ਡਾ. ਨਗੇਂਦਰ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox writer

ਡਾ. ਨਗੇਂਦਰ (ਜਨਮ: 9 ਮਾਰਚ 1915, ਮੌਤ: 27 ਅਕਤੂਬਰ 1999) ਹਿੰਦੀ ਦੇ ਪ੍ਰਮੁੱਖ ਆਧੁਨਿਕ ਆਲੋਚਕਾਂ ਵਿੱਚ ਸਨ। ਉਹ ਇੱਕ ਸੁਲਝੇ ਹੋਏ ਵਿਚਾਰਕ ਅਤੇ ਡੂੰਘੇ ਵਿਸ਼ਲੇਸ਼ਕ ਸਨ। ਉਹਨਾਂ ਨੇ ਭਾਰਤੀ ਤੇ ਪੱਛਮੀ ਕਾਵਿ-ਸ਼ਾਸਤਰ ਦੀ ਨਵੀਂ ਵਿਆਖਿਆ ਕੀਤੀ ਅਤੇ ਸਧਾਰਨੀਕਰਨ, ਉਦਾਤ ਅਤੇ ਅਰਸਤੂ ਦੇ ਕਾਵਿ-ਸ਼ਾਸਤਰ ਬਾਰੇ ਚਰਚਾ ਨੂੰ ਨਵੇਂ ਪਸਾਰ ਦਿੱਤੇ।

ਜੀਵਨੀ

ਨਗੇਂਦਰ ਦਾ ਜਨਮ 9 ਮਾਰਚ 1915 ਨੂੰ ਜ਼ਿਲ੍ਹਾ ਅਲੀਗੜ੍ਹ ਦੇ ਅਤਰੌਲੀ ਕਸਬੇ ਵਿੱਚ ਵਿੱਚ ਹੋਇਆ ਸੀ। ਉਸ ਦੇ ਪਿਤਾ ਦਾ ਨਾਮ ਰਾਜੇਂਦਰ ਸੀ। ਉਹ ਅਜੇ 9 ਸਾਲ ਦੇ ਹੀ ਸਨ ਕਿ ਉਹਨਾਂ ਦੇ ਪਿਤਾ ਦੀ ਮੌਤ ਹੋ ਗਈ। ਇੱਕ ਸਥਾਨਕ ਸਕੂਲ ਤੋਂ ਮੁਢਲੀ ਪੜ੍ਹਾਈ ਕਰਨ ਦੇ ਬਾਅਦ ਉਹਨਾਂ ਨੇ ਅਨੂਪ ਸ਼ਹਿਰ ਤੋਂ ਮੈਟਰਿਕ ਦੀ ਪੀਖਿਆ ਪਾਸ ਕੀਤੀ। 1936 ਵਿੱਚ ਐਮ.ਏ. ਅੰਗਰੇਜ਼ੀ ਕਰਨ ਤੋਂ ਬਾਅਦ ਦਿੱਲੀ ਕਾਮਰਸ ਕਾਲਜ ਵਿੱਚ ਅੰਗਰੇਜ਼ੀ ਦੇ ਅਧਿਆਪਕ ਲੱਗ ਗਏ। ਨਾਲ ਹੀ 1937 ਵਿੱਚ ਨਾਗਪੁਰ ਯੂਨੀਵਰਸਿਟੀ ਤੋਂ ਐਮ.ਏ. ਹਿੰਦੀ ਅਤੇ ਫਿਰ ਡੀ ਲਿਟ ਵੀ ਕਰ ਲਈ।[1]

ਹਵਾਲੇ

ਫਰਮਾ:ਹਵਾਲੇ