ਡਾ. ਕਰਮਜੀਤ ਸਿੰਘ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox writer ਡਾ. ਕਰਮਜੀਤ ਸਿੰਘ (ਜਨਮ 14 ਮਾਰਚ 1952) ਪੰਜਾਬੀ ਦੇ ਵਿਦਵਾਨ ਆਲੋਚਕ ਅਤੇ ਲੇਖਕ ਹਨ।

ਜਾਣ-ਪਛਾਣ

ਕਰਮਜੀਤ ਸਿੰਘ ਦੇ ਪਿਤਾ ਦਾ ਨਾਮ ਸ਼੍ਰੀ ਪ੍ਰੀਤਮ ਸਿੰਘ (ਸਵਰਗਵਾਸੀ) ਅਤੇ ਮਾਤਾ ਦਾ ਨਾਮ ਸ਼੍ਰੀਮਤੀ ਰਤਨ ਕੌਰ ਹੈ। ਉਸ ਦਾ ਜਨਮ 14 ਮਾਰਚ 1952 ਨੂੰ ਹੋਇਆ ਸੀ।[1] ਉਹ ਕਾਵਿ ਸ਼ਾਸਤਰ ਅਤੇ ਲੋਕਧਾਰਾ ਦੇ ਵਿਸ਼ੇਸ਼ੱਗ ਹਨ।[2]

ਸਿੱਖਿਆ

ਉਨ੍ਹਾਂ ਨੇ ਬੀ. ਏ. ਆਨਰਜ, ਐਮ. ਏ.ਅਤੇ ਪੀਐਚ. ਡੀ਼ ਤੱਕ ਪੜ੍ਹਾਈ ਕੀਤੀ। ਉਨ੍ਹਾਂ ਨੇ ਪੀਅਐਚ. ਡੀ ਦਾ ਖੋਜ ਕਾਰਜ 'ਪੰਜਾਬੀ ਰੁਬਾਈ ਕਾਵਿ ਦਾ ਸਰਵੇਖਣ ਤੇ ਮੁਲਾਂਕਣ' (1980) ਵਿਸ਼ੇ ਉੱਪਰ ਕੀਤਾ ਹੈ।[2]

ਕਿੱਤਾ

ਉਨ੍ਹਾਂ ਨੇ ਕਾਵਿ ਸ਼ਾਸਤਰ ਅਤੇ ਲੋਕਧਾਰਾ ਤੇ ਵਿਸ਼ੇਸ਼ ਅਧਿਐਨ ਕੀਤਾ। ਪੜ੍ਹਾਈ ਉੱਪਰੰਤ 4 ਸਾਲ ਡੀ.ਏ.ਵੀ. ਕਾਲਜ ਦਸੂਹਾ, ਗੌਰਮਿੰਟ ਕਾਲਜ ਟਾਂਡਾ, ਗੌਰਮਿੰਟ ਕਾਲਜ ਰੋਪੜ, ਗੌਰਮਿੰਟ ਕਾਲਜ ਬਠਿੰਡਾ, ਗੌਰਮਿੰਟ ਕਾਲਜ ਪੱਟੀ ਅਤੇ ਗੌਰਮਿੰਟ ਕਾਲਜ ਹੁਸ਼ਿਆਰਪੁਰ ਵਿਖੇ ਅਡਹਾਕ ਲੈਕਚਰਾਰ ਵਜੋਂ ਕੰਮ ਕੀਤਾ। ਫਿਰ ਉਹ ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ (ਹਰਿਆਣਾ) ਵਿਖੇ 1981 ਵਿੱਚ ਪੰਜਾਬੀ ਵਿਭਾਗ ਵਿੱਚ ਲੈਕਚਰਾਰ ਨਿਯੁਕਤ ਹੋਇਆ ਅਤੇ ਸਾਢੇ 28 ਸਾਲ ਅਧਿਆਪਨ ਸੇਵਾ ਕੀਤੀ। ਉਹ ਪ੍ਰੋਫੈਸਰ ਦੀ ਪਦਵੀ ਤੋਂ ਸੇਵਾ ਮੁਕਤ ਹੋਇਆ।[3] ਇਸ ਦੌੌੌਰਾਨ ਉਹ ਵਿਭਾਗ ਦੇ ਮੁੁਖੀ ਦੇ ਅਹੁੁਦੇ ਉੱਪਰ ਵੀ ਰਹੇ।[4] ਉਹ ਹੁੁਣ ਤੱੱਕ 28 ਖੋਜਾਾਰਥੀਆਂ ਨੂੰ ਪੀਐਚ. ਡੀ. ਅਤੇ 120 ਖੋਜਾਾਰਥੀਆਂ ਨੂੰ ਨਿਗਰਾਨ ਵਜੋਂ ਐਮ. ਫਿਲ. ਕਰਵਾ ਚੁੱਕੇ ਹਨ। ਇਨ੍ਹਾਂ ਕੰਮਾਂ ਤੋਂ ਇਲਾਵਾ ਡਾ. ਕਰਮਜੀਤ ਸਿੰਘ ਸਾਹਿਤ ਧਾਰਾ (ਤਿਮਾਹੀ) ਦੇ 10 ਸਾਲ ਤੱੱਕ ਚੀਫ਼ ਐਡੀਟਰ ਰਹੇ ਹਨ ਅਤੇ ਇਸਦੇ ਐਡੀਟਰ ਬੋੋਰਡ ਵਿੱਚ 1997 ਤੋਂ ਲਗਾਤਾਰ ਸਰਗਰਮ ਹਨ।[5]

