ਹਿਮਾਚਲ ਪ੍ਰਦੇਸ਼

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement

ਹਿਮਾਚਲ ਪਰਦੇਸ਼ ਭਾਰਤ ਦਾ ਇੱਕ ਰਾਜ ਹੈ। ਇਹ ਪੰਜਾਬ, ਹਰਿਆਣਾ, ਜੰਮੂ ਅਤੇ ਕਸ਼ਮੀਰ, ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਚੀਨ ਨਾਲ ਲੱਗਦਾ ਹੈ।
ਹਿਮਾਚਲ (ਹਿਮਾਚਲ ਪ੍ਰਦੇਸ਼) ਉੱਤਰ ਭਾਰਤ ਦੀ ਇੱਕ ਰਿਆਸਤ ਹੈ। ਇਸ ਦਾ ਖੇਤਰ 21,495 ਵਰਗ ਕਿਲੋਮੀਟਰ ਹੈ। ਇਸ ਦੀ ਸਰਹੱਦਾਂ ਭਾਰਤ ਦੀ ਕਸ਼ਮੀਰ, ਪੰਜਾਬ, ਹਰਿਆਣਾ, ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਰਿਆਸਤਾਂ ਅਤੇ ਚੀਨ ਦੀ ਤਿੱਬਤ ਰਿਆਸਤ ਨਾਲ ਲਗਦੀਆਂ ਹਨ। ਹਿਮਾਚਲ ਦਾ ਸ਼ਾਬਦਿਕ ਅਰਥ ਹੈ ਬਰਫ਼ ਨਾਲ ਢਕੀਆਂ ਪਹਾੜੀਆਂ।
ਹਿਮਾਚਲ ਨੂੰ ਪੁਰਾਣੇ ਸਮੇਂ ਤੋਂ ਦੇਵ ਭੂਮੀ ਕਿਹਾ ਜਾਂਦਾ ਹੈ। ਅੰਗ੍ਰੇਜ਼-ਗੋਰਖਾ ਲੜਾਈ ਤੋਂ ਬਾਅਦ, ਅੰਗ੍ਰੇਜ਼ ਸੱਤਾ 'ਚ ਆ ਗਏ। ਇਹ 1857 ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਹਿੱਸਾ ਸੀ। 1950 ਵਿੱਚ ਹਿਮਾਚਲ ਨੂੰ ਸੰਘ ਰਾਜ ਖੇਤਰ ਘੋਸ਼ਿਤ ਕਰ ਦਿਤਾ ਗਿਆ, ਫਿਰ ਬਾਅਦ 'ਚ 1971 'ਚ ਇਸ ਨੂੰ ਭਾਰਤ ਦੀ 18 ਵੀਂ ਰਿਆਸਤ ਘੋਸ਼ਿਤ ਕੀਤਾ ਗਿਆ।
ਹਿਮਾਚਲ ਦੇ ਮੁੱਖ ਧਰਮ ਹਿੰਦੂ, ਸਿੱਖ, ਬੁੱਧ ਅਤੇ ਇਸਲਾਮ ਹਨ। ਆਧੁਨਿਕ ਸਮੇਂ ਚ ਹਿਮਾਚਲ ਪ੍ਰਦੇਸ਼ ਸੈਲਾਨੀਆ ਲਈ ਮੁੱਖ ਆਕਰਸ਼ਣ ਦਾ ਕੇਂਦਰ ਹੈ। ਹਿਮਾਚਲ ਪ੍ਰਦੇਸ਼ ਵਿੱਚ ਵੈਸ਼ਨੂੰ ਦੇਵੀ, ਨੈਣਾ ਦੇਵੀ ਵਰਗੇ ਪ੍ਰਮੁੱਖ ਤੀਰਥ ਸਥਾਨ ਹਨ। ਹਿਮਾਚਲ ਪ੍ਰਦੇਸ਼ ਦਾ ਪ੍ਰਸਿੱਧ ਨਾਚ ਨਾਟੀ ਹੈ। ਭਾਰਤ ਦੇ ਹੋਰ ਰਾਜਾਂ ਦੇ ਮੁਕਾਬਲੇ ਰਾਜ ਦਾ ਸਿੱਖਿਆ ਦਾ ਮਿਆਰ ਕਾਫ਼ੀ ਉੱਚ ਪੱਧਰ 'ਤੇ ਪਹੁੰਚ ਗਿਆ ਹੈ। ਉੱਚ ਵਿਦਿਆ ਲਈ ਕਈ ਨਾਮਵਰ ਵਿਦਿਅਕ ਸੰਸਥਾਵਾਂ ਹਨ ਅਤੇ ਆਈ.ਆਈ.ਟੀ ਮੰਡੀ ਉਨ੍ਹਾਂ ਵਿਚੋਂ ਇਕ ਹੈ।

ਗਰਿਫਨ ਚੋਟੀ ਤੋਂ ਆਈ.ਆਈ.ਟੀ. ਮੰਡੀ ਦੀ ਝਲਕ।
ਗਰਿਫਨ ਚੋਟੀ ਤੋਂ ਆਈ.ਆਈ.ਟੀ. ਮੰਡੀ ਦੀ ਝਲਕ।

ਫਰਮਾ:ਭਾਰਤ ਦੇ ਰਾਜ ਫਰਮਾ:ਹਿਮਾਚਲ ਪ੍ਰਦੇਸ਼ ਦੇ ਜ਼ਿਲੇ


ਫਰਮਾ:Stub