇ ਗਲੀ ਦੇ ਮੋੜ ਤੇ ਸਨੇਹਭਾਵੀ ਮੁਟਿਆਰ ਦੇ ਹੁੰਘਾਰੇ ਦੀ ਕਾਮਨਾ ਕੀਤੀ ਸੀ। ਉਸ ਨਾਲ ਵਿਆਹ ਨਾ ਹੋਣ ਦੀ ਹਾਨੀ ਕਾਰਨ ਉਹ ਨਿਰਾਸ਼ ਹੋਇਆ ਪਰ ਉਸ ਨੇ ਇਸ ਨੂੰ ਰਚਨਾਤਮਿਕਤਾ ਵਿੱਚ ਬਦਲ ਲਿਆ। ਦੁਨੀਆਦਾਰੀ ਢੰਗ ਨਾਲ ਉਸ ਦਾ ਵਿਆਹ ਰਾਜਵਿੰਦਰ ਕੌਰ ਸੰਧੂ ਨਾਲ ਹੋਇਆ ਤੇ ਉਸ ਦੇ ਘਰ ਬੇਟੀ ਵਿੰਕਲ ਨੇ ਜਨਮ ਲਿਆ। 1984 ਵਿੱਚ ਖੂਨੀ ਚਰਮਸੀਮਾ ਨੂੰ ਪਹੁੰਚਣ ਵਾਲਾ ਪੰਜਾਬ ਸੰਕਟ ਉਸ ਦੀ ਜਾਨ ਲਈ ਖਤਰਾ ਬਣ ਗਿਆ ਕਿਉਂਕਿ ਉਹ ਸਿੱਖ ਖਾੜਕੂਆਂ ਦੁਆਰਾ ਨਕੋਦਰ ਦੇ ਚਾਰ ਬੰਦਿਆ ਸੋਧਣ ਵਾਲੀ ਲਿਸਟ ਵਿੱਚ ਸਾਮਿਲ ਸੀ। ਆਪਣੇ ਆਪ ਨੂੰ ਬਚਾਉਣ ਲਈ ਉਹ ਬਾਹਰਲੇ ਮੁਲਕਾ ਵਿੱਚ ਵੀ ਗਿਆ ਪਰ 1988 ਨੂੰ ਹੰਸ ਰਾਜ ਨਾਮੀ ਮਿੱਤਰ ਨਾਲ ਟਿਉਬਵੈਲ ਤੇ ਨਹਾਉਣ ਗਿਆ ਉਹ ਗੋਲੀਆ ਨਾਲ ਭੁੰਨ ਦਿੱਤਾ ਗਿਆ ਇਸ ਤਰ੍ਹਾਂ ਪਾਸ਼ ਨਾਮੀ ਸੂਰਜ ਸਦਾ ਲਈ ਛਿਪ ਗਿਆ।

