ਤਾਰੇ ਜ਼ਮੀਨ ਪਰ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:ਜਾਣਕਾਰੀਡੱਬਾ ਫ਼ਿਲਮ ਤਾਰੇ ਜ਼ਮੀਨ ਪਰ 2007 ਦੀ ਇੱਕ ਹਿੰਦੀ- ਭਾਸ਼ਾਈ ਫਿਲਮ ਹੈ ਜਿਸ ਦਾ ਨਿਰਮਾਣ ਅਤੇ ਨਿਰਦੇਸ਼ਨ ਆਮਿਰ ਖਾਨ ਦੁਆਰਾ ਕੀਤਾ ਗਿਆ ਹੈ। ਇਹ ਫਿਲਮ 8 ਸਾਲਾਂ ਦੇ ਡਿਸਲੈਕਸਿਕ ਬੱਚੇ ਈਸ਼ਾਨ ਦੀ ਜ਼ਿੰਦਗੀ ਅਤੇ ਕਲਪਨਾ ਦੀ ਤੇ ਅਧਾਰਿਤ ਹੈ। ਹਾਲਾਂਕਿ ਉਹ ਕਲਾ ਵਿੱਚ ਉੱਤਮ ਹੈ ਪਰ ਉਸਦੀ ਮਾੜੀ ਵਿੱਦਿਅਕ ਕਾਰਗੁਜ਼ਾਰੀ ਉਸਦੇ ਮਾਪਿਆਂ ਨੂੰ ਉਸ ਨੂੰ ਇੱਕ ਬੋਰਡਿੰਗ ਸਕੂਲ ਭੇਜਣ ਲਈ ਮਜਬੂਰ ਕਰਦੀ ਹੈ। ਈਸ਼ਾਨ ਦੇ ਨਵੇਂ ਕਲਾ ਅਧਿਆਪਕ ਨੂੰ ਸ਼ੱਕ ਹੈ ਕਿ ਉਹ ਡਿਸਲੈਕਸਿਕ ਹੈ ਅਤੇ ਅਪੰਗਤਾ ਨੂੰ ਦੂਰ ਕਰਨ ਵਿੱਚ ਉਸ ਦੀ ਮਦਦ ਕਰਦਾ ਹੈ। ਇਸ ਫਿਲਮ ਵਿੱਚ ਦਰਸ਼ੀਲ ਸਫਾਰੀ ਨੇ 8 ਸਾਲਾ ਈਸ਼ਾਨ ਦੇ ਰੂਪ ਵਿੱਚ ਅਭਿਨੈ ਕੀਤਾ ਅਤੇ ਖਾਨ ਨੇ ਕਲਾ ਅਧਿਆਪਕ ਦੀ ਭੂਮਿਕਾ ਨਿਭਾਈ ਹੈ। ਸਿਰਜਣਾਤਮਕ ਨਿਰਦੇਸ਼ਕ ਅਤੇ ਲੇਖਕ ਅਮੋਲ ਗੁਪਤੇ ਨੇ ਸ਼ੁਰੂਆਤ ਵਿੱਚ ਆਪਣੀ ਪਤਨੀ ਦੀਪਾ ਭਾਟੀਆ (ਜੋ ਫਿਲਮ ਦੇ ਸੰਪਾਦਕ ਵਜੋਂ ਕੰਮ ਕਰਦੇ ਸਨ) ਨਾਲ ਫਿਲਮ ਦਾ ਵਿਚਾਰ ਦਾ ਸਾਂਝਾ ਕੀਤਾ। ਸ਼ੰਕਰ ਅਹਿਸਾਨ ਲੋਈ ਨੇ ਫਿਲਮ ਦੇ ਸਕੋਰ ਦੀ ਰਚਨਾ ਕੀਤੀ ਅਤੇ ਪ੍ਰਸੂਨ ਜੋਸ਼ੀ ਨੇ ਕਈ ਗੀਤ ਲਿਖੇ।