ਲੋਕਧਾਰਾ ਸ਼ਾਸਤਰੀ ਜੀਵਨ ਵੱਲ

ਤੁਸੀਂ ਐਮ. ਏ ਪੰਜਾਬੀ ਸਾਹਿਤ ਵਿੱਚ ਕੀਤੀ ਹੈ। ਉਸ ਸਮੇਂ ਭਾਰੂ ਰੁਝਾਨ ਭਾਵ 'ਪੰਜਾਬੀ ਸਾਹਿਤ ਦੇ ਅਧਿਐਨ' ਵੱਲ ਜਾਣ ਦੀ ਬਜਾਇ 'ਲੋਕਧਾਰਾ ਅਧਿਐਨ' ਵੱਲ ਆਉਣ ਦਾ ਸਬੱਬ ਕਿਵੇਂ ਬਣਿਆ?

-ਇਸ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਜਦੋਂ ਮੈਂ ਐਮ. ਏ ਕਰ ਰਿਹਾ ਸੀ ਉਦੋਂ ਪੰਜਾਬੀ ਅਕਾਦਮਿਕਤਾ ਤੇ ਖੋਜ ਅੰਦਰ ਭਾਰੂ ਰੁਝਾਨ ਸਾਹਿਤ ਅਧਿਐਨ ਦਾ ਸੀ। ਮੈਂ ਵੀ ਪੀਐਚ. ਡੀ. ਦਾ ਖੋਜ ਕਾਰਜ ਕਾਵਿ ਰੂਪ ਰੁਬਾਈ ਉੱਪਰ ਕੀਤਾ ਹੈ। ਕਾਵਿ ਰੂਪ ਉੱਪਰ ਕੰਮ ਕਰਨ ਦਾ ਕਾਰਨ ਸੀ ਕਿ ਉਸ ਸਮੇਂ ਸਾਹਿਤ ਅਧਿਐਨ ਅੰਦਰ ਵੀ ਅੱਗੇ ਦੋ ਮੁੱਖ ਦ੍ਰਿਸ਼ਟੀਕੋਣਾਂ ਦੇ ਅੰਤਰਗਤ ਕੰਮ ਹੋ ਰਿਹਾ ਸੀ। ਇਨ੍ਹਾਂ ਵਿੱਚ ਹਾਲਾਂਕਿ ਭਾਰੂ ਮਾਰਕਸਵਾਦੀ ਦ੍ਰਿਸ਼ਟੀਕੋਣ ਸੀ ਪਰ ਸਾਡੇ ਸਮੇਂ ਸੰਰਚਨਾਵਾਦੀ ਦ੍ਰਿਸ਼ਟੀਕੋਣ ਵੀ ਆਉਣਾ ਸ਼ੁਰੂ ਹੋ ਗਿਆ ਸੀ। ਲੇਕਿਨ ਜਿਵੇਂ ਕਿ ਤੁਸੀਂ ਕਿਹਾ ਅਧਿਐਨ ਤੇ ਖੋਜ ਦਾ ਮੁੱਖ ਫੋ਼ਕਸ ਸਾਹਿਤ ਹੀ ਸੀ। ਅਸਲ 'ਚ ਰੁਬਾਈ ਕਾਵਿ ਵਾਲੇ ਪਾਸੇ ਮੈਨੂੰ ਡਾ. ਕੇਸਰ ਸਿੰਘ ਕੇਸਰ ਹੋਰਾਂ ਨੇ ਲਾਇਆ। ਸਭ ਤੋਂ ਪਹਿਲਾਂ ਉਨ੍ਹਾਂ ਨੇ ਮੈਨੂੰ ਪ੍ਰੇਰਿਤ ਕੀਤਾ ਤੇ ਕਿਹਾ ਕਿ ਰੁਬਾਈ ਕਾਵਿ ਉੱਪਰ ਕੰਮ ਹੋਣਾ ਚਾਹੀਦਾ ਹੈ।[6]