ਰਚਨਾਵਾਂ

ਪਾਸ਼ ਦੇ ਜਿਉੰਦੇ ਜੀਅ ਉਸਦੇ ਤਿੰਨ ਕਾਵਿ ਸੰਗ੍ਰਹਿ ਪ੍ਰਕਾਸਿਤ ਹੋ ਚੁੱਕੇ ਸਨ।

  • ਲੋਹ ਕਥਾ 1970 ਉਸ ਦਾ ਪ੍ਰਥਮ ਕਾਵਿ ਸੰਗ੍ਰਹਿ ਸੀ। ਇਸ ਦਾ ਸਮਰਪਣ ਉਹਨਾਂ ਲੋਕਾਂ ਨੂੰ ਸੀ ਜਿਨਾਂ ਦੀ ਚਿੱਟੇ ਦਿਨ ਹੁੰਦੀ ਦੁਰਗਤੀ ਉੱਠੀ ਹਾਏ ਅਤੇ ਆਹ ਜ਼ਿੰਦਗੀ ਨੂੰ ਜੀਵਨ ਦਾ ਵਰ ਦਿੰਦੀ ਹਵਾ ਚ ਰਚ ਮਿਚ ਗਈ। ਉੱਡਦੇ ਬਾਜਾਂ ਮਗਰ(1974) ਸੀ ਜਿਸ ਵਿੱਚ ਅਸਚਰਜ ਕਰ ਦੇਣ ਵਾਲੀ ਗਹਿਰਾਈ ਸੀ ਅਤੇ ਲਿਉਨ ਟਰਾਂਟਸਕੀ ਦਾ ਪ੍ਰਭਾਵ ਸਪੱਸਟ ਦਿਖਾਈ ਦਿੰਦਾ ਸੀ।
  • ਸਾਡੇ ਸਮਿਆਂ ਵਿੱਚ ਉਸਦਾ ਤੀਜਾ ਕਾਵਿ ਸੰਗ੍ਰਹਿ ਸੀ ਜਿਸ ਦੀਆਂ ਕਵਿਤਾਵਾਂ ਅਜੋਕੇ ਸਮਿਆਂ ਦੀ ਕੁੱਲ ਵਾਸਤਵਿਕਤਾ ਦਾ ਕਾਵਿਕ ਦਸਤਾਵੇਜ਼ ਪ੍ਰਸਤੁਤ ਕਰਦੀਆ ਜਾਪਦੀਆ ਹਨ।
  • ਪਾਸ਼ ਦੀ ਮੌਤ ਤੋ ਬਾਅਦ ਉਸ ਦੀਆਂ ਕੁੱਝ ਪ੍ਰਕਾਸ਼ਿਤ ਅਤੇ ਅਣਪ੍ਰਕਾਸ਼ਿਤ ਰਚਨਾਵਾ ਮਿਲੀਆ ਹਨ। ਜਿਹਨਾਂ ਦਾ ਵੇਰਵਾ ਇਸ ਪ੍ਰਕਾਰ ਹੈ-
    • ਪਾਸ਼ ਦੀਆਂ ਚਿੱਠੀਆਂ
    • ਐਂਟੀ ਪਾਫਰੇਟ ਅਕਾਲਕੀ ਲੜੀ
    • ਪਾਸ਼ ਦੀ ਡਾਇਰੀ (ਅਣਪ੍ਰਕਾਸਿਤ)
    • ਢਾਣੀ ਰਜਿਸਟਰ(ਅਣਪ੍ਰਕਾਸ਼ਿਤ)
    • ਪਿਤਾ ਵੱਲੋਂ ਖਤ(ਅਣਪ੍ਰਕਾਸ਼ਿਤ)
    • ਭੈਣ ਵੱਲੋਂ ਖਤ (ਅਣਪ੍ਰਕਾਸ਼ਿਤ)
    • ਖਿਲਰੇ ਹੋਏ ਵਰਕੇ (ਕਾਵਿਸੰਗ੍ਰਹਿ) ਨਵਯੁਗ ਪ੍ਰੈਸ।