ਯੂਟੀਵੀ ਹੋਮ ਐਂਟਰਟੇਨਮੈਂਟ ਨੇ 2008 ਵਿੱਚ ਭਾਰਤੀ ਦਰਸ਼ਕਾਂ ਲਈ ਇਸ ਫਿਲਮ ਦੀ ਡੀਵੀਡੀ ਜਾਰੀ ਕਰਕੇ ਇਸਨੂੰ ਰਲੀਜ਼ ਕੀਤਾ।

ਤਾਰੇ ਜ਼ਮੀਨ ਪਰ ਨੂੰ ਕਈ ਪੁਰਸਕਾਰ ਮਿਲ ਚੁੱਕੇ ਹਨ, ਜਿਨ੍ਹਾਂ ਵਿੱਚ ਸਾਲ 2008 ਲਈ ਸਰਬੋਤਮ ਫਿਲਮ ਦਾ ਫਿਲਮਫੇਅਰ ਅਵਾਰਡ ਅਤੇ ਪਰਿਵਾਰ ਭਲਾਈ ਤੇ ਸਰਬੋਤਮ ਫਿਲਮ ਦਾ 2008 ਦਾ ਰਾਸ਼ਟਰੀ ਫਿਲਮ ਪੁਰਸਕਾਰ ਸ਼ਾਮਲ ਹੈ। ਇਹ 2009 ਦੇ ਅਕੈਡਮੀ ਅਵਾਰਡਾਂ ਦੀ ਸਰਬੋਤਮ ਵਿਦੇਸ਼ੀ ਫਿਲਮ ਲਈ ਭਾਰਤ ਦੀ ਅਧਿਕਾਰਤ ਐਂਟਰੀ ਸੀ, ਪਰ ਸ਼ਾਰਟ-ਲਿਸਟ ਵਿੱਚ ਅੱਗੇ ਨਹੀਂ ਵਧਿਆ।

ਪਲਾਟ

ਈਸ਼ਾਨ ਅਵਸਥੀ ਇੱਕ ਅੱਠ ਸਾਲਾਂ ਦਾ ਲੜਕਾ ਹੈ ਜੋ ਸਕੂਲ ਨੂੰ ਨਾਪਸੰਦ ਕਰਦਾ ਹੈ ਕਿਉਂਕਿ ਉਸਨੂੰ ਸਾਰੇ ਵਿਸ਼ੇ ਮੁਸ਼ਕਲ ਲਗਦੇ ਹਨ ਅਤੇ ਉਸਦੇ ਅਧਿਆਪਕਾਂ ਅਤੇ ਉਸਦੇ ਸਹਿਪਾਠੀਆਂ ਦੁਆਰਾ ਅਕਸਰ ਉਨ੍ਹਾਂ ਨਾਲ ਕੁੱਟਮਾਰ ਕੀਤੀ ਜਾਂਦੀ ਹੈ। ਉਸ ਦੀ ਕਲਪਨਾ, ਸਿਰਜਣਾਤਮਕਤਾ ਅਤੇ ਪ੍ਰਤਿਭਾ ਅਕਸਰ ਨਜ਼ਰਅੰਦਾਜ਼ ਕਰ ਦਿੱਤੀ ਜਾਂਦੀ ਹੈ। ਉਸਦੇ ਪਿਤਾ ਨੰਦਕਿਸ਼ੋਰ ਅਵਸਥੀ ਇੱਕ ਸਫਲ ਪ੍ਰਬੰਧਕ ਹਨ ਜੋ ਆਪਣੇ ਬੱਚਿਆਂ ਦੇ ਉੱਤਮ ਹੋਣ ਦੀ ਉਮੀਦ ਕਰਦੇ ਹਨ। ਉਸਦੀ ਮਾਂ ਮਾਇਆ ਅਵਸਥੀ ਇੱਕ ਘਰੇਲੂ ਔਰਤ ਹੈ ਜੋ ਈਸ਼ਾਨ ਨੂੰ ਸਿਖਲਾਈ ਦੇਣ ਵਿੱਚ ਅਸਮਰੱਥ ਹੋਣ ਕਾਰਨ ਨਿਰਾਸ਼ ਹੈ। ਈਸ਼ਾਨ ਦਾ ਵੱਡਾ ਭਰਾ ਯੋਹਾਨ ਅਵਸਥੀ ਇੱਕ ਹੋਣਹਾਰ ਵਿਦਿਆਰਥੀ ਅਤੇ ਅਥਲੀਟ ਹੈ।

