ਦਾ ਵਿੰਚੀ ਕੋਡ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox book ਦਾ ਵਿੰਚੀ ਕੋਡ ਡਾਨ ਬਰਾਊਨ ਦਾ 2003 ਵਿੱਚ ਪ੍ਰਕਾਸ਼ਤ ਹੋਇਆ ਜਾਸੂਸੀ ਨਾਵਲ ਹੈ। ਇਸ ਸਿਲਸਿਲਾ ਦਾ ਪਹਿਲਾ ਨਾਵਲ ਏਂਜਲਜ਼ ਐਂਡ ਡੈਮਨਜ਼ ਲਿਖ ਚੁਕੇ ਹਨ, ਅਤੇ ਇਸ ਨਾਵਲ ਦੇ ਬਾਅਦ ਇਸ ਲੜੀ ਵਿੱਚ ਉਹਨਾਂ ਦੇ ਦੋ ਹੋਰ ਨਾਵਲ ਦ ਲੋਸਟ ਸਿੰਬਲ ਅਤੇ ਇਨਫ਼ਰਨੋ ਵੀ ਆ ਚੁੱਕੇ ਹਨ। ਇਸ ਸੀਰੀਜ਼ ਦੇ ਇਲਾਵਾ ਉਹਨਾਂ ਦੇ ਦੋ ਨਾਵਲ ਡੀਸਪਸ਼ਨ ਪੁਆਇੰਟ ਅਤੇ ਡਿਜੀਟਲ ਫੂਟਰੀਸ ਵੀ ਪ੍ਰਕਾਸ਼ਿਤ ਹੋਏ ਹਨ।

ਦਾ ਵਿੰਚੀ ਕੋਡ ਨਾਵਲ ਦਾ ਮੁੱਖ ਪਾਤਰ ਰਾਬਰਟ ਲੈਂਗਡਨ ਹੈ ਜੋ ਕਿ ਹਾਰਵਰਡ ਯੂਨੀਵਰਸਿਟੀ ਦਾ ਇੱਕ ਪ੍ਰੋਫੈਸਰ ਹੈ ਅਤੇ ਸਿੰਬਲਸ ਅਤੇ ਕੋਡਸ ਨੂੰ ਸਮਝਣ ਦਾ ਮਾਹਿਰ ਹੈ। ਉਹ ਪੈਰਿਸ ਆਇਆ ਸੀ ਅਤੇ ਪੈਰਿਸ ਲੁਰੇ ਮਿਊਜ਼ੀਅਮ ਵਿੱਚ ਹੋਏ ਇੱਕ ਕਤਲ ਦੇ ਕੇਸ ਵਿੱਚ ਪੁਲਿਸ ਦੀ ਤਹਿਕੀਕਾਤ ਦੇ ਘੇਰੇ ਵਿੱਚ ਆ ਜਾਂਦਾ ਹੈ। ਪੁਲਿਸ ਕਪਤਾਨ ਉਸ ਨੂੰ ਦੱਸਦਾ ਹੈ ਕਿ ਪੁਲਿਸ ਨਰ ਉਸਨੂੰ ਮਕਤੂਲ ਵਲੋਂ ਆਪਣੀ ਜ਼ਿੰਦਗੀ ਦੇ ਆਖ਼ਰੀ ਮਿੰਟ ਦੌਰਾਨ ਛੱਡੇ ਕ੍ਰਿਪਟਿਕ ਸੁਨੇਹੇ ਨੂੰ ਡੀਕੋਡ ਕਰਨ ਵਿੱਚ ਮਦਦ ਕਰਨ ਲਈ ਬੁਲਾਇਆ ਗਿਆ ਹੈ। ਨੋਟ ਵਿੱਚ ਕੋਡ ਦੇ ਤੌਰ 'ਤੇ, ਇੱਕ ਫ਼ਿਬੋਨਾਚੀ ਸ਼੍ਰੇਣੀ ਵੀ ਸ਼ਾਮਿਲ ਸੀ।