ਠੀਕਰੀਵਾਲਾ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement ਠੀਕਰੀਵਾਲਾ ਭਾਰਤੀ ਪੰਜਾਬ ਦੇ ਬਰਨਾਲਾ ਜ਼ਿਲ੍ਹਾ ਦੇ ਬਰਨਾਲਾ ਬਲਾਕ ਦਾ ਇੱਕ ਪਿੰਡ ਹੈ।ਇਹ ਪਿੰਡ ਬਰਨਾਲਾ ਤੋ 8 ਕਿਲੋਮੀਟਰ ਤੇ ਪੱਛਮ ਵੱਲ ਹੈ।[1] ਪਰਜਾਮੰਡਲ ਲਹਿਰ ਦੇ ਆਗੂ ਸੇਵਾ ਸਿੰਘ ਠੀਕਰੀਵਾਲਾ ਇਸ ਪਿੰਡ ਦੇ ਸਨ। ਸੇਵਾ ਸਿੰਘ ਠੀਕਰੀਵਾਲਾ ਨੇ ਅਜ਼ਾਦੀ ਸੰਗਰਾਮ ਸਮੇਂ ਰਾਜਵਾੜਾਸ਼ਾਹੀ ਨਾਲ ਟੱਕਰ ਲੈਂਦਿਆਂ ਰਿਆਸਤ ਪਟਿਆਲਾ ਦੇ ਮਹਾਰਾਜਾ ਭੁਪਿੰਦਰ ਸਿੰਘ ਦੀ ਜ਼ੇਲ੍ਹ ਵਿੱਚ ਲੰਬੀ ਭੁੱਖ ਹੜਤਾਲ ਰੱਖ ਕੇ ਸ਼ਹੀਦੀ ਪ੍ਰਾਪਤ ਕੀਤੀ ਸੀ। ਕਾਮਾਗਾਟਾਮਾਰੂ ਜਹਾਜ਼ ਵਿੱਚ ਵੀ ਇਸ ਪਿੰਡ ਦੇ ਚਾਰ ਸੰਗਰਾਮੀਏ ਭਾਈ ਕਿਸ਼ਨ ਸਿੰਘ, ਭਾਈ ਬਚਨ ਸਿੰਘ, ਭਾਈ ਚੰਦਾ ਸਿੰਘ ਅਤੇ ਭਾਈ ਇੰਦਰ ਸਿੰਘ ਸ਼ਾਮਲ ਸਨ।

ਇਤਿਹਾਸਕ ਪਿਛੋਕੜ

ਇਸ ਪਿੰਡ ਦਾ ਮੁੱਢ 300 ਕੁ ਸਾਲ ਪਹਿਲਾਂ ਬੱਝਿਆ। ਪਿੰਡ ਦੇ ਚੜ੍ਹਦੇ ਪਾਸੇ ਇੱਕ ਥੇਹ ਹੈ ਜੋ ਕਦੀ ਘੁੰਗਰੂਆਂ ਵਾਲਾ ਪਿੰਡ ਹੁੰਦਾ ਸੀ। ਦੱਸਿਆ ਜਾਂਦਾ ਹੈ ਕਿ ਪਟਿਆਲਾ ਰਿਆਸਤ ਦੇ ਬਾਨੀ ਬਾਬਾ ਆਲਾ ਸਿੰਘ ਨੇ ਜਦੋਂ ਬਰਨਾਲਾ ਉੱਤੇ ਕਬਜ਼ਾ ਕੀਤਾ ਸੀ ਤਾਂ ਉਹਨੀ ਦਿਨੀਂ ਦੂਜੇ ਪਿੰਡਾਂ ਵਾਲੇ ਪਾਸਿਉਂ ਧਾੜਵੀ ਲੁੱਟਣ ਆ ਪੈਂਦੇ ਸੀ। ਬਾਬਾ ਆਲਾ ਸਿੰਘ ਨੇ ਵੱਖ ਵੱਖ ਪਿੰਡਾਂ ਤੋਂ ਦਲੇਰ ਆਦਮੀਆਂ ਨੂੰ ਲਿਆ ਕੇ ਬਰਨਾਲਾ ਤੋਂ ਤਿੰਨ ਮੀਲ ਦੂਰ ਘੁੰਗਰੂਆਂ ਵਾਲੀ ਥੇਹ ਦੇ ਨਜ਼ਦੀਕ ਸੁਰੱਖਿਆ ਵਜੋਂ ਵਸਾ ਦਿੱਤੇ। ਥਾਂ ਥਾਂ ਦੀ ਕੱਠੀ ਹੋਈ ਠੀਕਰੀ ਤੋਂ ਉਸ ਜਗ੍ਹਾ ਦਾ ਨਾਮ ਠੀਕਰੀਵਾਲਾ ਪੈ ਗਿਆ।

ਹਵਾਲੇ

ਫਰਮਾ:ਹਵਾਲੇ 2. ਡਾ. ਕਿਰਪਾਲ ਸਿੰਘ, ਡਾ. ਹਰਿੰਦਰ ਕੌਰ, ਪੰਜਾਬ ਦੇ ਪਿੰਡਾਂ ਦਾ ਇਤਿਹਾਸ ਅਤੇ ਨਾਮਕਰਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ, 2014, ਪੰਨਾ 427