ਡੇਰਾ ਭਾਈ ਮੱਸਾ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement ਡੇਰਾ ਭਾਈ ਮੱਸਾ ਜਿਸ ਨੂੰ ਕਰੀਬ ਦੋ ਸੌ ਸਾਲ ਤੋ ਹੋਂਦ ਵਿੱਚ ਆਇਆ ਦੱਸਿਆ ਜਾਂਦਾ ਹੈ। ਇਹ ਥਾਂ ਪੁੜੈਣ ਤੋਂ 2 ਕਿਲੋਮੀਟਰ ਦੀ ਦੂਰੀ ’ਤੇ ਦੱਖਣ ਵੱਲ ਸਥਿਤ ਹੈ[1]। ਇਹ ਪੰਜ ਪਿੰਡਾਂ ਪੁੜੈਣ, ਭਰੋਵਾਲ ਕਲਾਂ, ਬਾਸੀਆਂ ਬੇਟ, ਭਰੋਵਾਲ ਖੁਰਦ ਅਤੇ ਲੀਹਾਂ ਦੀ ਪੂਜਣਯੋਗ ਦਰਗਾਹ ਮੰਨੀ ਜਾਂਦੀ ਹੈ। ਭਾਈ ਮੱਸਾ ਭਰੋਵਾਲ ਕਲਾਂ ਦੇ ਜੱਟ ਘਰਾਣੇ ਨਾਲ ਸਬੰਧ ਰਖਦਾ ਸੀ ਅਤੇ ਧਾਰਮਿਕ ਰੁਚੀਆਂ ਦਾ ਧਾਰਨੀ ਸੀ। ਉਸ ਨੇ ਭਰੋਵਾਲ ਤੋਂ ਤਿੰਨ ਕਿਲੋਮੀਟਰ ਦੀ ਦੂਰੀ ’ਤੇ ਰੁੱਖਾਂ ਦੇ ਝੁੰਡ ਦੀ ਥਾਂ ਨੂੰ ਡੇਰੇ ਦੇ ਰੂਪ ਵਿੱਚ ਆਬਾਦ ਕੀਤਾ ਹੈ। ਉਸ ਵੇਲੇ ਇਸ ਥਾਂ ਜੰਗਲੀ ਜਾਨਵਰਾਂ ਅਤੇ ਪੰਛੀਆਂ ਦਾ ਰੈਣ-ਬਸੇਰਾ ਸੀ। ਭਾਈ ਮੱਸੇ ਤੋਂ ਲੈ ਕੇ 20ਵੀਂ ਸਦੀ ਦੇ ਤੀਜੇ ਦਹਾਕੇ ਤੱਕ ਇਥੇ ਜਾਨਵਰਾਂ ਅਤੇ ਪੰਛੀਆਂ ਦਾ ਸ਼ਿਕਾਰ ਖੇਡਣ ਦੀ ਸਖਤ ਮਨਾਹੀ ਸੀ। ਭਾਈ ਮੱਸੇ ਤੋਂ ਬਾਅਦ ਸੰਤ ਮੋਹਣ ਦਾਸ, ਜੋ ਹਨੂਮਾਨ ਦੇ ਪੁਜਾਰੀ ਸਨ, ਗੱਦੀ ਨਸ਼ੀਨ ਹੋਏ। ਉਹਨਾਂ ਨੇ ਡੇਰੇ ਵਿੱਚ ਹਨੂਮਾਨ ਦੀ ਮੂਰਤੀ ਸਥਾਪਤ ਕੀਤੀ।

ਹਵਾਲੇ

ਫਰਮਾ:ਹਵਾਲੇ ਫਰਮਾ:ਅਧਾਰ