*ਇਨ੍ਹਾਂ ਤੋ ਇਲਾਵਾ ਪਾਸ਼ ਨੇ ਰੋਹੀਲੇ ਬਾਣ, ਸਿਆੜ, ਐਟੀਂ 47 ਪਰਚੇ ਵੀ ਕੱਢੇ ਸਨ।

ਕਾਵਿ-ਰੂਪ

ਭਾਵੇਂ ਪਾਸ਼ ਨੇ ਵਧੇਰੇ ਕਰਕੇ ਖੁਲ੍ਹੀਆਂ ਕਵਿਤਾਵਾਂ ਹੀ ਲਿਖੀਆ ਹਨ ਪਰੰਤੂ ਉਹ ਗੀਤ ਅਤੇ ਗ਼ਜ਼ਲ ਲਿਖਣ ਵਿੱਚ ਵੀ ਨਿੰਪੁਨ ਸੀ। ਉਸ ਵੱਲੋਂ ਖੁਲੀ ਕਵਿਤਾ ਲਿਖਣ ਦਾ ਵੱਡਾ ਕਾਰਨ ਇਹੀ ਹੈ ਕਿ ਇਸ ਦੇ ਮਾਧਿਅਮ ਦੁਆਰਾ ਉਹ ਵੰਗਾਰ ਅਤੇ ਲਲਕਾਰ ਦੇ ਸੰਦੇਸ ਨੂੰ ਵਧੇਰੇ ਚੰਗੀ ਤਰਾਂ ਪੇਸ਼ ਕਰ ਸਕਦਾ ਹੈ। ਗੀਤ ਅਤੇ ਗਜ਼ਲ ਵਿੱਚ ਇਸ ਸੰਦੇਸ਼ ਦੀ ਗਰਮੀ ਅਤੇ ਆਗ੍ਰਹਿ ਸੱਠੇ ਪੈ ਜਾਂਦੇ ਹਨ। ਪਾਸ਼ ਨੇ ਆਪਣੀਆਂ ਕਵਿਤਾਵਾਂ ਵਿੱਚ ਜ਼ਜਬੇ ਦੀ ਸ਼ਿੱਦਤ ਨੂੰ ਬਣਾਈ ਰੱਖਣ ਵਾਸਤੇ ਸੰਭਾਸ਼ਣਤਾ ਅਤੇ ਵਿਵਰਣਾਤਮਕ ਵਿਧੀ ਦਾ ਪ੍ਰਯੋਗ ਕੀਤਾ ਹੈ।

