ਦ ਲੀਲਾ ਪੈਲੇਸ ਚੇਨਈ

ਭਾਰਤਪੀਡੀਆ ਤੋਂ
Jump to navigation Jump to search

ਦ ਲੀਲਾ ਪੈਲੇਸ ਚੇਨਈ ਇੱਕ ਪੰਜ ਸਿਤਾਰਾ ਡਿਲਕਸ ਹੋਟਲ ਹੈ ਜੋਕਿ ਚੇਨਈ, ਭਾਰਤ ਵਿੱਚ ਹੈ I ਇਹ ਐਮਆਰਸੀ ਨਗਰ, ਆਰ.ਏ.ਪੁਰਮ, ਅਦਯਾਰ ਕਰੀਕ ਖੇਤਰ ਵਿਖੇ ਸਥਿਤ ਹੈ ਜੋਕਿ ਮੈਰੀਨਾ ਬੀਚ ਦੇ ਦੱਖਣੀ ਅੰਤ ਤੇ ਹੈ I[1] ਇਹ ਹੋਟਲ ਐਟਲਾਂਟਾ ਅਧਾਰਿਤ ਆਰਕੀਟੈਕਟਾਂ ਸਮਾਲਵੂਡ, ਰੈਨੋਲਡਸ, ਸਟੀਵਰਟ, ਸਟੀਵਰਟ ਅਤੇ ਐਸੋਸੀਏਸ਼ਨ, ਇੰਨ. ਦੁਆਰਾ ਡਿਜ਼ਾਇਨ ਕੀਤਾ ਗਿਆ ਹੈ ਅਤੇ ਇਸਦਾ ਸਰੂਪ ਤਾਮਿਲਨਾਡੂ ਦੇ ਚੇਤੀਨਾਦ ਆਰਕੀਟੈਕਚਰ ਤੋਂ ਪੇ੍ਰਿਤ ਹੈ I ਇਸ ਤੇ ਲਾਗਤ ਖਰਚ 8,000 ਤੋਂ ਵੀ ਵੱਧ ਦਾ ਹੈ, ਇਸ ਹੋਟਲ ਦੀ ਸਤੰਬਰ 2012 ਵਿੱਚ ਖੁਲ੍ਹਣ ਦੀ ਉਮੀਦ ਸੀ I ਪਰ ਉਸਾਰੀ ਅਤੇ ਸੰਚਾਲਨ ਦੀ ਤਿਆਰੀ ਵਿੱਚ ਦੇਰੀ ਕਾਰਨ ਇਸਦੇ ਉਦਘਾਟਨ ਦੀ ਤਰੀਕ ਜਨਵਰੀ 2013 ਤੱਕ ਖਿੱਚ ਗਈ I[2]

ਇਤਿਹਾਸ

ਇਸ ਹੋਟਲ ਲਈ ਥਾਂ ਸਨਅਤਕਾਰ ਐਮ.ਏ.ਐਮ ਰਾਮਾਸਵਾਮੀ ਕੋਲੋਂ 700 ਕਰੋੜ ਵਿੱਚ ਹਾਸਲ ਕੀਤਾ ਗਿਆ ਸੀ I[3] ਸਤੰਬਰ 2014 ਵਿੱਚ, ਈਐਸਪੀਏ, ਇੱਕ 16,000 ਫੁੱਟ ਸਪਾ, ਹੋਟਲ ਵਿੱਚ ਖੋਲਿਆ ਗਿਆ ਸੀ I

