ਦੀਨਾਨਗਰ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement

ਦੀਨਾਨਗਰ ਪੰਜਾਬ ਦੇ ਗੁਰਦਾਸਪੁਰ ਜ਼ਿਲੇ ਦਾ ਤੀਜਾ ਵੱਡਾ ਸ਼ਹਿਰ ਹੈ[1] ਦੀਨਾਨਗਰ ਸ਼ਹਿਰ ਨੂੰ ਅਦੀਨਾ ਬੇਗ ਨੇ 1730 ਈ. ਵਿੱਚ ਵਸਾਇਆ ਸੀ। ਮਹਾਰਾਜਾ ਰਣਜੀਤ ਸਿੰਘ ਨੇ ਇਸ ਕਸਬੇ ਨੂੰ ਗਰਮੀਆਂ ਦੀ ਰਾਜਧਾਨੀ ਬਣਾ ਲਿਆ। ਮਹਾਰਾਜਾ ਰਣਜੀਤ ਸਿੰਘ ਦੇ ਕਾਰਜਕਾਲ ਦੌਰਾਨ ਇੱਥੇ ਹੀ ਕਸ਼ਮੀਰ ‘ਤੇ ਚੜ੍ਹਾਈ ਦੀ ਯੋਜਨਾਬੰਦੀ, 1837 ਈ. ਵਿੱਚ ਰੋਪੜ ਵਿਖੇ ਲਾਰਡ ਵਿਲੀਅਮ ਬੈਂਟਿਕ ਨਾਲ ਮੁਲਾਕਾਤ ਕਰਨ ਦਾ ਫੈਸਲਾ ਅਤੇ ਮੈਕਟਾਨਕ ਮਿਸ਼ਨ ਨਾਲ ਅਫਗਾਨਿਸਤਾਨ-ਜਾਨਸ਼ੀਨੀ ਬਾਰੇ ਫੈਸਲੇ ਲਏ ਗਏ। ਉਹਨਾਂ ਦੇ ਰਾਜ ਵਿੱਚ ਇੱਥੇ ਕਈ ਇਮਾਰਤਾਂ ਦੀ ਉਸਾਰੀ ਹੋਈ। 18ਵੀਂ ਸਦੀ ਦੇ ਨਾਇਕ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਸ਼ਾਸਨ ਕਾਲ ਦੌਰਾਨ ਸ਼ਹਿਰ ਦੀਨਾਨਗਰ ‘ਚ ਕਈ ਅਜਿਹੀਆਂ ਇਮਾਰਤਾਂ ਦਾ ਨਿਰਮਾਣ ਕੀਤਾ ਜੋ ਨਾ ਭੁੱਲਣਯੋਗ ਹਨ। ਇਸ ਸ਼ਹਿਰ ਵਿੱਚ ਕੁਲ ਪਜ੍ਹ ਦਰਵਾਜ਼ੇ ਹਨ। ਜੋ ਕਿ:- ਮੁਗਰਾਲੀ ਗੇਟ, ਗਾਂਧੀ ਗੇਟ, ਅਵਨਖੀ ਗੇਟ, ਜਵਾਹਰ ਗੇਟ, ਪਨਿਆੜੀ ਗੇਟ ਹਨ |

ਹਵਾਲੇ

ਫਰਮਾ:ਅਧਾਰ ਫਰਮਾ:ਹਵਾਲੇ ਫਰਮਾ:ਗੁਰਦਾਸਪੁਰ ਜ਼ਿਲ੍ਹਾ ਫਰਮਾ:ਪੰਜਾਬ (ਭਾਰਤ)