ਗੁਰਨਾਮ ਸਿੰਘ ਤੀਰ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:ਗਿਆਨਸੰਦੂਕ ਜੀਵਨੀ ਡਾ. ਗੁਰਨਾਮ ਸਿੰਘ ਤੀਰ (30 ਜੂਨ 1930[1] - 15 ਅਪਰੈਲ 1991) ਪੰਜਾਬ ਦਾ ਮਸ਼ਹੂਰ ਹਾਸਰਸ ਲੇਖਕ ਸੀ ਜਿਹਨਾਂ ਨੇ ਚਾਚਾ ਚੰਡੀਗੜ੍ਹੀਆ ਦਾ ਨਾਮ ਹੇਠ ਵੀ ਹਫਤਾਵਾਰ ਕਾਲਮ ਲਿਖੇ ਉਹਨਾਂ ਦੀ ਕਲਮ ਸੁਲਝਿਆ ਜਾਮਾ ਪਵਾਇਆ ਤੇ ਹਾਸਰਸ ਨੂੰ ਬੁੱਧੀਜੀਵਤਾ ਨਾਲ ਨਿਵਾਜ਼ਿਆ ਆਪਣੀ ਕਲਮ ਦੇ ਦਾਇਰੇ ਵਿੱਚ ਲੱਖਾਂ ਪਾਠਕ ਕੈਦ ਕਰੀ ਰੱਖੇ। ਅਕਸਰ ਲੋਕਾਂ ਨੂੰ ਕਹਿੰਦੇ ਸੁਣਿਆ ਕਿ 'ਚਾਚਾ ਚੰਡੀਗੜ੍ਹੀਆ ਦੀ ਤੋੜ ਦੇ ਮਾਰੇ ਹਾਂ|' ਡਾ: ਗੁਰਨਾਮ ਸਿੰਘ ਤੀਰ ਦੀ ਲਿਖਤ ਵਿੱਚ ਕਿ ਸਾਰੀਆਂ ਸਮਾਜਿਕ, ਆਰਥਿਕ ਅਤੇ ਸਿਆਸੀ ਹੱਦਾਂ ਤੋੜ ਕੇ ਪਾਠਕ ਉਹਨਾਂ ਦੇ ਨਾਲ ਆ ਜੁੜੇ| ਹਮੇਸ਼ਾ ਹੀ ਹਾਈਵੇ ਉੱਤੇ ਸਫ਼ਰ ਕਰਨ ਦੇ ਚਾਹਵਾਨ ਡਾ: ਤੀਰ ਭੀੜੀਆਂ ਗਲੀਆਂ ਵਿਚੋਂ ਨਿਕਲਣਾ ਵਕਤ ਅਤੇ ਹੁਨਰ ਦੀ ਨਿਰਾਦਰੀ ਸਮਝਦੇ ਸਨ। ਕਹਿੰਦੇ ਰਹੇ ਸੋਚ ਨੂੰ ਉੱਚੀ ਥਾਂ ਉੱਤੇ ਰਹਿਣ ਦਾ ਆਦੀ ਬਣਾਓ, ਇਹ ਤੁਹਾਨੂੰ ਤੁਹਾਡਾ ਸਮਾਜਿਕ ਰੁਤਬਾ ਬਖਸ਼ੇਗੀ| ਇਕ ਇਨਸਾਨ, ਇਕੋ ਹੀ ਜ਼ਿੰਦਗੀ ਵਿੱਚ ਕਿੰਨੇ ਰੂਪ ਹੰਢਾ ਜਾਵੇ, ਇਹ ਨਿਰਾ ਕਮਾਲ ਹੈ।

ਜ਼ਿੰਦਗੀ

ਗੁਰਨਾਮ ਸਿੰਘ ਤੀਰ ਦਾ ਜਨਮ 30 ਜੂਨ, 1930 ਨੂੰ ਪਿੰਡ. ਕੋਟ ਸੁਖੀਆ, ਫ਼ਰੀਦਕੋਟ, ਪੰਜਾਬ ਵਿਖੇ ਪਿਤਾ ਨੰਦ ਸਿੰਘ. ਬਰਾੜ ਦੇ ਘਰ ਮਾਤਾ ਆਸ ਕੌਰ ਦੀ ਕੁੱਖੋਂ ਹੋਇਆ।

ਬਹੁਪੱਖੀ ਸ਼ਖਸੀਅਤ

ਉੱਚ-ਕੋਟੀ ਦੇ ਵਕੀਲ, ਲੇਖਕ, ਪੱਤਰਕਾਰ ਅਤੇ ਸੀਨੀਅਰ ਅਕਾਲੀ ਲੀਡਰ ਦੇ ਰੂਪ ਵਿੱਚ ਉਹਨਾਂ ਨੂੰ ਕਈਆਂ ਨੇ ਵੇਖਿਆ ਤੇ ਜਿਹੜੇ ਕਿਸੇ ਖਾਤੇ ਵਿੱਚ ਨਹੀਂਆਏ, ਉਨ੍ਹਾਂਲਈ ਉਹ ਚਾਚਾ ਹੀ ਰਹੇ

ਮੌਤ

ਪੰਜਾਬ ਦਾ ਸੁਲਝਿਆ ਹਾਸਾ, ਕੁਦਰਤ ਨੇ ਬੜੀ ਬੇਦਰਦੀ ਨਾਲ 15 ਅਪਰੈਲ, 1991 ਨੂੰ ਖੋਹ ਲਿਆ|

ਲਿਖਤਾਂ

ਹਵਾਲੇ

ਫਰਮਾ:ਹਵਾਲੇ

ਫਰਮਾ:ਪੰਜਾਬੀ ਲੇਖਕ