ਮਾੜੀ ਅਕਾਦਮਿਕ ਰਿਪੋਰਟ ਪ੍ਰਾਪਤ ਕਰਨ ਤੋਂ ਬਾਅਦ ਈਸ਼ਾਨ ਦੇ ਪਿਤਾ ਨੇ ਉਸਨੂੰ ਇੱਕ ਬੋਰਡਿੰਗ ਸਕੂਲ ਵਿੱਚ ਦਾਖਲ ਕਰਾ ਦਿੱਤਾ। ਉਥੇ ਉਹ ਇੱਕ ਸਰੀਰਕ ਤੌਰ 'ਤੇ ਅਪਾਹਜ ਲੜਕੇ ਰਾਜਨ ਦਮੋਦਰਨ ਨਾਲ ਦੋਸਤੀ ਕਰਨ ਦੇ ਬਾਵਜੂਦ ਵੀ ਡਰ, ਇਕੱਲਤਾ ਅਤੇ ਉਦਾਸੀ ਦੀ ਸਥਿਤੀ ਵਿੱਚ ਡੁੱਬ ਜਾਂਦਾ ਹੈ। ਇਥੋਂ ਤਕ ਕਿ ਉਹ ਇੱਕ ਛੱਤ 'ਤੇ ਚੜ੍ਹ ਕੇ ਖੁਦਕੁਸ਼ੀ ਕਰਨ ਬਾਰੇ ਸੋਚਦਾ ਹੈ, ਜਿਸ ਤੋਂ ਰਾਜਨ ਉਸ ਨੂੰ ਬਚਾਉਂਦਾ ਹੈ।

