ਪਰਕਾਸ਼ ਸਿੰਘ ਬਾਦਲ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox Officeholder

ਪਰਕਾਸ਼ ਸਿੰਘ ਬਾਦਲ ਦਾ ਜਨਮ 8 ਦਸੰਬਰ 1927 ਨੂੰ ਬਠਿੰਡਾ ਜ਼ਿਲ੍ਹਾ ਦੇ ਪਿੰਡ ਅਬੁਲ ਖੁਰਾਣਾ ਵਿੱਚ ਹੋਇਆ। ਆਪ ਪੰਜਾਬ ਦੇ ਮੁੱਖ ਮੰਤਰੀ ਸਨ। ਉਹ ਪਹਿਲਾਂ ਇਸ ਪਦ ਉੱਤੇ 1970 ਵਲੋਂ 1971 ਤੱਕ, 1977 ਵਲੋਂ 1980 ਤੱਕ, 1997 ਵਲੋਂ 2002 ਤੱਕ ਅਤੇ 2007 ਵਲੋਂ 2017 ਤੱਕ ਰਹਿ ਚੁੱਕੇ ਹਨ। ਉਹ ਇੱਕ ਸਿੱਖ ਕੇਂਦਰਿਤ ਪੰਜਾਬੀ ਖੇਤਰੀ ਰਾਜਨੀਤਕ ਦਲ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਹਨ। ਉਹ 1995 ਤੋਂ 31 ਜਨਵਰੀ 2008 ਤੱਕ ਪਾਰਟੀ ਦੇ ਪ੍ਰਧਾਨ ਰਹੇ। ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਹੋਣ ਦੇ ਨਾਤੇ, ਉਹਨਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਇੱਕ ਮਜ਼ਬੂਤ ਪ੍ਰਭਾਵ ਹੈ। ਉਹ ਆਮ ਤੌਰ ਉੱਤੇ ਭਾਰਤੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੋਂ ਬਾਅਦ ਦੂਜਾ ਸਭ ਤੋਂ ਸ਼ਕਤੀਸ਼ਾਲੀ ਸਿੱਖ ਨੇਤਾ ਦੇ ਰੂਪ ਵਿੱਚ ਦੁਨੀਆ ਭਰ ਵਿੱਚ ਜਾਣੇ ਜਾਂਦੇ ਹਨ।

ਮੁੱਢਲੀ ਜ਼ਿੰਦਗੀ

ਬਾਦਲ ਦਾ ਜਨਮ ਮਲੋਟ ਨੇੜੇ, ਅਬੁਲ ਖੁਰਾਣਾ ਵਿੱਚ 8 ਦਸੰਬਰ 1927 ਨੂੰ ਹੋਇਆ ਸੀ। ਉਹ ਢਿੱਲੋਂ ਗੋਤ ਨਾਲ ਸਬੰਧਿਤ ਹੈ।[1] ਉਸ ਦੇ ਪਿਤਾ ਦਾ ਨਾਮ ਰਘੂਰਾਜ ਸਿੰਘ ਅਤੇ ਮਾਤਾ ਦਾ ਨਾਮ ਸੁੰਦਰੀ ਕੌਰ ਹੈ।[2] ਉਸ ਨੇ ਲਾਹੌਰ ਦੇ ਫੋਰਸੇਨ ਕ੍ਰਿਸਚੀਅਨ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ।[3]

ਸਿਆਸੀ ਜੀਵਨ

ਉਸ ਨੇ 1947 ਵਿੱਚ ਆਪਣਾ ਸਿਆਸੀ ਕੈਰੀਅਰ ਸ਼ੁਰੂ ਕੀਤਾ। ਪੰਜਾਬ ਦੀ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਉਹ ਪਿੰਡ ਬਾਦਲ ਦਾ ਸਰਪੰਚ ਅਤੇ ਬਾਅਦ ਨੂੰ ਬਲਾਕ ਸੰਮਤੀ, ਲੰਬੀ ਦਾ ਚੇਅਰਮੈਨ ਰਿਹਾ। ਐਫ.ਸੀ ਕਾਲਜ, ਲਾਹੌਰ ਤੋਂ ਗ੍ਰੈਜੂਏਸ਼ਨ ਉਪਰੰਤ ਉਹ ਵਕੀਲ ਬਣਨਾ ਚਾਹੁੰਦਾ ਅਤੇ ਪੰਜਾਬ ਯੂਨੀਵਰਸਿਟੀ ਵਿੱਚ ਐਲ.ਐਲ.ਬੀ ਵਿੱਚ ਦਾਖ਼ਲਾ ਤਾਂ ਲਿਆ, ਪਰ ਗਿਆਨੀ ਕਰਤਾਰ ਸਿੰਘ ਦੀ ਪ੍ਰੇਰਣਾ ਨਾਲ ਸਿਆਸੀ ਤੌਰ 'ਤੇ ਸਰਗਰਮ ਹੋ ਗਿਆ। 1957 ਵਿੱਚ ਬਾਦਲ ਨੇ ਪਹਿਲੀ ਵਾਰ ਵਿਧਾਨ ਸਭਾ ਚੋਣ ਜਿੱਤੀ।[4] ਫਿਰ 1969 ਵਿੱਚ ਮੁੜ ਵਿਧਾਨ ਸਭਾ ਦੀ ਚੋਣ ਜਿੱਤੀ ਅਤੇ ਅਕਾਲੀ ਦਲ ਤੇ ਜਨਸੰਘ ਦੀ ਕੁਲੀਸ਼ਨ ਸਰਕਾਰ ਦੀ ਜਸਟਿਸ ਗੁਰਨਾਮ ਸਿੰਘ ਵਜ਼ਾਰਤ ਵਿੱਚ ਮੰਤਰੀ ਰਿਹਾ।[4] ਉਹਨਾਂ ਨੂੰ ਆਮ ਤੌਰ 'ਤੇ ਮੀਡੀਆ ਤੇ ਲੋਕ ਵੱਡੇ ਬਾਦਲ ਵਜੋਂ ਜਾਣਦੇ ਅਤੇ ਉਚਾਰਦੇ ਹਨ। ਇਹ ਵੀ ਮੰਨਿਆ ਜਾਂਦਾ ਹੈ ਕਿ ਅਕਾਲੀ ਦਲ ਨੂੰ ਦਰਪੇਸ਼ ਚੁਣੌਤੀਆਂ ਤੋਂ ਬਾਹਰ ਕੱਢਣ ਵਿੱਚ ਉਹਨਾਂ ਦੀ ਅਹਿਮ ਭੂਮਿਕਾ ਹੁੰਦੀ ਹੈ[5][6]

