ਖੋਖਰ (ਮੁਕਤਸਰ)

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement ਖੋਖਰ ਜ਼ਿਲ੍ਹਾ ਮੁਕਤਸਰ ਦਾ ਇੱਕ ਪਿੰਡ ਹੈ ਜੋ ਮੁਕਤਸਰ-ਕੋਟਕਪੂਰਾ ਸੜਕ ‘ਤੇ ਸਥਿਤ ਇਤਿਹਾਸਕ ਪਿੰਡ ਸਰਾਏਨਾਗਾ ਤੋਂ ਲਗਪਗ 6 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਸ ਪਿੰਡ ਦੀ ਕੁੱਲ ਵੱਸੋਂ ਲਗਪਗ 5000 ਦੇ ਕਰੀਬ ਹੈ। ਵੋਟਾਂ ਦੀ ਗਿਣਤੀ 2100 ਹੈ। ਪਿੰਡ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਇੱਕ ਸਰਕਾਰੀ ਡਿਸਪੈਂਸਰੀ ਹੈ ਤੇ ਇੱਕ ਪਸ਼ੂ ਹਸਪਤਾਲ ਵੀ ਹੈ। ਪਿੰਡ ਦਾ ਇੱਕ ਗੁਰਦੁਆਰਾ ਬਾਬਾ ਜੀਵਨ ਸਿੰਘ ਦਾ ਹੈ ਤੇ ਦੂਸਰਾ ਗੁਰਦੁਆਰਾ ਚਰਨ ਕਮਲ ਦਸਮੇਸ਼ ਜੀ ਹੈ। ਪਿੰਡ ਦੇ ਬਾਹਰਵਾਰ ਸੰਤਸਰ ਡੇਰਾ ਹੈ ਜਿਸਦੇ ਨਾਲ ਹੀ ਬਾਬੇ ਹਰੀ ਰਾਮ ਦੀ ਸਮਾਧ ਹੈ। ਪਿੰਡ ਵਿੱਚ ਦੋ ਮੰਦਰ ਵੀ ਹਨ।ਇਹ ਪਿੰਡ ਚੇਤੰਨ ਤੇ ਉੱਦਮੀ ਲੋਕਾਂ ਦੇ ਪਿੰਡ ਵਜੋਂ ਜਾਣਿਆ ਜਾਂਦਾ ਹੈ ਕਿਉਂਕਿ ਪਿੰਡ ਵਿੱਚ ਸੈਮੀਨਾਰ ਤੇ ਹਰ ਸਾਲ ਲੋਕ ਪੱਖੀ ਨਾਟਕ ਮੇਲਾ ਹੁੰਦਾ ਹੈ।

ਪਿਛੋਕੜ

ਇਹ ਮੰਨਿਆ ਜਾਂਦਾ ਹੈ ਕਿ ਪਿੰਡ ਦੇ ਛੱਪੜ ‘ਤੇ ਸਭ ਤੋਂ ਪਹਿਲਾਂ ਖੋਖਰ ਨਾਂ ਦੇ ਵਿਅਕਤੀ ਨੇ ਪਿੰਡ ਦੀ ਮੋੜ੍ਹੀ ਗੱਡੀ ਸੀ। ਉਸੇ ਦੇ ਨਾਂ ਨਾਲ ਹੀ ਪਿੰਡ ਦਾ ਨਾਂ ਖੋਖਰ ਪੈ ਗਿਆ। ਖੋਖਰ ਦੇ ਤਿੰਨ ਪੁੱਤਰ ਸਨ, ਕੱਲ੍ਹਾ, ਮੱਲ੍ਹਾ ਤੇ ਲੋਹਾ। ਅੱਗੋਂ ਲੋਹੇ ਦਾ ਪੁੱਤਰ ਸੀ ਬਾਜਾ। ਇਸ ਪਿੰਡ ਵਿੱਚ ਆਪਣੇ ਉਹਨਾਂ ਪੂਰਵਜਾਂ ਦੇ ਨਾਂ ‘ਤੇ ਅੱਜ ਵੀ ਤਿੰਨ ਪੱਤੀਆਂ ਕੱਲ੍ਹਾ, ਮੱਲ੍ਹਾ ਤੇ ਬਾਜਾ ਹਨ।[1]

ਹਵਾਲੇ

ਫਰਮਾ:ਹਵਾਲੇ

  1. ਰਾਮ ਸਵਰਨ ਲੱਖੇਵਾਲੀ. "ਚੇਤੰਨ ਤੇ ਉੱਦਮੀ ਲੋਕਾਂ ਦਾ ਪਿੰਡ".