ਉਂਝ ਮੈਂ ਐਮ. ਏ. 'ਚ ਪੜ੍ਹਦਿਆਂ ਲੋਕਧਾਰਾ ਤੇ ਵਿਸ਼ੇਸ਼ ਕਰਕੇ ਲੋਕ ਸਾਹਿਤ ਬਾਰੇ ਕਾਫ਼ੀ ਕੁਝ ਪੜ੍ਹ ਲਿਆ ਸੀ। ਉਸ ਸਮੇਂ ਮੈ ਸਤਿਆਰਥੀ ਤੇ ਰੰਧਾਵਾ, ਦੋਵੇਂ ਖ਼ਾਸ ਤੌਰ' ਤੇ ਪੜ੍ਹ ਲਏ ਸਨ। ਉਸ ਸਮੇਂ ਵਣਜਾਰਾ ਬੇਦੀ ਮੇਰੀ ਨਿਗਾਹ ਵਿੱਚ ਉਸ ਤਰ੍ਹਾਂ ਨਹੀਂ ਆਇਆ ਸੀ। ਇਸ ਲਈ ਵਣਜਾਰਾ ਬੇਦੀ ਨੂੰ ਮੈਂ ਬਾਅਦ 'ਚ ਨਿੱਠ ਕੇ ਪੜ੍ਹਿਆ। ਮੇਰੇ ਇਸ ਖੇਤਰ ਨਾਲ ਜੁੜਨ ਦਾ ਇੱਕ ਹੋਰ ਕਾਰਨ ਰੰਧਾਵਾ ਸੀ। ਅਸਲ ਵਿੱਚ ਉਹ ਦੁਆਬੇ ਦਾ ਸੀ ਅਤੇ ਸਾਡੇ ਪਿੰਡ ਦੇ ਨੇੜਲੇ ਪਿੰਡ ਬੋਦਲਾਂ ਦਾ ਸੀ। ਇਸ ਇਲਾਕੇ ਨੂੰ ਕੰਢੀ ਦਾ ਇਲਾਕਾ ਕਹਿੰਦੇ ਹਨ ਭਾਵ ਸ਼ਿਵਾਲਿਕ ਪਹਾੜੀਆਂ ਦੇ ਕੰਢੇ ਦਾ ਇਲਾਕਾ। ਪਰ ਜਦੋਂ ਮੈਂ ਮਹਿੰਦਰ ਸਿੰਘ ਰੰਧਾਵਾ ਨੂੰ ਪੜ ਰਿਹਾ ਸੀ ਤਾਂ ਮੈਨੂੰ ਮਹਿਸੂਸ ਹੋਇਆ ਕਿ ਉਸ ਨੇ ਇਸ ਇਲਾਕੇ ਦੇ ਲੋਕ ਗੀਤ ਇੱਕਠੇ ਨਹੀਂ ਕੀਤੇ। ਮੇਰੇ ਲਈ ਇਹ ਹੈਰਾਨੀ ਦੀ ਗੱਲ ਸੀ ਕਿ ਰੰਧਾਵਾ ਹਾਲਾਂਕਿ ਦੁਆਬੇ ਦਾ ਸੀ ਲੇਕਿਨ ਉਸਦੇ ਸੰਗ੍ਰਹਿ 'ਚ ਸਾਡੇ ਇੱਥੋਂ ਦੇ ਲੋਕ ਗੀਤ ਦਰਜ ਨਹੀਂ ਸਨ। ਮੈਂ ਜਦੋਂ ਰੰਧਾਵਾ ਨੂੰ ਆਪਣੀਆਂ ਦੋ ਕਿਤਾਬਾਂ ' ਦੇਸ਼ ਦੁਆਬਾ' ਅਤੇ 'ਧਰਤ ਦੁਆਬੇ ਦੀ' ਦਿੱਤੀਆਂ ਤਾਂ ਉਸਨੇ ਲਿਖਿਆ ਕਿ ਇਨ੍ਹਾਂ ਵਿਚਲੇ ਬਹੁਤ ਸਾਰੇ ਗੀਤ ਕਾਂਗੜੇ ਦੇ ਗੀਤਾਂ ਨਾਲ ਮਿਲਦੇ ਹਨ ਲੇਕਿਨ ਮੈਨੂੰ ਪਤਾ ਹੈ ਕਿ ਇਨ੍ਹਾਂ 'ਚ ਬਹੁਤ ਸਾਰੇ ਅਜਿਹੇ ਗੀਤ ਹਨ ਜਿਹੜੇ ਕਿਸੇ ਹੋਰ ਗੀਤ ਨਾਲ ਨਹੀਂ ਮਿਲਦੇ। ਇਸ ਨਾਲ ਪਹਿਲਾਂ ਹੀ ਮੇਰੇ ਮਨ 'ਚ ਬੈਠੀ ਗੱਲ ਹੋਰ ਦ੍ਰਿੜ ਹੋ ਗਈ ਕਿ ਜਿਹੜੇ ਗੀਤ ਨਹੀਂ ਆਏ ਉਨ੍ਹਾਂ ਨੂੰ ਇੱਕਠਾ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਇਸ ਕੰਮ ਦੀ ਸ਼ੁਰੂਆਤ ਹੁੰਦੀ ਹੈ।[7]