ਵਿਚਾਰਧਾਰਾ

ਪਾਸ਼ ਵਿਚਾਰਧਾਰਾ ਦੀ ਤਲਾਸ਼ ਵਿੱਚ ਨਕਸਲਬਾੜੀ ਲਹਿਰ ਨਾਲ ਜੁੜਦਾ ਹੈ। 1968 ਦੇ ਅੱਧ ਤੋਂ ਪੰਜਸ਼ ਵਿੱਚ ਨਕਸਲਬਾੜੀ ਲਹਿਰ ਦੇ ਸਰਗਰਮ ਹੋਣਾ ਸ਼ੁਰੂ ਕਰ ਦਿੱਤਾ। 1965 ਵਿੱਚ ਪਾਸ਼ ਨੇ ਪੜ੍ਹਾਈ ਅੱਧ ਵਿਚਕਾਰ ਛੱਡ ਦਿਤੀ ਸੀ ਅਤੇ ਉਸ ਨੇ ਲਫਜਾ ਵਿੱਚ ਬੜਕਾਂ ਵਾਲੀ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਇਸ ਤਰ੍ਹਾਂ ਇਸ ਲਹਿਰ ਨਾਲ ਉਸ ਦਾ ਨਾਤਾ ਕਵੀ ਦੀ ਹੈਸੀਅਤ ਵਾਲਾ ਹੀ ਬਣਿਆ। ਪਾਸ਼ ਕਤਲ ਦੇ ਇਲਜ਼ਾਮ ਵਿੱਚ ਇੱਕ ਸਾਲ ਤੋਂ ਵੱਧ ਜੇਲ ਵਿੱਚ ਰਿਹਾ। ਕ੍ਰਾਂਤੀ ਲਈ ਹਿੰਸਾ ਦੇ ਵਿਚਾਰਧਾਰਕ ਸਮਰਥਨ ਦਾ ਕਾਇਲ ਹੋਣ ਦੇ ਬਾਵਜੂਦ ਉਸ ਨੂੰ ਕਤਲ ਦੀ ਘਿਨਾਉਣੀ ਹਕੀਕਤ ਨਾਲ ਕੋਫਤ ਸੀ। ਸੋ ਜੇਲ ਤੋਂ ਬਾਹਰ ਆਉੁਣ ਸਾਰ ਹੀ ਉਸ ਦਾ ਰੁਝਾਨ ਸਾਹਿਤਕ ਅਤੇ ਸੱਭਿਆਚਾਰਕ ਦਿਸ਼ਾ ਵੱਲ ਮੁੜ ਗਿਆ। ਉਸ ਦਾ ਵਿਚਾਰ ਸੀ ਕਿ ਪ੍ਰਸਾਵਿਕ ਕ੍ਰਾਂਤੀਕਾਰੀ ਪਾਰਟੀ ਦੀ ਸਰਪ੍ਰਸਤੀ ਤੋਂ ਬਿਨਾਂ ਸੱਭਿਆਚਰਕ ਅਤੇ ਸਾਹਿਤਕ ਸਰਗਰਮੀ ਸੰਭਵ ਨਹੀਂ ਸੀ। ਨਾਲ ਹੀ ਉਸ ਨੂੰ ਇਹ ਮਹਿਸੂਸ ਹੁੰਦਾ ਸੀ ਕਿ ਜਦੋਂ ਤੱਕ ਅਜਿਹੀ ਪਾਰਟੀ ਹੋਂਦ ਵਿੱਚ ਨਹੀਂ ਆ ਜਾਂਦੀ ਉਸ ਲਈ ਵਿਅਕਤੀਗਤ ਯਤਨਾਂ ਰਾਹੀਂ ਅਪਣਾ ਯੋਗਦਾਨ ਪਾਉਣਾ ਹੀ ਉੱਚਿਤ ਸੀ। ਪਾਸ਼ ਦਾ ਵਿਚਾਰਧਾਰਕ ਨਿਰੂਪਣ ਆਰੰਭ ਵਿੱਚ ਤਾਂ ਨਕਸਲੀ ਲਹਿਰ ਨੂੰ ਪ੍ਰੇਰਿਤ ਕਰਨ ਵਾਲੇ ਤੇ ਇਸ ਰਾਹੀਂ ਹੋਣ ਵਾਲੇ ਮਾਉਵਾਦ ਅਧੀਨ ਹੀ ਹੋਇਆ। ਜੇਲ ਤੋਂ ਬਾਹਰ ਆਉਣ ਉਪਰੰਤ ਉਸ ਨੂੰ ਟਰਾਟਸਕੀ ਦੇ ਵਿਅਕਤੀਤਵ ਤੇ ਉਸ ਦੀ ਦ੍ਰਿਸ਼ਟੀ ਵਿੱਚ ਵਧੇਰੇ ਪ੍ਰਬਲਤਾ ਮਹਿਸੂਸ ਹੋਣ ਲੱਗ ਪਈ। ਟਰਾਟਸਕੀ ਦੇ ਚਿੰਤਨ ਦੇ ਕੁੱਝ ਮੋਟਿਫ ਪਾਸ਼ ਦੀ ਕਾਵਿ ਰਚਨਾ ਵਿਸ਼ੇਸ਼ ਕਰਕੇ ਉੱਡਦੇ ਬਾਜਾਂ ਮਗਰ ਵਿੱਚ ਆ ਸਮਾਏ ਹਨ। ਟਰਾਟਸਕੀ ਦਾ ਵਾਸਤਵਿਕਤਾ ਨੂੰ ਸਿਧਾਂਤ ਤੱਕ ਘਟਾ ਦੇਣ ਦਾ ਆਲਮ ਪਾਸ਼ ਨੂੰ ਕਾਇਲ ਨਹੀਂ ਕਰਦਾ ਸੀ ਉਸ ਲਈ ਪ੍ਰਮੁੱਖ ਸੀ ਵਾਸਤਵਿਕਤਾ ਜੋ ਕਿਸੇ ਵੀ ਮੂਲ ਵਿੱਚ ਵੀ ਅੱਖੋਂ ਪਰੋਖੇ ਨਹੀਂ ਹੋਣੀ ਚਾਹੀਦੀ।

