ਡੌਲੀ ਗੁਲੇਰੀਆ

ਭਾਰਤਪੀਡੀਆ ਤੋਂ
Jump to navigation Jump to search
ਤਸਵੀਰ:Dolly Guleria.jpg
ਡੌਲੀ ਗੁਲੇਰੀਆ (ਸੱਜੇ)ਆਪਣੀ ਧੀ ਸੁਨੈਨਾ(ਖੱਬੇ) ਨਾਲ

ਡੌਲੀ ਗੁਲੇਰੀਆ ਪੰਜਾਬੀ ਲੋਕ ਗਾਇਕਾ ਹੈ। ਇਨ੍ਹਾਂ ਦਾ ਜਨਮ ਮੁੰਬਈ ਵਿਚ ਵਿਸਾਖੀ ਵਾਲੇ ਦਿਨ ਹੋਇਆ। ਇਹ ਸੁਰਿੰਦਰ ਕੌਰ ਜਿਹਨਾਂ ਨੂੰ ਪੰਜਾਬ ਦੀ ਕੋਇਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਦੀ ਧੀ ਹੈ।[1] ਮੁੱਖ ਤੌਰ ਤੇ ਪੰਜਾਬੀ ਲੋਕ ਗਾਇਕੀ, ਸ਼ਬਦ ਗੁਰਬਾਣੀ, ਸੂਫੀ ਅਤੇ ਸੰਗੀਤ ਦੀਆਂ ਗ਼ਜ਼ਲ ਸ਼ੈਲੀਆਂ ਵਿਚ ਮਾਹਰ ਹੈ। ਉਹ ਪ੍ਰੋਫੈਸਰ ਜੋਗਿੰਦਰਾ ਸਿੰਘ ਅਤੇ ਪ੍ਰਸਿੱਧ ਲੋਕ ਗਾਇਕਾ ਸੁਰਿੰਦਰ ਕੌਰ ਦੀ ਬੇਟੀ ਹੈ

ਜੀਵਨ 

ਗੁਲੇਰੀਆ ਡਾਕਰਟੀ ਜੀਵਨ ਤੋਂ ਬਹੁਤ ਪ੍ਰਭਾਵਿਤ ਸੀ ਇਸ ਕਰਕੇ ਉਹ ਮੈਡੀਕਲ ਵਿਦਿਆਰਥਣ ਬਣੀ। 1970 ਵਿੱਚ ਇਨ੍ਹਾਂ ਦਾ ਵਿਆਹ ਫੌਜੀ ਅਫ਼ਸਰ ਕੈਪਟਨ ਐਸ.ਐਸ.ਗੁਲੇਰੀਆ[1] ਨਾਲ ਹੋਇਆ। ਪਰਿਵਾਰ ਵਿੱਚ ਦੋ ਪੁੱਤ ਅਤੇ ਧੀ ਸੁਨੈਨਾ ਹੈ। ਅੱਜ ਕੱਲ ਇਹ ਅਮਰੀਕਾ ਵਿੱਚ ਰਹਿ ਰਹੇ ਹਨ।   

ਕੈਰੀਅਰ

ਗੁਲੇਰੀਆ ਇੱਕ ਮੈਡੀਕਲ ਦੀ ਵਿਦਿਆਰਥਣ ਹੋਣ ਕਾਰਨ ਇਸ ਦੀ ਡਾਕਟਰ ਬਣਨ ਦੀ ਇੱਛਾ ਰੱਖਦੀ ਸੀ। 1970 ਵਿੱਚ ਇਸ ਨੇ ਆਰਮੀ ਅਫਸਰ ਕਰਨਲ ਸ.ਸ.ਸ. ਗੁਲੇਰੀਆ ਨਾਲ ਵਿਆਹ ਕਰਵਾ ਲਿਆ[2] ਅਤੇ ਇੱਕ ਬੇਟੀ ਸੁਨੈਨੀ ਅਤੇ ਦੋ ਪੁੱਤਰਾਂ, ਦਿਲਪ੍ਰੀਤ ਅਤੇ ਅਮਨਪ੍ਰੀਤ ਨੂੰ ਜਨਮ ਦਿੱਤਾ। ਮਾਂ ਦੀ ਜਿੰਮੇਵਾਰੀ ਤੋਂ ਥੋੜਾ ਵਿਹਲੀ ਹੋਣ ਤੋਂ ਬਾਅਦ ਇਸ ਦੇ ਪਤੀ ਨੇ ਇਸ ਨੂੰ ਪਟਿਆਲਾ ਘਰਾਣਾ ਦਦੇ ਇੱਕ ਬਹੁਤ ਹੀ ਵਿਦਵਾਨ ਉਸਤਾਦ, 'ਖਾਨ ਸਾਹਿਬ', ਅਬਦੁੱਲ ਰਹਿਮਾਨ ਖਾਨ, ਦੀ ਸ਼ਿਸ਼ ਬਣਨ, ਅਤੇ ਕਲਾਸੀਕਲ ਸੰਗੀਤ ਦੀ ਸਿਖਲਾਈ ਜਾਰੀ ਰੱਖਣ ਲਈ ਉਤਸ਼ਾਹਿਤ ਕੀਤਾ। ਇਸ ਨੇ ਉਨ੍ਹਾਂ ਤੋਂ ਸੰਗੀਤ ਦੀ ਸਿੱਖਿਆ ਹਾਸਿਲ ਕੀਤੀ।[3]