ਕੀ ਤੁਹਾਡੇ ਵੱਲੋਂ ਲੋਕਗੀਤਾਂ ਦੇ ਇੱਕਤਰੀਕਰਨ ਕਰਨ ਨਾਲ ਕੋਈ ਵਿਸ਼ੇਸ਼ ਘਟਨਾ ਵੀ ਜੁੜੀ ਹੋਈ ਹੈ?

ਇਹ ਸੱਚ ਹੈ ਕਿ ਇਸ ਕੰਮ ਦੇ ਵਿਹਾਰਿਕ ਰੂਪ ਵਿੱਚ ਸ਼ੁਰੂ ਹੋਣ ਪਿੱਛੇ ਇੱਕ ਘਟਨਾ ਜੁੜੀ ਹੋਈ ਹੈ। ਇਸ ਦੀ ਸ਼ੁਰੂਆਤ ਅਸਲ ਵਿੱਚ ਮੇਰੇ ਆਪਣੇ ਵਿਆਹ ਤੋਂ ਹੁੰਦੀ ਹੈ। ਇਹ ਗੱਲ ਇਸ ਤਰ੍ਹਾਂ ਵਾਪਰੀ ਕਿ 1978-79 ਦੇ ਸਾਲਾਂ ਵਿੱਚ ਪੰਜਾਬ ਦੇ ਹਾਲਾਤ ਖ਼ਰਾਬ ਹੋਣੇ ਸ਼ੁਰੂ ਹੋ ਗਏ ਸਨ। ਇਨ੍ਹਾਂ ਹੀ ਦਿਨਾਂ ਵਿੱਚ ਮੇਰਾ ਵਿਆਹ ਸੀ। ਆਪਣੇ ਵਿਆਹ ਵਾਲੇ ਦਿਨ ਤੋਂ ਦੋ ਦਿਨ ਪਹਿਲਾਂ ਜਦੋਂ ਮੈਂ ਦਸੂਹੇ ਤੋਂ ਸਾਈਕਲ ਲੈ ਕੇ ਗਿਆਰਾਂ ਕੁ ਵਜੇ ਰਾਤ ਨੂੰ ਘਰ ਪਹੁੰਚਿਆ ਤਾਂ ਅੱਗੇ ਘਰ ਵਾਲੇ ਡਰੇ ਬੈਠੇ ਸਨ। ਉਹ ਅੱਠ ਕਿੱਲੋ ਮੀਟਰ ਦਾ ਰਾਹ ਹੈ। ਇਸ ਲਈ ਮੈਨੂੰ ਥੋੜ੍ਹਾ ਸਮਾਂ ਲੱਗ ਗਿਆ ਤੇ ਬਿਗੜੇ ਹਾਲਾਤ ਦੇ ਮੱਦੇਨਜ਼ਰ ਘਰ 'ਚ ਚਿੰਤਾ ਹੋਣੀ ਸੁਭਾਵਿਕ ਸੀ। ਇਸ ਲਈ ਉਨ੍ਹਾਂ ਨੇ ਗੌਣ ਬੰਦ ਕਰਵਾ ਦਿੱਤਾ। ਇਸ ਤੋਂ ਬਾਅਦ ਜਦੋਂ ਮੈਂ ਘਰ ਪਹੁੰਚਿਆ ਤਾਂ ਪਹਿਲਾਂ ਮਾਈ ਨੇ ਜਿਹੜੇ ਸ਼ਲੋਕ ਸੁਣਾਉਣੇ ਸੀ, ਉਹ ਸੁਣਾਏ। ਉਸ ਤੋਂ ਬਾਅਦ ਮੇਰੇ ਪਿਤਾ ਜੀ ਨੇ ਆਪਣਾ ਗੁੱਸਾ ਕੱਢਿਆ। ਉਹ ਫੌ਼ਜੀ ਸਨ ਅਤੇ ਫ਼ੌਜੀਆਂ ਦਾ ਅਨੁਸ਼ਾਸਨ ਬਹੁਤ ਸਖ਼ਤ ਹੁੰਦਾ ਹੈ। ਖ਼ੈਰ! ਇਸ ਸਭ ਤੋਂ ਬਾਅਦ ਜਦੋਂ ਰਾਤ ਨੂੰ ਦੁਬਾਰਾ ਗੌਣ ਬਠਾਇਆ ਤਾਂ ਗੌਣ ਵਿੱਚ ਸ਼ਾਮਿਲ ਬੀਬੀਆਂ ਨੇ ਜਿਹੜਾ ਪਹਿਲਾ ਗੀਤ ਗਾਇਆ ਉਸ ਨੇ ਮੇਰੀ ਜ਼ਿੰਦਗੀ ਨੂੰ ਮੋੜ ਦੇ ਦਿੱਤਾ। ਉਹ ਗੀਤ ਸੀ, 'ਵੀਰਾ ਕਿੱਥੇ ਗੁਜਾਰੀ ਸਾਰੀ ਰਾਤ, ਭੈਣਾਂ ਨੂੰ ਫ਼ਿਕਰ ਪਿਆ'। ਮੈਨੂੰ ਪਹਿਲੀ ਵਾਰ ਇਹ ਗੱਲ ਸਮਝ ਆਈ ਕੇ ਔਰਤਾਂ ਕਿਵੇਂ ਇੱਕ ਬਹੁਤ ਹੀ ਗੁੰਝਲਦਾਰ ਤੇ ਤਨਾਅ ਭਰੀ ਸਥਿਤੀ ਦੀ ਪੇਸ਼ਕਾਰੀ ਬਹੁਤ ਹੀ ਸਰਲ-ਸਾਦੇ ਰੂਪ ਤੇ ਸ਼ਬਦਾਂ ਵਿੱਚ ਕਰ ਸਕਣ ਦੇ ਸਮੱਰਥ ਹੁੰਦੀਆਂ ਹਨ। ਇਸ ਦਾ ਕਾਰਨ ਸੀ ਕਿ ਇਸ ਗੀਤ ਦਾ ਅੰਤਰਾ ਮੇਰੇ ਹਾਲਾਤ ਤੇ ਸਥਿਤੀ ਨਾਲ ਬਿਲਕੁਲ ਮੇਲ ਖਾਂਦਾ ਸੀ। ਸੋ ਘਟਨਾ ਨੇ ਲੋਕਗੀਤਾਂ ਤੇ ਲੋਕ ਸਾਹਿਤ ਦੀ ਮਹੱਤਤਾ ਬਾਰੇ ਮੈਨੂੰ ਅਹਿਸਾਸ ਕਰਵਾਇਆ ਹਾਲਾਂਕਿ ਇਸ ਦੀ ਸਿਧਾਂਤਕ ਜਾਣਕਾਰੀ ਮੈਨੂੰ ਪਹਿਲਾਂ ਹੀ ਸੀ। ਉਦੋਂ ਹੀ ਮੈਂ ਦੁਬਈ ਤੋਂ ਆਏ ਆਪਣੇ ਇੱਕ ਮਿੱਤਰ ਗੁਰਵਿੰਦਰ ਕੋਲੋਂ ਕੈਸੇਟ ਤੇ ਰਿਕਾਰਡ ਲਿਆਂਦਾ ਤੇ ਭੈਣਾਂ-ਭਰਜਾਈਆਂ ਦੇ ਗੀਤ ਰਿਕਾਰਡ ਕਰਨੇ ਸ਼ੁਰੂ ਕਰ ਦਿੱਤੇ। ਉਸ ਤੋਂ ਬਾਅਦ ਚੱਲ ਸੋ ਚੱਲ ਤੇ ਅੱਜ ਤੱਕ ਲੱਗਿਆ ਹੋਇਆ ਹਾਂ।[8]

