ਗੌਰਵ ਨੰਦਾ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox person ਗੌਰਵ ਨੰਦਾ ਇੱਕ ਭਾਰਤੀ ਫਿਲਮੀ, ਟੈਲੀਵਿਜ਼ਨ ਅਤੇ ਥੀਏਟਰ ਅਭਿਨੇਤਾ ਹਨ ਅਤੇ ਵਿਸ਼ਵ ਵਿੱਚ ਸਿਖਰ ਦੇ ਇੰਟਰਨੈਸ਼ਨਲ ਮੈਥਡ ਐਕਟਿੰਗ ਸਿਖਲਾਈ ਕੋਚਾਂ ਵਿਚੋਂ ਇੱਕ ਹੈ। ਉਹ "ਐਕਟਰ ਸਟੂਡੀਓ ਇੰਡੀਆ" ਅਖਵਾਉਂਦੇ ਭਾਰਤ ਦੇ ਪਹਿਲੇ "ਇੰਟਰਨੈਸ਼ਨਲ ਮੈਥਡ ਐਕਟਿੰਗ" ਸਿਖਲਾਈ ਸਕੂਲ ਦਾ ਸੰਸਥਾਪਕ ਹੈ; ਜੋ ਵਿਸ਼ਵ ਵਿੱਚ ਸਭ ਤੋਂ ਵਧੀਆ ਮੈਥਡ ਐਕਟਿੰਗ ਤਕਨੀਕਾਂ ਦੀ ਸਿਖਲਾਈ ਦੇਣ ਵਾਲੇ ਸਟੂਡੀਓਆਂ ਵਿੱਚੋਂ ਇੱਕ ਹੈ। 

ਗੌਰਵ ਨੰਦਾ ਵਿਸ਼ਵ ਵਿੱਚ ਸਿਖਰ ਦੇ ਇੰਟਰਨੈਸ਼ਨਲ ਮੈਥਡ ਐਕਟਿੰਗ, ਕਾਰਪੋਰੇਟ, ਹਾਈ ਪਰਫਾਰਮੈਂਸ ਕੰਡੀਸ਼ਨਿੰਗ ਟ੍ਰੇਨਰਜ ਐਂਡ ਲਾਈਫ ਟ੍ਰਾਂਸਫਾਰਮੇਸ਼ਨ ਕੋਚਾਂ ਵਿਚੋਂ ਇੱਕ ਹੈ।[1]

ਉਸ ਨੇ ਸੰਸਾਰ ਭਰ ਤੋਂ ਅਨੇਕਾਂ ਅਭਿਨੇਤਾਵਾਂ ਨੂੰ ਵੱਖੋ ਵੱਖ ਮੈਥਡ ਐਕਟਿੰਗ ਸ਼ੈਲੀਆਂ ਨਾਲ ਲੈਸ ਕੀਤਾ ਹੈ। ਅਭਿਨੇਤਾਵਾਂ ਤੋਂ ਇਲਾਵਾ ਉਸਨੇ ਆਪਣੀਆਂ ਵੱਖਰੀਆਂ ਤਕਨੀਕਾਂ ਦੀ ਵਰਤੋਂ ਕਰਕੇ ਉਸਨੇ ਜੀਵਨ ਦੇ ਵੱਖ-ਵੱਖ ਖੇਤਰਾਂ ਨਾਲ ਜੁੜੇ ਅਨੇਕਾਂ ਲੋਕਾਂ ਨੂੰ ਸਿਖਲਾਈ ਦਿੱਤੀ ਹੈ ਅਤੇ ਉਨ੍ਹਾਂ ਦੀ ਆਪਣੇ ਆਪ ਨੂੰ ਬਦਲਣ ਅਤੇ ਉਹਨਾਂ ਦੀ ਆਪਣੀ ਵੱਧ ਤੋਂ ਵੱਧ ਸਮਰੱਥਾ ਨੂੰ ਸਾਕਾਰ ਕਰਨ ਵਿੱਚ ਮਦਦ ਕੀਤੀ ਹੈ। 