ਈਸ਼ਾਨ ਦੀ ਸਥਿਤੀ ਉਦੋਂ ਬਦਲ ਜਾਂਦੀ ਹੈ ਜਦੋਂ ਸਕੂਲ ਵਿੱਚ ਇੱਕ ਪ੍ਰਸੰਨ ਅਤੇ ਆਸ਼ਾਵਾਦੀ ਇੰਸਟ੍ਰਕਟਰ, ਨਵਾਂ ਆਰਟ ਟੀਚਰ ਰਾਮ ਸ਼ੰਕਰ ਨਿਕੁੰਭ ਨੌਕਰੀ ਤੇ ਆਉਂਦਾ ਹੈ। ਨਿਕੁੰਭ ਦੀ ਸਿੱਖਿਆ ਦੇਣ ਦੀ ਸ਼ੈਲੀ ਉਸ ਤੋਂ ਪਹਿਲਾਂ ਵਾਲੇ ਅਧਿਆਪਕ ਨਾਲੋਂ ਬਿਲਕੁਲ ਵੱਖਰੀ ਹੈ। ਉਹ ਈਸ਼ਾਨ ਦੀ ਨਾਖੁਸ਼ੀ ਅਤੇ ਜਮਾਤੀ ਗਤੀਵਿਧੀਆਂ ਵੱਲ ਧਿਆਨ ਦਿੰਦਾ ਹੈ। ਈਸ਼ਾਨ ਦੇ ਕੰਮ ਦੀ ਸਮੀਖਿਆ ਕਰਕੇ ਸਿੱਟਾ ਕੱਢਦਾ ਹੈ ਕਿ ਉਸ ਦੀਆਂ ਅਕਾਦਮਿਕ ਕਮੀਆਂ ਡਿਸਲੈਕਸੀਆ ਦਾ ਸੰਕੇਤ ਹਨ ਜਿਸ ਨਾਲ ਉਸ ਦੀਆਂ ਕਲਾਤਮਕ ਯੋਗਤਾਵਾਂ ਵੀ ਨੂੰ ਦਬ ਰਹੀਆਂ ਹਨ। ਇੱਕ ਦਿਨ ਉਹ ਈਸ਼ਾਨ ਦੇ ਮਾਪਿਆਂ ਨੂੰ ਮਿਲਣ ਵਾਸਤੇ ਮੁੰਬਈ ਲਈ ਰਵਾਨਾ ਹੋਇਆ ਜਿੱਥੇ ਉਹ ਕੁਝ ਚਿੱਤਰਾਂ ਰਾਹੀਂ ਈਸ਼ਾਨ ਦੀ ਕਲਾਕਾਰੀ ਵੇਖ ਕੇ ਹੈਰਾਨ ਹੁੰਦਾ ਹੈ। ਉਸਨੇ ਪਰੇਸ਼ਾਨ ਹੋ ਕੇ ਸ਼੍ਰੀ ਅਵਸਥੀ ਨੂੰ ਪੁੱਛਿਆ ਕਿ ਉਸਨੇ ਬੱਚੇ ਨੂੰ ਇੱਕ ਬੋਰਡਿੰਗ ਸਕੂਲ ਕਿਉਂ ਭੇਜਿਆ ? ਆਪਸੀ ਗੱਲਬਾਤ ਤੋਂ ਨਿਰਾਸ਼ ਹੋ ਕੇ ਨਿਕੁੰਭ ਵਾਪਸਿ ਚਲਾ ਜਾਂਦਾ ਹੈ।

ਨਿਕੁੰਭ ਵਾਪਸ ਆ ਜਾਂਦਾ ਹੈ ਅਤੇ ਕਲਾਸ ਵਿੱਚ ਮਸ਼ਹੂਰ ਡਿਸਲੈਕਸਿਕ ਲੋਕਾਂ ਦੀ ਇੱਕ ਸੂਚੀ ਦਿਖਾ ਕੇ, ਡਿਸਲੇਕਸਿਆ ਬਾਰੇ ਵਿਦਿਆਰਥੀਆਂ ਨੂੰ ਸਮਝਾਉਂਦਾ ਹੈ। ਫੇਰ ਉਹ ਈਸ਼ਾਨ ਨੂੰ ਇਹ ਦੱਸ ਕੇ ਦਿਲਾਸਾ ਦਿੰਦਾ ਹੈ ਕਿ ਉਸਨੇ ਬਚਪਨ ਵਿੱਚ ਕਿਵੇਂ ਸੰਘਰਸ਼ ਕੀਤਾ। ਫਿਰ ਨਿਕੁੰਭ ਸਕੂਲ ਦੇ ਪ੍ਰਿੰਸੀਪਲ ਨੂੰ ਮਿਲਣ ਜਾਂਦਾ ਹੈ ਅਤੇ ਈਸ਼ਾਨ ਦਾ ਅਧਿਆਪਕ ਬਣਨ ਦੀ ਆਗਿਆ ਪ੍ਰਾਪਤ ਕਰਦਾ ਹੈ। ਹੌਲੀ ਹੌਲੀ ਉਹ ਡਿਸਲੈਕਸੀਆ ਮਾਹਰਾਂ ਦੁਆਰਾ ਵਿਕਸਿਤ ਉਪਚਾਰਕ ਤਕਨੀਕਾਂ ਦੀ ਵਰਤੋਂ ਕਰਕੇ ਈਸ਼ਾਨ ਦੇ ਪੜ੍ਹਨ ਅਤੇ ਲਿਖਣ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਦਾ ਹੈ। ਜਲਦੀ ਹੀ ਉਹ ਈਸ਼ਾਨ ਦੀ ਪੜ੍ਹਾਈ ਵਿੱਚ ਰੁਚੀ ਪੈਦਾ ਕਰ ਦਿੰਦਾ ਹੈ ਅਤੇ ਆਖਰਕਾਰ ਉਸ ਦੇ ਗ੍ਰੇਡ ਵਿੱਚ ਸੁਧਾਰ ਹੁੰਦਾ ਹੈ।