ਪੁਸਤਕ ਸੂਚੀ
ਗੁਰੂ ਅਰਜਨ ਬਾਣੀ ਵਿੱਚ ਸਰੋਦੀ ਅੰਸ਼ (1978)
  1. ਦੇਸ ਦੁਆਬਾ (1982)
  2. ਧਰਤ ਦੋਆਬੇ ਦੀ (1985)
  3. ਬੇਸੁਰਾ ਮੌਸਮ (1985)
  4. ਮਿੱਟੀ ਦੀ ਮਹਿਕ (1989)
  5. ਕੋਲਾਂ ਕੂਕਦੀਆਂ (1990)
  6. ਮੋਰੀਂ ਰੁਣ ਝੁਣ ਲਾਇਆ (1990)
  7. ਬੰਗਾਲ ਦੀ ਲੋਕਧਾਰਾ (ਅਨੁਵਾਦ, 1995)
  8. ਰਜਨੀਸ਼ ਬੇਨਕਾਬ (ਪੰਜਾਬੀ, 2001)
  9. ਰਜਨੀਸ਼ ਬੇਨਕਾਬ (ਹਿੰਦੀ, 2002)
  10. ਲੋਕ ਗੀਤਾਂ ਦੀ ਪੈੜ੍ਹ (2002)
  11. ਲੋਕ ਗੀਤਾਂ ਦੇ ਨਾਲ ਨਾਲ (2003)
  12. ਕੂੰਜਾਂ ਪਰਦੇਸਣਾਂ (2005)
  13. ਟਾਵਰਜ਼ ਵਸਤੂ ਵਿਧੀ ਤੇ ਦ੍ਰਿਸ਼ਟੀ (2006)
  14. ਪੰਜਾਬੀ ਰੁਬਾਈ: ਨਿਕਾਸ ਤੇ ਵਿਕਾਸ (2009)
  15. ਪੰਜਾਬੀ ਲੋਕਧਾਰਾ ਸਮੀਖਿਆ (2012)
  16. ਪੰਜਾਬੀ ਕਵਿਤਾ ਇਤਿਹਾਸਿਕ ਪਰਿਪੇਖ (2014)
  17. ਪਾਲ ਕੌਰ ਦਾ ਰਚਨਾ ਸੰਸਾਰ (2016)
  18. ਕਹਾਣੀ ਸੰਗ੍ਰਿਹ ਟਾਵਰਜ਼-ਉੱਤਰ ਆਧੁਨਿਕ ਪਰਿਪੇਖ (2017)
  19. ਹਰਿਆਣੇ ਦੇ ਪੰਜਾਬੀ ਲੋਕਗੀਤ (2018)