ਆਧੁਨਿਕਰਣ ਨੂੰ ਫੈਸ਼ਨਪ੍ਰਸਤੀ ਵਜੋਂ ਅਪਣਾ ਕੇ ਪਾਸ਼ ਨੇ ਸ਼ਹਿਰੀ ਜੀਵਨ ਦੇ ਸੋਹਲੇ ਗਾਣ ਵੱਲ ਵੀ ਕੋਈ ਰੂਚੀ ਨਾ ਵਿਖਾਈ। ਸ਼ਹਿਰੀ ਜੀਵਨ ਵਿੱਚ ਖਪਤ ਦੀ ਲਖਾਇਕ ਕਾਮ-ਉਕਸਾਊ ਪੇਤਲੀ ਗੀਤਕਾਰੀ ਪਾਸ਼ ਦੀ ਨਜਰ ਵਿੱਚ ਨਿਰੋਲ ਖੰਡਨ ਦੀ ਅਧਿਕਾਰੀ ਸੀ। ਵਾਸਤਵਿਕਤਾ ਦੇ ਨਾਲ-ਨਾਲ ਪਾਸ਼ ਧਰਮ ਨਿਰਪੇਖਤਾ ਦਾ ਵੀ ਹਾਮੀ ਸੀ।

ਪਾਸ਼ ਦੀ ਕਵਿਤਾ ਦਾ ਸ਼ਿਲਪ ਵਿਧਾਨ

ਪਾਸ਼ ਆਪਣੀਆਂ ਕਵਿਤਾਵਾਂ ਵਿੱਚ ਜੱਦੋ-ਜਹਿਦ ਦੇ ਇੱਕ ਵਿਆਪਕ ਬਿੰਬ ਦੀ ਸਿਰਜਣਾ ਕਰਦਾ ਹੈ। ਉਸਦੇ ਕਾਵਿ ਵਿੱਚ ਛੋਟੇ ਬਿੰਬ ਆਪਣੇ ਤੋਂ ਵੱਡੇ ਬਿੰਬ ਦਾ ਅੰਗ ਬਣ ਕੇ ਸਮਾਏ ਹੋਏ ਹਨ। ਬਿੰਬ ਸਿਰਜਣਾ ਉਸ ਲਈ ਅਜਿਹੀ ਪ੍ਰਕਿਰਿਆ ਹੈ ਜੋ ਗਤੀਸ਼ੀਲ ਰੂਪ ਵਿੱਚ ਬਿੰਬ ਦੀ ਉਸਾਰੀ ਕਰਦੀ ਰਹਿੰਦੀ ਹੈ। ਪਾਸ਼ ਦੇ ਕਾਵਿ ਵਿੱਚ ਵਰਤੇ ਗਏ ਚਿੰਨ੍ਹ ਅਤੇ ਪ੍ਰਤੀਕ ਪੰਜਾਬੀ ਸੱਭਿਆਚਾਰ ਵਿਚੋਂ ਲਏ ਗਏ ਹਨ। ਪਾਸ਼ ਦਾ ਚਿੰਨ੍ਹ ਵਿਧਾਨ ਪਾਸ਼ ਦੇ ਕਾਵਿ ਨੂੰ ਇੱਕ ਰਾਜਨੀਤਿਕ ਪ੍ਰਵਚਨ ਦੇ ਨਾਲ-ਨਾਲ ਸੱਭਿਆਚਾਰਕ ਦਸਤਾਵੇਜ਼ ਵੀ ਬਣਾ ਦਿੰਦਾ ਹੈ। ਇਸ ਪ੍ਰਸੰਗ ਵਿੱਚ ਪਾਸ਼ ਦੇ ਕਾਵਿ ਦੇ ਕੁੱਝ ਅੰਸ਼ ਵੇਖੋ-