ਬਚਪਨ ਤੋਂ ਹੀ ਸ਼ਰਧਾ ਭਾਵਨਾ ਨਾਲ, ਉਸ ਦੇ ਉਸਤਾਦ ਦੀ ਯੋਗ ਅਗਵਾਈ ਹੇਠ, ਇਸ ਨੇ ਆਪਣੀ ਇਕਲੌਤੀ ਪਹਿਲੀ ਐਲਬਮ ਰਾਗਾਂ ਨੂੰ ਗੁਰਬਾਣੀ ਵਿੱਚ ਜਾਰੀ ਕਰਨ ਦੀ ਚੋਣ ਕੀਤੀ ਅਤੇ ਰਹਿਰਾਸ ਸਾਹਿਬ ਨੂੰ ਅਸਲ ਰਾਗਾਂ ਵਿੱਚ ਗਾਇਆ। ਇਸ ਤੋਂ ਬਾਅਦ ਪੰਜਾਬੀ ਲੋਕ ਗੀਤਾਂ ਦੀਆਂ ਐਲਬਮਾਂ ਜਾਰੀ ਕੀਤੀਆਂ। ਇਸ ਤੋਂ ਬਾਅਦ ਕੁਝ ਆਪਣੀ ਮਾਂ ਨਾਲ[4] ਅਤੇ ਕੁਝ ਇਕੱਲੇ ਸ਼ਬਦ ਕੀਰਤਨ, ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ,[1] ਭਾਈ ਵੀਰ ਸਿੰਘ ਅਤੇ ਹੋਰ ਨਾਮਵਰ ਲੇਖਕਾਂ ਨਾਲ ਕੰਮ ਕੀਤਾ।[3]

ਇਸ ਨੇ ਪੰਜਾਬੀ ਫਿਲਮਾਂ ਜਿਵੇਂ ਕਿ ਰੱਬ ਦੀਆਂ ਰੱਖਾਂ, ਦੇਸ ਪਰਦੇਸ ਅਤੇ ਮੈਂ ਮਾਂ ਪੰਜਾਬ ਦੀ ਵਿੱਚ ਵੀ ਪਲੇਅਬੈਕ ਗਾਇਕਾ ਵਜੋਂ ਆਪਣੀ ਆਵਾਜ਼ ਦੇ ਕੇ ਯੋਗਦਾਨ ਪਾਇਆ ਹੈ। ਉਹ ਲਾਈਵ ਪ੍ਰਦਰਸ਼ਨਾਂ ਦਾ ਅਨੰਦ ਲੈਂਦੀ ਹੈ ਅਤੇ ਦਰਸ਼ਕਾਂ ਦਾ ਤੁਰੰਤ ਜਵਾਬ ਉਸ ਦੇ ਮਨੋਬਲ ਨੂੰ ਵਧਾਉਂਦਾ ਹੈ। ਉਹ ਚਾਹੁੰਦੀ ਹੈ ਕਿ ਪੰਜਾਬੀ ਸੰਗੀਤ ਨੂੰ ਆਪਣੇ ਸ਼ੁੱਧ ਰੂਪ ਵਿਚ ਬਣਾਈ ਰੱਖਣ ਲਈ ਸੁਹਿਰਦ ਯਤਨ ਕੀਤੇ ਜਾਣ। ਉਹ ਸਮਰਪਿਤ ਵਿਦਿਆਰਥੀਆਂ ਨੂੰ ਸੰਗੀਤ ਸਿਖਾ ਰਹੀ ਹੈ ਜੋ ਉਸ ਦੀ ਨਾਈਟਿੰਗਲ ਮਿਊਜ਼ਿਕ ਅਕੈਡਮੀ ਵਿੱਚ ਦਾਖਲ ਹਨ।

ਮਾਨਤਾ

ਨਵੰਬਰ 1997 ਵਿਚ ਆਪਣੀ ਸਦਭਾਵਨਾ ਅਤੇ ਸੱਭਿਆਚਾਰਕ ਵਟਾਂਦਰੇ ਦੇ ਦੌਰੇ ਦੌਰਾਨ ਉਸਨੇ ਅਤੇ ਉਸਦੀ ਧੀ ਸੁਨੈਨੀ ਨੇ ਆਪਣੇ ਸੰਗੀਤ ਨਾਲ ਚਨਾਬ ਕਲੱਬ ਵਿਖੇ ਗੱਦਾਫੀ ਸਟੇਡੀਅਮ, ਲਾਹੌਰ ਅਤੇ ਫ਼ੇਜ਼ਲਾਬਾਦ (ਲਾਇਲਪੁਰ) ਵਿਖੇ ਪਾਕਿਸਤਾਨ ਦੇ ਦਰਸ਼ਕਾਂ ਨੂੰ ਮਨ ਮੋਹ ਲਿਆ। ਉਸ ਨੂੰ "ਮੀਨਾਰ-ਏ-ਪਾਕਿਸਤਾਨ" ਦੀ ਇਕ ਸੁਨਹਿਰੀ ਤਖ਼ਤੀ ਅਤੇ ਉਸ ਦੇ ਸ਼ਾਨਦਾਰ ਯੋਗਦਾਨ ਲਈ ਇਕ ਗੋਲਡ ਮੈਡਲ ਨਾਲ ਸਨਮਾਨਤ ਕੀਤਾ ਗਿਆ।

ਇਹ ਵੀ ਵੇਖੋ

ਹਵਾਲੇ 

ਫਰਮਾ:Reflist