ਪਾਖੜਾ

ਭਾਰਤਪੀਡੀਆ ਤੋਂ
Jump to navigation Jump to search

ਪਾਖੜਾ ਉਹ ਕਾਠੀ ਹੁੰਦੀ ਹੈ ਜਿਸ ਨੂੰ ਬੋਤੇ ਦੀ ਸਵਾਰੀ ਕਰਨ ਵੇਲੇ ਉਸ ਦੀ ਪਿੱਠ ਤੇ ਪਾਇਆ ਜਾਂਦਾ ਹੈ। ਇਸੇ ਕਰਕੇ ਇਸ ਨੂੰ ਊਠ ਦੀ ਕਾਠੀ ਵੀ ਕਿਹਾ ਜਾਂਦਾ ਹੈ। ਕਈ ਇਲਾਕਿਆਂ ਵਿੱਚ ਇਸਨੂੰ ਪਾਖਰਾ ਵੀ ਕਿਹਾ ਜਾਂਦਾ ਹੈ। ਪਾਖੜੇ ਵਿੱਚ ਦੋ ਸਵਾਰੀਆਂ ਬੈਠ ਸਕਦੀਆਂ ਹਨ। ਪੰਜਾਬੀ ਲੋਕ ਸਵਾਰੀ ਕਰਨ ਨਾਲੋਂ ਊਠ ਨੂੰ ਖੇਤੀ ਲਈ ਵਧੇਰੇ ਵਰਤਦੇ ਸਨ ਤੇ ਪਾਖੜਾ ਹੀ ਸਮਾਨ ਲੱਦਣ ਲਈ ਸਹਾਈ ਹੁੰਦਾ ਸੀ।

ਬਣਤਰ

ਪਾਖੜਾ ਬਣਾਉਣ ਲਈ ਦੋ ਪੰਜ ਫੁੱਟ ਲੰੰਮੀਆਂ, ਚਾਰ ਇੰਚ ਚੌੜੀਆਂ ਅਤੇ ਦੋ ਕੁ ਇੰਚ ਮੋਟੀਆਂ ਗੋਲਾਈ ਵਾਲੀਆਂ ਫੱਟੀਆਂ ਨੂੰ ਆਪਸ ਵਿੱਚ ਡੇਢ ਦੋ ਫੁੱਟ ਦੀ ਦੂਰੀ ਤੇ ਰੱਖ ਕੇ ਇਨ੍ਹਾਂ ਉੱਪਰ ਤਿੰਨ ਅਰਧ ਗੋਲ ਚੱਕਰ ਵਾਲੀਆਂ ਫੱਟੀਆਂ ਨੂੰ ਜੋੜ ਦਿੱਤਾ ਜਾਂਦਾ ਹੈ। ਇਹਨਾਂ ਵਿੱਚ ਇੱਕ ਮੁੱਠੇ ਵਾਲੀ ਫੱਟੀ ਹੁੰਦੀ ਹੈ ਜਿਸ ਨੂੰ ਪਾਖੜੇ ਦੇ ਅਗਲੇ ਸਿਰੇ ਜੋੜਿਆ ਜਾਂਦਾ ਹੈ ਕਿਉਂਕਿ ਇਹ ਮੁੱਠਾ ਹੱਥ ਪਾਉਣ ਲਈ ਹੁੰਦਾ ਹੈ। ਇਹਨਾਂ ਤਿੰਨਾਂ ਫੱਟੀਆਂ ਦੀ ਆਪਸੀ ਦੂਰੀ ਦੋ ਕੁ ਫੁੱਟ ਹੁੰਦੀ ਹੈ ਤਾਂ ਜੋ ਅਸਾਨੀ ਨਾਲ ਬੈਠਿਆ ਜਾ ਸਕੇ। ਇਹਨਾਂ ਸਾਰੀਆਂ ਫੱਟੀਆਂ ਨੂੰ ਚੰਗੀ ਤਰਾਂ ਲੋਹੇ ਦੀਆਂ ਪੱਤੀਆਂ ਨਾਲ ਮੜ੍ਹਿਆ ਜਾਂਦਾ ਹੈ। ਇਹਨਾਂ ਦੇ ਵਿਚਕਾਰ ਬੈਠਣ ਲਈ ਚਮੜੇ ਦੀਆਂ ਗੱਦੀਆਂ ਰੱਖੀਆਂ ਜਾਂਦੀਆਂ ਹਨ।

ਹਵਾਲੇ

ਫਰਮਾ:ਹਵਾਲੇ ਹਰਕੇਸ਼ ਸਿੰਘ ਕਹਿਲ, ਪੰਜਾਬੀ ਵਿਰਸਾ ਕੋਸ਼, ਯੂਨੀਸਟਾਰ ਬੁੱਕਸ, ਚੰਡੀਗੜ੍ਹ, 2013, ਪੰਨਾ 215-216