ਦਾ ਹੋਟਲ

6.25 ਏਕੜ ਜ਼ਮੀਨ ਉੱਤੇ ਅਦਯਾਰ ਕਰੀਕ ਦੇ ਨੇੜੇ, ਬੰਗਾਲ ਦੀ ਖਾੜੀ ਦੇ ਸਾਹਮਣੇ ਸਥਿਤ, 16 ਮੰਜਿਲੀ ਹੋਟਲ 831,000 ਸਕੂਏਅਰ ਫੁੱਟ ਖੇਤਰ ਤੇ ਬਣੇ ਇਸ ਹੋਟਲ ਵਿੱਚ 338 ਕਮਰੇ ਹਨ I[4] 2,200 ਸਕੂਏਅਰ ਫੁੱਟ ਤੇ ਬਣਿਆ ਦਾਵਤ ਅਤੇ ਮੀਟਿੰਗ ਹਾਲ ਇਸ ਦੀ ਵਿਸ਼ੇਸ਼ਤਾ ਹੈ, ਜਿਸ ਵਿੱਚ 1,390 ਸਕੂਏਅਰ ਮੀਟਰ ਦਾ ਬਾਲਰੂਮ ਅਤੇ ਛੱਤ ਦੇ ਉੱਤੇ ਇੱਕ ਸਮਾਰੋਹ ਟੈਰੇਸ, ਇੱਕ ਪਾਰੰਪਰਿਕ ਬਾਗਬਾਨ ਵਿਹੜਾ, ਰੈਸਟੋਰੈਂਟ ਅਤੇ ਬਾਰ, ਇੱਕ 1,394 ਸਕੂਏਅਰ ਮੀਟਰ ਦਾ ਹੈਲਥ ਕੱਲਬ/ਸਪਾ ਅਤੇ ਇੱਕ 1,060 ਸਕੂਏਅਰ ਮੀਟਰ ਦਾ ਬੁਟੀਕ ਰਿਟੇਲ ਪਲਾਸਾ ਹੈ I ਮੀਟਿੰਗ ਲਈ ਹੋਟਲ ਵਿੱਚ ਕੁੱਲ 6 ਕਮਰੇ ਹਨ I ਪ੍ਰੋਜੈਕਟ ਬਾਹਰੀ ਰੋਸ਼ਨੀ ਅਤੇ ਸਾਰੇ ਪ੍ਮੁੱਖ ਅੰਦਰੂਨੀ ਸਥਾਨਾਂ ਲਈ ਐਲਈਡੀ ਲਾਈਟਾਂ ਦੀ ਵਰਤੋਂ ਕਰੇਗਾ ਅਤੇ ਮੀਂਹ ਦੇ ਪਾਣੀ ਨੂੰ ਵੱਡੇ ਪਧੱਰ ਇਕੱਠਾ ਕਰੇਗਾ I

12 ਕਮਰਿਆਂ ਵਾਲਾ ਈਐਸਪੀਏ ਸਪਾ ਡਿਜ਼ਾਈਨ ਵਿਲਕ੍ਸ ਦੇ ਜੈਫ਼ਰੀ ਵਿਲਕ੍ਸ ਅਤੇ ਦ ਲੀਲਾ ਹੋਟਲ ਦੀ ਮਧੂ ਨਾਇਰ ਦੁਆਰਾ ਡਿਜ਼ਾਈਨ ਕੀਤਾ ਗਿਆ ਸੀ I ਇਹ 16,000 ਸਕੂਏਅਰ ਫੁੱਟ ਦੇ ਖੇਤਰ ਨੂੰ ਕਵਰ ਕਰਦਾ ਹੈ I[5]

ਸਾਫ਼ਟਵੇਅਰ ਪਾਰਕ

ਹੋਟਲ ਕੋਲ 250,000 ਸਕੂਏਅਰ ਫੁੱਟ ਦੀ ਵਪਾਰਕ ਸੰਪਤੀ ਵੀ ਹੈ, ਜੋਕਿ ਦ ਲੀਲਾ ਬਿਜ਼ਨੇਸ ਪਾਰਕ ਹੈ ਜੋ ਹੋਟਲ ਦੀ ਸੰਪਤੀ ਦੇ ਕੋਲ ਹੀ ਸਥਿਤ ਹੈ I[6] ਪਰ ਗਰੁੱਪ ਵਪਾਰਕ ਸੰਪਤੀ ਨੂੰ ਬੇਚਣ ਦੀ ਯੋਜਨਾ ਬਣਾ ਰਿਹਾ ਹੈ ਤਾਂਕਿ ਉਹ ਆਪਣੇ ਦੇ ਫੰਡ ਨੂੰ ਹੋਟਲ ਦੇ ਉਦੱਮ ਲਈ ਵੱਧਾ ਸਕਣ I[7] ਰਿਲਾਇੰਸ ਇੰਡਸਟਰੀ ਨਾਲ ਇਸ ਬਾਰੇ ਗੱਲ ਵੀ ਚੱਲ ਰਹੀ ਸੀ, ਜੋਕਿ ਆਈਟੀ ਪਾਰਕ ਨੂੰ 1,720 ਕਰੋੜ ਵਿੱਚ ਖਰੀਦਣ ਦੀ ਯੋਜਨਾ ਬਣਾ ਰਹੀ ਸੀ I ਰਿਲਾਇੰਸ ਇੰਡਸਟਰੀ ਨੇ ਇਸ ਦੱਸੀ ਡੀਲ ਤੇ ਫ਼ਰਵਰੀ ਵਿੱਚ ਹਸਤਾਖਰ ਕੀਤੇ I

ਹਵਾਲੇ

  1. ਫਰਮਾ:Cite news
  2. ਫਰਮਾ:Cite news
  3. ਫਰਮਾ:Cite news
  4. ਫਰਮਾ:Cite news
  5. "About The Leela Palace". cleartrip.com. Retrieved 20 January 2016.
  6. ਫਰਮਾ:Cite news
  7. ਫਰਮਾ:Cite news