ਫਿਰ ਵੀ ਉਹ ਪੱਕ ਜਾਣੇ
ਕਿ ਨਾਜ਼ੁਕ ਵੇਲਾ ਨਹੀਂ, ਇਨਸਾਨ ਹੁੰਦਾ ਹੈ।
ਮੈ ਜਿੱਥੇ ਸਹ ਲਈ ਹੈ ਆਕੜ ਗਈ ਭੰਗੜੇ ਦੀ ਲਾਮ
ਪਿੰਡ `ਚ ਮਨਫੀ ਹੋ ਹੋ ਕੇ ਬਚੀ ਖਾਨਾਬਦੋਸ਼ੀ
ਅਤੇ ਝੱਲ ਸਕਿਆ ਹਾਂ ਬਿੰਦੂ `ਚ ਸਿਮਟ ਸਿਮਟ ਗਈ
ਵਿਰਾਟਤਾ ਦੀ ਜੰ

[ਬਿਸ ਬਿੰਬਾਂ ਅਤੇ ਚਿੰਨਾ ਦੇ ਕੁਸ਼ਲ ਪ੍ਰਯੋਗ ਦੇ ਨਾਲ-ਨਾਲ ਪਾਸ਼ ਨੇ ਭਰਤੀ ਕਾਵਿ ਸ਼ਸ਼ਤਰ ਦੇ ਮਹੱਤਵਪੂਰਨ ਤੱਤ ਅਲੰਕਾਰ ਦਾ ਵੀ ਬੜਾ ਸੁਚੱਜਾ ਪ੍ਰਯੋਗ ਕੀਤਾ ਹੈ। ਪਾਸ਼ ਦੇ ਕਾਵਿ ਸੰਸਾਰ ਵਿੱਚ ਪੇਸ਼ ਹੋਣ ਵਾਲੇ ਅਲੰਕਾਰ ਮੌਲਿਕ, ਸੱਜਰੇ ਅਤੇ ਸਮਕਾਲੀ ਪ੍ਰਸਥਿਤੀਆਂ ਦੀ ਪ੍ਰਤੀਨਿੱਧਤਾ ਕਰਦੇ ਹਨ-


ਮੇਰੀ ਦੋਸਤ ਆਪਾਂ ਯਾਦ ਰੱਖਾਗੇਂ
ਦਿਨੇ ਲੁਹਾਰ ਦੀ ਭੱਠੀ ਦੇ ਵਾਂਗ ਤਪਣ ਵਾਲੇ
ਆਪਣੇ ਪਿੰਡ ਦੇ ਟਿੱਬੇ
ਰਾਤ ਨੂੰ ਫੁੱਲਾਂ ਵਾਂਗ ਮਹਿਕ ਉਠਦੇ ਹਨ।

ਪਾਸ਼ ਦੀ ਸ਼ੈਲੀ ਵਿੱਚ ਵਿਅੰਗ ਦਾ ਲੱਛਣ ਬੜਾ ਉੱਘੜਣਾ ਅਤੇ ਸਪਸ਼ਟ ਹੈ। ਵਿਅੰਗ ਦੇ ਮਾਧਿਅਮ ਦੁਆਰਾ ਉਹ ਸਮਾਜ ਅਤੇ ਵਿਅਕਤੀ ਦੇ ਅੰਦਰੂਨੀ ਉਲਾਰਾਂ, ਵਿਗਾੜਾ ਅਤੇ ਵਿਨੰਗਤੀਆਂ ਨੂੰ ਉਭਾਰਦਾ ਹੈ। ਉਹ ਜਾਣਦਾ ਹੈ ਕਿ ਵਿਅੰਗ ਯਥਾਰਥ ਵੱਲ ਜਾਣ ਦਾ ਸਭ ਤੋਂ ਸਿੱਧਾ ਅਤੇ ਛੋਟਾ ਰਾਹ ਹੈ।