ਗੌਰਵ ਨੰਦਾ ਨੇ ਆਪਣੀਆਂ ਵਿਧੀਆਂ ਅਤੇ ਤਕਨੀਕਾਂ ਦਾ ਵਿਕਾਸ ਕੀਤਾ ਹੈ ਤਾਂ ਜੋ ਲੋਕਾਂ ਨੂੰ ਮਾਨਸਿਕ ਤੌਰ ਤੇ ਅਤੇ ਮਨੋਸਰੀਰਿਕ ਤੌਰ ਤੇ ਆਪਣੀਆਂ ਅਸਲ ਯੋਗਤਾਵਾਂ ਨੂੰ ਵੱਖ ਵੱਖ ਮੈਥਡ ਐਕਟਿੰਗ ਦੀਆਂ ਤਕਨੀਕਾਂ ਦਾ ਇਸਤੇਮਾਲ ਕਰਕੇ ਸਾਕਾਰ ਕਰ ਸਕਣ। ਉਸਨੇ ਦੁਨੀਆ ਭਰ ਦੇ ਬਹੁਤ ਸਾਰੇ ਟ੍ਰਾਂਸਫਾਰਮੇਸ਼ਨ ਕੋਚਾਂ, ਕਾਰਪੋਰੇਟ ਟਰੇਨਰਾਂ, ਕਾਰਪੋਰੇਟ ਘਰਾਣਿਆਂ, ਵੱਖ-ਵੱਖ ਸੰਗਠਨਾਂ ਅਤੇ ਸੰਸਥਾਵਾਂ ਨੂੰ ਸਿਖਲਾਈ ਦਿੱਤੀ ਹੈ। 

ਉਸ ਨੇ ਮਨੁੱਖੀ ਵਤੀਰੇ ਨੂੰ ਨਿਯੰਤ੍ਰਿਤ ਕਰਨ ਮੈਥਡ ਐਕਟਿੰਗ ਸ਼ੈਲੀਆਂ ਅਤੇ ਤਕਨੀਕਾਂ ਵਿੱਚ ਮੁਹਾਰਤ ਹਾਸਲ ਕੀਤੀ ਹੈ; ਜਿਵੇਂ ਕਿ ਮਾਈਕਲ ਚੇਕੋਵ (ਰੂਸ), ਲੀ ਸਟ੍ਰਾਸਬਰਗ (ਅਮਰੀਕਾ), ਜੈਕ ਲਿਕੋਕ ਪੈਡਗੋਜੀ (ਪੈਰਿਸ), ਸਤਾਨਿਸਲਾਵਕੀ (ਰੂਸ), ਉਤਾ ਹੇਗਨ (ਅਮਰੀਕਾ), ਸੈਨਫੋਰਡ ਮੇਜ਼ਨਰ (ਅਮਰੀਕਾ), ਲਾਬਾਨ ਮੂਵਮੈਂਟ ਐਨਾਲਿਜ਼ਸ ਐਂਡ ਨਿਊਰੋ-ਲਿੰਗਿਉਇਸਟਿਕ ਪ੍ਰੋਗ੍ਰਾਮਿੰਗ ਆਦਿ।[2][3]

