ਡਾ. ਸਈਅਦ ਅਖ਼ਤਰ ਹੁਸੈਨ ਅਖ਼ਤਰ

ਭਾਰਤਪੀਡੀਆ ਤੋਂ
Jump to navigation Jump to search

ਡਾ. ਸਈਅਦ ਅਖ਼ਤਰ ਹੁਸੈਨ ਅਖ਼ਤਰ (3 ਮਈ 1937 - 15 ਮਾਰਚ 2011) ਪੰਜਾਬੀ ਭਾਸ਼ਾ ਦਾ ਕਵੀ, ਆਲੋਚਕ ਅਤੇ ਪੱਤਰਕਾਰ ਸੀ। ਵਧੇਰੇ ਕਰ ਕੇ ਉਸਨੂੰ ਲਹਿਰਾਂ ਨਾਮ ਦਾ ਪੰਜਾਬੀ ਮੈਗਜ਼ੀਨ ਲਹਿੰਦੇ ਪੰਜਾਬ ਤੋਂ ਪਿਛਲੇ ਪੰਤਾਲੀ ਸਾਲ ਤੋਂ ਵਧ ਸਮਾਂ ਚਲਾਉਣ ਲਈ ਜਾਣਿਆ ਜਾਂਦਾ ਹੈ।[1]

ਜ਼ਿੰਦਗੀ

ਡਾ. ਸਈਅਦ ਅਖ਼ਤਰ ਹੁਸੈਨ ਅਖ਼ਤਰ ਦਾ ਜਨਮ ਪਾਕਿਸਤਾਨ ਦੇ ਸਰਹੱਦੀ ਸੂਬੇ ਵਿੱਚ 3 ਮਈ 1937 ਨੂੰ ਪਿੰਡ ਕੋਟੀ ਕਰਾਮਵਾਲਾ ਵਿੱਚ ਹੋਇਆ, ਜਿਹੜਾ ਕਿ ਰਿਆਸਤ ਦੀਰ ਵਿੱਚ ਹੁੰਦਾ ਸੀ। ਉਸ ਦੀ ਮੁੱਢਲੀ ਵਿੱਦਿਆ ਮਰਦਾਨ ਤੇ ਪਿਸ਼ਾਵਰ ਵਿੱਚ ਹੋਈ। ਉਸ ਦੇ ਪਿਤਾ ਨਹਿਰੀ ਮਹਿਕਮੇ ਵਿੱਚ ਨੌਕਰੀ ਕਰਦੇ ਸਨ। ਉਹ ਵੀ ਦਸਵੀਂ ਪਾਸ ਕਰਨ ਤੋਂ ਬਾਅਦ ਨਹਿਰੀ ਮਹਿਕਮੇ ਵਿੱਚ ਭਰਤੀ ਹੋ ਗਿਆ। ਜਦੋਂ ਯੂਨਿਟ ਵੰਨ ਬਣਿਆ ਤਾਂ ਉਹ ਲਾਹੌਰ ਆ ਗਿਆ। ਦਰਅਸਲ ਲਾਹੌਰ ਉਹ ਉੱਚੀ ਵਿੱਦਿਆ ਪ੍ਰਾਪਤ ਕਰਨ ਆਇਆ ਸੀ। ਜਿਸ ਇਲਾਕੇ ਵਿੱਚ ਉਹ ਪੈਦਾ ਹੋਇਆ ਤੇ ਜਵਾਨ ਹੋਇਆ ਸੀ, ਉਸ ਇਲਾਕੇ ਦੀ ਬੋਲੀ ਪਸ਼ਤੋ ਸੀ। ਜਦੋਂ ਉਹ ਲਾਹੌਰ ਆਇਆ ਤਾਂ ਉਸਨੂੰ ਪੰਜਾਬੀ ਆਉਂਦੀ ਨਹੀਂ ਸੀ। ਉਸਨੇ ਆਪਣੇ ਦੋਸਤਾਂ ਦੀ ਸਲਾਹ ਤੇ ਪੰਜਾਬੀ ਆਨਰਜ਼ ਕਰ ਕੇ ਐੱਫ ਏ ਕੀਤੀ। ਇੰਗਲਿਸ਼ ਨਾਲ ਬੀ ਏ ਤੋਂ ਬਾਅਦ 1963 ਐਮ ਏ ਉਰਦੂ ਕੀਤਾ। ਨਾਲ ਹੀ ਇੱਕ ਲਾਹੌਰ ਦੇ ਇੱਕ ਕਾਨਵੈਂਟ ਸਕੂਲ ਵਿੱਚ ਇੰਗਲਿਸ਼ ਟੀਚਰ ਦੇ ਤੌਰ ’ਤੇ ਕੰਮ ਕੀਤਾ। ਹੌਲੀ ਹੌਲੀ ਉੱਥੇ ਉਹ ਪ੍ਰਿੰਸੀਪਲ ਬਣ ਗਿਆ ਤੇ 1997 ਵਿੱਚ ਪ੍ਰਿੰਸੀਪਲ ਦੀ ਪੋਸਟ ਤੋਂ ਰੀਟਾਇਰ ਹੋਇਆ।[2]

ਰਚਨਾਵਾਂ

  • ਖਿਲਰੇ ਮੋਤੀ
  • ਦਿਲ ਦੀਆਂ ਪੀੜਾਂ
  • ਫ਼ਨ ਤੇ ਫ਼ਨਕਾਰ
  • ਪੰਜਾਬ ਕੀ ਲੋਕ ਰਸਮੇਂ

ਹਵਾਲੇ

ਫਰਮਾ:ਹਵਾਲੇ