ਦ ਸਿੱਖ ਟਾਈਮਜ਼

ਭਾਰਤਪੀਡੀਆ ਤੋਂ
Jump to navigation Jump to search

ਸਿੱਖ ਟਾਈਮਜ਼ ਇਕ ਹੈਂਡਸਵਰਥ ਅਧਾਰਿਤ ਦੋਹਰੀ ਭਾਸ਼ਾ ਦਾ ਹਫ਼ਤਾਵਾਰੀ ਅਖ਼ਬਾਰ ਹੈ ਜੋ ਮੁੱਖ ਤੌਰ 'ਤੇ ਇੰਗਲੈਂਡ ਦੇ ਬਰਮਿੰਘਮ ਖੇਤਰ ਵਿਚ ਸਿੱਖਾਂ ਨੂੰ ਕੇਂਦਰ ਵਿਚ ਰੱਖਦਾ ਹੈ।

ਇਹ ਪੰਜਾਬੀ ਅਤੇ ਅੰਗਰੇਜ਼ੀ ਦੋਵਾਂ ਭਸ਼ਾਵਾਂ ਵਿਚ ਹੁੰਦਾ ਹੈ, ਪਰ ਜ਼ਿਆਦਾਤਰ ਸਮੱਗਰੀ ਅੰਗਰੇਜ਼ੀ ਵਿਚ ਹੁੰਦੀ ਹੈ।

ਅਖ਼ਬਾਰ ਦੀ ਸ਼ੁਰੂਆਤ 2001 ਵਿੱਚ ਬਰਮਿੰਘਮ ਦੇ ਹੈਂਡਸਵਰਥ ਖੇਤਰ ਵਿੱਚ ਸੋਹੋ ਰੋਡ 'ਤੇ ਕੀਤੀ ਗਈ ਸੀ, ਜਿਸ ਦਾ ਸੰਪਾਦਕ ਗੁਰਜੀਤ ਬੈਂਸ ਅਤੇ ਪ੍ਰਕਾਸ਼ਕ ਜਸਪਾਲ ਸਿੰਘ ਸੀ।

ਗੁਰਜੀਤ, ਦ ਸਿੱਖ ਟਾਈਮਜ਼ ਦੇ ਸੰਪਾਦਕ ਵਜੋਂ , 2006 ਵਿੱਚ ਲੋਇਡਜ਼ ਟੀਐਸਬੀ ਏਸ਼ੀਅਨ ਜਵੇਲ ਸੈਂਟਰਲ ਅਵਾਰਡਜ਼ ਵਿੱਚ ਮੀਡੀਆ, ਸਪੋਰਟਸ ਐਂਡ ਆਰਟਸ ਐਵਾਰਡ ਪ੍ਰਾਪਤ ਕੀਤਾ ਸੀ।

ਜੁਲਾਈ 2006 ਵਿੱਚ ਅਖ਼ਬਾਰ ਨੇ ਘੋਸ਼ਣਾ ਕੀਤੀ ਕਿ ਉਹ ਇੱਕ ਓਨਲਾਈਨ ਸੇਵਾ ਸ਼ੁਰੂ ਕਰਨ ਜਾ ਰਹੇ ਹਨ। ਸਿੱਖ ਟਾਈਮਜ਼ ਨੂੰ ਇਹ ਮਾਣ ਪ੍ਰਾਪਤ ਹੋਇਆ ਹੈ ਕਿ ਉਸ ਵੱਲੋਂ ਪ੍ਰਸਿੱਧ ਸਿੱਖ ਇਤਿਹਾਸਕਾਰ ਡਾ: ਹਰਜਿੰਦਰ ਸਿੰਘ ਦਿਲਗੀਰ ਨੂੰ ਇਕ ਸਾਲ, ਦਸੰਬਰ 2001 ਤੋਂ ਦਸੰਬਰ 2002 ਤਕ ਪੰਜਾਬੀ ਭਾਗ ਦਾ ਸੰਪਾਦਕ ਨਿਯੁਕਤ ਕੀਤਾ ਗਿਆ ਸੀ। ਇਸ ਸਮੇਂ ਦੌਰਾਨ ਸਿੱਖ ਟਾਈਮਜ਼ ਦਾ ਪੰਜਾਬੀ ਭਾਗ ਇੰਗਲੈਂਡ ਦੇ ਹੋਰ ਸਾਰੇ ਪੰਜਾਬੀ ਅਖਬਾਰਾਂ ਨਾਲੋਂ ਵਧੀਆ ਸੀ ਕਿਉਂਕਿ ਇਸ ਵਿਚ ਤਾਜ਼ਾ ਖ਼ਬਰਾਂ ਵਿਚ ਵਧੀਆ ਜਾਣਕਾਰੀ ਦਿੱਤੀ ਗਈ ਸੀ।

ਬਾਹਰੀ ਲਿੰਕ