ਨੈਣੇਵਾਲ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement ਨੈਣੇਵਾਲ ਭਾਰਤੀ ਪੰਜਾਬ ਦੇ ਬਰਨਾਲਾ ਜ਼ਿਲ੍ਹਾ ਦਾ ਇੱਕ ਪਿੰਡ ਹੈ ਜੋ ਬਰਨਾਲਾ-ਬਾਜਾਖਾਨਾ ਸੜਕ ਤੋਂ 5 ਕਿਲੋਮੀਟਰ ਦੂਰ ਭਦੌੜ-ਰਾਮਪੁਰਾ ਸੜਕ ਤੇ ਸਥਿਤ ਹੈ। ਇਹ ਪਿੰਡ ਨਿਰਮਲੇ ਸਾਧੂ ਬਾਬਾ ਰਾਮ ਸਿੰਘ ਜੀ ਦੇ ਡੇਰੇ ਕਰਕੇ ਵੀ ਜਾਣਿਆ ਜਾਂਦਾ ਹੈ।

ਇਤਿਹਾਸਕ ਪਿਛੋਕੜ

ਇਸ ਪਿੰਡ ਦਾ ਨਾਮ ਸਰਦਾਰ ਨੈਣਾ ਸਿੰਘ ਤੋਂ ਪਿਆ ਹੈ ਜੋ ਪਟਿਆਲਾ ਰਿਆਸਤ ਦੇ ਬਾਨੀ ਬਾਬਾ ਆਲਾ ਸਿੰਘ ਦੇ ਸਮੇਂ ਇੱਕ ਫੌਜੀ ਸੀ। ਪਿੰਡ ਦੇ ਮੁੱਢ ਬਾਰੇ ਮੰਨਿਆ ਜਾਂਦਾ ਸੀ ਕਿ ਬਾਬਾ ਆਲਾ ਸਿੰਘ ਨੇ ਨੈਣਾ ਸਿੰਘ ਨੂੰ ਅਧਿਕਾਰ ਦਿੱਤਾ ਸੀ ਕਿ ਉਹ ਆਪਣੀ ਮਰਜ਼ੀ ਅਨੁਸਾਰ ਜ਼ਮੀਨ ਦੀ ਘੇਰਾਬੰਦੀ ਕਰਕੇ ਆਪਣੇ ਨਾਮ ਦਾ ਪਿੰਡ ਵਸਾ ਲਵੇ ਤੇ ਨੈਣਾ ਸਿੰਘ ਨੇ ਨੈਣੇਵਾਲ ਪਿੰਡ ਵਸਾ ਦਿੱਤਾ।

ਹਵਾਲੇ

ਫਰਮਾ:ਹਵਾਲੇ

ਡਾ. ਕਿਰਪਾਲ ਸਿੰਘ, ਡਾ. ਹਰਿੰਦਰ ਕੌਰ, ਪੰਜਾਬ ਦੇ ਪਿੰਡਾਂ ਦਾ ਇਤਿਹਾਸ ਅਤੇ ਨਾਮਕਰਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ, 2014, ਪੰਨਾ 426

ਫਰਮਾ:ਬਰਨਾਲਾ ਜ਼ਿਲ੍ਹਾ