ਸਾਲ ਦੇ ਅੰਤ ਤੇ ਨਿਕੁੰਭ ਸਟਾਫ ਅਤੇ ਵਿਦਿਆਰਥੀਆਂ ਲਈ ਇੱਕ ਕਲਾ ਮੁਕਾਬਲਾ ਆਯੋਜਿਤ ਕਰਦਾ ਹੈ। ਮੁਕਾਬਲੇ ਦੀ ਜਜਮੈਂਟ ਲਲਿਤਾ ਲਾਜਮੀ ਦੁਆਰਾ ਕੀਤੀ ਜਾਂਦੀ ਹੈ। ਇਸ ਮੁਕਾਬਲੇ ਵਿੱਚ ਈਸ਼ਾਨ ਆਪਣੀ ਸ਼ਾਨਦਾਰ ਰਚਨਾਤਮਕ ਸ਼ੈਲੀ ਕਾਰਨ ਮੁਕਾਬਲਾ ਜਿੱਤ ਲੈਂਦਾ ਹੈ। ਇਸ ਮੁਕਾਬਲੇ ਵਿੱਚ ਨਿਕੁੰਭ, ਜੋ ਈਸ਼ਾਨ ਦਾ ਪੋਰਟਰੇਟ ਬਣਾਉਂਦਾ ਹੈ, ਨੂੰ ਉਪ ਜੇਤੂ ਘੋਸ਼ਿਤ ਕੀਤਾ ਜਾਂਦਾ ਹੈ। ਪ੍ਰਿੰਸੀਪਲ ਨੇ ਘੋਸ਼ਣਾ ਕੀਤੀ ਕਿ ਨਿਕੁੰਭ ਨੂੰ ਸਕੂਲ ਦਾ ਸਥਾਈ ਕਲਾ ਅਧਿਆਪਕ ਲਗਾਇਆ ਗਿਆ ਹੈ। ਜਦੋਂ ਈਸ਼ਾਨ ਦੇ ਮਾਪੇ ਸਕੂਲ ਦੇ ਆਖ਼ਰੀ ਦਿਨ ਉਸ ਦੇ ਅਧਿਆਪਕਾਂ ਨੂੰ ਮਿਲਦੇ ਹਨ ਤਾਂ ਉਹ ਉਸ ਵਿੱਚ ਬਦਲਾਅ ਦੇਖ ਕੇ ਭਾਵੁਕ ਹੋ ਜਾਂਦੇ ਹਨ। ਜਦੋਂ ਈਸ਼ਾਨ ਗਰਮੀਆਂ ਦੀਆਂ ਛੁੱਟੀਆਂ ਲਈ ਆਪਣੇ ਮਾਪਿਆਂ ਦੇ ਨਾਲ ਜਾਣ ਲਈ ਕਾਰ ਵਿੱਚ ਚੜ੍ਹਦਾ ਹੈ ਤਾਂ ਉਹ ਨਿਕੁੰਭ ਵੱਲ ਭੱਜ ਕੇ ਉਸ ਨੂੰ ਜੱਫੀ ਪਾਉਂਦਾ ਹੈ ਅਤੇ ਨਿਕੁੰਭ ਅਗਲੇ ਸਾਲ ਉਸ ਨੂੰ ਵਾਪਸ ਆਉਣ ਲਈ ਕਹਿੰਦਾ ਹੈ।

ਹਵਾਲੇ