ਇੱਕ ਅਭਿਨੇਤਾ ਵਜੋਂ ਉਹ ਕਈ ਫਿਲਮਾਂ ਅਤੇ ਟੀਵੀ ਪ੍ਰੋਜੈਕਟਾਂ ਵਿੱਚ ਆਪਣੀਆਂ ਵੱਖ ਵੱਖ ਭੂਮਿਕਾਵਾਂ ਲਈ ਜਾਣਿਆ ਜਾਂਦਾ ਹੈ; ਉਨ੍ਹਾਂ ਵਿੱਚੋਂ ਕੁਝ ਹਨ; ਐਨਡੀਟੀਵੀ ਇਮੇਜਿਨ ਤੇ 'ਬੰਦਿਨੀ' (ਟੀਵੀ ਸੀਰੀਜ਼), ਸੋਨੀ ਤੇ 'ਪਰਵਰਿਸ਼ - ਕੁੱਛ ਖੱਟੀ ਕੁੱਛ ਮਿੱਠੀ', ਸਟਾਰ ਪਲੱਸ ਤੇ ਯੇਹ ਹੈ ਮੁਹੱਬਤੇਂ ਵਿੱਚ ਮਿਸਟਰ ਟੰਡਨ ਦੇ ਰੂਪ ਵਿਚ, ਸਟਾਰ ਪਲੱਸ ਤੇ ਹੀ 'ਟੂ ਮੇਰਾ ਹੀਰੋ' ਵਿੱਚ ਗੁਲਸ਼ਨ ਦੇ ਰੂਪ ਵਿਚ।[4] ਉਸ ਨੇ ਹਾਲ ਹੀ ਵਿੱਚ ਫਿਲਮ ਸ਼ਾਬ ਲਈ ਸ਼ੂਟਿੰਗ ਪੂਰੀ ਕੀਤੀ ਹੈ ਜਿਸ ਨੂੰ ਰਾਸ਼ਟਰੀ ਅਵਾਰਡ ਜੇਤੂ ਡਾਇਰੈਕਟਰ ਓਨਿਰ ਨੇ ਨਿਰਦੇਸ਼ਤ ਕੀਤਾ ਹੈ। 

ਸ਼ੁਰੂ ਦਾ ਜੀਵਨ

ਉਸ ਨੇ ਬੀ.ਐਮ.ਐੱਸ.ਸੀ.ਈ. ਬੰਗਲੌਰ ਵਿਖੇ ਦੂਰਸੰਚਾਰ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ। ਕਾਲਜ ਦੇ ਪਹਿਲੇ ਸਾਲ ਵਿੱਚ ਉਸ ਨੂੰ ਬਾਲਾਜੀ ਟੈਲੀਫਿਲਮ ਲਈ ਐੱਮਟੀਵੀ ਸੀਰੀਅਲ ਦੇ 'ਕਿਤਨੀ ਮਸਤ ਹੈ ਜਿੰਦੀਗੀ' ਦੇ 'ਆਲ ਇੰਡੀਆ ਟੇਲੈਂਟ ਹੰਟ' (ਪ੍ਰਤਿਭਾ ਖੋਜ) ਵਿੱਚ ਚੁਣਿਆ ਗਿਆ ਸੀ। ਉਸ ਨੂੰ ਹਜ਼ਾਰਾਂ ਦੀ ਗਿਣਤੀ ਵਿਚਲੇ ਛੇ ਉਮੀਦਵਾਰਾਂ ਵਿੱਚ ਚੁਣਿਆ ਗਿਆ ਸੀ ਜੋ ਬੰਗਲੌਰ ਵਿੱਚ ਆਪਣੀ ਕਿਸਮਤ ਅਜਮਾਉਣ ਆਏ ਸਨ। 

ਉਸਨੇ ਆਪਣੇ ਕਾਲਜ ਦੇ ਦਿਨਾਂ ਦੌਰਾਨ ਇੱਕ ਅਭਿਨੇਤਾ ਦੇ ਰੂਪ ਵਿੱਚ ਆਪਣੇ ਪੇਸ਼ੇਵਰ ਸਿਖਲਾਈ ਦੀ ਸ਼ੁਰੂਆਤ ਕੀਤੀ ਅਤੇ ਥੀਏਟਰ ਅਤੇ ਮੈਥਡ ਐਕਟਿੰਗ ਸਿੱਖਣ ਲੱਗ ਪਏ। 

