ਤੇ ਡਾਨ ਵਹਿੰਦਾ ਰਿਹਾ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:ਗਿਆਨਸੰਦੂਕ ਪੁਸਤਕ ਉੱਤੇ ਡਾਨ ਵਹਿੰਦਾ ਰਿਹਾ' (ਰੂਸੀ:Ти́хий Дон, ਤੀਖੀ ਡਾਨ) ਨੋਬਲ ਪੁਰਸਕਾਰ ਵਿਜੇਤਾ ਰੂਸੀ ਨਾਵਲਕਾਰ ਮਿਖ਼ਾਈਲ ਸ਼ੋਲੋਖ਼ੋਵ ਦਾ ਨਾਵਲ ਹੈ। 1960 ਵਿਆਂ ਵਿੱਚ ਇਸ ਵੱਡ ਅਕਾਰੀ ਨਾਵਲ ਦਾ ਪੰਜਾਬੀ ਅਨੁਵਾਦ ਚਾਰ ਭਾਗਾਂ ਵਿੱਚ ਛਪਿਆ। ਤਾਲਸਤਾਏ ਦੇ ਨਾਵਲ ਜੰਗ ਤੇ ਅਮਨ ਵਾਂਗ ਇਸ ਮਹਾਂਕਾਵਿਕ ਨਾਵਲ ਵਿੱਚ ਪਾਤਰਾਂ ਦੀ ਗਿਣਤੀ ਹੈਰਾਨ ਕਰ ਦੇਣ ਵਾਲੀ ਹੈ।[1]

ਪਲਾਟ

ਨਾਵਲ ਦੀ ਕਹਾਣੀ ਪਹਿਲੇ ਵਿਸ਼ਵ ਯੁੱਧ ਤੋਂ ਐਨ ਪਹਿਲਾਂ 1912 ਦੇ ਆਲੇ-ਦੁਆਲੇ, ਸ਼ੁਰੂ 20ਵੀਂ ਸਦੀ ਦੇ ਦੌਰਾਨ ਡਾਨ ਨਦੀ ਘਾਟੀ 'ਚ ਰਹਿ ਰਹੇ ਕਜ਼ਾਕਾਂ ਦੇ ਲੋਕ-ਜੀਵਨ ਅਤੇ ਸੱਭਿਆਚਾਰ ਦਾ ਸ਼ੀਸ਼ਾ ਹੈ। ਇਹ ਮੇਲੇਖੋਵ ਪਰਵਾਰ ਦੇ ਦੁਆਲੇ ਘੁੰਮਦੀ ਹੈ। ਇਸ ਪਰਵਾਰ ਦਾ ਵਡੇਰਾ ਕਰੀਮੀਆ ਜੰਗ ਦੌਰਾਨ ਇੱਕ ਤੁਰਕ ਔਰਤ ਨੂੰ ਪਤਨੀ ਦੇ ਤੌਰ 'ਤੇ ਲੈ ਆਇਆ ਸੀ। ਅੰਧ-ਵਿਸ਼ਵਾਸੀ ਗੁਆਂਢੀ ਉਸ ਔਰਤ ਤੇ ਚੁੜੇਲ ਹੋਣ ਦਾ ਦੋਸ਼ ਲਾਉਂਦੇ ਹਨ, ਅਤੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਹਨ, ਪਰ ਉਸ ਦਾ ਪਤੀ ਉਸ ਦੀ ਰਾਖੀ ਕਰਦਾ ਹੈ। ਇਸ ਪਿਛੋਕੜ ਕਰ ਕੇ ਉਹਨਾਂ ਦੇ ਪੁੱਤ-ਪੋਤਰਿਆਂ ਨੂੰ ਤੁਰਕ ਕਹਿ ਦਿੱਤਾ ਜਾਂਦਾ ਹੈ, ਜੋ ਨਾਵਲ ਦੇ ਮੁੱਖ ਪਾਤਰ ਹਨ।

