ਤ੍ਰਿੰਞਣ

ਭਾਰਤਪੀਡੀਆ ਤੋਂ
Jump to navigation Jump to search

ਤ੍ਰਿੰਞਣ ਪੰਜਾਬੀ ਸੱਭਿਆਚਾਰ ਦੀ ਇੱਕ ਸੰਸਥਾ ਹੈ। ਇਸ ਨੂੰ ਪੰਜਾਬੀ ਕੁੜੀਆਂ ਦੀ ਇੱਕ ਤਰ੍ਹਾਂ ਦੀ ਰਾਤਾਂ ਦੀ ਮਹਿਫਲ ਕਿਹਾ ਜਾ ਸਕਦਾ ਹੈ। ਕੁਆਰੀਆਂ, ਵਿਆਹੀਆਂ, ਅੱਧਖੜ, ਬਜ਼ੁਰਗ ਔਰਤਾਂ, ਪੇਕੇ ਆਈਆਂ ਜਾਂ ਫਿਰ ਨਵ-ਵਿਆਹੀਆਂ ਤ੍ਰਿੰਞਣ ਵਿੱਚ ਜੁੜਿਆ ਕਰਦੀਆਂ ਸਨ। ਦਵਿੰਦਰ ਸਤਿਆਰਥੀ ਦੀ ਇੱਕ ਕਹਾਣੀ ਵਿੱਚ ਆਉਂਦਾ ਹੈ:ਫਰਮਾ:Quotation ਸਾਰੇ ਗੁਆਂਢ ਦਾ ਇੱਕ ਥਾਂ ਜੁੜਕੇ ਚਰਖ਼ੇ ਕੱਤਣਾ ਅਤੇ ਗੀਤਾਂ ਦਾ ਝਰਨਾ, ਬਾਤਾਂ-ਬੁਝਾਰਤਾਂ ਤੇ ਹਾਸਾ ਠੱਠਾ ਅਤੇ ਮਰਦਾਂ ਦੀਆਂ ਨਜ਼ਰਾਂ ਤੋਂ ਓਹਲੇ ਤਿਆਰ ਕੀਤੀਆਂ ਕੁਝ ਸੁਆਦਲੀਆਂ ਖਾਣ ਵਾਲੀਆਂ ਚੀਜ਼ਾਂ।

ਰਾਤ ਕੱਤਣੀ

ਛੋਪ ਪਾ ਕੇ ਸਾਰੀ ਰਾਤ ਕੱਤਣ ਨੂੰ ‘ਰਾਤ ਕੱਤਣੀ’ ਕਿਹਾ ਜਾਂਦਾ ਸੀ। ਤ੍ਰਿੰਞਣ ਲਈ ਆਮ ਤੌਰ 'ਤੇ ਕੋਈ ਇੱਕ ਤੋਂ ਵਧੇਰੇ ਮੁਟਿਆਰ ਕੁੜੀਆਂ ਵਾਲਾ ਅਤੇ ਘੱਟ ਮਰਦ ਮੈੈਂਬਰਾਂ ਵਾਲਾ ਘਰ ਚੁਣ ਲਿਆ ਜਾਂਦਾ ਸੀ। ਆਥਣ ਪੈਂਦੀਆਂ ਕੁੜੀਆਂ ਬੁੜੀਆਂ ਉਸ ਘਰ ਲੋੜੀਂਦਾ ਸਮਾਨ ਲੈਕੇ ਆ ਜਾਂਦੀਆਂ।[1]

ਕਿਰਤ ਅਤੇ ਕਲਾ ਦਾ ਸੁਮੇਲ

ਆਪਮੁਹਾਰੇ ਮੌਕੇ ਮੁਤਾਬਕ ਕਿਰਤ ਅਤੇ ਕਲਾ ਦਾ ਸੁਮੇਲ ਬੜੀ ਰੰਗਲੀ ਮਹਿਫਲ ਦਾ ਯਾਦਗਾਰੀ ਮੌਕਾ ਬਣ ਜਾਂਦਾ। ਕੱਤਦੀਆਂ ਕੁੜੀਆਂ ਗੀਤਾਂ ਅਤੇ ਹੋਰ ਵਧੇਰੇ ਜਟਿਲ ਨਾਟਕੀ ਟੋਟਿਆਂ ਦੀਆਂ ਪੇਸ਼ਕਾਰੀਆਂ ਨਾਲ ਆਪਣੇ ਵਲਵਲੇ ਤੇ ਦੁੱਖੜੇ ਪ੍ਰਗਟਾ ਲੈਂਦੀਆਂ। ਜਿਵੇਂ:


ਚਰਖੇ ਦੇ ਓਹਲੇ ਮਮੋਲਾ ਨੀਂ ਬੋਲਿਆ
ਮਮੋਲਾ ਨੀਂ ਬੋਲਿਆ
ਚੁੰਝ ਰੱਤੀ ਨੈਣ ਕਾਲੇ
ਸੁਣ ਵੇ ਮਮੋਲਿਆ ਮੇਰਾ ਮਨ ਡੋਲਿਆ
ਮੇਰਾ ਮਨ ਡੋਲਿਆ
ਤੱਤੜੀ ਦਾ ਲਾਲ ਕਦੋਂ ਘਰ ਆਵੇ


ਚਰਖਾ ਮੈਂ ਕੱਤਾਂ, ਤੰਦ ਤੇਰਿਆਂ ਦੁਖਾਂ ਦੇ ਪਾਵਾਂ


ਮਾਹੀ ਬਿਮਾਰ ਪਿਆ, ਮੈਨੂੰ ਕੱਤਣਾ ਮੂਲ ਨਾ ਭਾਵੇ


ਹੱਥੀ ਢਲਕ ਗਈ ਮੇਰੇ ਚਰਖੇ ਦੀ,
ਮੈਥੋਂ ਕੱਤਿਆ ਮੂਲ ਨਾ ਜਾਵੇ।
ਤੱਕਲੇ ਨੂੰ ਵਲ ਪੈ ਪੈ ਜਾਵੇ,
ਕੌਣ ਲੁਹਾਰ ਬੁਲਾਵੇ।


ਮੇਰੇ ਚਰਖੇ ਦੀ ਟੁੱਟ ਗਈ ਮਾਹਲ ਵੇ ਚੰਨ ਕਤਾਂ ਕਿ ਨਾਂਹ


ਤੇਰਾ ਤ੍ਰਿੰਝਣਾਂ ’ਚ ਬੋਲ ਪਛਾਣਾਂ, ਗਲੀਆਂ ’ਚ ਫਿਰਦੇ ਦਾ


ਪੂਣੀਆਂ ਮੈਂ ਚਾਰ ਕੱਤੀਆਂ, ਟੁੱਟ ਪੈਣੇ ਦਾ ਪੰਦਰਵਾਂ ਗੇੜਾ

ਚੀਕੇ ਚਰਖਾ ਬਿਸ਼ਨੀਏ ਤੇਰਾ,
ਲੋਕਾਂ ਭਾਣੇ ਮੋਰ ਕੂਕਦਾ |

ਮੇਲਾ ਮੇਲੀਆਂ ਨਾਲ,ਤ੍ਰਿੰਝਣ ਸਹੇਲੀਆਂ ਨਾਲ

ਜਿਸ ਪੱਤਣ ਅੱਜ ਪਾਣੀ ਵਗਦਾ,ਫੇਰ ਨਾ ਵਗਣਾ ਭਲਕੇ,
ਬੇੜੀ ਦਾ ਪੂਰ ਤ੍ਰਿੰਝਣ ਦੀਆਂ ਕੁੜੀਆਂ, ਮੁੜ ਨਾ ਬੈਠਣ ਰਲ ਕੇ |

ਤ੍ਰਿੰਝਣਾ ਦੇ ਵਿੱਚ ਕੱਤਣ ਸਹੇਲੀਆਂ,
ਗੁੱਡੀਆਂ ਨਾਲ ਗੁੱਡੀਆਂ ਜੋੜ ਕੇ |
ਹੁਣ ਕਿਉ ਮਾਏ ਰੋਂਨੀ ਆਂ,
ਧੀਆਂ ਨੂੰ ਸੋਹਰੇ ਤੋਰ ਕੇ ....|

ਹਵਾਲੇ

ਫਰਮਾ:ਹਵਾਲੇ