ਤ੍ਰੈਲੋਚਨ ਲੋਚੀ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox writer ਤ੍ਰੈਲੋਚਨ ਲੋਚੀ ਦਾ ਜਨਮ 14 ਅਪ੍ਰੈਲ 1967 ਨੂੰ ਮਾਤਾ ਸ੍ਰੀ ਸੁਰਜੀਤ ਕੌਰ ਅਤੇ ਪਿਤਾ ਸ੍ਰੀ ਗੁਰਚਰਨ ਸਿੰਘ ਦੇ ਘਰ ਹੋਇਆ। ਉਹ ਪੰਜਾਬੀ ਗ਼ਜ਼ਲਕਾਰ ਅਤੇ ਕਵੀ ਹੈ।

ਤ੍ਰੈਲੋਚਨ ਲੋਚੀ ਮੁਕਤਸਰ ਦਾ ਜਮਪਲ ਹੈ ਅਤੇ ਉਥੇ ਹੀ ਮੁਕਤਸਰ ਸਰਕਾਰੀ ਕਾਲਜ ਤੋਂ ਉਸਨੇ ਆਪਣੀ ਪੜ੍ਹਾਈ ਕੀਤੀ। ਇਸੇ ਦੌਰਾਨ ਲੋਕ ਨਾਥ, ਜਗੀਰ ਸਿੰਘ ਕਾਹਲੋਂ ਅਤੇ ਰਾਜਵੀਰ ਕੌਰ ਜਿਹੇ ਅਧਿਆਪਕਾਂ ਕੋਲੋਂ ਉਸਨੂੰ ਲਿਖਣ ਦੀ ਪ੍ਰੇਰਨਾ ਮਿਲੀ। 1980ਵਿਆਂ ਵਿੱਚ ਉਹ ਲੁਧਿਆਣਾ ਆ ਗਿਆ, ਜਿਥੇ ਉਸ ਦਾ ਵਾਹ ਡਾ. ਸੁਰਜੀਤ ਪਾਤਰ, ਪ੍ਰੋ. ਗੁਰਭਜਨ ਗਿੱਲ ਤੇ ਪ੍ਰੋ. ਰਵਿੰਦਰ ਭੱਠਲ ਵਰਗੇ ਕਵੀਆਂ ਨਾਲ ਪਿਆ ਅਤੇ ਇੱਥੇ ਹੀ ਗ਼ਜ਼ਲ ਲਿਖਣ ਤੇ ਤਰੁੰਨਮ ਵਿੱਚ ਗਾਉਣ ਦਾ ਸ਼ੌਕ ਪ੍ਰਫੁੱਲਿਤ ਹੋਇਆ।

ਕਿਤਾਬਾਂ

  • ਦਿਲ ਦਰਵਾਜੇ

ਨਮੂਨਾ ਸ਼ਾਇਰੀ

ਝੀਲਾਂ ਤਰਦੇ ਨਦੀਆਂ ਤਰਦੇ, ਡੂੰਘੇ ਸਾਗਰ ਤਰਦੇ ਲੋਕ।
ਐਪਰ ਆਪਣੇ ਮਨ ਦੇ ਵਿਹੜੇ, ਪੈਰ ਕਦੇ ਨਾ ਧਰਦੇ ਲੋਕ।

ਇਨ੍ਹਾਂ ਤੋਂ ਕਿਉਂ ਆਸ ਕਰੇਂ ਤੂੰ, ਤੇਰੀ ਪੀੜ ਪਛਾਣਨਗੇ,
ਘਰ ਨੂੰ ਬਲਦਾ ਤਕ ਕੇ ਜਿਹੜੇ, ਹੌਕਾ ਵੀ ਨਾ ਭਰਦੇ ਲੋਕ।

ਕੁੜੀਆਂ ਨੂੰ ਕਵਿਤਾਵਾਂ ਕਹਿੰਦਾ, ਕਿਨ੍ਹਾਂ ਕਵੀ ਅਜੀਬ ਹੈ ਉਹ,
ਉਸ ਦੇ ਪਿੰਡ ਤਾਂ ਚਿੜੀਆਂ ਨੂੰ ਵੀ, ਅਗਨ ਹਵਾਲੇ ਕਰਦੇ ਲੋਕ।

ਉਹਨਾਂ ਨੂੰ ਮੈਂ ਸਿਜਦਾ ਕਰਦਾਂ, ਸਿਜਦਾ ਕਰਦਾਂ ਘੜੀ-ਮੁੜੀ,
ਰਾਤ ਹਨੇਰੀ ਤਲੀਆਂ ਉੱਤੇ, ਦੀਵੇ ਨੇ ਜੋ ਧਰਦੇ ਲੋਕ।

ਇਹ ਇਕਲਾਪਾ, ਚੁੱਪ ਦਾ ਮੌਸਮ, ਗ਼ੁੰਬਦ ਵਿੱਚ ਗੁਆਚੀ ਚੀਖ਼,
ਮੇਰੇ ਸਾਹਾਂ ਦੇ ਹਮਜੋਲੀ, ਇਹ ਤਾਂ ਮੇਰੇ ਘਰ ਦੇ ਲੋਕ।

ਲਿਖਦਾ ਰਹੀਂ ਤੂੰ 'ਲੋਚੀ' ਇਹਨਾਂ, ਗੀਤਾਂ, ਗ਼ਜ਼ਲਾਂ, ਨਜ਼ਮਾਂ ਨੂੰ,
ਤੂੰ ਹੀ ਦਿਲ ਦੇ ਵਰਕੇ ਫ਼ੋਲੇਂ, ਕਰ ਜਾਂਦੇ ਨੇ ਪਰਦੇ ਲੋਕ।[1]

ਬਾਹਰੀ ਲਿੰਕ

ਹਵਾਲੇ

ਫਰਮਾ:ਹਵਾਲੇ