ਵਿਵਾਦ ਅਤੇ ਨਿੱਜੀ ਭ੍ਰਿਸ਼ਟਾਚਾਰ

ਉਸ ਦੀ ਪਤਨੀ ਸੁਰਿੰਦਰ ਕੌਰ, ਪੁੱਤਰ ਸੁਖਬੀਰ ਸਿੰਘ ਅਤੇ ਸੱਤ ਹੋਰ ਦੇ ਨਾਲ-ਨਾਲ ਪ੍ਰਕਾਸ਼ ਸਿੰਘ ਬਾਦਲ ਤੇ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਵੱਖ-ਵੱਖ ਮੱਦਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਸੱਤ ਸਾਲ ਦੇ ਅਰਸੇ ਦੇ ਬਾਅਦ 2003 ਵਿੱਚ ਸਾਰੇ ਸ਼ੱਕੀਆਂ ਨੂੰ ਸਬੂਤਾਂ ਦੀ ਘਾਟ ਕਾਰਨ 2010 ਵਿੱਚ ਮੋਹਾਲੀ ਦੀ ਇੱਕ ਸਥਾਨਕ ਅਦਾਲਤ ਨੇ ਬਰੀ ਕਰ ਦਿੱਤਾ ਸੀ।[7] 2007 ਵਿੱਚ, ਰੋਪੜ ਜ਼ਿਲ੍ਹੇ ਵਿੱਚ ਸਥਾਪਤ ਕੀਤੀ ਵਿਸ਼ੇਸ਼ ਅਦਾਲਤ ਦੇ ਸਾਹਮਣੇ 11 ਅਹਿਮ ਗਵਾਹ ਆਪਣੇ ਬਿਆਨਾਂ ਤੋਂ ਮੁਕਰ ਗਏ ਸੀ।

ਬਾਦਲ ਪਰਿਵਾਰ ਭ੍ਰਿਸ਼ਟਾਚਾਰ ਅਤੇ ਮੋਗਾ ਛੇੜਛਾੜ ਦਾ ਮਾਮਲਾ

ਅਪ੍ਰੈਲ 2015 ਵਿੱਚ, ਮੋਗਾ ਜ਼ਿਲ੍ਹੇ ਵਿੱਚ, ਗਿਲ ਪਿੰਡ ਦੇ ਨੇੜੇ ਚੱਲਦੀ ਬੱਸ ਵਿੱਚ ਛੇੜਛਾੜ ਅਤੇ ਬਾਹਰ ਸੁੱਟ ਦੇਣ ਨਾਲ ਇੱਕ ਕਿਸ਼ੋਰ ਕੁੜੀ ਦੀ ਮੌਤ ਹੋ ਗਈ ਅਤੇ ਉਸ ਦੀ ਮਾਤਾ ਨੂੰ ਗੰਭੀਰ ਜ਼ਖ਼ਮੀ ਹੋ ਗਈ ਸੀ।[8]-ਇਹ ਬੱਸ ਬਾਦਲ ਪਰਿਵਾਰ ਦੀ ਮਾਲਕੀ ਔਰਬਿਟ ਐਵੀਏਸ਼ਨ ਕੰਪਨੀ ਦੀ ਸੀ।[9] ਪਰ, ਸਰਕਾਰ ਨੇ ਔਰਬਿਟ ਐਵੀਏਸ਼ਨ ਦੀ ਬੱਸ ਪਰਮਿਟ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਜਿਸ ਨਾਲ ਜਨਤਾ ਵਿੱਚ ਦੁਹਾਈ ਮੱਚ ਗਈ। ਬਾਅਦ ਨੂੰ ਪੰਜਾਬ ਦੇ ਮੁੱਖ ਮੰਤਰੀ ਨੇ 30 ਲੱਖ ਰੁਪਏ ਦੀ ਰਿਸ਼ਵਤ ਨਾਲ ਕੁੜੀ ਦੇ ਪਿਤਾ ਦੀ ਚੁੱਪ ਖਰੀਦ ਲਈ।[10]

ਹਵਾਲੇ

ਫਰਮਾ:ਹਵਾਲੇ ਫਰਮਾ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