ਪਾਸ਼ ਦਾ ਸ਼ਬਦ-ਭੰਡਾਰ ਉਸ ਦੇ ਕਾਵਿ-ਅਨੁਭਵ ਨੂੰ ਪੇਸ਼ ਕਰਨ ਵਿੱਚ ਪੂਰੀ ਤਰਾਂ ਸਫਲ ਸਿੱਧ ਹੁੰਦਾ ਹੈ। ਆਪਣੇ ਸਾਥੀਆਂ ਕਾਮਰੇਡਾ ਨਾਲ ਗੱਲਬਾਤ ਕਰਨ ਸਮੇਂ ਉਹ ਅੰਗਰੇਜੀ ਭਾਸ਼ਾ ਦੀ ਨਿੱਤ ਵਰਤੀ ਰਾਣ ਵਾਲੀ ਸ਼ਬਦਬਲੀ ਦਾ ਪ੍ਰਯੋਗ ਕਰਦਾ ਹੈ ਕਿਤੇ-ਕਿਤੇ ਉੱਤੇਜਨਾ ਦੇ ਛਿਣਾਂ ਵਿੱਚ ਜਾ ਕੇ ਉਹ ਖਿੱਝ ਕੇ ਉਰਦੂ-ਫਾਰਸ਼ੀ ਦੀ ਸ਼ਬਦਾਬਲੀ ਵਰਤਣ ਲੱਗਦਾ ਹੈ। ਇਸ ਤਰਾਂ ਆਪਣੇ ਭਾਵਾਂ ਦੇ ਅਤਿਵਿਅੰਜਨ ਲਈ ਉਸ ਨੂੰ ਸ਼ਬਦਾਬਲੀ ਦੀ ਘਾਟ ਮਹਿਸੂਸ ਨਹੀਂ ਹੰੁਦੀ।

ਨਿਸਕਰਸ

ਪਾਸ਼ ਆਧੁਨਿਕ ਪੰਜਾਬੀ ਕਾਵਿ ਦਾ ਇੱਕ ਉਘੜਵਾ ਹਸਤਾਖ਼ਰ ਹੈ। ਨਾ ਕੇਵਲ ਨਵ-ਪ੍ਰਗਤੀਵਾਦੀ ਅਥਵਾ ਨਕਸਲਵਾੜੀ ਕਵਿਤਾ ਵਿੱਚ ਬਲਕਿ ਸਮੁੱਚੀ ਆਧੁਨਿਕ ਪੰਜਾਬੀ ਕਵਿਤਾ ਦੇ ਖੇਤਰ ਵਿੱਚ ਉਸਦਾ ਇੱਕ ਮਹੱਤਵਪੂਰਨ ਸਥਾਨ ਹੈ। ਪ੍ਰਯੋਗਸ਼ੀਲ ਕਾਵਿ ਦੇ ਪ੍ਰਤੀਗਾਮੀ ਝੁਕਾਓ ਨੂੰ ਤੋੜ ਕੇ ਉਸ ਨੇ ਸਾਹਿਤ ਅਤੇ ਜੀਵਨ ਦੇ ਦਰਮਿਆਨ ਇੱਕ ਸਵਸਥ ਰਿਸ਼ਤੇ ਦਾ ਪੁਨਰ- ਨਿਰਮਾਣ ਕੀਤਾ। ਉਹ ਇੱਕ ਇਨਕਲਾਬੀ ਸ਼ਾਇਰ ਸੀ ਅਤੇ ਉਹ ਮਨੁੱਖੀ ਜੀਵਨ ਵੀ ਵਧੇਰੇ ਖੂਬਸੁਰਤ ਅਤੇ ਕਲਿਆਣਕਾਰੀ ਬਣਾਉਣਾ ਲੋਚਦਾ ਸੀ।[1]

ਹਵਾਲੇ

ਫਰਮਾ:ਹਵਾਲੇ

  1. ਪਾਸ਼ ਜੀਵਨ ਅਤੇ ਰਚਨਾ (ਤੇਜਵੰਤ ਗਿੱਲ)