  20. ਕਾਲ਼ੇ ਵਰਕੇ: ਵਸਤੂ, ਬਿਰਤਾਂਤ ਤੇ ਸੰਰਚਨਾ (2018)
  21. ਫਲੋਰਾ ਐਨੀ ਸਟੀਲ (2019)[9]
ਬਚਿੱਆਂ/ਨਵਸਾਖਰਾਂ ਲਈ
ਕਿਸੇ ਨੂੰ ਡੰਗਣਾ ਨਹੀਂ ਫੁੰਕਾਰਾ ਛੱਡਣਾ ਨਹੀਂ (2002)
  1. ਪੰਜਾਬੀ ਲੋਕਗੀਤ (ਦੇਵਨਾਗਰੀ,1994)
  2. ਬੁਲ੍ਹੇ ਸ਼ਾਹ (2002)
  3. ਕੁਲਫੀ (ਸੁਜਾਨ ਸਿੰਘ 2009)[9]
ਸਨਮਾਨ ਪੁਰਸਕਾਰ
  1. ਡਾ. ਕਰਮਜੀਤ ਸਿੰਘ ਨੂੰ ਉਨ੍ਹਾਂ ਦੁਆਰਾ ਸਾਹਿਤ ਲੋਕਧਾਰਾ ਅਤੇ ਚਿੰਤਨ ਦੇ ਖੇਤਰ ਵਿੱਚ ਪਾਏ ਯੋਗਦਾਨ ਲਈ ਉਨ੍ਹਾਂ ਨੂੰ ਬਹੁਤ ਸਾਰੇ ਇਨਾਮ-ਸਨਮਾਨ ਵੀ ਮਿਲੇ ਹਨ।
  2. ਸਾਹਿਤ ਸਭਾ ਦਸੂਹਾ ਵੱਲੋਂ ਦੋ ਵਾਰ ਮੁਜਰਮ ਲਸੂੜੀ ਐਵਾਰਡ (1997)
  3. ਹਰਿਆਣਾ ਸਾਹਿਤ ਅਕੈਡਮੀ ਵੱਲੋਂ ਲੋ ਕ ਗੀਤਾਂ ਦੀ ਪੈੜ ਨੂੰ ਇਨਾਮ (2003)
  4. ਭਾਰਤ ਐਕਸੇਲੈਂਸ ਅਵਾਰਡ ਆਫ ਫਰੈਂਡਸ਼ਿਪ ਫੋਰਮ ਆਫ ਇੰਡੀਆ (2013)
  5. ਹਰਿਆਣਾ ਸਾਹਿਤ ਅਕੈਡਮੀ ਵਲੋਂ ਭਾਈ ਸੰਤੋਖ ਸਿੰਘ ਅਵਾਰਡ (2012)
  6. ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਰਵਿੰਦਰ ਰਵੀ ਯਾਦਗਾਰੀ ਅਵਾਰਡ(2013)[10]

ਹਵਾਲੇ

ਫਰਮਾ:ਹਵਾਲੇ