ਹੋਣਹਾਰ ਜਵਾਨ ਸਿਪਾਹੀ, ਪਰਵਾਰ ਦੇ ਦੂਜੇ ਵੱਡੇ ਪੁੱਤਰ (ਪੈਤਰੋ ਮੇਲੇਖੋਵ ਵੱਡਾ ਪੁੱਤਰ ਹੈ), ਗਰੀਗੋਰੀ ਪਾਂਤੇਲੀਏਵਿੱਚ ਮੇਲੇਖੋਵ ਦਾ, ਪਰਿਵਾਰ ਦੇ ਇੱਕ ਗੁਆਂਢੀ ਸਤੇਪਾਨ ਅਸਤਾਖੋਵ ਦੀ ਪਤਨੀ ਅਕਸੀਨੀਆ ਨਾਲ ਪਿਆਰ ਪੈ ਜਾਂਦਾ ਹੈ। ਅਕਸੀਨੀਆ ਨਾਲ ਉਸ ਦੇ ਪਤੀ ਦਾ ਉੱਕਾ ਪਿਆਰ ਨਹੀਂ ਹੈ ਅਤੇ ਉਹ ਉਸ ਨੂੰ ਅਕਸਰ ਕੁੱਟਦਾ ਮਾਰਦਾ ਰਹਿੰਦਾ ਹੈ। ਗਰੀਗੋਰੀ ਦਾ ਅਕਸੀਨੀਆ ਨਾਲ ਪਿਆਰ ਏਨਾ ਵਧ ਜਾਂਦਾ ਹੈ ਕਿ ਅਕਸੀਨੀਆ ਆਪਣੇ ਪਤੀ ਨੂੰ ਛੱਡ ਕੇ ਗਰੀਗੋਰੀ ਕੋਲ ਰਹਿਣ ਲੱਗ ਪੈਂਦੀ ਹੈ। ਇਸ ਕਾਰਨ ਉਹਨਾਂ ਦੋਨਾਂ ਪਰਵਾਰਾਂ ਵਿਚਕਾਰ ਗਹਿਰੀ ਦੁਸ਼ਮਣੀ ਹੋ ਜਾਂਦੀ ਹੈ।

ਮੁੱਖ ਪਾਤਰ

  • ਗਰੀਗੋਰੀ ਮੇਲੇਖੋਵ -
  • ਪੈਤਰੋ ਮੇਲੇਖੋਵ - ਉਸ ਦਾ ਵੱਡਾ ਭਰਾ
  • ਦੂਨੀਆ - ਉਸ ਦੀ ਛੋਟੀ ਭੈਣ
  • ਪਾਂਤੇਲੀ ਮੇਲੇਖੋਵ - ਉਹਨਾਂ ਦਾ ਪਿਤਾ, ਇੱਕ ਸੀਨੀਅਰ ਸਾਰਜੰਟ
  • ਵਾਸੀਲਿਸਾ ਇਲੀਨਿਚਨਾ - ਪਾਂਤੇਲੀ ਮੇਲੇਖੋਵ ਦੀ ਪਤਨੀ, ਪੈਤਰੋ, ਗਰੀਗੋਰੀ ਅਤੇ ਦੂਨੀਆ ਦੀ ਮਾਤਾ
  • ਦਾਰੀਆ ਮੇਲੇਖੋਵਾ - ਪੈਤਰੋ ਦੀ ਪਤਨੀ
  • ਸਤੇਪਾਨ ਅਸਤਾਖੋਵ - ਗੁਆਂਢੀ
  • ਅਕਸੀਨੀਆ ਅਸਤਾਖੋਵ - ਸਤੇਪਾਨ ਦੀ ਪਤਨੀ, ਗਰੀਗੋਰੀ ਮੇਲੇਖੋਵ ਦੀ ਪ੍ਰੇਮਿਕਾ
  • ਨਤਾਲੀਆ ਕੋਰਸ਼ੂਨੋਵਾ (ਫਿਰ ਮੇਲੇਖੋਵਾ) - ਗਰੀਗੋਰੀ ਦੀ ਪਤਨੀ
  • ਮਿਤਕਾ ਕੋਰਸ਼ੂਨੋਵ - ਉਸ ਦਾ ਵੱਡਾ ਭਰਾ
  • ਮਿਰੋਨ ਕੋਰਸ਼ੂਨੋਵ - ਅਮੀਰ ਕਸਾਕ, ਉਹਨਾਂ ਦਾ ਪਿਤਾ
  • ਗਰੀਸ਼ਕਾ ਦਾਦਾ - ਮਿਰੋਨ ਕੋਰਸ਼ੂਨੋਵ ਦਾ ਪਿਤਾ, 1877-78 ਦੀ ਰੂਸੀ-ਤੁਰਕੀ ਦੀ ਜੰਗ ਲੜਿਆ

ਹਵਾਲੇ

ਫਰਮਾ:ਹਵਾਲੇ ਫਰਮਾ:ਅਧਾਰ