ਪਰੀਆਂ (ਨਾਟਕ)

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox book ਪਰੀਆਂ ਗੁਰਚਰਨ ਸਿੰਘ ਜਸੂਜਾ ਦੁਆਰਾ ਲਿਖਿਆ ਇੱਕ ਪੰਜਾਬੀ ਨਾਟਕ ਹੈ ਜੋ ਸੰਨ 2000 ਵਿੱਚ ਪਹਿਲੀ ਵਾਰ ਪੰਜਾਬੀ ਅਕਾਦਮੀ,ਦਿੱਲੀ ਦੀ ਸਹਾਇਤਾ ਨਾਲ ਆਰਸੀ ਪਬਲਿਸ਼ਰਜ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ। ਇਸ ਪੰਜ ਅੰਕੀ ਨਾਟਕ ਵਿੱਚ ਨਾਟਕਕਾਰ ਫੈਂਟਸੀ ਦੀ ਜੁਗਤ ਦੀ ਵਰਤੋਂ ਕਰ ਕੇ ਔਰਤਾਂ ਦੇ ਹੱਕਾਂ ਦੀ ਗੱਲ ਕਰਦਾ ਹੈ।

ਇਸ ਦੀ ਭੂਮਿਕਾ "ਪਰੀਆਂ ਦਾ ਸੁਆਗਤ" ਵਿੱਚ ਨਰਿੰਦਰ ਸਿੰਘ ਕਪੂਰ ਲਿਖਦਾ ਹੈ ਕਿ "ਰੂਪ ਪੱਖੋਂ ਇਹ ਨਾਟਕ ਯਥਾਰਥ ਅਤੇ ਐਬਸਰਡ ਦਾ ਮਿਸ਼ਰਣ ਪੇਸ਼ ਕਰਦਾ ਹੈ। ਅਜੋਕੇ ਯੁੱਗ ਵਿੱਚ ਨਾਟਕ ਅਤੇ ਰੰਗਮੰਚ ਦੇ ਖੇਤਰਾਂ ਵਿੱਚ ਅਨੇਕਾਂ ਸ਼ੈਲੀਆਂ ਦਾ ਪ੍ਰਚਲਨ ਹੈ ਪਰ ਇਨ੍ਹਾਂ ਸਭ ਸ਼ੈਲੀਆਂ ਦੀ ਅੰਤਲੀ ਪ੍ਰੀਖਿਆ ਦਾ ਆਧਾਰ ਉਹਨਾਂ ਵਲੋਂ ਦਰਸ਼ਕਾਂ ਤਕ ਸੁਨੇਹੇ ਸੰਚਾਰ ਕਰ ਸਕਣ ਦੀ ਯੋਗਤਾ ਹੋਣਾ ਜਾ ਨਾ ਹੋਣਾ ਹੈ। ਸੰਪੂਰਣ ਨਿਸ਼ਚੇ ਨਾਲ ਕਿਹਾ ਜਾ ਸਕਦਾ ਹੈ ਇਸ ਪੱਖੋਂ ਕਿ ਜਸੂਜਾ ਜੀ ਦਰਸ਼ਕਾਂ ਤਕ ਆਪਣੇ ਸੰਦੇਸ਼ ਦਾ ਸੰਚਾਰ ਕਰਨ ਪੱਖੋਂ ਨਿਪੁੰਨ ਵੀ ਹਨ ਅਤੇ ਇਸ ਪੱਖੋਂ ਉਹ ਦੂਜੇ ਨਾਟਕਕਾਰਾਂ ਅਤੇ ਮੰਚ ਕਰਮੀਆਂ ਲਈ ਇੱਕ ਆਦਰਸ਼ ਵੀ ਹਨ।"[1]

ਪਾਤਰ

ਫਰਮਾ:Div col

  • ਰਮੇਸ਼
  • ਮਿਸਿਜ਼ ਮਹਿਤਾ
  • ਲਲਿਤ ਸੇਠ
  • ਮਨੀਸ਼ਾ
  • ਜਗਦੀਸ਼
  • ਵਰਸ਼ਾ
  • ਰਾਜੀ - ਸਬਜ਼ ਪਰੀ
  • ਮੋਹਣੀ - ਲਾਲ ਪਰੀ
  • ਸਰੋਜ
  • ਡਾਕਟਰ ਡੈਸ਼
  • ਸਰੋਜ ਦੇ ਮਾਤਾ ਪਿਤਾ
  • ਸਰੋਜ ਦੀ ਸੱਸ ਤੇ ਸਹੁਰਾ
  • ਉਪਾਸਨਾ - ਨੀਲਮ ਪਰੀ
  • ਬਲਵੰਤ
  • ਨਾਟਕਕਾਰ
  • ਇੱਕ ਦਰਸ਼ਕ ਤੇ ਕੁਝ ਹੋਰ ਮਰਦ ਤੀਵੀਆਂ

ਫਰਮਾ:Div col end

  1. ਨਰਿੰਦਰ ਸਿੰਘ ਕਪੂਰ, "ਪਰੀਆਂ ਦਾ ਸੁਆਗਤ, ਗੁਰਚਰਨ ਸਿੰੰਘ ਜਸੂਜਾ, ਪਰੀਆਂ, ਆਰਸੀ ਪਬਲਿਸ਼ਰਜ਼, ਦਿੱਲੀ, 2000, ਪੰਨਾ 11