ਅਦਾਕਾਰੀ ਦੀ ਸਿਖਲਾਈ

ਇੱਕ ਅਭਿਨੇਤਾ ਵਜੋਂ ਉਸ ਦੀ ਸ਼ੁਰੂਆਤੀ ਸਿਖਲਾਈ ਸ਼੍ਰੀ ਲਲਿਤ ਪ੍ਰਕਾਸ਼ ਕੋਲੋਂ ਸ਼ੁਰੂ ਹੋਈ ਜੋ ਏਸ਼ੀਅਨ ਅਕਾਦਮੀ ਆਫ ਫਿਲਮ ਐਂਡ ਟੈਲੀਵਿਜ਼ਨ ਵਿੱਚ ਕੰਮ ਕਰਨ ਵਾਲੇ ਵਿਭਾਗ ਦੇ ਮੁਖੀ ਸਨ।  ਆਪਣੀ ਗ੍ਰੈਜੂਏਸ਼ਨ ਤੋਂ ਬਾਅਦ ਉਹ ਮੁੰਬਈ ਜਾਣ ਅਤੇ ਅਭਿਨੇਤਾ ਵਜੋਂ ਆਪਣਾ ਕੈਰੀਅਰ ਬਣਾਉਣ ਲਈ ਦ੍ਰਿੜ ਸੀ, ਜਿੱਥੇ ਉਸਨੇ ਨਸੀਰੂਦੀਨ ਸ਼ਾਹ ਦੇ ਅਧੀਨ ਵਿਸਲਲਿੰਗ ਵੁਡਸ ਇੰਟਰਨੈਸ਼ਨਲ ਵਿਖੇ ਇੱਕ ਕੋਰਸ ਕੀਤਾ। 

ਇਸ ਤੋਂ ਪਹਿਲਾਂ ਕਿ ਉਹ ਮੁੰਬਈ ਵਿੱਚ ਪ੍ਰਾਜੈਕਟਾਂ 'ਤੇ ਅਭਿਨੇਤਾ ਦੇ ਰੂਪ' ਚ ਕੰਮ ਕਰਨਾ ਸ਼ੁਰੂ ਕਰਦਾ, ਉਹ ਪਹਿਲਾਂ ਹੀ  8 ਸਾਲ ਤੋਂ ਵੱਧ ਤੋਂ ਵੱਧ ਸਮਾਂ ਥੀਏਟਰ ਅਤੇ ਅਦਾਕਾਰੀ ਵਿੱਚ ਪ੍ਰੋਫੈਸ਼ਨਲ ਸਿਖਲਾਈ ਲੈ ਚੁੱਕਾ ਸੀ।  ਵਿਸਲਲਿੰਗ ਵੁਡਸ ਇੰਟਰਨੈਸ਼ਨਲ ਵਿੱਚ ਅਦਾਕਾਰੀ ਦੀ ਪੜ੍ਹਾਈ ਕਰਦਿਆਂ ਉਸ ਨੇ ਫਿਲਮ 'ਸੌਰੀ ਭਈ!' ਵਿੱਚ ਕੰਮ ਕਰ ਕੇ ਬ੍ਰੇਕ ਲੈ ਲਈ ਸੀ।  ਉਸਨੇ ਇੰਡੀਆ ਟੀ ਵੀ ਤੇ ਬਾਲਾਜੀ ਟੈਲੀਫਿਲਮਜ ਦੇ   'ਕਹਾਣੀ ਹਮਾਰੇ ਮਹਾਂਭਾਰਤ ਕੀ' ਨਾਮ ਦੇ  ਇੱਕ ਮਿਥਿਹਾਸਿਕ ਸੀਰੀਅਲ ਵਿੱਚ ਭੂਮਿਕਾ ਨਿਭਾਈ।  

References

ਫਰਮਾ:Reflist

  1. Deatils Of Gaurav Nanda On IMDB
  2. "Gaurav Nanda (Theatre, Films, Tv Actor, Celebrity Anchor & Founder Of Actor Studio India)". Gaurav Nanda.
  3. "Gaurav Nanda". IMDb.
  4. Lua error in package.lua at line 80: module 'Module:Citation/CS1/Suggestions' not found.