ਤਖਤੂਪੁਰਾ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement ਤਖਤੂਪੁਰਾ ਭਾਰਤੀ ਪੰਜਾਬ (ਭਾਰਤ) ਦੇ ਮੋਗਾ ਜਿਲ੍ਹੇ ਵਿੱਚ ਬਲਾਕ ਨਿਹਾਲ ਸਿੰਘ ਵਾਲਾ ਦਾ ਇੱਕ ਪਿੰਡ ਹੈ।[1] ਇਹ ਪਿੰਡ ਮੋਗਾ ਤੋਂ ਤਕਰੀਬਨ 40 ਕਿਲੋਮੀਟਰ ਅਤੇ ਨਿਹਾਲ ਸਿੰਘ ਵਾਲਾ ਤੋਂ ਤਕਰੀਬਨ 10 ਕਿਲੋਮੀਟਰ ਦੀ ਵਿੱਥ ’ਤੇ ਸਥਿਤ ਹੈ।

ਇਤਿਹਾਸਕ ਗੁਰਦੁਆਰਾ

ਪਿੰਡ ਤਖ਼ਤੂਪੁਰਾ ਵਿਖੇ ਗੁਰੂ ਨਾਨਕ ਦੇਵ, ਛੇਵੀਂ ਪਾਤਸ਼ਾਹੀ ਗੁਰੂ ਹਰਗੋਬਿੰਦ ਸਾਹਿਬ ਅਤੇ ਦਸਵੇਂ ਗੁਰੂ ਗੋਬਿੰਦ ਸਿੰਘ ਨੇ ਆਪਣੇ ਮੁਬਾਰਕ ਚਰਨ ਪਾਏ ਅਤੇ ਇਸ ਧਰਤੀ ਨੂੰ ਭਾਗ ਲਾਏ। ਤਿੰਨ ਗੁਰੂ ਸਾਹਿਬਾਨਾਂ ਦੀ ਯਾਦ ’ਚ ਗੁਰਦੁਆਰਾ ਗੁਰੂ ਨਾਨਕ ਦੇਵ, ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਅਤੇ ਗੁਰਦੁਆਰਾ ਪਾਤਸ਼ਾਹੀ ਦਸਵੀਂ ਸੁਸ਼ੋਭਿਤ ਹਨ। ਇਥੇ ਮੱਸਿਆ ਤੋਂ ਇਲਾਵਾ ਮਾਘੀ ਅਤੇ ਵਿਸਾਖੀ ਮੌਕੇ ਭਾਰੀ ਜੋੜ-ਮੇਲਾ ਲੱਗਦਾ ਹੈ। ਗੁਰੂ ਨਾਨਕ ਦੇਵ ਨੇ ਆਪਣੀ ਦੂਜੀ ਉਦਾਸੀ ਸੰਨ 1567 ਵਿੱਚ ਆਰੰਭ ਕੀਤੀ ਤਾਂ ਗੁਰੂ ਜੀ ਸੁਲਤਾਨਪੁਰ ਤੋਂ ਚੱਲ ਕੇ ਧਰਮਕੋਟ, ਤਖ਼ਤੂਪੁਰਾ, ਮੱਤੇ ਦੀ ਸਰਾਂ, ਬਠਿੰਡਾ, ਸਰਸਾ, ਬੀਕਾਨੇਰ, ਅਜਮੇਰ ਅਤੇ ਰਾਜਪੁਤਾਨੇ ਵਿੱਚੋਂ ਦੀ ਹੁੰਦੇ ਹੋਏ ਸੰਗਲਾਦੀਪ ਤੱਕ ਗਏ। ਇਸ ਦੌਰਾਨ ਗੁਰੂ ਨਾਨਕ ਦੇਵ ਤਖ਼ਤੂਪੁਰਾ ਵਿਖੇ ਰੁਕੇ। ਇਥੇ ਇੱਕ ਝਿੜੀ ਸੀ ਜਿਸ ਵਿੱਚ ਭਰਥਰੀ ਅਤੇ ਗੋਪੀ ਚੰਦ ਤੋਂ ਇਲਾਵਾ ਹੋਰ ਬਹੁਤ ਸਾਰੇ ਸਾਧੂ ਮਹਾਤਮਾ ਤਪੱਸਿਆ ਕਰਦੇ ਸਨ। ਮੀਰੀ-ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਭਾਈਕੀ ਡਰੋਲੀ ਤੋਂ ਮਹਿਰਾਜ ਜਾਂਦੇ ਹੋਏ ਇਸ ਸਥਾਨ ’ਤੇ ਗੁਰੂ ਨਾਨਕ ਦੇਵ ਦੇ ਪਾਵਨ ਸਥਾਨ ਦੇ ਨਜ਼ਦੀਕ ਹੀ ਬਿਰਾਜੇ ਸਨ। ਗੁਰੂ ਗੋਬਿੰਦ ਸਿੰਘ ਰਾਏਕੋਟ, ਲੰਮੇ ਜੱਟਪੁਰਾ ਅਤੇ ਚਕਰ ਆਦਿ ਸਥਾਨਾਂ ਤੋਂ ਹੁੰਦੇ ਹੋਏ ਇਸ ਪਿੰਡ ਪੁੱਜੇ ਸਨ।

ਇਹ ਵੀ ਦੇਖੋ

ਹਵਾਲੇ

ਫਰਮਾ:ਹਵਾਲੇ ਫਰਮਾ:ਅਧਾਰ