ਗੁਰੁਬਾਈ ਕਰਮਰਕਰ

ਭਾਰਤਪੀਡੀਆ ਤੋਂ
Jump to navigation Jump to search
ਗੁਰੁਬਾਈ ਕਰਮਰਕਰ, 1892 ਵਿੱਚ ਔਰਤ ਦੇ ਮੈਡੀਕਲ ਕਾਲਜ, ਪੈਨਸਿਲਵੇਨੀਆ ਤੋਂ ਗ੍ਰੈਜੂਏਟ (2)

ਫਰਮਾ:Infobox personਗੁਰੁਬਾਈ ਕਰਮਰਕਰ (1932 ਵਿੱਚ ਮੌਤ) ਮਹਿਲਾ ਮੈਡੀਕਲ ਕਾਲਜ ਦੇ ਪੈਨਸਿਲਵੇਨੀਆ ਤੋਂ 1886 ਵਿੱਚ ਮੈਡੀਕਲ ਸਾਇੰਸ ਵਿੱਚ ਗ੍ਰੈਜੁਏਸ਼ਨ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਹਨ।[1]

ਮੈਡੀਕਲ ਕੈਰੀਅਰ

ਗੁਰੁਬਾਈ ਕਰਮਰਕਰ ਵਿੱਚ 1893 ਵਿੱਚ ਮੈਡੀਕਲ ਡਿਗਰੀ ਪ੍ਰਾਪਤ ਕਰਕੇ ਭਾਰਤ ਪਰਤੇ। ਉਨ੍ਹਾਂ ਨੇ 23 ਸਾਲ ਮੁੰਬਈ, ਭਾਰਤ ਵਿੱਚ ਇੱਕ ਇਸਾਈ ਸਥਾਪਨਾ ਦੇ ਅਮਰੀਕੀ ਮਰਾਠੀ ਮਿਸ਼ਨ ਵਿੱਚ ਕੰਮ ਕੀਤਾ। ਉਹਨਾਂ ਦਾ ਦਵਾਈ ਵਿੱਚ ਮੁੱਖ ਕੰਮ ਹੈ, ਭਾਰਤੀ ਜਾਤੀ ਵਿਵਸਥਾ ਦੇ ਸਭ ਤੋਂ ਬੇਦਖ਼ਲ ਅੰਗਾਂ 'ਤੇ ਧਿਆਨ ਕੇਂਦ੍ਰਿਤ ਕਰਨਾ। ਉਹਨਾਂ ਦੇ ਅਭਿਆਸ ਦੇ ਇੱਕ ਪ੍ਰਮੁੱਖ ਸਮੂਹ ਵਿੱਚ ਸਾਰੀਆਂ ਜਾਤੀਆਂ ਦੀਆਂ ਮਹਿਲਾਵਾਂ ਸ਼ਾਮਲ ਸਨ।[2] ਮਹਿਲਾ ਬੋਰਡ ਮਿਸ਼ਨ ਨੂੰ ਲਿਖੇ ਇੱਕ ਪੱਤਰ ਵਿੱਚ ਡਾ ਕਰਮਰਕਰ ਨੇ ਦੋ ਬਾਲੜੀ ਵਧੁਆਂ ਦੀਆਂ ਕਹਾਣੀਆ ਦੱਸੀਆਂ ਜਿਹਨਾਂ ਦਾ ਇਲਾਜ ਉਸ ਨੇ ਪਿਛਲੇ ਸਾਲ ਕੀਤਾ ਸੀ। ਦੋਨੋਂ ਨੌਜਵਾਨ ਮਹਿਲਾਵਾਂ ਨੂੰ ਉਹਨਾਂ ਦੇ ਪਤੀ ਅਤੇ ਸਹੁਰਿਆਂ ਦਾ ਅੱਤਿਆਚਾਰ ਸਹਿਣਾ ਪੈਂਦਾ ਸੀ। ਪਹਿਲੀ ਕੁੜੀ ਦੇ ਪੈਰ ਸਾੜ ਕੇ ਉਸਤੇ ਇੱਕ ਨਿਸ਼ਾਨ ਅੰਕਿਤ ਕੀਤਾ ਗਿਆ ਸੀ, ਤਾਂ ਜੋ ਉਹ ਕੀਤੇ ਵੀ ਭੱਜ ਨਾ ਪਵੇ। ਦੂਜੀ ਕੁੜੀ ਕੁਪੋਸ਼ਣ ਦੀ ਸ਼ਿਕਾਰ ਸੀ ਅਤੇ ਉਸ ਨੂੰ ਬੁਖ਼ਾਰ ਸੀ। ਡਾ ਕਰਮਰਕਰ ਇਨ੍ਹਾਂ ਦੋਨੋਂ ਮਹਿਲਾਵਾਂ ਦੀ ਮਿਸਾਲ ਦਾ ਉਪਯੋਗ ਭਾਰਤੀ ਮਹਿਲਾਵਾਂ ਅਤੇ ਸੰਯੁਕਤ ਰਾਜ ਅਮਰੀਕਾ ਵਿੱਚ ਉਹਨਾਂ ਦੇ ਹਮਰੁਤਬਾ ਦੇ ਮੁਕਾਬਲੇ ਦੁਰਦਸ਼ਾ ਦਾ ਵਰਣਨ ਕਰਨ ਲਈ ਕਰਦੇ ਹਨ। [2]

ਹਵਾਲੇ

ਫਰਮਾ:Reflist

ਬਾਹਰੀ ਲਿੰਕ

ਫਰਮਾ:Commons category